Sunday, April 26, 2026
ਤਾਜਾ ਖਬਰਾਂ
ਆਪ ਦੇ ਦੋ-ਤਿਹਾਈ ਰਾਜ ਸਭਾ ਸੰਸਦ ਮੈਂਬਰਾਂ ਵੱਲੋਂ ਪਾਰਟੀ ਛੱਡਣ ਨਾਲ ਕੇਜਰੀਵਾਲ ਦੀ ਲੀਡਰਸ਼ਿਪ ‘ਤੇ ਖੜ੍ਹੇ ਹੋਏ ਗੰਭੀਰ ਸਵਾਲ: ਅਸ਼ਵਨੀ ਸ਼ਰਮਾਪਟਿਆਲਾ ਵਿੱਚ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ,  ਨਕਲੀ, ਮਿਲਾਵਟੀ ਅਤੇ ਤਸਕਰੀ ਸ਼ਰਾਬ ਗਿਰੋਹਾਂ ’ਤੇ ਕੱਸਿਆ ਸ਼ਿਕੰਜਾਅਕਾਲੀ ਦਲ ਦੀ ਮੁੜ-ਸੁਰਜੀਤੀ ਅਤੇ ਪੰਥਕ ਏਕਤਾ ਲਈ ਵੱਡਾ ਐਲਾਨ - ਕਰਨੈਲ ਸਿੰਘ ਪੀਰਮੁਹੰਮਦ‘ਖਾਲਸਾ ਯੂਨੀਵਰਸਿਟੀ’ ਉਚ ਪੱਧਰੀ ਪ੍ਰੋਫੈਸ਼ਨਲ ਵਿੱਦਿਆ ਪ੍ਰਦਾਨ ਕਰਨ ਦੇ ਰਾਹ ’ਤੇ ਗੈਂਗਸਟਰਾਂ ‘ਤੇ ਵਾਰ ਦਾ 82ਵਾਂ ਦਿਨ: ਪੰਜਾਬ ਪੁਲਿਸ ਵੱਲੋਂ 522 ਥਾਵਾਂ ‘ਤੇ ਛਾਪੇਮਾਰੀ; 225 ਗ੍ਰਿਫ਼ਤਾਰਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ, ਕੇਂਦਰ ਵੱਲੋਂ ਕੰਡਿਆਲੀ ਤਾਰ ਨੂੰ ਕੌਮਾਂਤਰੀ ਸਰਹੱਦ ਦੇ ਨੇੜੇ ਲਗਾਉਣ ਦਾ ਹੁਕਮ, ਲੱਖਾਂ ਕਿਸਾਨਾਂ ਨੂੰ ਹੋਵੇਗਾ ਲਾਭ

Punjab

ਵਧਦੇ ਤਾਪਮਾਨ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਲੋਂ ਐਡਵਾਇਜਰੀ ਜਾਰੀ

ਪੰਜਾਬ ਨਿਊਜ਼ ਐਕਸਪ੍ਰੈੱਸ | April 26, 2026 03:19 PM

* ਹੀਟ ਵੇਵ ਤੋਂ ਬਚਣ ਲਈ ਦੁਪਹਿਰ ਸਮੇਂ ਘੱਟ ਤੋਂ ਘੱਟ ਘਰ ਤੋਂ ਬਾਹਰ ਜਾਇਆ ਜਾਵੇ ਅਤੇ ਤਰਲ ਪਦਾਰਥ ਜ਼ਿਆਦਾ ਪੀਤੇ ਜਾਣ- ਡਾ. ਅਨਮਦੀਪ

ਮਾਲੇਰਕੋਟਲਾ, 26 ਅਪ੍ਰੈਲ: ਸਿਵਲ ਸਰਜਨ ਡਾ.ਪ੍ਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ.ਅਮਨਦੀਪ ਕੌਰ ਵੱਲੋਂ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਹੀਟ ਵੇਵ ਤੋਂ ਬਚਾਅ ਲਈਂ ਸੁਨੇਹਾ ਦਿੱਤਾ ਗਿਆ ਹੈ ।

ਐੱਸ.ਐੱਮ.ਓ ਡਾ ਅਮਨਦੀਪ ਕੌਰ ਨੇ ਕਿਹਾ ਹੈ ਕਿ ਇਲਾਕਾ ਨਿਵਾਸੀ ਦੁਪਹਿਰ ਦੇ ਸ਼ਮੇ ਸਿੱਧੀ ਧੁੱਪ 'ਚ ਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਨਵ ਜਨਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਲੋਕਾਂ, ਮਜ਼ਦੂਰਾਂ, ਮੋਟਾਪੇ ਨਾਲ ਪੀੜਤ ਲੋਕਾਂ, ਮਾਨਸਿਕ ਤੌਰ ‘ਤੇ ਬਿਮਾਰ ਲੋਕਾਂ, ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ ਹੀਟ ਵੇਵ ਨਾਲ ਵੱਧ ਖਤਰੇ ਵਿੱਚ ਹੁੰਦੇ ਹਨ, ਇਸ ਲਈ ਉਹ ਵਧੇਰੇ ਤਾਪਮਾਨ ਵਿੱਚ ਘਰ ਤੋਂ ਬਾਹਰ ਜਾਣ ਵਿੱਚ ਗੁਰੇਜ਼ ਕਰਨ ।

ਉਨ੍ਹਾਂ ਕਿਹਾ ਕਿ ਜੇਕਰ ਬਾਹਰ ਕੰਮ ਕਰਨਾ ਲਾਜ਼ਮੀ ਹੋਵੇ ਤਾਂ ਕੰਮ ਵੇਲੇ ਹਲਕੇ ਰੰਗ ਦੇ ਪੂਰੇ ਸਰੀਰ ਨੂੰ ਢਕਣ ਵਾਲੇ ਸੂਤੀ ਕੱਪੜੇ ਪਾਏ ਜਾਣ, ਆਪਣੇ ਸਿਰ ਨੂੰ ਸਿੱਧੀ ਧੁੱਪ ਤੋਂ ਢੱਕਣ ਲਈ ਛੱਤਰੀ, ਟੋਪੀ, ਤੌਲੀਏ, ਪੱਗ ਜਾਂ ਦੁਪੱਟੇ ਦੀ ਵਰਤੋਂ ਕੀਤੀ ਜਾਵੇ ਅਤੇ ਨੰਗੇ ਪੈਰ ਧੁੱਪ ਵਿੱਚ ਨਾ ਜਾਇਆ ਜਾਵੇ।

ਉਨ੍ਹਾਂ ਕਿਹਾ ਕਿ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਖਰਬੂਜਾ, ਅੰਗੂਰ, ਖੀਰੇ, ਟਮਾਟਰ , ਘੀਆ ਤੇ ਤੋਰੀਆਂ ਦੀ ਵਰਤੋਂ ਵਧੇਰੇ ਕੀਤੀ ਜਾਵੇ ਕਿਉਂਕਿ ਇਹਨਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਅਜਿਹੇ ਮੌਸਮ ਦੌਰਾਨ ਓ.ਆਰ.ਐਸ., ਨਿੰਬੂ ਪਾਣੀ, ਲੱਸੀ, ਨਾਰੀਅਲ ਦਾ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕੀਤਾ ਜਾਵੇ।

ਉਨ੍ਹਾਂ ਹੋਰ ਕਿਹਾ ਕਿ ਜ਼ੇਕਰ ਜਿਲ੍ਹੇ ਵਿੱਚ ਹੀਟ ਵੇਵ ਦੇ ਪ੍ਰਭਾਵ ਦਾ ਕੋਈ ਵੀ ਕੇਸ ਸਾਹਮਣੇ ਆਉਂਦਾ ਹੈ ਤਾ ਉਸਦੀ ਸੂਚਨਾ ਆਈ.ਐਚ.ਆਈ.ਪੀ ਪੋਰਟਲ ਰਾਹੀਂ ਜਰੂਰ ਕੀਤੀ ਜਾਵੇ ਅਤੇ ਬਚਾਅ ਲਈਂ ਯੋਗ ਉਪਰਾਲੇ ਕੀਤੇ ਜਾ ਸਕਣ।

Have something to say? Post your comment

google.com, pub-6021921192250288, DIRECT, f08c47fec0942fa0

Punjab

ਆਪ ਨੇ ਉਪ ਰਾਸ਼ਟਰਪਤੀ ਨੂੰ ਸੌਂਪੀ ਪਟੀਸ਼ਨ, ਸੱਤ ਸੰਸਦ ਮੈਂਬਰਾਂ ਨੂੰ ਅਯੋਗ ਠਹਿਰਾਉਣ ਦੀ ਕੀਤੀ ਮੰਗ

ਕੇਂਦਰ ਨੇ ਹਰਭਜਨ ਸਿੰਘ ਨੂੰ CRPF ਸੁਰੱਖਿਆ ਦਿੱਤੀ

'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਗੰਭੀਰ ਹਾਲਾਤਾਂ ਵਿੱਚ ਪੈਦਾ ਹੋਏ ਨਵਜਾਤ ਬੱਚੇ ਦੇ ਠੀਕ ਹੋਣ ਨਾਲ ਡਾਕਟਰਾਂ ਦੀ ਚਿੰਤਾ ਉਮੀਦ ਵਿੱਚ ਬਦਲੀ

ਪੰਜਾਬ ਸਰਕਾਰ ਨੇ ਹਰਭਜਨ ਸਿੰਘ ਦੀ ਸੁਰੱਖਿਆ ਲਈ ਵਾਪਸ

ਗੈਂਗਸਟਰਾਂ ‘ਤੇ ਵਾਰ ਦਾ 95ਵਾਂ ਦਿਨ: ਪੰਜਾਬ ਪੁਲਿਸ ਵੱਲੋਂ 577 ਥਾਵਾਂ ‘ਤੇ ਛਾਪੇਮਾਰੀ; 309 ਗ੍ਰਿਫ਼ਤਾਰ

ਛੋਟੇ ਤੇ ਮੱਧਮ ਵਰਗ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ ਏਆਈਐਫ ਸਕੀਮ : ਮੋਹਿੰਦਰ ਭਗਤ

CM ਮਾਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸਮਾਂ ਹੱਦ ਤੋਂ ਪਹਿਲਾਂ ਹੜ੍ਹ ਸੁਰੱਖਿਆ ਕਾਰਜ ਨੇਪਰੇ ਚਾੜ੍ਹਨ ਦੇ ਆਦੇਸ਼

4.90 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 15871.51 ਕਰੋੜ ਰੁਪਏ ਦੀ ਅਦਾਇਗੀ : ਲਾਲ ਚੰਦ ਕਟਾਰੂਚੱਕ

ਮਾਨ ਸਰਕਾਰ ਵੱਲੋਂ ਬੀਟੀ ਹਾਈਬ੍ਰਿਡ ਨਰਮੇ ਅਤੇ ਦੇਸੀ ਕਪਾਹ ਦੇ ਬੀਜਾਂ 'ਤੇ 33 ਫੀਸਦ ਸਬਸਿਡੀ ਦਿੱਤੀ ਜਾਵੇਗੀ - ਖੁੱਡੀਆਂ

ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ - ਐਡਵੋਕੇਟ ਧਾਮੀ