Tuesday, September 17, 2024

Technology

ਗੂਗਲ ਦੀਆਂ ਸੇਵਾਵਾਂ ਪ੍ਰਭਾਵਤ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕੀਤੀ ਸ਼ਿਕਾਇਤ

PUNJAB NEWS EXPRESS | December 15, 2020 12:30 PM

ਨਵੀਂ ਦਿੱਲੀ:  ਸਰਚ ਇੰਜਨ ਗੂਗਲ ਦੁਆਰਾ ਦਿੱਤੀਆਂ ਜਾਣ ਵਾਲੀਆਂ ਕਈ ਸਾਰੀਆਂ ਸੇਵਾਵਾਂ ਸੋਮਵਾਰ ਦੀ ਸ਼ਾਮ ਨੂੰ ਪ੍ਰਭਾਵਤ ਹੋਈਆਂ, ਜਿਸ ਕਾਰਨ ਦੁਨੀਆ ਭਰ ਦੇ ਹਜ਼ਾਰਾਂ ਲੋਕ ਜੀਮੇਲ, ਹੈਂਗਆਉਟ, ਡਰਾਈਵ ਅਤੇ ਯੂਟਿਊਬ ਦੀ ਵਰਤੋਂ ਕਰਨ ਵਿੱਚ ਅਸਮਰੱਥ ਰਹੇ। ਹਾਲਾਂਕਿ, ਗੂਗਲ ਦਾ ਸਰਚ ਇੰਜਣ ਪਹਿਲਾਂ ਵਾਂਗ ਕੰਮ ਕਰਦਾ ਰਿਹਾ। ਲਗਭਗ 45 ਮਿੰਟਾਂ ਲਈ ਪ੍ਰਭਾਵਤ ਹੋਣ ਤੋਂ ਬਾਅਦ ਸੇਵਾਵਾਂ ਮੁੜ ਬਹਾਲ ਹੋ ਗਈਆਂ।

ਦੁਨੀਆ ਭਰ ਵਿੱਚ ਯੂਟਿਊਬ ਦੇ ਡਾਉਨ ਹੋਣ ਵਿਚਾਲੇ ਵੀਡੀਓ ਸਟੀਮਿੰਗ ਟੈਕ ਨੇ ਟਵੀਟ ਕੀਤਾ, “ਅਸੀਂ ਜਾਣਦੇ ਹਾਂ ਕਿ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਸ ਸਮੇਂ ਯੂਟਿਊਬ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਟੀਮ ਜਾਣਦੀ ਹੈ ਅਤੇ ਦੇਖ ਰਹੀ ਹੈ, ਜਿਵੇਂ ਹੀ ਸਾਡੇ ਕੋਲ ਹੋਰ ਖ਼ਬਰਾਂ ਹੋਣਗੀਆਂ ਅਸੀਂ ਤੁਹਾਨੂੰ ਇੱਥੇ ਅਪਡੇਟ ਕਰਾਂਗੇ। ”

ਦੁਨੀਆ ਭਰ ਵਿੱਚ ਗੂਗਲ ਸੇਵਾਵਾਂ ਦੇ ਵਿਘਨ ਦੇ ਕਾਰਨ, ਲੋਕਾਂ ਨੇ ਸੋਸ਼ਲ ਮੀਡੀਆ ਫੇਸਬੁੱਕ ਅਤੇ ਟਵਿੱਟਰ 'ਤੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ, ਸਕੂਲਾਂ ਵਿੱਚ ਲੋਕਾਂ ਵਿਚਕਾਰ ਆਨਲਾਈਨ ਕਲਾਸਾਂ ਅਤੇ ਬੈਠਕਾਂ ਵੀ ਪ੍ਰਭਾਵਤ ਹੋਈਆਂ। ਕੁਝ ਸਮੇਂ ਬਾਅਦ ਗੂਗਲ ਦੀਆਂ ਇਨ੍ਹਾਂ ਸੇਵਾਵਾਂ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਤੱਕ ਸੇਵਾ ਪ੍ਰਭਾਵਿਤ ਹੋਣ ਬਾਰੇ ਕੋਈ ਵਿਸ਼ੇਸ਼ ਕਾਰਨ ਸਾਹਮਣੇ ਨਹੀਂ ਆਇਆ ਹੈ।

Have something to say? Post your comment