Sunday, August 23, 2026
ਤਾਜਾ ਖਬਰਾਂ
ਮਹਾਰਾਸ਼ਟਰ ਪੁਲਿਸ ਨੇ CJP ਕਨਵੀਨਰ 'ਤੇ ਕਥਿਤ ਤੌਰ 'ਤੇ ਲਾਤੂਰ ਦੇ ਸਕੂਲ 'ਚ ਦਾਖ਼ਲ ਹੋ ਕੇ ਅਧਿਆਪਕਾਂ ਨੂੰ ਧਮਕਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈਅਮਰੀਕਾ ਨਾਲ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ, ਕੈਨੇਡੀਅਨ ਪ੍ਰਧਾਨ ਮੰਤਰੀ ਅਮਰੀਕਾ ਵਿਰੁੱਧ ਪਰਸਪਰ ਟੈਰਿਫ ਲਗਾਉਣਗੇਭਗਵੰਤ ਮਾਨ ਸਰਕਾਰ ਦੇ 4.5 ਸਾਲਾਂ ਦੇ ਇਤਿਹਾਸਕ ਕੰਮਾਂ ਦਾ ਵਿਰੋਧੀਆਂ ਕੋਲ ਕੋਈ ਜਵਾਬ ਨਹੀਂ, ਇਸ ਲਈ ਉਹ ਚਿੱਕੜ ਉਛਾਲਣ 'ਤੇ ਉਤਰ ਆਏ ਹਨ: ਬਲਤੇਜ ਪੰਨੂਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਪ੍ਰਵਾਸੀ ਮਾਮਲੇ ਮੰਤਰੀ ਰਵਜੋਤ ਸਿੰਘ ਨਾਲ ਮੁਲਾਕਾਤਪੰਜਾਬ ਡਿਜੀਟਲ ਮੀਡੀਆ ਐਸੋਸੀਏਸ਼ਨ ਨੇ ਪੱਤਰਕਾਰ ਵਿਰੁੱਧ ਐਫਆਈਆਰ ਦੀ ਨਿੰਦਾ ਕੀਤੀ, ਇਸਨੂੰ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਦੱਸਿਆਚੰਡੀਗੜ੍ਹ ਪ੍ਰੈਸ ਕਲੱਬ ਨੇ ਪੰਜਾਬ ਦੇ ਪੱਤਰਕਾਰ ਵਿਰੁੱਧ ਐਫਆਈਆਰ ਦੀ ਨਿੰਦਾ ਕੀਤੀ, ਇਸਨੂੰ ਪ੍ਰੈਸ ਦੀ ਆਜ਼ਾਦੀ 'ਤੇ ਹਮਲਾ ਦੱਸਿਆ।

Punjab

ਹੱਥਾਂ ਨਾਲ ਟੁੱਟ ਰਹੀ ਸੜਕ ਵਾਲੀ ਵੀਡੀਓ ਬਿਲਕੁਲ ਝੂਠੀ, ਵਿਰੋਧੀ ਧਿਰਾਂ ਜਾਣ ਬੁਝ ਕੇ ਕਰ ਰਹੀਆਂ ਹਨ ਗੁਮਰਾਹਕੁੰਨ ਪ੍ਰਚਾਰ: ਈਟੀਓ

ਪੰਜਾਬ ਨਿਊਜ਼ ਐਕਸਪ੍ਰੈੱਸ | August 23, 2026 05:23 PM

- *ਕੈਬਿਨੇਟ ਮੰਤਰੀ ਨੇ ਵੱਖ-ਵੱਖ ਸੜਕਾਂ ਦੇ ਚੱਲ ਰਹੇ ਨਿਰਮਾਣ ਦਾ ਕੀਤਾ ਨਿਰੀਖਣ*

ਮਾਈਸਰਖਾਨਾ (ਬਠਿੰਡਾ), 23 ਅਗਸਤ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਵਿੱਚ ਲਿੰਕ ਸੜਕਾਂ ਦੀ ਅਪਗ੍ਰੇਡੇਸ਼ਨ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਹੈ ਤਾਂ ਜੋ ਸੂਬੇ ਨੂੰ ਹੋਰ ਤਰੱਕੀ ਦੇ ਰਸਤੇ ਤੇ ਲਿਜਾਇਆ ਜਾ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਵੱਲੋਂ ਅੱਜ ਜ਼ਿਲ੍ਹਾ ਬਠਿੰਡਾ ਵਿਖੇ ਵੱਖ-ਵੱਖ ਸੜਕਾਂ ਦੇ ਕੀਤੇ ਗਏ ਅਤੇ ਚੱਲ ਰਹੇ ਨਿਰਮਾਣ ਦਾ ਨਿਰੀਖਣ ਕਰਨ ਉਪਰੰਤ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮੌੜ ਸ੍ਰੀ ਸੁਖਵੀਰ ਸਿੰਘ ਮਾਈਸਰਖਾਨਾ, ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸ੍ਰੀ ਜਤਿੰਦਰ ਸਿੰਘ ਭੱਲਾ ਅਤੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਨੀਲ ਗਰਗ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸੋਸ਼ਲ ਮੀਡੀਆ ਤੇ ਚੱਲ ਰਹੀ ਬਠਿੰਡਾ ਦੀ ਇੱਕ ਸੜਕ ਬਾਰੇ ਕੀਤੀ ਗਈ ਕੱਲ੍ਹ ਪ੍ਰੈੱਸ ਕਾਨਫਰੰਸ ਦੌਰਾਨ ਮੰਤਰੀ ਨੇ ਸਥਾਨਕ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸ੍ਰੀ ਬਿਕਰਮ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਚੈਕਿੰਗ ਦੌਰਾਨ ਮੌਕੇ ਤੇ ਹਾਜ਼ਰ ਰਹਿਣ ਲਈ ਕਿਹਾ ਸੀ। ਅੱਜ ਮੰਤਰੀ ਨੇ ਮੌਕੇ 'ਤੇ ਸੜਕਾਂ ਦਾ ਮੁਆਇਨਾ ਕੀਤਾ ਪ੍ਰੰਤੂ ਉਹਨਾਂ ਵੱਲੋਂ ਕੋਈ ਹਾਜ਼ਰ ਨਹੀਂ ਹੋਇਆ।

ਕੈਬਿਨੇਟ ਮੰਤਰੀ ਸ਼੍ਰੀ ਹਰਭਜਨ ਸਿੰਘ ਈਟੀਓ ਨੇ ਮਾਈਸਰਖਾਨਾ ਤੋਂ ਤਿੱਤਰਸਰ ਸਾਹਿਬ ਸੜਕ ਦਾ ਮੁਆਇਨਾ ਕਰਨ ਉਪਰੰਤ ਸੜਕ ਦੇ ਕੰਮ 'ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਇੱਕ-ਇੱਕ ਪੈਸਾ ਸਹੀ ਤਰੀਕੇ ਨਾਲ ਖਰਚ ਕੀਤਾ ਜਾ ਰਿਹਾ ਹੈ ਅਤੇ ਸੜਕਾਂ ਦਾ ਜੋ ਵੀ ਕੰਮ ਕੀਤਾ ਜਾ ਰਿਹਾ ਹੈ, ਉਹ ਪੂਰੀ ਮਜਬੂਤੀ ਅਤੇ ਪਾਰਦਰਸ਼ਤਾ ਨਾਲ ਕੀਤਾ ਜਾ ਰਿਹਾ ਹੈ।

ਪਿੰਡ ਕੋਟਭਾਰਾ ਤੋਂ ਪਿੰਡ ਰਾਮਗੜ੍ਹ ਭੂੰਦੜ ਲਈ ਬਣਾਈ ਗਈ ਨਵੀਂ ਸੜਕ ਦੀ ਕੈਬਿਨੇਟ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਵੱਲੋਂ ਚੈਕਿੰਗ ਕੀਤੀ ਗਈ ਅਤੇ ਮੌਕੇ ਤੇ ਸੜਕ ਦਾ ਨਮੂਨਾ ਕੁਆਲਿਟੀ ਕੰਟਰੋਲ ਕੇਂਦਰ ਪਟਿਆਲਾ ਵੱਲੋਂ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸੜਕ ਮਾਪਦੰਡਾਂ ਅਨੁਸਾਰ ਬਣਾਈ ਗਈ ਹੈ। ਜੇਕਰ ਫਿਰ ਵੀ ਸੜਕ ਦੇ ਕੰਮ ਵਿੱਚ ਕੋਈ ਊਣਤਾਈ ਪਾਈ ਜਾਂਦੀ ਹੈ ਤਾਂ ਸਬੰਧਤ ਠੇਕੇਦਾਰ ਖਿਲਾਫ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਉਹਨਾਂ ਪਿਛਲੇ ਦਿਨੀਂ ਇਸੇ ਸੜਕ ਦੀ ਹੱਥਾਂ ਨਾਲ ਟੁੱਟੇ ਜਾਣ ਸਬੰਧੀ ਵਾਇਰਲ ਹੋਈ ਵੀਡੀਓ ਨੂੰ ਫੇਕ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀਆਂ ਕੋਲ ਕੋਈ ਮੁੱਦਾ ਹੀ ਨਹੀਂ ਰਿਹਾ ਹੈ, ਜਿਸ ਕਰਕੇ ਉਹਨਾਂ ਦੁਆਰਾ ਸੂਬਾ ਸਰਕਾਰ ਖ਼ਿਲਾਫ਼ ਅਜਿਹਾ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ। ਕੈਬਿਨੇਟ ਮੰਤਰੀ ਨੇ ਕਿਹਾ ਕਿ ਹੁਣ ਲੋਕ ਬਹੁਤ ਸਿਆਣੇ ਤੇ ਸਮਝਦਾਰ ਹੋ ਚੁੱਕੇ ਹਨ ਜਿਸ ਕਰਕੇ ਗਲਤ ਅਤੇ ਗੁੰਮਰਾਹਕੁੰਨ ਕੀਤੇ ਜਾ ਰਹੇ ਪ੍ਰਚਾਰ ਦੇ ਝਾਂਸੇ ਵਿੱਚ ਨਹੀਂ ਆਉਂਦੇ।

ਇਸ ਮੌਕੇ ਉਪ ਮੰਡਲ ਮੈਜਿਸਟਰੇਟ ਮੌੜ ਸ੍ਰੀ ਗੁਰਜਿੰਦਰ ਸਿੰਘ, ਮੁੱਖ ਇੰਜੀਨੀਅਰ ਅਨਿਲ ਗੁਪਤਾ, ਨਿਗਰਾਨ ਇੰਜੀਨੀਅਰ ਅਨੀਲ ਸ਼ਰਮਾ, ਕਾਰਜਕਾਰੀ ਇੰਜੀਨੀਅਰ ਓਂਕਾਰ ਸਿੰਘ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਹੋਰ ਅਧਿਕਾਰੀ ਆਦਿ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਪੰਜਾਬ ਸਰਕਾਰ ਨੇ ਪੇਂਡੂ ਆਵਾਸ ਯੋਜਨਾ ਵਿੱਚ ਲਿਆਂਦੀ ਤੇਜ਼ੀ; 36,792 ਘਰਾਂ ਲਈ ਮਨਜ਼ੂਰ ਕੀਤੀ ਵਿੱਤੀ ਸਹਾਇਤਾ: ਸੌਂਦ

NRI ਮਿਲਣੀ 26 ਅਗਸਤ ਨੂੰ: ਸੱਤ ਜ਼ਿਲ੍ਹਿਆਂ ਨਾਲ ਸਬੰਧਤ ਪ੍ਰਵਾਸੀ ਪੰਜਾਬੀ ਹੋਣਗੇ ਸ਼ਾਮਲ: ਡਾ. ਰਵਜੋਤ ਸਿੰਘ

ਪੰਜਾਬ ਸਰਕਾਰ ਵੱਲੋਂ ਵਿਧਵਾ ਅਤੇ ਨਿਆਸ਼ਰਿਤ ਮਹਿਲਾ ਵਿੱਤੀ ਸਹਾਇਤਾ ਸਕੀਮ ਤਹਿਤ 518.81 ਕਰੋੜ ਰੁਪਏ ਜਾਰੀ

ਜਲੰਧਰ ਹਾਈਟਸ ’ਚ ਬਿਲਡਿੰਗ ਤੋਂ ਡਿੱਗਣ ਕਾਰਨ ਸ਼ੱਕੀ ਹਾਲਾਤਾਂ 'ਚ 21 ਸਾਲਾ ਵਿਦਿਆਰਥਣ ਦੀ ਮੌਤ

ਸਕੂਲ ਦੀਆਂ ਵਿਦਿਆਰਥਣਾਂ ਨੂੰ ਡੈਮ ’ਤੇ ਲੈ ਗਿਆ ਪ੍ਰਿੰਸੀਪਲ, ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਸਸਪੈਂਡ

ਪੰਜਾਬ ਦਾ ਪਾਣੀ ਦੂਸ਼ਿਤ ਕਰਨ ਦੇ ਦੋਸ਼ ’ਚ ਹਿਮਾਚਲ ਦੀ ਇੰਡਸਟਰੀ ਖ਼ਿਲਾਫ਼ FIR ਦਰਜ

ਫਰੀਦਕੋਟ ਤੋਂ ਲਾਪਤਾ 3 ਨਾਬਾਲਿਗ ਵਿਦਿਆਰਥਣਾਂ ਦੀ ਮੁੰਬਈ ’ਚ ਮਿਲੀ ਲੋਕੇਸ਼ਨ, ਪੁਲਿਸ ਟੀਮ ਰਵਾਨਾ

ਕਿਤਾਬ ਲਵਰਜ਼ ਦਾ ‘ਲੋਡ ਦ ਬਾਕਸ’ ਬੁੱਕ ਫੇਅਰ ਮੋਹਾਲੀ ਵਿੱਚ ਸ਼ੁਰੂ

ਸੁਖਬੀਰ ਬਾਦਲ ਪੰਜਾਬ ਛੱਡਣ ਦੀ ਫਿਰਾਕ ਵਿੱਚ, ਅਕਾਲੀ ਦਲ ਦੀ ਕਮਾਨ ਹਰਸਿਮਰਤ ਅਤੇ ਮਜੀਠੀਆ ਨੂੰ ਸੌਂਪਣ ਦੀ ਤਿਆਰੀ: ਬਲਤੇਜ ਪੰਨੂ

ਗੈਂਗਸਟਰਾਂ ਤੇ ਵਾਰ ਦਾ 214ਵਾਂ ਦਿਨ: ਪੰਜਾਬ ਪੁਲਿਸ ਨੇ 634 ਛਾਪੇਮਾਰੀ ਕੀਤੀ; 352 ਵਿਅਕਤੀ ਗ੍ਰਿਫ਼ਤਾਰ