Saturday, April 27, 2024

Sports

ਚੰਡੀਗੜ੍ਹ ਦੇ ਗੱਤਕੇਬਾਜ ਕੌਮੀ ਗੱਤਕਾ ਚੈੰਪੀਅਨਸ਼ਿੱਪ ਦੀ ਓਵਰਆਲ ਟਰਾਫੀ 'ਤੇ ਕਾਬਜ਼

PUNJAB NEWS EXPRESS | December 29, 2022 04:14 PM

ਚੰਡੀਗੜ੍ਹ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਰਵਾਈ ਗਈ 10ਵੀਂ ਨੈਸ਼ਨਲ ਗੱਤਕਾ (ਲੜਕੇ) ਚੈਂਪੀਅਨਸ਼ਿਪ ਵਿੱਚ ਮੇਜਬਾਨ ਚੰਡੀਗੜ੍ਹ ਦੇ ਗੱਤਕਾ ਖਿਡਾਰੀਆਂ ਨੇ ਓਵਰਆਲ ਟਰਾਫੀ 'ਤੇ ਕਬਜ਼ਾ ਕੀਤਾ। ਇੰਨਾ ਤਿੰਨ ਰੋਜਾ ਗੱਤਕਾ ਮੁਕਾਬਲਿਆਂ ਵਿੱਚ ਪੰਜਾਬ ਉਪ ਜੇਤੂ ਰਿਹਾ ਜਦਕਿ ਹਰਿਆਣਾ ਦੇ ਗੱਤਕੇਬਾਜਾਂ ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ ਅਤੇ ਵਿੱਤ ਸਕੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਨੈਸ਼ਨਲ ਮੁਕਾਬਲਿਆਂ ਵਿੱਚ 15 ਰਾਜਾਂ ਦੀਆਂ ਗੱਤਕਾ ਟੀਮਾਂ ਨੇ ਸਬ-ਜੂਨੀਅਰ, ਜੂਨੀਅਰ ਤੇ ਸੀਨੀਅਰ ਉਮਰ ਵਰਗਾਂ ਵਿੱਚ ਭਾਗ ਲਿਆ। ਗੱਤਕਾ ਸੋਟੀ ਅਤੇ ਫੱਰੀ ਸੋਟੀ ਵਰਗ ਦੇ ਵਿਅਕਤੀਗਤ ਅਤੇ ਟੀਮ ਈਵੈਂਟਾਂ ਵਿੱਚ 120 ਮੈਡਲ ਜਿੱਤਣ ਲਈ 460 ਖਿਡਾਰੀਆਂ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ।

ਉਨਾਂ ਦੱਸਿਆ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਨੇ ਸਾਂਝੇ ਤੌਰ ਤੇ ਜੇਤੂ ਟੀਮਾਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਤਕਸੀਮ ਕੀਤੇ। ਇਸ ਚੈਂਪੀਅਨਸ਼ਿੱਪ ਦੇ ਸੀਨੀਅਰ ਈਵੈਂਟਾਂ ਵਿੱਚ ਜਸਪ੍ਰੀਤ ਸਿੰਘ ਤੇ ਇੰਦਰਪ੍ਰੀਤ ਸਿੰਘ (ਦੋਵੇਂ ਚੰਡੀਗੜ੍ਹ) ਨੇ ਬਿਹਤਰ ਖਿਡਾਰੀ ਹੋਣ ਦਾ ਐਵਾਰਡ ਜਿੱਤਿਆ। ਸ਼ਾਨਦਾਰ ਖੇਡ ਪ੍ਰਦਰਸ਼ਨ ਕਰਦਿਆਂ ਆਂਧਰਾ ਪ੍ਰਦੇਸ, ਤਾਮਿਲਨਾਡੂ, ਪੁੱਡੂਚੇਰੀ ਤੇ ਰਾਜਸਥਾਨ ਦੀਆਂ ਗੱਤਕਾ ਟੀਮਾਂ ਨੇ ਫੇਅਰ ਪਲੇ ਐਵਾਰਡ ਜਿੱਤੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਜੀ.ਏ.ਆਈ. ਦੇ ਮੀਤ ਪ੍ਰਧਾਨ ਸੁਖਚੈਨ ਸਿੰਘ, ਜਨਰਲ ਸਕੱਤਰ ਹਰਜਿੰਦਰ ਕੁਮਾਰ, ਇੰਟਰਨੈਸ਼ਨਲ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਸਕੱਤਰ ਬਲਜੀਤ ਸਿੰਘ, ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਨ.ਐਸ.ਠਾਕੁਰ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ, ਸੁਖਜਿੰਦਰ ਸਿੰਘ ਯੋਗੀ, ਹਰਜੀਤ ਸਿੰਘ ਗਿੱਲ ਕਲਾਂ, ਪਰਦੀਪ ਸਿੰਘ ਗਰੇਵਾਲ ਮਲੇਰਕੋਟਲਾ, ਜਸਵੰਤ ਸਿੰਘ ਗੋਗਾ ਅਹਿਮਦਗੜ੍ਹ, ਬੀਬੀ ਮਨਜੀਤ ਕੌਰ ਰੂਪਨਗਰ, ਸਰਬਜੀਤ ਸਿੰਘ ਜਲੰਧਰ, ਚੰਡੀਗੜ ਤੋਂ ਨਿਖਿਲ ਸ਼ਰਮਾ, ਸਾਹਿਲ ਸ਼ਰਮਾ, ਅਜੇ ਰਾਣਾ ਆਦਿ ਹਾਜ਼ਰ ਸਨ।

Have something to say? Post your comment

google.com, pub-6021921192250288, DIRECT, f08c47fec0942fa0

Sports

7ਵਾਂ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟੂਰਨਾਮੈਂਟ 8 ਮਾਰਚ ਤੋਂ ਐਲ.ਐਨ.ਸੀ.ਟੀ. ਯੂਨੀਵਰਸਿਟੀ ਭੋਪਾਲ 'ਚ ਹੋਵੇਗਾ ਸ਼ੁਰੂ

ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਤੇ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਵੱਲੋਂ ਖੇਡ ਸੱਭਿਆਚਾਰ ਪ੍ਰਫੁਲਤ ਕਰਨ ਬਾਰੇ ਚਰਚਾ

ਯੂਨੀਵਰਸਿਟੀ ਕਾਲਜ ਬੇਨੜਾ ਵਿਖੇ 7ਵੀਂ ਸਲਾਨਾ ਅਥਲੈਟਿਕਸ ਮੀਟ ਕਰਵਾਈ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਤਕਨੀਕੀ ਅਧਿਕਾਰੀਆਂ ਲਈ ਰਿਫਰੈਸ਼ਰ ਕੈਂਪ

ਪਿੰਡ ਖਟਕੜ ਕਲਾਂ ਵਿੱਚ ਆਯੋਜਿਤ ਕਬੱਡੀ ਕੱਪ ਵਿੱਚ ਸ਼ਾਮਲ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ

ਪੰਜਾਬ ਖੇਡਾਂ ਲਈ ਵੱਡੇ ਬਜਟ ਦੀ ਯੋਜਨਾ ਬਣਾ ਰਿਹਾ ਹੈ: ਹਰਪਾਲ ਸਿੰਘ ਚੀਮਾ

ਹਰ ਗੁਰਦੁਆਰੇ ਤੇ ਖਾਲਸਾ ਸਕੂਲਾਂ 'ਚ ਗੱਤਕਾ ਅਖਾੜੇ ਖੋਲੇ ਜਾਣ ਤੇ ਗੱਤਕਾ ਕੋਚ ਰੱਖੇ ਜਾਣ : ਗਰੇਵਾਲ ਵੱਲੋਂ ਅਪੀਲ

ਗੱਤਕਾ ਫੈਡਰੇਸ਼ਨ ਯੂ.ਕੇ. ਵੱਲੋਂ ਗੱਤਕਾ ਖੇਡ ਨੂੰ ਭਾਰਤੀ ਨੈਸ਼ਨਲ ਖੇਡਾਂ 'ਚ ਸ਼ਾਮਲ ਕੀਤੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

ਨਵੀਂ ਖੇਡ ਨੀਤੀ ਪੰਜਾਬ ‘ਚ ਖੇਡ ਸੱਭਿਆਚਾਰ ਦੀ ਮੁੜ ਸੁਰਜੀਤੀ ਨੂੰ ਹੁਲਾਰਾ ਦੇਵੇਗੀ : ਮੀਤ ਹੇਅਰ

ਕੌਮੀ ਖੇਡਾਂ 'ਚ "ਗੱਤਕਾ ਖੇਡ" ਨੂੰ ਸ਼ਾਮਲ ਕਰਵਾਉਣ ਵਾਲੀ ਗੁਰਸਿੱਖ ਸ਼ਖਸੀਅਤ ਦਾ ਸ਼੍ਰੋਮਣੀ ਕਮੇਟੀ ਕਰੇ ਵਿਸ਼ੇਸ਼ ਸਨਮਾਨ : ਪ੍ਰੋ. ਬਡੂੰਗਰ