Saturday, October 31, 2020
ਤਾਜਾ ਖਬਰਾਂ
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਛੇ ਹੋਰ ਜ਼ਿਲਿਆਂ ਦੇ ‘ਅੰਬੈਸਡਰ ਆਫ਼ ਹੋਪ‘ ਦੇ ਜੇਤੂਆਂ ਨੂੰ ਐਪਲ ਆਈਪੈਡ, ਲੈਪਟਾਪ, ਐਂਡਰਾਇਡ ਟੈਬਲੇਟ ਨਾਲ ਕੀਤਾ ਸਨਮਾਨਤਕੈਪਟਨ ਅਮਰਿੰਦਰ ਸਿੰਘ ਵਲੋਂ ਉੱਘੇ ਪੱਤਰਕਾਰ ਸੁਰਿੰਦਰ ਅਵਸਥੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾਮੁੱਖ ਮੰਤਰੀ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਪੰਜਾਬ ਪੁਲਿਸ ਵੱਲੋਂ 6 ਵਰਿਆਂ ਦੀ ਦਲਿਤ ਬੱਚੀ ਦੇ ਜਬਰ-ਜਿਨਾਹ ਤੇ ਕਤਲ ਮਾਮਲੇ ’ਚ 10 ਦਿਨਾਂ ਤੋਂ ਵੀ ਘੱਟ ਸਮੇਂ ’ਚ ਚਲਾਨ ਪੇਸ਼ ਪੰਜਾਬ ਸਰਕਾਰ ਨੇ ਨਵੀਂ ਵਜੀਫ਼ਾ ਸਕੀਮ ਸ਼ੁਰੂ ਕਰਕੇ ਸੂਬੇ ਦੇ ਐਸ.ਸੀ. ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕੀਤਾ: ਸਾਧੂ ਸਿੰਘ ਧਰਮਸੋਤਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਕਰਮਚਾਰੀਆਂ ਨੂੰ ਦੀਕਸ਼ਾ ਐਪ ਦੀ ਟ੍ਰੇਨਿਗ ਤੋਂ ਛੋਟ ਦੇਣ ਦਾ ਫੈਸਲਾਔਰਤਾਂ ਲਈ 33 ਫ਼ੀਸਦੀ ਰਾਖਵਾਂਕਰਨ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਹੋਵੇ; ਅਰੁਨਾ ਚੌਧਰੀ ਨੇ ਵਿਭਾਗੀ ਮੁਖੀਆਂ ਨੂੰ ਦਿੱਤੇ ਨਿਰਦੇਸ਼

World

ਧੀ ਦਿਵਸ ਮੌਕੇ ਭਾਰਤ ਦੀ ਧੀ ਮਨੀਸ਼ਾ ਕੇਸ ਵਿੱਚ ਇਨਸਾਫ਼ ਦੀ ਮੰਗ ਤੇ ਲੋਕ ਵਿਰੋਧੀ ਕਾਨੂੰਨ ਪਾਸ ਕਰਨ 'ਤੇ ਭਾਜਪਾ ਰਾਜ ਦੀ ਨਿਖੇਧੀ

PUNJAB NEWS EXPRESS | October 12, 2020 03:08 PM

ਇਟਲੀ:ਇੱਥੇ ਸਥਾਪਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ ਵਿਖੇ ਅੰਤਰਰਾਸ਼ਟਰੀ ਧੀ ਦਿਵਸ ਮਨਾਇਆ ਗਿਆ ਇਸ ਮੌਕੇ 'ਤੇ ਪ੍ਰਬੰਧਕਾਂ ਵਲੋਂ ਸੰਸਾਰ ਭਰ ਦੀਆਂ ਧੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਗੁਰਦੁਆਰਾ ਸਾਹਿਬ ਵਿਖੇ ਹਾਜਰ ਸੰਗਤਾਂ ਨੂੰ ਵਿਚਾਰ ਪੇਸ਼ ਕਰਦਿਆਂ ਗੁਰੂ ਘਰ ਦੇ ਮੁੱਖ ਸੇਵਾਦਾਰ ਮਾਸਟਰ ਬਲਵੀਰ ਮੱਲ ਨੇ ਕਿਹਾ ਕਿ ਅੱਜ ਦੇ ਇਸ ਸਮਾਗਮ ਵਿੱਚ ਜਿੱਥੇ ਅਸੀਂ ਦੁਨੀਆਂ ਭਰ ਚ ਵਸਦੀਆਂ ਧੀਆਂ ਲਈ ਤਰੱਕੀ ਅਤੇ ਚੰਗੀ ਸਿਹਤ ਲਈ ਕਾਮਨਾ ਕਰਦੇ ਹਾਂ ਉੱਥੇ ਧੀਆਂ ਉੱਤੇ ਹੋ ਰਹੇ ਅੱਤਿਆਚਾਰਾਂ ਦੀ ਚਿੰਤਾ ਜਾਹਿਰ ਕਰਦੇ ਹੋਏ ਘੋਰ ਨਿਖੇਧੀ ਕਰਦੇ ਹਾਂ। ਜਿਵੇਂ ਕਿ ਭਾਰਤ ਅੰਦਰ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਜੋ ਕੁੱਝ ਹੋ ਰਿਹਾ ਹੈ ਉਹ ਨਾ- ਸਹਿਣਯੋਗ ਹੈ। ਇਸ ਮੌਕੇ 'ਤੇ ਸਾਥੀ ਦਵਿੰਦਰ ਹੀਂਉ, ਅਜੇ ਕੁਮਾਰ ਬਿੱਟਾ ਤੇ ਭਾਈ ਰਣਧੀਰ ਸਿੰਘ ਨੇ ਕਿਹਾ ਯੁਪੀ ਅੰਦਰ ਜੋ ਅੱਤ ਮਾੜੀ ਘਟਨਾ ਦਲਿਤ ਬੇਟੀ ਮਨੀਸ਼ਾ ਨਾਲ ਹੋਈ ਹੈ ਉਸ ਦੀ ਅਸੀਂ ਜੋਰਦਾਰ ਨਿਖੇਧੀ ਕਰਦੇ ਹੋਏ ਯੂਪੀ ਅਤੇ ਕੇਂਦਰ ਦੀਆਂ ਭਾਜਪਾ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਜੇਕਰ ਇਹ ਇਨਸਾਫ ਨਹੀਂ ਕਰ ਸਕਦੇ ਤਾਂ ਮੋਦੀ ਅਤੇ ਯੋਗੀ ਨੂੰ ਗੱਦੀ ਤੇ ਰਹਿਣ ਦਾ ਕੋਈ ਹੱਕ ਨਹੀਂ ਬਣਦਾ ਉਹ ਤੁਰੰਤ ਅਸਤੀਫੇ ਦੇਣ। ਬੁਲਾਰਿਆ ਨੇ ਭਾਰਤ ਸਰਕਾਰ ਵਲੋਂ ਗੈਰ - ਸਵਿੰਧਾਨਕ ਢੰਗ ਨਾਲ ਪਾਸ ਕਰਵਾਏ ਕਿਸਾਨ-ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਜੋਰਦਾਰ ਅਪੀਲ ਕਰਦਿਆਂ ਮੋਦੀ ਸਰਕਾਰ ਦੀਆਂ ਲੋਕ ਮਾਰੂ ਅਤੇ ਹਿੱਟਲਰਸ਼ਾਹੀ ਨੀਤੀਆਂ ਦੀ ਵੀ ਨਿਖੇਧੀ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ਾਂ ਦੀ ਹਮਾਇਤ ਕੀਤੀ। ਇਸ ਮੌਕੇ 'ਤੇ ਭੁਪਿੰਦਰ ਸਿੰਘ, ਸਰਬਜੀਤ ਸਾਬੀ, ਧਰਮਜੀਤ ਪਾਨੀ, ਕੁਲਦੀਪ ਭਰੋਲੀ, ਪ੍ਰਕਾਸ਼ ਸਿੰਘ ਪਾਸ਼ੀ, ਜਸਪਾਲ ਜੱਸਾ, ਸੰਦੀਪ ਧਾਮੀ, ਧਰਮਿੰਦਰ, ਸਿੰਘ ਸੰਧੂ, ਜਗਦੇਵ ਗਰਚਾ ਆਦਿ ਹਾਜਰ ਸਨ ।

Have something to say? Post your comment