ਚੰਡੀਗੜ੍ਹ, :  ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 38 ਮੈਂਬਰੀ ਐਡਹਾਕ ਕਮੇਟੀ ਦਾ ਐਲਾਨ ਕੀਤਾ ਹੈ। ਇਹ ਕਮੇਟੀ ਹੁਣ ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਹੋਣ ਤੱਕ ਸੂਬੇ ਵਿਚਲੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਭਾਲੇਗੀ ਤੇ ਚਲਾਏਗੀ। 
ਇਸ ਕਮੇਟੀ ਵਿਚ ਪਹਿਲਾਂ ਬਣੀ 41 ਮੈਂਬਰੀ ਕਮੇਟੀ ਵਿਚੋਂ ਸਿਰਫ 8 ਮੈਂਬਰ ਲਏ ਗਏ ਹਨ ਜਿਸ ਵਿਚ ਬਲਜੀਤ ਸਿੰਘ ਦਾਦੂਵਾਲ,  ਜਗਦੀਸ਼ ਸਿੰਘ ਝੀਂਡਾ,  ਦੀਦਾਰ ਸਿੰਘ ਨਲਵੀ,  ਭੁਪਿੰਦਰ ਸਿੰਘ,  ਗੁਰਮੀਤ ਸਿਘੰ,  ਰਾਣਾ ਭੱਟੀ ਤੇ ਮੋਹਨਜੀਤ ਸਿੰਘ ਸ਼ਾਮਲ ਹਨ। ਇਸ ਵਿਚ ਹਰਿਆਣਾ ਦੇ ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਰਮਨੀਕ ਸਿੰਘ,  ਬਾਗੀ ਸ਼੍ਰੋਮਣੀਕਮੇਟੀ  ਮੈਂਬਰ ਰਵਿੰਦਰ ਕੌਰ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਨਜ਼ਦੀਕੀ ਬੀ ਐਸ ਬਿੰਦਰਾ ਵੀ ਸ਼ਾਮਲ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਵੀ ਹਿਸ ਵਿਚ ਸ਼ਾਮਲ ਕੀਤੇ ਗਏ ਹਨ। ਜਗਦੀਸ਼ ਸਿੰਘ ਝੀਂਡਾ ਮੁਤਾਬਕ ਹੁਣ ਇਹ 38 ਮੈਂਬਰੀ ਕਮੇਟੀ ਆਪਣੇ ਚੇਅਰਪਰਸਨ ਦੀ ਚੋਣ ਕਰੇਗੀ।