Wednesday, July 22, 2026

Punjab

ਸੁਚੇਤਕ ਰੰਗਮੰਚ ਨੇ ‘ਵਕਤ ਤੈਨੂੰ ਸਲਾਮ ਹੈ’ ਨਾਟਕ ਨਾਲ ਟੈਗੋਰ ਥੀਏਟਰ ਵਿਖੇ ਰੰਗ ਬੰਨ੍ਹਿਆ

ਪੰਜਾਬ ਨਿਊਜ਼ ਐਕਸਪ੍ਰੈੱਸ | July 22, 2026 04:21 PM

- *ਸਮਾਜਿਕ ਵਿਸ਼ਿਆਂ ’ਤੇ ਆਧਾਰਤ ਅਜਿਹੇ ਨਾਟਕ ਅੰਧਵਿਸ਼ਵਾਸਾਂ ਤੋਂ ਉੱਪਰ ਉੱਠਣ ਦਾ ਦਿੰਦੇ ਹਨ ਸੰਦੇਸ਼ : ਬਾਲ ਮੁਕੰਦ ਸ਼ਰਮਾ*

ਚੰਡੀਗੜ੍ਹ, 22 ਜੁਲਾਈ: ਥੀਏਟਰ ਗਰੁੱਪ ‘ਸੁਚੇਤਕ ਰੰਗਮੰਚ’ ਵੱਲੋਂ ਟੈਗੋਰ ਥੀਏਟਰ, ਚੰਡੀਗੜ੍ਹ ਵਿਖੇ ਪੰਜਾਬੀ ਨਾਟਕ ‘ਵਕਤ ਤੈਨੂੰ ਸਲਾਮ ਹੈ’ ਦਾ ਮੰਚਨ ਕੀਤਾ ਗਿਆ। ਨਾਟਕ ਨੂੰ ਇਸ ਦੇ ਮਜ਼ਬੂਤ ਸਮਾਜਿਕ ਸੰਦੇਸ਼ ਅਤੇ ਦਿਲ ਟੁੰਬਵੀਂ ਅਦਾਕਾਰੀ ਲਈ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ। ਇਹ ਨਾਟਕ ਸੀ.ਟੀ. ਖਾਨੋਲਕਰ ਦੇ ਪ੍ਰਸਿੱਧ ਨਾਟਕ ਦਾ ਪੰਜਾਬੀ ਰੂਪਾਂਤਰ ਹੈ।

ਇਸ ਪੇਸ਼ਕਾਰੀ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਬੋਟੈਨਿਕ ਹੈਲਥਕੇਅਰ ਦੇ ਡਾ. ਗੌਰਵ ਸੋਨੀ, ਭਾਈਚਾਰੇ ਦੇ ਕਈ ਹੋਰ ਪਤਵੰਤਿਆਂ ਦੇ ਨਾਲ ਮਹਿਮਾਨਾਂ ਵਜੋਂ ਹਾਜ਼ਰ ਸਨ।

ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਨਾਟਕ, ਇਸਦੇ ਨਿਰਦੇਸ਼ਕ ਅਤੇ ਕਲਾਕਾਰਾਂ ਨੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਿਕ ਵਿਸ਼ੇ ’ਤੇ ਅਧਾਰਤ ਅਜਿਹੇ ਨਾਟਕ ਨਾਲ ਕੇਵਲ ਅੰਧਵਿਸ਼ਵਾਸਾਂ ਉਪਰ ਉੱਠਣ ਦਾ ਸੁਨੇਹਾ ਦਿੰਦੇ ਹਨ ਸਗੋਂ ਜੀਵਨ ਨੂੰ ਵਿਵਹਾਰਕ ਤੌਰ ’ਤੇ ਜਿਉਣ ਲਈ ਵੀ ਪ੍ਰੇਰਦੇ ਹਨ।

ਅਨੀਤਾ ਸ਼ਬਦੀਸ਼ ਵੱਲੋਂ ਨਿਰਦੇਸ਼ਤ ਅਤੇ ਪੰਜਾਬੀ ਵਿੱਚ ਅਨੁਵਾਦਿਤ ਕੀੇਤੇ ਇਸ ਨਾਟਕ ਨੇ ਦਰਸ਼ਕਾਂ ਨੂੰ ਆਪਣੇ ਦਿਲਚਸਪ ਬਿਰਤਾਂਤ, ਦਿਲ-ਖਿੱਚਵੀਂ ਅਦਾਕਾਰੀ ਅਤੇ ਅਰਥਪੂਰਨ ਥੀਮ ਨਾਲ ਕੀਲ ਕੇ ਰੱਖ ਦਿੱਤਾ। ਰੰਗਮੰਚ ਪ੍ਰੇਮੀਆਂ, ਕਲਾਕਾਰਾਂ ਅਤੇ ਮਹਿਮਾਨਾਂ ਵੱਲੋਂ ਨਾਟਕ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਇਸ ਮੌਕੇ ਬੋਲਦਿਆਂ ਡਾ. ਜ਼ੋਰਾ ਸਿੰਘ ਨੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਅਤੇ ਸਕਾਰਾਤਮਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਲਈ ਰੰਗਮੰਚ ਦੀ ਸੁਚੱਜੀ ਵਰਤੋਂ ਕਰਨ ਲਈ ਸਮੂਹ ਨੂੰ ਵਧਾਈ ਦਿੱਤੀ।

ਪ੍ਰਬੰਧਕਾਂ ਨੇ ਇਸ ਸ਼ਾਮ ਨੂੰ ਸਫ਼ਲ ਬਣਾਉਣ ਲਈ ਮੁੱਖ ਮਹਿਮਾਨਾਂ, ਪਤਵੰਤਿਆਂ, ਮੀਡੀਆ, ਸਮਰਥਕਾਂ ਅਤੇ ਸਰੋਤਿਆਂ ਦਾ ਉਨ੍ਹਾਂ ਦੇ ਸ਼ਾਨਦਾਰ ਹੁੰਗਾਰੇ ਲਈ ਧੰਨਵਾਦ ਕੀਤਾ । ਸੁਚੇਤਕ ਰੰਗਮੰਚ ਨੇ ਮਹੱਤਵਪੂਰਨ ਸਮਾਜਿਕ ਸੰਦੇਸ਼ ਦੇਣ ਵਾਲੇ ਅਰਥਪੂਰਨ ਨਾਟਕਾਂ ਦਾ ਮੰਚਨ ਜਾਰੀ ਰੱਖਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ।

Have something to say? Post your comment

google.com, pub-6021921192250288, DIRECT, f08c47fec0942fa0

Punjab

SIR-2026: CEO ਪੰਜਾਬ ਵੱਲੋਂ ਘਰੋਂ-ਘਰੀਂ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ EROs ਦਾ ਸਨਮਾਨ

ਸਪੀਕਰ ਕੁਲਤਾਰ ਸੰਧਵਾਂ ਨੇ ਵਿਧਾਨ ਸਭਾ ਵਿੱਚ 40 ਤੋਂ ਵੱਧ ਫ਼ਲਦਾਰ ਬੂਟੇ ਲਗਾਏ

‘ਮਾਂਵਾਂ-ਧੀਆਂ ਸਤਿਕਾਰ ਯੋਜਨਾ’: 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਮਿਲ ਰਿਹਾ ਸਨਮਾਨ ਅਤੇ ਆਰਥਿਕ ਸਹਾਰਾ

ਪੰਜਾਬ ਸਰਕਾਰ ਵੱਲੋਂ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ

ਨਾਬਾਲਗਾਂ ਵੱਲੋਂ ਗੱਡੀ ਚਲਾਉਣ ਅਤੇ ਖਤਰਨਾਕ ਡਰਾਈਵਿੰਗ ਵਿਰੁੱਧ ਜ਼ੀਰੋ ਟਾਲਰੈਂਸ: ਹਰਪਾਲ ਚੀਮਾ

ਐਸਐਮਐਲ ਮਹਿੰਦਰਾ ਕੰਪਨੀ ਦਾ ਵਫ਼ਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ

ਮੋਦੀ ਸਰਕਾਰ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਮੰਗ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ: CM ਮਾਨ

ਪੰਜਾਬ ਦੇ ਮੰਤਰੀਆਂ ਵੱਲੋਂ ਸਾਉਣੀ ਸੀਜ਼ਨ 2026-27 ਅਤੇ ਹਾੜ੍ਹੀ ਸੀਜ਼ਨ 2027-28 ਦੀਆਂ ਤਿਆਰੀਆਂ ਦੀ ਸਮੀਖਿਆ

ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਣ ਨੂੰ ਦਿੱਤੀ ਪ੍ਰਵਾਨਗੀ, ਪੜ੍ਹੋ ਲਏ ਹੋਰ ਕਿਹੜੇ-ਕਿਹੜੇ ਫੈਸਲੇ ?

ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਭਗਵੰਤ ਮਾਨ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ