Friday, June 21, 2024
ਤਾਜਾ ਖਬਰਾਂ
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ 14 ਫਸਲਾਂ 'ਤੇ ਐੱਮਐੱਸਪੀ 'ਤੇ ਨਵੇਂ ਤੈਅ ਭਾਅ ਕੀਤੇ ਰੱਦ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰਸਿੱਧ ਲੇਖਕ ਅਰੁੰਧਤੀ ਰਾਏ ਅਤੇ ਅਕਾਦਮਿਕ ਸ਼ੇਖ ਸ਼ੌਕਤ ਹੁਸੈਨ 'ਤੇ ਦਿੱਲੀ ਐਲ-ਜੀ ਦੁਆਰਾ ਯੂ.ਏ.ਪੀ ਏ. ਮਨਜ਼ੂਰੀ ਦੀ ਸਖ਼ਤ ਨਿੰਦਾਮੁੱਖ ਮੰਤਰੀ ਨੇ ਸ਼ਹੀਦ ਨਾਇਕ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਪੁਆਇੰਟ ਆਫ਼ ਸੇਲ 'ਤੇ ਧਿਆਨ ਕੇਂਦਰਤ ਕਰਦਿਆਂ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਡਰੱਗ ਹੌਟਸਪੌਟਸ 'ਤੇ ਵਿਸ਼ੇਸ਼ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈਖਾਲਸਾ ਪੰਥ ਤੇ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਦਾ ਮਜਬੂਰ ਹੋਣਾ ਬੇਹੱਦ ਜਰੂਰੀ ---'ਕਰਨੈਲ ਸਿੰਘ ਪੀਰਮੁਹੰਮਦ           ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਖਰੜ ਵਿਖੇ ਉਸਾਰੀ ਅਧੀਨ ਸ੍ਰੀ ਰਾਮ ਮੰਦਿਰ ਵਿਖੇ ਹੋਏ ਨਤਮਸਤਕ

World

ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਕਾ ਧਰਨਾ ਹੋਇਆ 12ਵੇਂ ਦਿਨ 'ਚ ਦਾਖਲ 

DALJEET KAUR | January 15, 2024 07:00 PM
ਬਰੈਂਪਟਨ(ਕੈਨੇਡਾ):  ਅਲਗੋਮਾ ਯੂਨੀਵਰਸਿਟੀ ਬਰੈਂਪਟਨ (ਟੋਰੌਂਟੋ) ਦੇ ਅੰਤਰਰਾਸ਼ਟਰੀ ਵਿਦਿਆਰਥੀ ਪਿਛਲੇ 12 ਦਿਨਾਂ ਤੋਂ ਕੜਾਕੇ ਦੀ ਠੰਢ 'ਚ ਯੂਨੀਵਰਸਿਟੀ ਦੇ ਖਿਲਾਫ ਦਿਨ ਰਾਤ ਦੇ ਰੋਸ ਧਰਨੇ ਤੇ  ਯੂਨੀਵਰਸਿਟੀ ਦੇ ਬਾਹਰ ਟੈਂਟ ਲੱਗਾ ਕੇ ਬੈਠੇ ਹੋਏ ਨੇ ਇੰਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕੇ ਇਹ ਯੂਨੀਵਰਸਿਟੀ ਇੱਕ ਹੀ ਕਲਾਸ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਿਸੇ ਇੱਕ ਵਿਸ਼ੇ ਵਿੱਚੋਂ ਫੇਲ ਕੀਤਾ ਹੈ ਜਦਕਿ ਬਾਕੀ ਵਿਸ਼ਿਆਂ ਵਿੱਚੋਂ ਉਹ ਚੰਗੇ ਨੰਬਰ ਲੈ ਕੇ ਪਾਸ ਹਨ। ਯੂਨੀਵਰਸਿਟੀ ਦਾ ਮਕਸਦ ਸਿਰਫ ਡਾਲਰ ਇੱਕੱਠੇ ਕਰਨਾ ਹੈ।
 
ਨੌਜਵਾਨ ਸੁਪੋਰਟ ਨੈੱਟਵਰਕ ਜਥੇਬੰਦੀ ਜੋ ਕੇ ਟੋਰੌਂਟੋ ਦੇ ਇਲਾਕੇ ਵਿੱਚ ਤਨਖਾਹ ਚੋਰੀ ਅਤੇ ਵਿਦਿਆਰਥੀਆ ਨਾਲ ਹੁੰਦੇ ਹਰ ਤਰਾ ਦੇ ਧੱਕੇ ਦੇ ਖਿਲਾਫ ਲੜਦੀ ਹੈ ਦੇ ਆਗੂਆਂ ਅਵਤਾਰ ਲੋਪੋਂ ਅਤੇ ਅਭੀ ਚੌਹਾਨ ਨੇ ਦੱਸਿਆ ਕੇ ਇਹ ਇੱਕ ਬਹੁਤ ਵੱਡੀ ਧੋਖਾ ਧੜੀ ਹੈ ਜੋ ਕਨੇਡਾ ਦੇ ਬਹੁਤ ਸਾਰੇ ਕਾਲਜ ਅਤੇ ਯੂਨੀਵਰਸਿਟੀਆ ਵਿੱਚ ਚੱਲ ਰਹੀ ਹੈ, ਜਿਸ ਦਾ ਮਨੋਰਥ ਸਿਰਫ ਡਾਲਰਾਂ ਨਾਲ ਆਪਣੀਆਂ ਜੇਬਾਂ ਭਰਨਾ ਹੈ, ਬਹੁਤੇ ਕਾਲਜਾ 'ਚ ਲੋੜ ਤੋਂ ਜ਼ਿਆਦਾ ਵਿਦਿਆਰਥੀ ਦਾਖਲ ਕੀਤੇ ਜਾਂਦੇ ਹਨ, ਫਿਰ ਉਨ੍ਹਾਂ ਦੇ ਬੈਠਣ ਲਈ ਪੂਰੀਆਂ ਕਲਾਸਾਂ ਨੀ ਤਾਹੀਂ ਉਨ੍ਹਾਂ ਨੂ ਆਨਲਾਇਨ ਪੜਾਈ ਕਰਵਾਈ ਜਾਂਦੀ ਹੈ ਪਰ ਦਾਖਲਾ ਦੇਣ ਵੇਲੇ ਕੋਰਸ ਆਫਲਾਇਨ ਦੱਸਿਆ ਜਾਂਦਾ ਹੈ।
 
ਅਲਗੋਮਾ ਯੂਨੀਵਰਸਿਟੀ ਖਿਲਾਫ ਪਹਿਲੇ ਦੋ ਦਿਨ ਸਿਰਫ ਇੱਕ ਕਲਾਸ ਦੇ ਵਿਦਿਆਰਥੀ ਸਨ ਪਰ ਹੁਣ ਪੰਜ ਅਲੱਗ ਅਲੱਗ ਕੋਰਸਾਂ ਦੇ ਵਿਦਿਆਰਥੀ ਇਸ ਧਰਨੇ ਵਿੱਚ ਸ਼ਾਮਲ ਹੋ ਚੁੱਕੇ ਹਨ ਜਿਨਾ ਦੀਆਂ ਸ਼ਿਕਾਇਤਾ ਬਿਲਕੁਲ ਇੱਕੋ ਜਹੀਆ ਹਨ। 400 ਵਿਦਿਆਰਥੀਆਂ ਨੂੰ ਇੱਕ ਪ੍ਰੋਫੈਸਰ ਪੜਾ ਰਿਹਾ ਉਹ ਵੀ 700 ਕਿਲੋਮੀਟਰ ਦੂਰ ਸ਼ਹਿਰ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਫੇਲ ਕਰਨ ਦਾ ਕਾਰਨ ਨਹੀਂ ਦੱਸਿਆ ਗਿਆ ਜਦੋਂ ਉਹ ਪ੍ਰੋਫੈਸਰ ਨੂੰ ਈਮੇਲ ਕਰਦੇ ਹਨ ਤਾਂ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਜਾਂਦਾ ਹੈ, ਫਿਰ ਰੋਸ ਪਰਦਰਸ਼ਨ ਸ਼ੁਰੂ ਹੋਣ ਤੋ ਬਾਅਦ ਕਈਆ ਨੂੰ ਗਰੇਸ ਨੰਬਰ ਦੇ ਕੇ ਪਾਸ ਕਰ ਦਿੱਤਾ ਫਿਰ ਆਪਣੇ ਫੈਸਲੇ ਤੋਂ ਯੂ-ਟਰਨ ਮਾਰ ਕੇ ਕਈਆਂ ਨੂੰ ਨਕਲ ਮਾਰਨ ਦਾ ਦੋਸ਼ੀ ਦੱਸ ਕੇ ਫੇਲ ਕਰ ਦਿੱਤਾ। ਅਸਾਇਨਮੈਂਟਸ ਅਤੇ ਟੈਸਟ ਦਾ ਰਿਜ਼ਲਟ ਬਹੁਤ ਲੇਟ ਕੱਢਿਆ ਜਾਂਦਾ ਹੈ ਕਈ ਵਾਰ ਤਾਂ ਪਿਛਲੇ ਸਮੈਸਟਰ ਦਾ ਰਿਜ਼ਲਟ ਅਗਲਾ ਸਮੈਸਟਰ ਸ਼ੁਰੂ ਹੋਣ ਤੇ ਕੱਢਿਆ ਜਾਂਦਾ ਹੈ। 
ਵਿਦਿਆਰਥੀਆ ਦੀਆਂ ਮੰਗਾਂ:- 
 
1. ਪੇਪਰ ਚੈੱਕ ਕਰਨ ਦਾ ਤਰੀਕਾ ਪਾਰਦਰਸ਼ੀ ਹੋਵੇ , ਪਾਸ ਜਾ ਫੇਲ ਹੋਇਆ ਨੂੰ ਬਾਅਦ ਵਿੱਚ ਅਪੀਲ ਕਰਨ ਤੇ ਉਨ੍ਹਾਂ ਨੂੰ ਪੇਪਰ ਦਿਖਾਇਆ ਜਾਵੇ ਤੇ ਅਪੀਲ ਕਰਨ ਦੀ ਟਾਈਮ ਲਿਮਟ ਘਟਾਈ ਜਾਵੇ।
 
2.ਸਾਰੇ ਪ੍ਰੋਫੈਸਰ ਯੂਨੀਵਰਸਿਟੀ ਦਾ ਗਰੇਡਿੰਗ ਕਰਨ ਦਾ ਢੰਗ ਫੋਲੋਅ ਕਰਨ ਨਾ ਕੇ ਆਪਣੇ ਤਰੀਕੇ ਨਾਲ ਮਨਮਰਜ਼ੀ ਨਾਲ ਨੰਬਰ ਦੇਵੇ।
 
3. ਇੱਕ ਪ੍ਰੋਫੈਸਰ ਕੋਲ ਲ਼ੋੜ ਤੋਂ ਜ਼ਿਆਦਾ ਬੱਚੇ ਨਾ ਹੋਣ ਉਸ ਦੀ ਕੋਈ ਲਿਮਟ ਸੈੱਟ ਕੀਤੀ ਜਾਵੇ (400 ਬੱਚਿਆਂ ਨੀ ਇੱਕ ਪ੍ਰੋਫੈਸਰ ਪੜਾ ਰਿਹਾ)।
 
4. ਯੂਨੀਵਰਸਿਟੀ ਆਪਣੀ ਗਲਤੀ ਦੀ ਜਨਤਕ ਤੌਰ ਤੇ ਮਾਫ਼ੀ ਮੰਗੇ ਕਿਉਂਕਿ ਬੱਚਿਆਂ ਨੂੰ ਕੜਾਕੇ ਦੀ ਠੰਡ ਵਿੱਚ ਅਣ ਮਨੁੱਖੀ ਹਾਲਤਾਂ ਵਿੱਚ ਬੈਠਣ ਲਈ ਮਜਬੂਰ ਕੀਤਾ ਗਿਆ।
 
5. ਜੇ ਕਿਸੇ ਕੋਰਸ ਵਿੱਚੋਂ ਇੱਕੋ ਵਿਸ਼ੇ ਵਿੱਚ ਇੱਕੋ ਪ੍ਰੋਫੈਸਰ ਤੋ ਬਹੁਤ ਜ਼ਿਆਦਾ ਬੱਚੇ ਫੇਲ ਹੋ ਰਹੇ ਹਨ ਤਾ ਉਹ ਪ੍ਰੋਫੈਸਰ ਬਦਲਿਆ ਜਾਵੇ।

Have something to say? Post your comment

google.com, pub-6021921192250288, DIRECT, f08c47fec0942fa0

World

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਚੰਗੇ ਸਾਰਥਕ ਸੁਨੇਹੇ ਨਾਲ ਹੋਈ ਸਮਾਪਤ

18 ਦਿਨ ਦੇ ਦਿਨ , ਰਾਤ ਦੇ ਧਰਨੇ ਤੋ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਜਿੱਤ ਤੋ ਬਾਅਦ ਮੋਰਚਾ ਚੁੱਕਿਆ

ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋ ਲਾਇਆ ਪੱਕਾ ਧਰਨਾ 15ਵੇਂ ਦਿਨ ਵਿੱਚ ਦਾਖਲ

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਅਮਰੀਕੀ ਸੂਬੇ ਟੈਕਸਾਸ ਦੇ ਮਾਲ 'ਚ ਗੋਲੀਬਾਰੀ,8 ਲੋਕਾਂ ਦੀ ਮੌਤ, 7 ਜ਼ਖਮੀ

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ, ਦਿਨ-ਦਿਹਾੜੇ ਸਿੱਖ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

Turkey ‘ਚ ਭਾਰੀ ਬਰਫਵਾਰੀ ਕਾਰਨ 54 ਵਾਹਨਾਂ ਦੀ ਟੱਕਰ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੱਲੇਗਾ ਅਪਰਾਧਿਕ ਮੁਕੱਦਮਾ

ਪਾਕਿਸਤਾਨ ‘ਚ ਭੂਚਾਲ ਕਾਰਨ 11 ਵਿਅਕਤੀਆਂ ਦੀ ਮੌਤ, 100 ਜ਼ਖ਼ਮੀ