Saturday, July 11, 2026
ਤਾਜਾ ਖਬਰਾਂ
ਖਾਲੜਾ ਮਾਮਲਾ: ਪੰਜਾਬ 'ਆਪ' ਨੇ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਦੋਸ਼ਾਂ ਨੂੰ ਖਾਰਜ ਕੀਤਾਜਸਵੰਤ ਸਿੰਘ ਖਾਲੜਾ ਦੇ ਅਗਵਾ ਅਤੇ ਕਤਲ ਕੇਸ ਵਿੱਚ ਦੋਸ਼ੀ ਸਾਬਕਾ ਡੀਐਸਪੀ ਜਸਪਾਲ ਸਿੰਘ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਫਰਾਰਸਤਲੁਜ ਨੂੰ ਲੈ ਕੇ ਭਾਜਪਾ ਵੰਡੀ ਹੋਈ ਹੈ: ਬਿੱਟੂ ਨੇ ਸਤਲੁਜ ਮਾਮਲੇ 'ਤੇ ਪੰਜਾਬ ਭਾਜਪਾ ਮੁਖੀ ਦਾ ਵਿਰੋਧ ਕੀਤਾਬਿੱਟੂ ਨੇ ਸਤਲੁਜ 'ਤੇ ਦਿਲਜੀਤ ਦੋਸਾਂਝ ਦੀ ਨਿੰਦਾ ਕੀਤੀ, ਦੋਸ਼ ਲਗਾਇਆ ਕਿ ਫਿਲਮ ਪੰਜਾਬ ਅੱਤਵਾਦ ਦੇ ਇੱਕ-ਪਾਸੜ ਬਿਰਤਾਂਤ ਨੂੰ ਉਤਸ਼ਾਹਿਤ ਕਰਦੀ ਹੈਖਾਲੜਾ ਤੋਂ ਪਰੇ: ਵਕੀਲ ਕੁਲਵੰਤ ਸਿੰਘ ਦੀ ਭੁੱਲੀ ਹੋਈ ਕਹਾਣੀ, ਉਸਦੇ ਪਰਿਵਾਰ ਦੀ ਹੱਤਿਆ ਅਤੇ ਐਸਐਸਪੀ ਅਜੀਤ ਸਿੰਘ ਸੰਧੂ ਦਾ ਪਰਛਾਵਾਂਸਿਰਫ਼ ਖਾਲੜਾ ਹੀ ਨਹੀਂ, ਬੰਡਾਲਾ ਕੇਸ ਨੇ ਪੰਜਾਬ ਦੇ ਖਾੜਕੂ ਯੁੱਗ ਦੇ ਕਥਿਤ ਫਰਜ਼ੀ ਮੁਕਾਬਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ

Punjab

ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੂੰ ਗਿਰਫਤਾਰ ਕਰਨਾ ਜਬਰ ਦੀ ਹੱਦ: ਮਨਜੀਤ ਧਨੇਰ

ਦਲਜੀਤ ਕੌਰ  | March 19, 2025 11:37 PM

ਸ਼ੰਭੂ ਅਤੇ ਖਨੌਰੀ ਬਾਰਡਰ ਤੇ ਜਬਰ ਦਾ ਕਰਾਂਗੇ ਡਟਵਾਂ ਵਿਰੋਧ: ਗੁਰਦੀਪ ਰਾਮਪੁਰਾ
ਚੰਡੀਗੜ੍ਹ: ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ ਅਤੇ ਹੋਰ ਕਿਸਾਨ ਆਗੂਆਂ ਨੂੰ ਮੀਟਿੰਗ ਤੋਂ ਬਾਅਦ ਗ੍ਰਿਫਤਾਰ ਕਰਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮੀਟਿੰਗ ਖਤਮ ਹੋਣ ਤੋਂ ਬਾਅਦ ਅਗਲੀ ਮੀਟਿੰਗ ਤੈਅ ਕਰਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਵਿਸ਼ਵਾਸ਼ ਘਾਤ ਹੈ। ਉਹਨਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਪੁਲਿਸ ਦਾ ਜਮਘਟ ਦਿੰਦਾ ਸੀ ਕਿ ਕਿਸਾਨਾਂ ਤੇ ਜਬਰ ਦੀ ਤਿਆਰੀ ਕਰ ਲਈ ਗਈ ਹੈ। ਸੂਬਾ ਕਮੇਟੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਭਾਰਤੀ ਜਨਤਾ ਪਾਰਟੀ ਦੀਆਂ ਪੈੜਾਂ ਵਿੱਚ ਪੈੜ ਧਰ ਕੇ ਕਿਸਾਨਾਂ ਖਿਲਾਫ ਜਬਰ ਕਰਨ ਤੇ ਉਤਾਰੂ ਹੈ।

ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਪਿਛਲੇ ਦਿਨੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ ਅਤੇ ਇਹ ਵੀ ਕਿਹਾ ਸੀ ਕਿ ਤਿੰਨ ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਚੱਲ ਰਹੀ ਮੀਟਿੰਗ ਵਿੱਚ ਮੁੱਖ ਮੰਤਰੀ ਨੂੰ ਕਿਸੇ ਦਾ ਫੋਨ ਆਇਆ ਸੀ ਜੋ ਕਿ ਸੰਭਾਵਤ ਕੇਂਦਰ ਸਰਕਾਰ ਦਾ ਹੋ ਸਕਦਾ ਹੈ। ਅੱਜ ਦੀ ਘਟਨਾ ਨੇ ਉਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਕੱਠਪੁਤਲੀ ਵਾਂਗ ਨੱਚ ਰਹੀ ਹੈ।

ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਭਾਵੇਂ ਕਿਸਾਨ ਸੰਘਰਸ਼ ਤਿੰਨ ਮੋਰਚਿਆਂ ਵੱਲੋਂ ਚਲਾਏ ਜਾ ਰਹੇ ਹਨ ਪਰ ਸਾਰੀਆਂ ਕਿਸਾਨ ਜਥੇਬੰਦੀਆਂ ਸਰਕਾਰੀ ਜਬਰ ਦੇ ਖਿਲਾਫ ਇੱਕਮੁੱਠ ਹਨ ਅਤੇ ਇਸ ਜਬਰ ਦਾ ਡੱਟ ਕੇ ਮੁਕਾਬਲਾ ਕਰਨਗੀਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਸ ਜਬਰ ਦੀ ਸਖਤ ਨਿਖੇਧੀ ਕਰਦੀ ਹੈ ਅਤੇ ਕਿਸਾਨ ਜਥੇਬੰਦੀਆਂ ਦਾ ਡਟਵਾਂ ਸਾਥ ਦੇਣ ਦਾ ਐਲਾਨ ਕਰਦੀ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪਸ਼ੂ-ਧਨ ਦੀ ਸਿਹਤ ਸੰਭਾਲ ‘ਚ ਦੇਰੀ, ਗੈਰਹਾਜ਼ਰੀ ਅਤੇ ਲਾਪਰਵਾਹੀ ਲਈ ਕੋਈ ਥਾਂ ਨਹੀਂ: ਗੁਰਮੀਤ ਖੁੱਡੀਆਂ ਵੱਲੋਂ ਵੈਟਰਨਰੀ ਸਟਾਫ਼ ਨੂੰ ਸਖ਼ਤ ਹਦਾਇਤ

ਹਰਪਾਲ ਚੀਮਾ ਵੱਲੋਂ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ ਲਿਆਉਣ ਲਈ ਸਖ਼ਤ ਸਮਾਂ-ਸੀਮਾਵਾਂ ਤੈਅ, ਪ੍ਰੋਜੈਕਟਾਂ ਦੀ ਨਿਗਰਾਨੀ ਅਤੇ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼

8.3 ਕਿਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਣੇ ਇੱਕ ਨਾਬਾਲਗ ਸਮੇਤ ਦੋ ਕਾਬੂ

ਗੈਂਗਸਟਰਾਂ ਤੇ ਵਾਰ ਦਾ 171ਵਾਂ ਦਿਨ: ਪੰਜਾਬ ਪੁਲਿਸ ਵੱਲੋਂ 625 ਥਾਈਂ ਛਾਪੇਮਾਰੀ ;348 ਕਾਬੂ

3500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਨੇ ਕੀਤਾ ਕਾਬੂ

ਪੰਜਾਬ ਸਰਕਾਰ ਸੇਵਾਮੁਕਤ ਕਰਮਚਾਰੀਆਂ ਨੂੰ ਦਿੱਤੀ ਰਾਹਤ: ਗ੍ਰੈਚੁਟੀ ਅਤੇ ਲੀਵ ਐਨਕੈਸ਼ਮੈਂਟ ਦਾ ਮਿਲੇਗਾ ਲਾਭ

ਮੰਤਰੀ ਸੰਜੀਵ ਅਰੋੜਾ ਖਿਲਾਫ ਈਡੀ ਵੱਲੋਂ ਚਾਰਜਸ਼ੀਟ ਦਾਖਲ, ਹੋਏ ਵੱਡੇ ਖੁਲਾਸੇ

‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ

'ਮੇਰੀ ਰਸੋਈ ਸਕੀਮ' ਤਹਿਤ ਰਾਸ਼ਨ ਕਿੱਟਾਂ ਦੀ ਵੰਡ ਨੇ 25 ਲੱਖ ਦਾ ਅੰਕੜਾ ਕੀਤਾ ਪਾਰ

ਅਮਨ ਅਰੋੜਾ ਵੱਲੋਂ ਸਟਾਰਟਅੱਪ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਨਿਵੇਸ਼ਕ ਸਰਕਲ ਅਤੇ ਨਿਊਰੋਨ 2.0 ਲਾਂਚ