Sunday, May 28, 2023
ਤਾਜਾ ਖਬਰਾਂ
ਨਵਰੀਤ ਕੌਰ ਨੇ ਸਰਕਾਰੀ ਸਕੂਲ ਖਿਆਲਾ ਕਲਾਂ ਦੀ 12 ਵੀਂ ਜਮਾਤ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਦੇ ਸਕੂਲਾਂ ਵਿੱਚ ਤੇਲਗੂ ਪੜਾਉਣ ਦੀ ਹੋਈ ਸ਼ੁਰੂਆਤ, ਮਾਂ ਬੋਲੀ ਪੰਜਾਬੀ ਨੂੰ ਹੋਰ ਵਧੇਰੇ ਪ੍ਰਫੁਲਿਤ ਕਰੇ ਸਰਕਾਰ: ਰਘਵੀਰ ਭਵਾਨੀਗੜ੍ਹ ਅਕਾਸ਼ਵਾਣੀ ਦੇ ਦਿੱਲੀ ਤੇ ਚੰਡੀਗੜ੍ਹ ਕੇਦਰਾਂ ਤੋਂ ਪੰਜਾਬੀ ਬੁਲੇਟਿਨ ਬੰਦ ਕਰਨਾ ਪੰਜਾਬੀਆਂ ਨਾਲ ਵਿਤਕਰਾ- ਐਡਵੋਕੇਟ ਧਾਮੀਭਵਾਨੀਗੜ੍ਹ ਦੀ ਜਸਮੀਤ ਕੌਰ ਨੇ ਦਸਵੀਂ ਜਮਾਤ ਵਿੱਚੋਂ ਸੂਬੇ 'ਚੋਂ ਪ੍ਰਾਪਤ ਕੀਤਾ ਚੌਥਾ ਸਥਾਨ; ਸੰਗਰੂਰ ਜ਼ਿਲ੍ਹੇ 'ਚੋਂ ਹਾਸਿਲ ਕੀਤਾ ਪਹਿਲਾ ਸਥਾਨਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾਪੰਜਾਬ ਦੇ ਸੇਵਾ ਕੇਂਦਰਾਂ ਵਿੱਚ ਬਕਾਇਆ ਮਾਮਲਿਆਂ ਦੀ ਗਿਣਤੀ ਘਟ ਕੇ 0.16 ਫ਼ੀਸਦੀ ਹੋਈ

Sports

ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਜ਼ੋਨ 01 ਦੇ ਮੁਕਾਬਲੇ ਸ਼ੁਰੂ

Punjab News Express | March 05, 2023 07:51 PM

ਪਟਿਆਲਾ : ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ, ਭਾਰਤ ਸਰਕਾਰ ਦੇ ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਸਾਂਝੇ ਉੱਦਮ ਨਾਲ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ( ਐੱਨ.ਆਈ.ਐਸ.) ਪਟਿਆਲਾ ਦੇ ਸਾਈਕਲਿੰਗ ਵੈਲੋਡਰੰਮ ਵਿੱਚ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਜ਼ੋਨ-1 ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ।
ਲੀਗ ਦਾ ਉਦਘਾਟਨ ਐਮ.ਐਲ.ਏ. ਘਨੌਰ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਘਨੌਰ, ਪਦਮਸ਼੍ਰੀ ਸੁਨੀਤਾ ਰਾਣੀ ਏਸ਼ੀਅਨ ਗੇਮਜ਼ ਸੋਨ ਤਗਮਾ ਜੇਤੂ , ਏਅਰ ਮਾਰਸ਼ਲ ਵਿਸ਼ਸ਼ਟ ਸੇਵਾ ਮੈਡਲ ਜੇਤੂ ਡਾ. ਰਕੇਸ਼ ਕੁਮਾਰ ਰਣਿਆਲ ਸੀ.ਈ.ਓ. ਪਾਰਕ ਹਸਪਤਾਲ ਪਟਿਆਲਾ , ਨੈਸ਼ਨਲ ਚੈਂਪੀਅਨ ਅਥਲੀਟ ਚਰਨਜੀਤ ਸਿੰਘ ਬਾਜਵਾ, ਸਾਈਕਲਿੰਗ ਲੀਗ ਦੇ ਕੋਆਰਡੀਨੇਟਰ ਜਗਦੀਪ ਸਿੰਘ ਕਾਹਲੋਂ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਜ਼ੋਨਲ ਕੋਆਰਡੀਨੇਟਰ ਨੀਰਜ ਤੰਵਰ ਨੇ ਕੀਤਾ।
ਇਸ ਮੌਕੇ ਐਮ.ਐਲ.ਏ . ਗੁਰਲਾਲ ਸਿੰਘ ਘਨੌਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਖੇਲੋ ਇੰਡੀਆ ਲੀਗ ਵਿੱਚ ਆ ਕੇ ਬਹੁਤ ਚੰਗਾ ਲੱਗਿਆ ਅਤੇ ਆਉਣ ਵਾਲੇ ਦਿਨਾਂ ਵਿੱਚ ਸਾਈਕਲਿੰਗ ਦੇ ਪੰਜਾਬ ਵਿਚ ਹੋਰ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਉਪਰਲੇ ਕਰ ਰਹੀ ਹੈ। ਪੰਜਾਬ ਸਰਕਾਰ ਖਿਡਾਰੀਆਂ ਲਈ ਚੰਗੀ ਖੇਡ ਨੀਤੀ ਤਿਆਰ ਕਰ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
ਪਦਮਸ਼੍ਰੀ ਸੁਨੀਤਾ ਰਾਣੀ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਟੈਲੰਟ ਦੀ ਕੋਈ ਕਮੀ ਨਹੀਂ ਹੈ, ਲੋੜ ਹੈ ਹੁਨਰ ਨੂੰ ਪਛਾਣ ਕੇ ਸਹੀ ਦਿਸ਼ਾ ਦੇਣ ਦੀ। ਉਹਨਾਂ ਕਿਹਾ ਕਿ ਅੱਜ ਲੜਕੀਆਂ ਕਿਸੇ ਗੱਲੋਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹੈ। ਉਪਲਿੰਕ ਖੇਡਾਂ ਵਿੱਚ ਅੱਜ ਭਾਰਤ ਲਈ ਸਭ ਤੋਂ ਵੱਧ ਤਗਮੇ ਮਹਿਲਾਵਾਂ ਜਿੱਤ ਰਹੀਆਂ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸਾਈਕਲਿੰਗ ਖੇਡ ਵਿੱਚ ਵੀ ਮਹਿਲਾਵਾਂ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ।

ਨੈਸ਼ਨਲ ਚੈਂਪੀਅਨ ਥਲੀਟ ਚਰਨਜੀਤ ਸਿੰਘ ਬਾਜਵਾ ਨੇ ਕਿਹਾ ਕਿ ਖੇਡ ਨਾਲ ਜਿੱਥੇ ਖਿਡਾਰੀ ਸਰੀਰਕ ਤੌਰ 'ਤੇ ਫਿੱਟ ਹੰਦਾ ਹੈ ਉਥੇ ਸਮਾਜ ਵਿੱਚ ਵੀ ਉਸਦੀ ਵੱਖਰੀ ਪਛਾਣ ਮਿਲਦੀ ਹੈ। ਖਿਡਾਰੀ ਜਿੱਥੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਰਦੇ ਹਨ, ਓਥੇ ਹਰ ਖੇਤਰ ਵਿਚ ਚੰਗਾ ਪ੍ਰਦਰਸ਼ਨ ਕਰਨ ਦੀ ਉਹਨਾਂ ਦੀ ਸਮਰੱਥਾ ਵੀ ਵੱਧ ਜਾਂਦੀ ਹੈ।
ਅੱਜ ਹੋਏ ਮੁਕਾਬਲਿਆਂ ਤਹਿਤ
500 ਮੀਟਰ ਵਿਅਕਤੀਗਤ ਟਾਈਮ ਟ੍ਰਾਇਲ (ਸੀਨੀਅਰ ਵਰਗ) ਵਿੱਚ ਲੀਕਜੇਸ ਅੰਗਮੋ (ਲੇਹ) ਨੇ 41.66 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ, ਹਰਪ੍ਰੀਤ ਕੌਰ (ਪੰਜਾਬ) ਨੇ 44 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਤੇ ਮੁਕੁਲ (ਹਰਿਆਣਾ) ਨੇ 44.8 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ।

500 ਮੀਟਰ ਵਿਅਕਤੀਗਤ ਟਾਈਮ ਟ੍ਰਾਇਲ (ਜੂਨੀਅਰ ਵਰਗ) ਵਿੱਚ ਹਿਮਾਂਸ਼ੀ ਸਿੰਘ ਨੇ 41 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਿਆ ਵਿਮਲਾ ਐਨ ਆਈ ਐੱਸ ਪਟਿਆਲਾ ਨੇ 42 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਦਾ ਤਗਮਾ ਤੇ ਰੁਚਿਕਾ ਸਿੰਘ (ਹਰਿਆਣਾ) ਨੇ 43 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ।

500 ਮੀਟਰ ਵਿਅਕਤੀਗਤ ਟਾਈਮ ਟ੍ਰਾਇਲ (ਸਬ ਜੂਨੀਅਰ ਵਰਗ) ਵਿੱਚ ਹਰਸ਼ੀਤਾ ਜਾਖੜ (ਐਨ.ਆਈ.ਐਸ ਪਟਿਆਲਾ) ਨੇ 40 ਸੈਕਿੰਡ ਦਾ ਸਮਾਂ ਲੈ ਕੇ ਸੋਨ , ਸਰੀਤਾ ਕੁਮਾਰੀ (ਐਨ.ਆਈ.ਐਸ ਪਟਿਆਲਾ) ਨੇ 41 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਤੇ ਸੁਹਾਨੀ ਕੁਮਾਰੀ (ਐਨ.ਆਈ.ਐਸ ਪਟਿਆਲਾ) ਨੇ 44 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ।

ਇਹ ਲੀਗ ਕਰਵਾਉਣ ਵਿਚ ਸੁਸਾਇਟੀ ਫ਼ਾਰ ਸਪੋਰਟਸਪਰਸਨ ਵੈਲਫੇਅਰ ਨੇ ਅਹਿਮ ਭੂਮਿਕਾ ਨਿਭਾਈ ਗਈ ਹੈ।

ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ ਅੰਤਰਰਾਸ਼ਟਰੀ ਸਾਈਕਲਿੰਗ ਕੋਚ ਸਾਬਕਾ ਡੀ.ਆਈ.ਜੀ ਪੰਜਾਬ ਪੁਲਿਸ, ਗੁਰਜੀਤ ਸਿੰਘ ਰੋਮਾਣਾ ਸਾਬਕਾ ਡੀ.ਐਸ.ਪੀ ਪੰਜਾਬ ਪੁਲਿਸ, ਡਾ ਨਿਰਮਾਲ ਸਿੰਘ ਡਵੀਜ਼ਨਲ ਸਕੱਤਰ ਐਨ.ਆਰ.ਐਮ, ਯੂ ਅੰਬਾਲਾ ਮੰਡਲ, ਭਰਪੂਰ ਸਿੰਘ, ਜਸਮੇਰ ਸਿੰਘ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਤਕਨੀਕੀ ਕੋਆਰਡੀਨੇਟਰ ਜੋਗਿੰਦਰ ਸਿੰਘ , ਡਾ. ਗੁਰਮੀਤ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਸਤਿੰਦਰਪਾਲ ਸਿੰਘ, ਮਹਾਰਾਜਾ ਰਣਜੀਤ ਸਿੰਘ ਐਵਾਰਡੀ ਕਮਲਪ੍ਰੀਤ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ, ਸੰਜੇ ਟਾਹਲੀ ਸੀ.ਟੀ.ਆਈ ਭਾਰਤੀ ਰੇਲਵੇ, ਸੁਸਾਇਟੀ ਫ਼ਾਰ ਸਪੋਰਟਸਪਰਸਨ ਵੈਲਫੇਅਰ ਦੇ ਕੈਸ਼ੀਅਰ ਅਤੇ ਅੰਤਰਰਾਸ਼ਟਰੀ ਸਾਈਕਲਿਸਟ ਬਖਸ਼ੀਸ਼ ਸਿੰਘ, ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

Have something to say? Post your comment

Sports

ਕੌਮੀ ਖੇਡਾਂ 'ਚ "ਗੱਤਕਾ ਖੇਡ" ਨੂੰ ਸ਼ਾਮਲ ਕਰਵਾਉਣ ਵਾਲੀ ਗੁਰਸਿੱਖ ਸ਼ਖਸੀਅਤ ਦਾ ਸ਼੍ਰੋਮਣੀ ਕਮੇਟੀ ਕਰੇ ਵਿਸ਼ੇਸ਼ ਸਨਮਾਨ : ਪ੍ਰੋ. ਬਡੂੰਗਰ 

37ਵੀਆਂ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਗੱਤਕੇ ਨੂੰ ਮਿਲੇਗਾ ਵੱਡਾ ਹੁਲਾਰਾ : ਹਰਜੀਤ ਸਿੰਘ ਗਰੇਵਾਲ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦਿੱਤੇ ਜਾਣਗੇ ਤਿੰਨ ਵਿਸ਼ੇਸ਼ ਗੱਤਕਾ ਐਵਾਰਡ : ਗਰੇਵਾਲ

ਪੰਜਾਬੀ ਵਿੱਚ ਰਗਬੀ ਖੇਡ ਨੂੰ ਹੁਲਾਰਾ ਦੇਣਾ ਲਈ ਉਪਰਾਲੇ ਕੀਤੇ ਜਾਣਗੇ: ਮੀਤ ਹੇਅਰ 

ਮੀਤ ਹੇਅਰ ਨੇ ਜ਼ਮੀਨੀ ਪੱਧਰ ‘ਤੇ ਖਿਡਾਰੀਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਤਰਾਸ਼ਣ ਉਤੇ ਦਿੱਤਾ ਜ਼ੋਰ

ਚੰਡੀਗੜ੍ਹ ਦੇ ਲੜਕੇ ਤੇ ਪੰਜਾਬ ਦੀਆਂ ਲੜਕੀਆਂ ਫੈਡਰੇਸ਼ਨ ਗੱਤਕਾ ਕੱਪ ਉਤੇ ਕਾਬਜ਼

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ 4 ਖਿਡਾਰੀਆਂ ਨੂੰ ਕਰੀਬ 12 ਲੱਖ ਦੇ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮੀ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਸੰਗਰੂਰ ਦੇ 5 ਖਿਡਾਰੀਆਂ ਨੂੰ ਨਗਦ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ

ਪਹਿਲੇ ਫੈਡਰੇਸ਼ਨ ਗੱਤਕਾ ਕੱਪ ਦੀ ਰਵਾਇਤੀ ਧੂਮ-ਧੜੱਕੇ ਨਾਲ ਸ਼ੁਰੂਆਤ

ਹੁਣ 8000 ਦੀ ਥਾਂ 16000 ਰੁਪਏ ਮਹੀਨਾ ਮਿਲੇਗਾ ਕੌਮੀ ਖਿਡਾਰੀਆਂ ਨੂੰ ਤਿਆਰੀ ਲਈ ਵਜ਼ੀਫਾ: ਮੁੱਖ ਮੰਤਰੀ ਭਗਵੰਤ ਮਾਨ