Wednesday, August 19, 2026

Punjab

ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਕਲਾਤਮਕ ਸ਼ਰਧਾਂਜਲੀ

ਪੰਜਾਬ ਨਿਊਜ਼ ਐਕਸਪ੍ਰੈੱਸ | August 19, 2026 07:41 PM

ਚੰਡੀਗੜ੍ਹ, 19 ਅਗਸਤ: ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਪੰਜਾਬ ਕਲਾ ਪ੍ਰੀਸ਼ਦ, ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਦੌਰਾਨ ਪੰਜਾਬ ਦੀ ਕਲਾ, ਸੱਭਿਆਚਾਰ, ਖੇਤੀਬਾੜੀ ਅਤੇ ਵਿਰਾਸਤ ਦੇ ਪ੍ਰਚਾਰ ਦੇ ਝੰਡਾਬਰਦਾਰ ਅਤੇ ਰੌਸ਼ਨਦਿਮਾਗ ਪ੍ਰਸ਼ਾਸਕ ਡਾ. ਮਹਿੰਦਰ ਸਿੰਘ ਰੰਧਾਵਾ ਦੇ ਬੁੱਤ ਅੱਗੇ ਇੱਕ ਅਹਿਮ ਕਲਾਕ੍ਰਿਤ ‘ਵਿਸ਼ਵਾਸ ਅਤੇ ਬਹਾਦਰੀ ਦੇ ਰੰਗ: ਪੰਜਾਬ ਦੀ ਅਧਿਆਤਮਿਕ ਵਿਰਾਸਤ’ ਦਾ ਉਦਘਾਟਨ ਕੀਤਾ ਗਿਆ। ਸੁਜੱਗ ਅਤੇ ਦੂਰਦਅੰਦੇਸ਼ ਸ਼ਖ਼ਸੀਅਤ ਡਾ. ਰੰਧਾਵਾ ਨੂੰ ਸਮਰਪਿਤ ਇਹ ਸਮਾਗਮ, ਉਨ੍ਹਾਂ ਵੱਲੋਂ ਪੰਜਾਬ ਦੀ ਕਲਾ, ਸੱਭਿਆਚਾਰ, ਕੁਦਰਤ ਅਤੇ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਵਿੱਚ ਪਾਏ ਲਾਸਾਨੀ ਯੋਗਦਾਨ ਪ੍ਰਤੀ ਕਲਾਤਮਕ ਸ਼ਰਧਾਂਜਲੀ ਹੈ। ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਇਹ ਕਲਾਕ੍ਰਿਤ ਡਾ. ਐਮ. ਐਸ. ਰੰਧਾਵਾ ਦੀ ਅਮੀਰ ਵਿਰਾਸਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਸੱਭਿਆਚਾਰਕ ਧਰੋਹਰ ਦੇ ਦਸਤਾਵੇਜ਼ੀਕਰਨ ਤੇ ਸੁਚੱਜੀ ਸੰਭਾਲ ਨੂੰ ਸਮਰਪਿਤ ਹੈ।

ਵਿਰਸੇ ਦੇ ਅਲੰਬਰਦਾਰ ਡਾ. ਰੰਧਾਵਾ ਦੇ ਬੁੱਤ ਅੱਗੇ ਅਧਿਆਤਮਿਕ ਵਿਰਾਸਤ ਦੇ ਕਲਾ ਚਿੱਤਰ ਦੀ ਰਸਮੀ ਘੁੰਡ-ਚੁਕਾਈ ਕੀਤੀ ਗਈ। ਜਿਸ ਨੇ ਨਾ ਸਿਰਫ਼ ਇਸ ਮੌਕੇ ਨੂੰ ਵਿਸ਼ੇਸ਼ ਬਣਾਇਆ ਸਗੋਂ ਇਹ ਪੰਜਾਬ ਦੀ ਕਲਾਤਮਕ ਅਤੇ ਸੱਭਿਆਚਾਰਕ ਧਰੋਹਰ ਪ੍ਰਤੀ ਉਨ੍ਹਾਂ ਦੇ ਮੋਹਰੀ ਯੋਗਦਾਨ ਨੂੰ ਸੱਚੀ ਸ਼ਰਧਾਂਜਲੀ ਵੀ ਹੈ।

ਡਾ. ਐਮ. ਐਸ. ਰੰਧਾਵਾ ਦੇ ਬੁੱਤ ਅੱਗੇ ਕਲਾਕ੍ਰਿਤ ਦੀ ਸਥਾਪਨਾ ਵਿਸ਼ੇਸ਼ ਮਹੱਤਵ ਰੱਖਦੀ ਹੈ ਅਤੇ ਪੰਜਾਬ ਦੀ ਵਿਰਾਸਤ ਦੀ ਦੂਰਦਰਸ਼ੀ ਸੰਭਾਲ ਅਤੇ ਇਸਦੀਆਂ ਜੀਵੰਤ ਰਹੁ-ਰੀਤਾਂ ਦੇ ਦਸਤਾਵੇਜ਼ੀਕਰਨ ਵਿੱਚ ਫੋਟੋਗ੍ਰਾਫੀ ਦੀ ਸਮਕਾਲੀ ਭੂਮਿਕਾ ਨੂੰ ਦਰਸਾਉਂਦੀ ਹੈ।

ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ, ਪੰਜਾਬ ਨੇ ਕਿਹਾ ਕਿ ਇਹ ਕਲਾਕ੍ਰਿਤ ਫੋਟੋਗ੍ਰਾਫੀ ਅਤੇ ਵਿਜ਼ੂਅਲ ਆਰਟ ਦੇ ਰਚਨਾਤਮਕ ਮਾਧਿਅਮ ਰਾਹੀਂ ਪੰਜਾਬ ਦੀ ਸ਼ਾਨਾਮੱਤੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਅਸਲ ਤਸਵੀਰ ਪੇਸ਼ ਕਰਦੀ ਹੈ।

ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਐਸ. ਸਵੀ ਨੇ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ, ਪੰਜਾਬ ਵੱਲੋਂ ਸ਼ੁਰੂ ਕੀਤੇ ਗਏ ਉੱਤਮ ਉਦੇਸ਼ ਵਜੋਂ ਕਲਾ ਪੋਰਟਰੇਟ ਦੇ ਕੰਮ ਦੀ ਸ਼ਲਾਘਾ ਕੀਤੀ।

ਪੰਜਾਬ ਕਲਾ ਪ੍ਰੀਸ਼ਦ, ਕਲਾ ਭਵਨ, ਚੰਡੀਗੜ੍ਹ ਦੇ ਸਤਿਕਾਰਯੋਗ ਡਾ. ਐਮ. ਐਸ. ਰੰਧਾਵਾ ਦੇ ਬੁੱਤ ਅੱਗੇ ਕਲਾਕ੍ਰਿਤ ਦੇ ਉਦਘਾਟਨ ਸਮੇਂ ਜਸਟਿਸ ਜਸਬੀਰ ਸਿੰਘ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਸ਼੍ਰੀ ਇੰਦਰਪਾਲ ਸਿੰਘ, ਮੁੱਖ ਸੂਚਨਾ ਕਮਿਸ਼ਨਰ, ਪੰਜਾਬ, ਸ਼੍ਰੀ ਹਰਪ੍ਰੀਤ ਸੰਧੂ ਰਾਜ ਸੂਚਨਾ ਕਮਿਸ਼ਨਰ ਪੰਜਾਬ, ਸਵਰਨਜੀਤ ਐਸ. ਸਵੀ, ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ, ਸ਼੍ਰੀ ਇਕਬਾਲ ਸਿੰਘ ਸਿੱਧੂ, ਸਾਬਕਾ ਆਈ.ਏ.ਐਸ., ਸੁਭਾਸ਼ ਪਰਿਹਾਰ, ਉੱਘੇ ਫੋਟੋਗ੍ਰਾਫਰ ਨਰਲੇਪ ਸਿੰਘ ਅਤੇ ਡਾ. ਯੋਗ ਰਾਜ ਸਿੰਘ, ਵਾਈਸ ਚੇਅਰਮੈਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।

ਸ਼੍ਰੀ ਜਸਟਿਸ ਜਸਬੀਰ ਸਿੰਘ, ਸਾਬਕਾ ਜੱਜ ਹਾਈ ਕੋਰਟ ਨੇ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ ਪੰਜਾਬ ਨੂੰ ਇਸ ਰਚਨਾਤਮਕ ਕਲਾਕ੍ਰਿਤ ਲਈ ਵਧਾਈ ਦਿੱਤੀ ਜੋ ਕਿ ਵਿਸ਼ਵ ਫੋਟੋਗ੍ਰਾਫੀ ਦਿਵਸ -2026 ਨੂੰ ਸਮਰਪਿਤ ਇੱਕ ਉੱਤਮ ਉਪਰਾਲਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Punjab

ਆਈ.ਕੇ.ਜੀ ਪੀ.ਟੀ.ਯੂ ਵੱਲੋਂ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਈ.ਸੀ.ਟੀ ਅਕਾਦਮੀ ਨਾਲ ਐਮ.ਓ.ਯੂ ਤੇ ਹਸਤਾਖ਼ਰ

ਗੈਂਗਸਟਰਾਂ 'ਤੇ ਵਾਰ ਦਾ 211ਵਾਂ ਦਿਨ: ਪੰਜਾਬ ਪੁਲਿਸ ਵੱਲੋਂ 610 ਥਾਈਂ ਛਾਪੇਮਾਰੀ; 344 ਕਾਬੂ

ਦੋ ਸਕੇ ਭਰਾਵਾਂ ਸਮੇਤ ਨੌਂ ਗ੍ਰਿਫ਼ਤਾਰ; 8 ਪਿਸਤੌਲ, 8.5 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਡਰੱਗ ਮਨੀ ਬਰਾਮਦ

ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ‘ਈ.ਡੀ. ਪਾਰਟੀ’, ਪੰਜਾਬ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਪੁਰਾਣੇ ਜਮਹੂਰੀਅਤ ਵਿਰੋਧੀ ਹਥਕੰਡੇ ਅਪਣਾਏ ਜਾ ਰਹੇ: CM ਮਾਨ

ਟਕਸਾਲੀ ਅਕਾਲੀ ਆਗੂ ਤੇ ਆਲ ਇੰਡੀਆ ਟਾਂਕ ਕਸ਼ੱਤਰੀ ਸਭਾ ਦੇ ਕੌਮੀ ਪ੍ਰਧਾਨ ‘ਆਪ’ 'ਚ ਸ਼ਾਮਲ

ਬਾਗ਼ਬਾਨੀ ਮੰਤਰੀ ਮੋਹਿੰਦਰ ਭਗਤ ਵੱਲੋਂ ਕਿਸਾਨਾਂ ਨੂੰ ਵਧੇਰੇ ਮੁਨਾਫ਼ੇ ਲਈ ਫ਼ਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ

ਹਰਪਾਲ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਕੀਤੀ ਮੀਟਿੰਗ; ਮੰਗਾਂ ਦੇ ਜਲਦ ਹੱਲ ਦਾ ਦਿੱਤਾ ਭਰੋਸਾ

ਟਰਾਂਸਪੋਰਟ ਵਿਭਾਗ ਨੇ ਡੀ.ਐੱਲ. ਅਤੇ ਆਰ.ਸੀ. ਸੇਵਾਵਾਂ ਵਿੱਚ 99% ਤੋਂ ਵੱਧ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ: ਹਰਪਾਲ ਚੀਮਾ

ਪੰਜਾਬ ਸਰਕਾਰ ਵੱਲੋਂ STPI ਨਾਲ ਸਮਝੌਤਾ ਸਹੀਬੱਧ; ਮੋਹਾਲੀ ਵਿਖੇ ਸਥਾਪਤ ਕੀਤਾ ਜਾਵੇਗਾ "ਨਿਊਰੋਨ 2.0" ਇਨਕਿਊਬੇਸ਼ਨ ਸੈਂਟਰ

ਮਾਨਸੂਨੀ ਬੁਖ਼ਾਰ ਦੇ ਮੌਸਮ ਵਿੱਚ ਪੰਜਾਬ ਦੇ ਮਰੀਜ਼ਾਂ ਤੱਕ ਕੈਸ਼ਲੈਸ ਇਲਾਜ ਪਹੁੰਚਾ ਕੇ ਮਦਦਗਾਰ ਬਣੀ ‘ਮੁੱਖ ਮੰਤਰੀ ਸਿਹਤ ਯੋਜਨਾ’