Thursday, July 02, 2026
ਤਾਜਾ ਖਬਰਾਂ
ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ'ਆਪ' ਸਰਕਾਰ ਦੇ ‘ਬਿਜਲੀ ਸਰਪਲੱਸ’ ਦੇ ਦਾਅਵਿਆਂ ਦੀ ਨਿਕਲੀ ਫੂਕ: ਕੇਵਲ ਸਿੰਘ ਢਿੱਲੋਂਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਲੰਘ ਰਿਹਾ ਹੈ : ਕੇਵਲ ਸਿੰਘ ਢਿੱਲੋਂਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ

Sports

ਆਲ ਇੰਡੀਆ ਸਿਵਲ ਸਰਵਿਸਸ ਟੂਰਨਾਮੈਂਟ ਲਈ ਪੰਜਾਬ ਦੇ ਖਿਡਾਰੀਆਂ ਦੀ ਚੋਣ ਲਈ ਟਰਾਇਲ 15 ਮਾਰਚ ਤੋਂ ਸਵੇਰੇ 10 ਵਜੇ ਹੋਣਗੇ

PUNJABNEWS EXPRESS | March 11, 2022 07:33 PM

ਚੰਡੀਗੜ੍ਹ:ਕੇਂਦਰੀ ਸਿਵਲ ਸੇਵਾਵਾਂ ਸੱਭਿਆਚਾਰਕ ਅਤੇ ਖੇਡ ਬੋਰਡ ਵੱਲੋਂ 28 ਮਾਰਚ ਤੋਂ 30 ਮਾਰਚ ਤੱਕ ਤਾਊ ਦੇਵੀ ਲਾਲ ਖੇਲ ਸਟੇਡੀਅਮ, ਸੈਕਟਰ-38, ਗੁੜਗਾਉਂ (ਹਰਿਆਣਾ) ਵਿਖੇ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ (ਪੁਰਸ਼ ਅਤੇ ਮਹਿਲਾ) ਅਤੇ ਕਬੱਡੀ (ਪੁਰਸ਼ ਅਤੇ ਮਹਿਲਾ) ਟੂਰਨਾਮੈਂਟ 2021-22 ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੈਡਮਿੰਟਨ (ਪੁਰਸ਼ ਅਤੇ ਮਹਿਲਾ ) ਟੂਰਨਾਮੈਂਟ 24 ਮਾਰਚ ਤੋਂ 30 ਮਾਰਚ, 2022 ਤੱਕ ਤਾਊ ਦੇਵੀ ਲਾਲ ਖੇਲ ਸਟੇਡੀਅਮ, ਸੈਕਟਰ-3, ਪੰਚਕੂਲਾ ਵਿਖੇ ਹੋਵੇਗਾ।

ਅਥਲੈਟਿਕਸ ਲਈ ਪੰਜਾਬ ਦੇ (ਪੁਰਸ਼ ਅਤੇ ਮਹਿਲਾ) ਖਿਡਾਰੀਆਂ ਦੇ ਟਰਾਇਲ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਹੋਣਗੇ ਜਦਕਿ ਬੈਡਮਿੰਟਨ ਦੇ ਟਰਾਇਲ ਸੈਕਟਰ-78 ਸਥਿਤ ਮਲਟੀਪਰਪਜ਼ ਸਪੋਰਟਸ ਸਟੇਡੀਅਮ , ਮੋਹਾਲੀ ਅਤੇ ਕਬੱਡੀ (ਪੁਰਸ਼ ਅਤੇ ਔਰਤਾਂ) ਦੇ ਟਰਾਇਲ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ 15 ਮਾਰਚ, 2022 ਨੂੰ ਸਵੇਰੇ 10 ਵਜੇ ਹੋਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ (ਖੇਡਾਂ) ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਇੱਥੇ ਦਰਸਾਈਆਂ ਗਈਆਂ ਸ਼ਰਤਾਂ ਅਧੀਨ ਆਉਂਦੇ ਖਿਡਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਵਿਭਾਗਾਂ ਦੇ ਸਰਕਾਰੀ ਕਰਮਚਾਰੀ (ਰੈਗੂਲਰ) ਆਪੋ-ਆਪਣੇ ਵਿਭਾਗਾਂ ਤੋਂ ਐਨ.ਓ.ਸੀ ਪ੍ਰਾਪਤ ਕਰਕੇ ਹੀ ਟੂਰਨਾਮੈਂਟ `ਚ ਹਿੱਸਾ ਲੈ ਸਕਦੇ ਹਨ।

1. ਸੁਰੱਖਿਆ ਸੇਵਾਵਾਂ/ਪੈਰਾ ਮਿਲਟਰੀ ਸੰਸਥਾਵਾਂ/ਕੇਂਦਰੀ ਪੁਲਿਸ ਸੰਗਠਨ/ਪੁਲਿਸ/ਆਰ.ਪੀ.ਐਫ/ਸੀ.ਆਈ.ਐਸ.ਐਫ./ਬੀ.ਐਸ.ਐਫ./ ਆਈ.ਟੀ.ਬੀ.ਪੀ/ਐਨ.ਐਸ.ਜੀ. ਆਦਿ ਦੇ ਯੂਨੀਫਾਰਮ ਕਰਮਚਾਰੀ। ) ਖੁਦਮੁਖਤਿਆਰ ਸੰਸਥਾਵਾਂ/ਅੰਡਰਟੇਕਿੰਗਜ਼/ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਭਾਵੇਂ ਕੇਂਦਰੀ ਮੰਤਰਾਲਿਆਂ ਦੁਆਰਾ ਪ੍ਰਸ਼ਾਸਕੀ ਤੌਰ `ਤੇ ਨਿਯੰਤਰਿਤ ਕੀਤੇ ਜਾਂਦੇ ਹੋਣ।

2. ਆਮ/ਦਿਹਾੜੀ ਮਜ਼ਦੂਰ।

3. ਦਫਤਰਾਂ `ਚ ਆਰਜ਼ੀ ਡਿਊਟੀ `ਤੇ ਕੰਮ ਕਰਦੇ ਕਰਮਚਾਰੀ।

4. ਕੋਈ ਨਵਾਂ ਭਰਤੀ ਹੋਇਆ ਕਰਮਚਾਰੀ ਜਿਸ ਨੇ ਰੈਗੂਲਰ ਅਸਟੈਬਲਿਸ਼ਮੈਂਟ /ਸੇਵਾ ਵਿੱਚ 6 ਮਹੀਨਿਆਂ ਤੋਂ ਘੱਟ ਸਮਾਂ ਲਗਾਇਆ ਹੈ।

ਖੇਡ ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਨੂੰ ਆਪਣੀ ਖਾਧ-ਖੁਰਾਕ ਤੋਂ ਇਲਾਵਾ ਆਉਣ- ਜਾਣ ਅਤੇ ਰਹਿਣ-ਸਹਿਣ ਦਾ ਖਰਚਾ ਖੁਦ ਚੁੱਕਣਾ ਹੋਵੇਗਾ।

Have something to say? Post your comment

google.com, pub-6021921192250288, DIRECT, f08c47fec0942fa0