Monday, October 26, 2020

Regional

ਮੁੱਖ ਮੰਤਰੀ ਨੇ ਮਰਹੂਮ ਸਮਾਜ ਸੇਵਕ ਰਮੇਸ਼ ਸੁਧਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ

PUNJAB NEWS EXPRESS | October 13, 2020 01:47 PM

ਕੁਰੂਕਸ਼ੇਤਰ:ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਦੇ ਵੱਡੇ ਭਰਾ ਮਰਹੂਮ ਰਮੇਸ਼ ਸੁਧਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ, ਮਰਹੂਮ ਰਮੇਸ਼ ਸੁਧਾ ਦੀ ਸੈਕਟਰ-7 ਰਿਹਾਇਸ਼ 'ਤੇ ਸੋਮਵਾਰ ਦੇਰ ਸ਼ਾਮ ਪਹੁੰਚੇ। ਇਥੇ ਪਹੁੰਚਣ 'ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਰਹੂਮ ਰਮੇਸ਼ ਸੁਧਾ ਦੀ ਫੋਟੋ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਇਕ ਸੁਭਾਸ਼ ਸੁਧਾ, ਮੁਕੰਦ ਸੁਧਾ, ਦੀਵਾਨ ਸੁਧਾ, ਅਸ਼ੋਕ ਸੁਧਾ, ਮਰਹੂਮ ਰਮੇਸ਼ ਸੁਧਾ ਦੀ ਪਤਨੀ ਸੁਚਿਤਾ ਸੁਧਾ, ਪੁੱਤਰ ਐਸ਼ ਸੁਧਾ, ਅਰਿਕ ਸੁਧਾ, ਬੇਟੀ ਐਨਮ, ਇਰਾ, ਨਗਰ ਪ੍ਰੀਸ਼ਦ ਦੀ ਚੇਅਰਪਰਸਨ ਉਮਾ ਸੁਧਾ, ਸਾਹਿਲ ਸੁਧਾ, ਸੁਰੇਂਦਰ ਸੁਧਾ, ਸੰਦੀਪ ਸੁਧਾ, ਰਾਜੀਵ ਸੇਠ, ਕਰਨ ਸੇਠ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਮੁੱਖ ਮੰਤਰੀ ਨੇ ਵਿਧਾਇਕ ਸੁਭਾਸ਼ ਸੁਧਾ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦਾ ਢਾਂਢਸ ਬੰਨ੍ਹਦਿਆਂ ਕਿਹਾ ਕਿ ਪਰਮਪਿਤਾ ਪਰਮਾਤਮਾ ਮਰਹੂਮ ਰਮੇਸ਼ ਸੁਧਾ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਅਤੇ ਪਰਿਵਾਰਕ ਮੈਂਬਰਾਂ ਨੂੰ ਇਹ ਦੁੱਖ ਸਹਿਣ ਲਈ ਤਾਕਤ ਦੇਣ। ਸੋਗ ਦੀ ਇਸ ਘੜੀ ਵਿੱਚ ਉਹ ਪਰਿਵਾਰ ਦੇ ਸਾਰੇ ਮੈਂਬਰ ਨਾਲ ਹਨ। ਇਸ ਮੌਕੇ ਸਾਂਸਦ ਨਾਇਬ ਸਿੰਘ ਸੈਣੀ, ਵਿਧਾਇਕ ਰਾਮਕੁਮਾਰ ਕਸ਼ਯਪ, ਸਾਬਕਾ ਸੰਸਦ ਮੈਂਬਰ ਕੈਲਾਸ਼ੋਂ ਸੈਣੀ, ਸਾਬਕਾ ਵਿਧਾਇਕ ਡਾ: ਪਵਨ ਸੈਣੀ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਸੈਣੀ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਦਿਆਲ ਸੁਨਹੇੜੀ, ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ, ਐਸ.ਪੀ. ਰਾਜੇਸ਼ ਦੁੱਗਲ, ਐਸਡੀਐਮ ਅਖਿਲ ਪਿਲਾਨੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਧਰਮਵੀਰ ਮਿਰਜ਼ਾਪੁਰ, ਜਨਰਲ ਸਕੱਤਰ ਰਵਿੰਦਰ ਸਾਂਗਵਾਨ, ਸੁਸ਼ੀਲ ਰਾਣਾ, ਪ੍ਰਦੀਪ ਝਾਂਬ, ਕੇਡੀਬੀ ਮੈਂਬਰ ਸੌਰਵ ਚੌਧਰੀ, ਕੌਂਸਲਰ ਮੋਹਨ ਲਾਲ ਅਰੋੜਾ ਅਤੇ ਹੋਰ ਅਧਿਕਾਰੀ, ਭਾਜਪਾ ਆਗੂ, ਕੌਂਸਲਰ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

Have something to say? Post your comment

Regional

ਕਿਸਾਨ ਜਥੇਬੰਦੀਆਂ ਵੱਲੋਂ ਕਾਲਾਂਵਾਲੀ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਿੰਜੋਰ-ਕਾਲਕਾ ਰੇਲਵੇ ਅੰਡਰ ਬ੍ਰਿਜ ਦੀ ਜਾਂਚ ਕੀਤੀ

ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਘਰ ਤੱਕ ਕੀਤਾ ਜ਼ੋਰਦਾਰ ਪ੍ਰਦਰਸ਼ਨ

ਹਰਿਆਣਾ ਸਰਕਾਰ ਨੇ ਰਾਜ ਅਧਿਆਪਕ ਪੁਰਸਕਾਰ, 2020 ਲਈ ਬਿਨੈ ਮੰਗੇ

ਸਿਰਸਾ ਦੇ ਕਿਸਾਨ ਧਰਨੇ ਦੀ ਹਿਮਾਇਤ 'ਚ ਜੀਂਦ ਦੇ ਕੰਡੇਲਾ ਵਿੱਚ ਵੀ ਕਿਸਾਨਾਂ ਨੇ ਲਾਏ ਧਰਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਰਕਾਰ ਸਖ਼ਤ ਕਾਨੂੰਨ ਬਣਾਏ : ਐਡਵੋਕੇਟ ਪੰਨੂ

ਹਰਿਆਣਾ ਸਮਾਜ ਸੇਵੀ ਬੌਬੀ ਸਿੰਘ ਭਾਜਪਾ ਛੱਡ ਕਾਂਗਰਸ 'ਚ ਸ਼ਾਮਲ

ਕਿਸਾਨ ਜਥੇਬੰਦੀਆਂ ਨੇ ਕੀਤਾ ਕਾਲਾਂਵਾਲੀ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ

ਹਰਿਆਣਾ ਪੁਲਿਸ ਨੇ ਤਿੰਨ ਗੁਮਸ਼ੁਦਾ ਬੱਚਿਆਂ ਨੂੰ ਤਲਾਸ਼ ਕਰ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਜਨਾਂ ਦੇ ਹਵਾਲੇ ਕੀਤਾ

ਹਰਿਆਣਾ ਸਰਕਾਰ ਦੀ ਇੱਛਾ, ਕਿਸਾਨ ਦੀ ਫਸਲ ਮੰਡੀ ਵਿੱਚ ਨਾ ਵਿਕੇ : ਗੋਗੀ