ਕਰਨਾਲ ਤੋਂ ਯਮੁਨਾਨਗਰ ਤਕ ਬਣਾਈ ਜਾਵੇਗੀ ਨਵੀਂ ਰੇਲ ਲਾਇਨ
ਚੰਡੀਗੜ੍ਹ, :- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਦਸਿਆ ਕਿ ਕਲਕੱਤਾ ਤੋਂ ਯਮੁਨਾਨਗਰਤਕ ਫ੍ਰੇਟ ਕੋਰੀਡੋਰ ਬਨਾਉਣ ਦਾ ਕੰਮ ਕੇਂਦਰ ਸਰਕਾਰ ਵੱਲੋਂ ਜਲਦੀ ਪੂਰਾ ਕਰ ਲਿਆ ਜਾਵੇਗਾ, ਇਸ ਕੋਰੀਡੋਰ ਦੇ ਪੂਰਾ ਹੋਣ 'ਤੇ ਯਮੁਨਾਨਗਰ ਸਿੱਧਾ ਕਲਕੱਤਾ ਨਾਲ ਵਪਾਰਕ ਦ੍ਰਿਸ਼ਟੀ ਨਾਲ ਜੁੜ ਜਾਵੇਗਾ। ਇਸ ਕੋਰੀਡੋਰ ਤੋਂ ਯਮੁਨਾਨਗਰ ਦੇ ਵਪਾਰੀਆਂ ਦੇ ਨਾਲ -ਨਾਲ ਪੂਰੇ ਸੂਬੇ ਨੂੰ ਲਾਭ ਹੋਵੇਗਾ।
ਮੁੱਖ ਮੰਤਰੀ ਅੱਜ ਯਮੁਨਾਨਗਰ ਜਿਲ੍ਹਾ ਦੇ ਪਿੰਡ ਅਲਾਹਰ ਦੇ ਸਰਕਾਰੀ ਸਕੂਲ ਵਿਚ ਜਨਸੰਵਾਦ ਪ੍ਰੋਗ੍ਰਾਮ ਤਹਿਤ ਲੋਕਾਂ ਦੀਆਂ ਸਮਸਿਆਵਾਂ ਸੁਨਣ ਦੇ ਬਾਅਦ ਉਨ੍ਹਾਂ ਨਾਲ ਗਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿੰਡ ਅਲਾਹਰ ਵਿਚ 30 ਲੱਖ ਰੁਪਏ ਦੀ ਲਾਗਤ ਨਾਲ ਨਿਰਮਾਣਤ ਗ੍ਰਾਮ ਸਕੱਤਰੇਤ ਦਾ ਉਦਘਾਟਨ ਕੀਤਾ ਅਤੇ ਰੈਡਕ੍ਰਾਸ ਵੱਲੋਂ ਲਾਭਕਾਰਾਂ ਨੂੰ ਟ੍ਰਾਈਸਾਈਕਲ ਅਤੇ ਕੰਨ ਦੀਆਂ ਮਸ਼ੀਨਾਂ ਵੀ ਵੰਡੀਆਂ। ਇਸ ਦੌਰਾਨ ਮੁੱਖ ਮੰਤਰੀ ਨੇ ਸੈਲਫ ਹੈਲਪ ਗਰੁੱਪ ਦੀ ਮਹਿਲਾਵਾਂ ਨਾਲ ਉਨ੍ਹਾਂ ਦੇ ਉਤਪਾਦਾਂ ਦੇ ਬਾਰੇ ਵਿਚ ਸਿੱਧਾ ਸੰਵਾਦ ਕੀਤਾ।
ਕਰਨਾਲ ਤੋਂ ਯਮੁਨਾਨਗਰ ਤਕ ਨਵੀਂ ਰੇਲਵੇ ਲਾਇਨ ਵਿਛਾਉਣ ਦੀ ਵੀ ਹੈ ਯੋਜਨਾ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਗ੍ਰਾਮੀਣਾਂ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਸਰਕਾਰ ਦੀ ਯੋਜਨਾ ਹੈ ਕਿ ਕਰਨਾਲ ਤੋਂ ਯਮੁਨਾਨਗਰ ਤਕ ਨਵੀਂ ਰੇਲਵੇ ਲਾਇਨ ਵਿਛਾਈ ਜਾਵੇਗੀ। ਇਸ ਯੋਜਨਾ ਨੂੰ ਰੇਲ ਮੰਤਰਾਲੇ ਰਾਹੀਂ ਜਲਦੀ ਅਮਲੀਜਾਮਾ ਪਹਿਨਾਇਆ ਜਾਵੇਗਾ। ਇਸ ਨਵੀਂ ਰੇਲ ਲਾਇਨ ਦੀ ਯੋਜਨਾ ਨਾਲ ਪਿੰਡ ਅਲਾਹਰ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ।
ਉਨ੍ਹਾਂ ਨੇ ਦਸਿਆ ਕਿ ਪਿੰਡ ਅਲਾਹਰ ਦੇ ਵਿਕਾਸ 'ਤੇ ਸਰਕਾਰ ਵੱਲੋਂ ਕਰੀਬ 7 ਕਰੋੜ ਰੁਪਏ ਦੀ ਰਕਮ ਦਾ ਬਜਟ ਖਰਚ ਕੀਤਾ ਜਾ ਚੁੱਕਾ ਹੈ ਅਤੇ ਸਰਕਾਰ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਪੰਚਾਇਤੀ ਰਾਜ ਵਿਭਾਗ ਨੂੰ ਵਿਕਾਸ ਕੰਮਾਂ ਲਈ 80 ਲੱਖ ਰੁਪਏ ਹਰ ਸਾਲ ਭੇਜੇਗੀ। ਮੁੱਖ ਮੰਤਰੀ ਨੇ ਗ੍ਰਾਮੀਣਾਂ ਦੀ ਸਾਰੀ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਯਮੁਨਾ ਨਹਿਰ ਦੇ ਰਸਤੇ ਨੂੰ ਪੱਕਾ ਕੀਤਾ ਜਾਵੇਗਾ, ਪਿਛੜਾ ਵਰਗ ਚੌਪਾਲ ਦੀ ਮੁਰੰਮਤ ਅਤੇ ਕਰਤਾਰਪੁਰ ਤਕ ਦੀ ਸੜਕ ਦੀ ਮੁਰੰਮਤ ਕੰਮ ਵੀ ਕਰਵਾਇਆ ਜਾਵੇਗਾ।
5 ਬਜੁਰਗਾਂ ਦੀ ਸੀਏਮ ਨੇ ਤੁਰੰਤ ਬਣਵਾਈ ਪੈਂਸ਼ਨ
ਮੁੱਖ ਮੰਤਰੀ ਨੇ ਦਸਿਆ ਕਿ ਆਯੂਸ਼ਮਾਨ ਭਾਰਤ ਯੋਜਨਾ ਨਾਲ ਇਸ ਪਿੰਡ ਦੇ 121 ਲੋਕਾਂ ਨੂੰ ਲਗਭਗ 20 ਲੱਖ ਰੁਪਏ ਦਾ ਫਾਇਦਾ ਮਿਲਿਆ ਹੈ। ਇੰਨ੍ਹਾਂ ਵਿਚ ਦਲੀਪ ਨੂੰ ਦਿਲ ਦੇ ਰੋਗ ਦਾ ਇਲਾਜ ਕਰਵਾਉਣ ਲਈ 2 ਲੱਖ 71 ਹਜਾਰ ਰੁਪਏ ਦੀ ਰਕਮ ਦਾ ਫਾਇਦਾ ਹੋਇਆ ਹੈ। ਇਸ ਤੋਂ ਇਲਾਵਾ, ਨਰੇਸ਼, ਜਸਬੀਰ, ਰਾਜਕੁਮਾਰ, ਸਤੀਸ਼ ਅਤੇ ਹਰਬੰਸ ਕੌਰ ਨੂੰ ਵੀ ਇਸ ਯੋਜਨਾ ਦਾ ਲਾਭ ਮਿਲਿਆ ਹੈ। ਮੁੱਖ ਮੰਤਰੀ ਨੇ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਹੀ ਪਿੰਡ ਦੇ 5 ਲੋਕਾਂ , ਜਿਨ੍ਹਾਂ ਵਿਚ ਆਗਿਆਪਾਲ, ਰਾਮਕੁਮਾਰ, ਕੈਲਾਸ਼ੋ ਦੇਵੀ, ਰਾਜਬਾਲਾ ਅਤੇ ਬਿਮਲਾ ਦੇਵੀ ਦੀ ਪੈਂਸ਼ਨ ਆਨ ਦ ਸਪਾਟ ਬਣਾਈ ਗਈ ਅਤੇ ਪ੍ਰਮਾਣ ਪੱਤਰ ਦਿੱਤੇ ਗਏ। ਇੰਨ੍ਹਾਂ ਹੀ ਨਹੀਂ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪਿੰਡ ਦੇ ਵਿਨੈ ਕੁਮਾਰ, ਸਨੇਹਾ ਅਤੇ ਬਬਲੀ ਦੇ ਜਲਮਦਿਨ ਦੀ ਵਧਾਈ ਦਿੰਦੇ ਹੋਏ ਆਪਣੀ ਵੱਲੋਂ ਗਿਫਟ ਵੀ ਭੇਂਟ ਕੀਤੇ।
ਮ੍ਰੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਬਿਨ੍ਹਾ ਖਰਚੀ ਤੇ ਪਰਚੀ ਦੇ 1 ਲੱਖ 10 ਹਜਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਪਿੰਡ ਅਲਾਹਰ ਦੇ ਵੀ 25 ਨੌਜੁਆਨਾਂ ਨੂੰ ਬਿਨ੍ਹਾਂ ਖਰਚੀ ਤੇ ਬਿਨ੍ਹਾ ਪਰਚੀ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਇਸ ਮੌਕੇ 'ਤੇ ਸਾਂਸਦ ਨਾਇਬ ਸਿੰਘ ਸੈਨੀ ਤੋਂ ਇਲਾਵਾ ਹੋਰ ਮਾਣਯੋਗ ਵਿਅਕਤੀ ਮੋਜੂਦ ਸਨ।