Thursday, November 30, 2023

World

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਸਿਮਰਪ੍ਰੀਤ   ਕੌਰ  | May 26, 2023 11:17 PM

ਅੰਮ੍ਰਿਤਸਰ ਨੀਦਰਲੈਂਡ ਤੋਂ ਪ੍ਰਸਿੱਧ ਉਦਯੋਗਪਤੀ ਅਤੇ ਪ੍ਰ੍ਰੋਗਰਾਮਾ ਯੁਟੀਜ਼ੈਂਡਿੰਗ ਮੈਨੇਜਰਜ਼, ਨੀਦਰਲੈਂਡ ਤੋਂ ਸੀਨੀਅਰ ਮਾਹਿਰ, ਸ੍ਰੀ ਮਿਸ਼ੇਲ ਵੈਸਟਰਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ, ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਿਨਓਰਸ਼ਿਪ ਐਂਡ ਇਨੋਵੇਸ਼ਨ (ਇਨਫਿਿਨਟੀ) ਦਾ ਦੌਰਾ ਕੀਤਾ। ਮਿਸ਼ੇਲ ਵੈਸਟਰਮੈਨ ਦੁਨੀਆ ਦੇ ਮੋਹਰੀ ਉੱਦਮੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਨੀਦਰਲੈਂਡ ਵਿੱਚ ਬਹੁਤ ਸਾਰੀਆਂ ਕੰਪਨੀਆਂ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ ਹੈ। ਪਿੰਕ, ਐਲੀਫੈਂਟ, ਟਵਿਿਨੰਗ, ਡੀਆਈਐਚ ਇੰਟਰਨੈਸ਼ਨਲ, ਮੋਟੇਕ ਐਂਟਰਟੇਨਮੈਂਟ, ਮੋਟੇਕ ਮੈਡੀਕਲ ਮਿਸਟਰ ਵੈਸਟਰਮੈਨ ਆਦਿ ਕੰਪਨੀਆਂ ਉਨ੍ਹਾਂ ਵੱਲੋਂ ਸਥਾਪਿਤ ਕੀਤੀਆਂ ਗਈਆਂ ਸਨ।
ਯੂਨੀਵਰਸਿਟੀ ਇਨਕਿਊਬੇਸ਼ਨ ਸੈਂਟਰ ਦੇ ਦੌਰੇ ਦੌਰਾਨ, ਸ੍ਰੀ ਵੈਸਟਰਮੈਨ ਨੇ ਯੂਨੀਵਰਸਿਟੀ ਦੇ ਇਸ ਕੇਂਦਰ ਦੇ ਫੈਕਲਟੀ, ਕੌਂਸਲ ਅਤੇ ਕਲੱਬ ਮੈਂਬਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਦਯੋਗ ਸਥਾਪਤੀ ਦੇ ਮੁੱਢਲੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਅਤੇ ਉਭਰਦੇ ਉੱਦਮੀਆਂ ਨੂੰ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਦੇ ਨਿਰਮਾਤਾ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇੱਕ ਸਫਲ ਉਦਯੋਗਪਤੀ ਬਣਨ ਲਈ ਕੁੱਝ ਰਣਨੀਤੀਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇੱਕ ਉਦਯੋਗਪਤੀ ਨੂੰ ਹਰ ਕਿਸਮ ਦੀਆਂ ਚੁਣੌਤੀਆਂ ਅਤੇ ਅਸਫਲਤਾਵਾਂ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਇੰਟਰਐਕਟਿਵ ਸੈਸ਼ਨ ਦੌਰਾਨ, ਵਿਿਦਆਰਥੀਆਂ ਨੇ ਚੰਗੇ ਨੈੱਟਵਰਕਿੰਗ ਹੁਨਰ ਅਤੇ ਫੰਡ ਪੈਦਾ ਕਰਨ ਲਈ ਰਣਨੀਤੀਆਂ ਬਾਰੇ ਸਵਾਲ ਵੀ ਪੁੱਛੇ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਿਦਆਰਥੀਆਂ ਨੇ ਸ੍ਰੀ ਵੈਸਟਰਮੈਨ ਨੂੰ ਆਪਣੇ ਤਕਨੀਕੀ ਪ੍ਰੋਜੈਕਟ ਵੀ ਵਿਖਾਏ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ, ਪ੍ਰੋ. ਪ੍ਰਤਾਪ ਕੁਮਾਰ ਪਾਤੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਟਾਰਟ-ਅੱਪਸ ਲਈ ਇਸ ਕੇਂਦਰ ਨਾਲ ਜੁੜਨ ਦੀ ਦਿਲਚਸਪੀ ਵਧ ਰਹੀ ਹੈ। ਵੱਖ-ਵੱਖ ਪਿਛੋਕੜਾਂ ਦੇ ਦਿਲਚਸਪੀ ਰੱਖਣ ਵਾਲੇ ਵਿਿਦਆਰਥੀ ਜਾਂ ਕੰਮ ਕਰਨ ਵਾਲੇ ਪੇਸ਼ੇਵਰ ਸ਼ੁੱਧ ਖੇਤੀਬਾੜੀ, ਟੈਕਸਟਾਈਲ ਉਦਯੋਗ, ਬਾਇਓਟੈਕਨਾਲੋਜੀ, ਸਾਫਟਵੇਅਰ ਡਿਵੈਲਪਮੈਂਟ, ਫੂਡ ਟੈਕਨਾਲੋਜੀ ਅਤੇ ਇਲੈਕਟ੍ਰੋਨਿਕਸ ਉਤਪਾਦ ਵਿਕਾਸ ਆਦਿ ਨਾਲ ਸਬੰਧਤ ਚੰਗੇ ਪੱਧਰ ‘ਤੇ ਜਾਣਕਾਰੀ ਲੈਣ ਲਈ ਇਸ ਕੇਂਦਰ ਤੱਕ ਪਹੁੰਚ ਕਰ ਰਹੇ ਹਨ। ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਬਹੁਤ ਸਾਰੇ ਵਿਿਦਆਰਥੀ ਅਤੇ ਅਧਿਆਪਕ ਕੇਂਦਰ ਦਾ ਦੌਰਾ ਕਰਦੇ ਰਹਿੰਦੇ ਹਨ। ਇਸ ਕੇਂਦਰ ਦਾ ਉੱਦਮੀ ਹੁਨਰ ਵਿਕਾਸ, ਸਟਾਰਟਅੱਪ ਪਹਿਲਕਦਮੀਆਂ ਅਤੇ ਉਦਯੋਗ ਜੋੜਨ ਲਈ ਪੰਜਾਬ ਰਾਜ ਵਿਿਗਆਨ ਅਤੇ ਤਕਨਾਲੋਜੀ ਕੌਂਸਲ, ਸਟਾਰਟਅੱਪ ਪੰਜਾਬ, ਇਨੋਵੇਸ਼ਨ ਮਿਸ਼ਨ ਪੰਜਾਬ ਅਤੇ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਸੀ.ਆਈ.ਆਈ.) ਨਾਲ ਰਾਬਤਾ ਕਾਰਜਸ਼ੀਲ ਹੈ।
ਮਿਸ਼ੇਲ ਵੈਸਟਰਮੈਨ ਨੇ ਯੂਨੀਵਰਸਿਟੀ ਦੇ ਇਸ ਕੇਂਦਰ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਇਨਕਿਊਬੇਸ਼ਨ ਸੈਂਟਰ ਨੇ ਬਹੁਤ ਘੱਟ ਸਮੇਂ ਵਿੱਚ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਤਰੱਕੀ ਕੀਤੀ ਹੈ। ਉਨਾਂ ਯਕੀਨ ਦਿਵਾਇਆ ਕਿ ਇਹ ਇਨਕਿਊਬੇਸ਼ਨ ਸੈਂਟਰ ਆਪਣੇ ਯਤਨਾ ਕਰਕੇ ਪੰਜਾਬ ਲਈ ਇੱਕ ਮਾਡਲ ਇਨਕਿਊਬੇਸ਼ਨ ਸੈਂਟਰ ਹੋਵੇਗਾ।
ਡਾ. ਪਾਤੀ ਨੇ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰੈਨਿਓਰਸ਼ਿਪ ਐਂਡ ਇਨੋਵੇਸ਼ਨ (ਇਨਫਿਿਨਟੀ), ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੱਕ ਇਨਕਿਊਬੇਸ਼ਨ ਸੈਂਟਰ ਜੋ ਰਾਸ਼ਟਰੀ ਉਚਤਰ ਸਿੱਖਿਆ ਅਭਿਆਨ (ਰੂਸਾ 2.0) ਦੇ ਕੰਪੋਨੈਂਟ 4 ਦੇ ਤਹਿਤ ਵਿਕਸਤ ਕੀਤਾ ਗਿਆ ਹੈ। ਇਸ ਇਨਕਿਊਬੇਸ਼ਨ ਸੈਂਟਰ ਨੇ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਵਾਈਸ-ਚਾਂਸਲਰ ਦੀ ਯੋਗ ਅਗਵਾਈ ਹੇਠ ਉੱਦਮਤਾ, ਸਟਾਰਟਅੱਪ, ਵਿਚਾਰਾਂ ਦੇ ਆਦਾਨ-ਪ੍ਰਦਾਨ ਅਤੇ ਨਵੀਨਤਾਵਾਂ ਦੇ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ।

Have something to say? Post your comment

World

18 ਦਿਨ ਦੇ ਦਿਨ , ਰਾਤ ਦੇ ਧਰਨੇ ਤੋ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਜਿੱਤ ਤੋ ਬਾਅਦ ਮੋਰਚਾ ਚੁੱਕਿਆ

ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋ ਲਾਇਆ ਪੱਕਾ ਧਰਨਾ 15ਵੇਂ ਦਿਨ ਵਿੱਚ ਦਾਖਲ

ਅਮਰੀਕੀ ਸੂਬੇ ਟੈਕਸਾਸ ਦੇ ਮਾਲ 'ਚ ਗੋਲੀਬਾਰੀ,8 ਲੋਕਾਂ ਦੀ ਮੌਤ, 7 ਜ਼ਖਮੀ

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ, ਦਿਨ-ਦਿਹਾੜੇ ਸਿੱਖ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

Turkey ‘ਚ ਭਾਰੀ ਬਰਫਵਾਰੀ ਕਾਰਨ 54 ਵਾਹਨਾਂ ਦੀ ਟੱਕਰ

ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਚੱਲੇਗਾ ਅਪਰਾਧਿਕ ਮੁਕੱਦਮਾ

ਪਾਕਿਸਤਾਨ ‘ਚ ਭੂਚਾਲ ਕਾਰਨ 11 ਵਿਅਕਤੀਆਂ ਦੀ ਮੌਤ, 100 ਜ਼ਖ਼ਮੀ

ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਵੱਲੋਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਗ੍ਰਿਫਤਾਰੀ ਵਾਰੰਟ ਜਾਰੀ

ਕੈਨੇਡਾ ਤੋਂ ਪੰਜਾਬੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਦਾ ਮਾਮਲਾ ਭਲਕੇ ਵਿਦੇਸ਼ ਮੰਤਰਾਲੇ ਕੋਲ ਉਠਾਇਆ ਜਾਵੇਗਾ: ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ

ਨਿਊਜ਼ੀਲੈਂਡ ‘ਚ 7.1 ਤੀਬਰਤਾ ਦਾ ਭੂਚਾਲ ਆਇਆ,ਸੁਨਾਮੀ ਦੀ ਚਿਤਾਵਨੀ ਜਾਰੀ