Tuesday, July 07, 2026
ਤਾਜਾ ਖਬਰਾਂ
'ਸਤਲੁਜ' ਨੇ ਖਾਲੜਾ ਕਤਲ ਦੀ ਜਾਂਚ ਦੀ ਕਹਾਣੀ ਨੂੰ ਮੁੜ ਸੁਰਜੀਤ ਕੀਤਾ, ਇਸ ਮਾਮਲੇ ਦਾ ਪਰਦਾ ਫਾਸ਼ ਕਰਨ ਵਾਲੇ ਪੱਤਰਕਾਰ ਨੇ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਮੌਕੇ ਨੂੰ ਯਾਦ ਕੀਤਾ'ਪੰਜਾਬ 95' ਆਖਰਕਾਰ OTT 'ਤੇ 'ਸਤਲੁਜ' ਦੇ ਰੂਪ ਵਿੱਚ ਦਰਸ਼ਕਾਂ ਤੱਕ ਹੁੰਚ ਗਈ, ਜਸਵੰਤ ਸਿੰਘ ਖਾਲੜਾ ਦੀ ਕਹਾਣੀ ਨੂੰ ਮੁੜ ਸੁਰਜੀਤ ਕੀਤਾਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਰੋਡਮੈਪ ਦਾ ਖੁਲਾਸਾ ਕੀਤਾ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਦੀ ਰਾਜਨੀਤੀ ਵਿੱਚ ਪ੍ਰਵੇਸ਼ ਦਾ ਐਲਾਨ ਕੀਤਾਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਲਈ ਡੀ.ਜੀ.ਪੀ. ਪੰਜਾਬ ਨੂੰ ਦਿੱਤੀ ਸ਼ਿਕਾਇਤਪੰਜਾਬ ਸਰਕਾਰ ਨੇ ‘ਐਲਡਰਲਾਈਨ 14567’ ਰਾਹੀਂ ਬਜ਼ੁਰਗਾਂ ਲਈ ਸਹਾਇਤਾ ਪ੍ਰਣਾਲੀ ਨੂੰ ਕੀਤਾ ਹੋਰ ਮਜ਼ਬੂਤ: ਡਾ. ਬਲਜੀਤ ਕੌਰਸੁਖਜਿੰਦਰ ਸਿੰਘ ਰੰਧਾਵਾ ਦੀ ਐੱਚ.ਐੱਮ. ਸ਼ਾਹ ਨਾਲ ਮੁਲਾਕਾਤ ਨੇ ਸਿਆਸੀ ਅਟਕਲਾਂ ਸ਼ੁਰੂ ਕਰ ਦਿੱਤੀਆਂ; ਗਹਿਲੋਤ ਅਤੇ ਦੋਤਾਸਰਾ ਨੇ ਸਮਰਥਨ ਦਿੱਤਾ

Sports

FIFA World Cup: ਮੇਸੀ ਦਾ ਸੁਪਨਾ ਹੋਇਆ ਸਾਕਾਰ, ਅਰਜਨਟੀਨਾ ਬਣਿਆ ਵਿਸ਼ਵ ਚੈਂਪੀਅਨ

PUNJAB NEWS EXPRESS | December 19, 2022 12:20 PM

ਦੋਹਾ : ਲਿਓਨੇਲ ਮੇਸੀ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਸਾਕਾਰ ਹੋ ਗਿਆ ਹੈ। ਅਰਜਨਟੀਨਾ ਨੇ ਐਤਵਾਰ ਨੂੰ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਫਾਈਨਲ 'ਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ 'ਚ 4-2 ਨਾਲ ਹਰਾਇਆ। ਨਿਰਧਾਰਤ 90 ਮਿੰਟ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ 'ਤੇ ਸਨ। ਵਾਧੂ ਸਮੇਂ ਤੋਂ ਬਾਅਦ ਮੈਚ 3-3 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਰਾਹੀਂ ਫੈਸਲਾ ਲਿਆ ਗਿਆ। ਮੇਸੀ ਨੇ ਫਾਈਨਲ ਵਿੱਚ ਦੋ ਗੋਲ ਕੀਤੇ।

ਇਸ ਦੇ ਨਾਲ ਹੀ ਫਰਾਂਸ ਲਈ ਕਾਇਲੀਅਨ ਐਮਬਾਪੇ ਨੇ ਹੈਟ੍ਰਿਕ ਲਗਾਈ।90 ਮਿੰਟ ਤੱਕ ਸਕੋਰ ਲਾਈਨ 2-2 ਨਾਲ ਬਰਾਬਰ ਸੀ। ਇਸ ਤੋਂ ਬਾਅਦ ਮੈਚ ਵਾਧੂ ਸਮੇਂ ਵਿੱਚ ਚਲਾ ਗਿਆ। ਵਾਧੂ ਸਮੇਂ ਵਿੱਚ ਦੋਵੇਂ ਟੀਮਾਂ ਨੇ 1-1 ਗੋਲ ਕੀਤਾ। ਦੋਵਾਂ ਟੀਮਾਂ ਵੱਲੋਂ 90 ਮਿੰਟਾਂ ਵਿੱਚ 4 ਗੋਲ ਹੋਏ। ਅਰਜਨਟੀਨਾ ਲਈ ਲਿਓਨੇਲ ਮੇਸੀ ਨੇ ਪਹਿਲੇ ਹਾਫ ਦੇ 23ਵੇਂ ਮਿੰਟ ਅਤੇ ਏਂਜਲ ਡੀ ਮਾਰੀਆ ਨੇ 36ਵੇਂ ਮਿੰਟ ਵਿੱਚ ਗੋਲ ਕੀਤੇ। ਇਸ ਦੇ ਨਾਲ ਹੀ ਫਰਾਂਸ ਦੇ ਕਾਇਲੀਅਨ ਐਮਬਾਪੇ ਨੇ 97 ਸਕਿੰਟਾਂ ਵਿੱਚ 2 ਗੋਲ ਕਰਕੇ ਸਕੋਰ ਲਾਈਨ 2-2 ਨਾਲ ਬਰਾਬਰ ਕਰ ਦਿੱਤੀ। ਐਮਬਾਪੇ ਨੇ 80ਵੇਂ ਮਿੰਟ ਵਿੱਚ ਪੈਨਲਟੀ ਅਤੇ 81ਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ।

Have something to say? Post your comment

google.com, pub-6021921192250288, DIRECT, f08c47fec0942fa0