Friday, April 26, 2024

Sports

10ਵੀਂ ਕੌਮੀ ਗੱਤਕਾ ਮਹਿਲਾ ਚੈਂਪੀਅਨਸ਼ਿਪ 20 ਜਨਵਰੀ ਤੋਂ ਤਲਵੰਡੀ ਸਾਬੋ ਵਿਖੇ

PUNJAB NEWS EXPRESS | January 12, 2023 10:13 PM
ਚੰਡੀਗੜ੍ਹ, :  ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.), ਵੱਲੋਂ 20 ਜਨਵਰੀ ਤੋਂ 21 ਜਨਵਰੀ ਤੱਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ 10ਵੀਂ ਨੈਸ਼ਨਲ ਗੱਤਕਾ (ਮਹਿਲਾ) ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।  ਕੌਮੀ ਪੱਧਰ ਦਾ ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੇ ਸਹਿਯੋਗ ਨਾਲ ਇਹ ਗੱਤਕਾ ਮੁਕਾਬਲੇ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਉਮਰ ਵਰਗ ਲਈ ਕਰਵਾਏ ਜਾਣਗੇ ਜਿੱਥੇ ਦਰਜਨ ਤੋਂ ਵੱਧ ਰਾਜਾਂ ਦੀਆਂ ਟੀਮਾਂ ਉਮਰ ਵਾਰਗ 14 ਤੋਂ ਘੱਟ, 18 ਸਾਲ ਤੋਂ ਘੱਟ, 22 ਸਾਲ ਤੋਂ ਘੱਟ ਅਤੇ 25 ਸਾਲ ਤੋਂ ਘੱਟ ਉਮਰ ਵਰਗ ਵਿੱਚ ਭਾਗ ਲੈਣਗੀਆਂ।  ਇਹ ਮੁਕਾਬਲੇ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਐਨ.ਜੀ.ਏ.ਆਈ. ਦੇ ਗੱਤਕਾ ਨਿਯਮਾਂ ਅਨੁਸਾਰ ਕਰਵਾਏ ਜਾਣਗੇ।
ਇਸ ਦੌਰਾਨ ਐਨ.ਜੀ.ਏ.ਆਈ. ਦੇ ਕੌਮੀ ਕੋਆਰਡੀਨੇਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਾਰੇ ਖਿਡਾਰੀਆਂ ਲੰਗਰ ਅਤੇ ਠਹਿਰਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰ ਇੱਕ ਟੀਮ ਨੂੰ ਇੰਨਾ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਪਣੀ ਗੱਤਕਾ ਕਿੱਟ ਲਿਆਉਣੀ ਪਵੇਗੀ। ਸਾਰੀਆਂ ਖਿਡਾਰਨਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।

Have something to say? Post your comment

google.com, pub-6021921192250288, DIRECT, f08c47fec0942fa0

Sports

7ਵਾਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ 8 ਮਾਰਚ ਤੋਂ ਐਲ.ਐਨ.ਸੀ.ਟੀ. ਯੂਨੀਵਰਸਿਟੀ ਭੋਪਾਲ 'ਚ ਹੋਵੇਗਾ ਸ਼ੁਰੂ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਤੇ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਵੱਲੋਂ ਖੇਡ ਸੱਭਿਆਚਾਰ ਪ੍ਰਫੁਲਤ ਕਰਨ ਬਾਰੇ ਚਰਚਾ

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ 7ਵੀਂ ਸਲਾਨਾ ਅਥਲੈਟਿਕਸ ਮੀਟ ਕਰਵਾਈ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਤਕਨੀਕੀ ਅਧਿਕਾਰੀਆਂ ਲਈ ਰਿਫਰੈਸ਼ਰ ਕੈਂਪ

ਪਿੰਡ ਖਟਕੜ ਕਲਾਂ ਵਿੱਚ ਆਯੋਜਿਤ ਕਬੱਡੀ ਕੱਪ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ

ਪੰਜਾਬ ਖੇਡਾਂ ਲਈ ਵੱਡੇ ਬਜਟ ਦੀ ਯੋਜਨਾ ਬਣਾ ਰਿਹਾ ਹੈ: ਹਰਪਾਲ ਸਿੰਘ ਚੀਮਾ

ਹਰ ਗੁਰਦੁਆਰੇ ਤੇ ਖਾਲਸਾ ਸਕੂਲਾਂ 'ਚ ਗੱਤਕਾ ਅਖਾੜੇ ਖੋਲੇ ਜਾਣ ਤੇ ਗੱਤਕਾ ਕੋਚ ਰੱਖੇ ਜਾਣ : ਗਰੇਵਾਲ ਵੱਲੋਂ ਅਪੀਲ

ਗੱਤਕਾ ਫੈਡਰੇਸ਼ਨ ਯੂ.ਕੇ. ਵੱਲੋਂ ਗੱਤਕਾ ਖੇਡ ਨੂੰ ਭਾਰਤੀ ਨੈਸ਼ਨਲ ਖੇਡਾਂ 'ਚ ਸ਼ਾਮਲ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

ਨਵੀਂ ਖੇਡ ਨੀਤੀ ਪੰਜਾਬ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਨੂੰ ਹੁਲਾਰਾ ਦੇਵੇਗੀ : ਮੀਤ ਹੇਅਰ

ਕੌਮੀ ਖੇਡਾਂ 'ਚ "ਗੱਤਕਾ ਖੇਡ" ਨੂੰ ਸ਼ਾਮਲ ਕਰਵਾਉਣ ਵਾਲੀ ਗੁਰਸਿੱਖ ਸ਼ਖਸੀਅਤ ਦਾ ਸ਼੍ਰੋਮਣੀ ਕਮੇਟੀ ਕਰੇ ਵਿਸ਼ੇਸ਼ ਸਨਮਾਨ : ਪ੍ਰੋ. ਬਡੂੰਗਰ