Saturday, December 20, 2025
ਤਾਜਾ ਖਬਰਾਂ
ਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂਸੈਕਟਰ 26 ਚੰਡੀਗੜ੍ਹ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਦੀ ਗੋਲੀ ਮਾਰ ਕੇ ਹੱਤਿਆ“ਅਸੀਂ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੇੜੇ ਗਰੀਬ ਸਿੱਖ ਪਰਿਵਾਰਾਂ 'ਤੇ ਅੱਤਿਆਚਾਰ ਬਰਦਾਸ਼ਤ ਨਹੀਂ ਕਰਾਂਗੇ”: ਅਕਾਲ ਤਖ਼ਤ ਸਾਹਿਬ ਦੇ ਜਥੇਦਾਰਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂਸਈਸੀ ਨੇ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਖੇਤਰ ਦੀਆਂ ਸੀਮਾਵਾਂ ਵਿੱਚ ਮਹੱਤਵਪੂਰਨ ਤਬਦੀਲੀ ਕਾਰਨ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੋਹਾਲੀ ਦੇ ਮੈਂਬਰਾਂ ਦੀਆਂ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕੀਤਾਰੋਡਵੇਜ਼ ਕਾਮਿਆਂ ਦੀ ਹੜਤਾਲ ਖਤਮ; ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਦੌਰਾਨ ਬਣੀ ਸਹਿਮਤੀ

World

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਚੰਗੇ ਸਾਰਥਕ ਸੁਨੇਹੇ ਨਾਲ ਹੋਈ ਸਮਾਪਤ

ਜਗਤਾਰ ਸਿੰਘ ਭੁੱਲਰ | March 09, 2024 08:50 AM

ਮੇਰਾ ਕੈਬਨਿਟ ਮੰਤਰੀ ਬਣਨ ਸਮੁੱਚੇ ਸਿੱਖ ਕੌਮ ਲਈ ਮਾਣ : ਰਮੇਸ਼ ਸਿੰਘ ਅਰੋੜਾ
ਪਾਕਿਸਤਾਨ ਵਿੱਚ ਬਾਕੀ ਦੇਸ਼ਾਂ ਦੇ ਮੁਕਾਬਲੇ ਘੱਟ ਗਿਣਤੀਆਂ ਜ਼ਿਆਦਾ ਮਹਿਫੂਜ਼ : ਉਜ਼ਮਾਂ ਬਾਖ਼ਾਰੀ
ਸਹਿਜਪ੍ਰੀਤ ਸਿੰਘ ਮਾਂਗਟ ਲਾਈਫ਼ ਟਾਇਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਲਾਹੌਰ :  ਅੱਜ ਵਿਸ਼ਵ ਪੰਜਾਬੀ ਕਾਂਗਰਸ ਵਲੋਂ ਕਾਰਵਾਈ ਜਾ ਰਹੀ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਸਾਰਥਕ ਸੁਨੇਹੇ ਨਾਲ ਸਮਾਪਤ ਹੋ ਗਈ ਹੈ । ਤਿੰਨ ਰੋਜ਼ਾ ਕਾਨਫਰੰਸ ਦੇ ਆਖ਼ਰੀ ਦਿਨ ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਉਜ਼ਮਾਂ ਬਾਖ਼ਾਰੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਭਾਈਚਾਰੇ ਵਾਸਤੇ ਬਹੁਤ ਕੰਮ ਕੀਤਾ ਜਾ ਰਿਹਾ ਅਤੇ ਵੰਡ ਤੋਂ ਬਾਦ ਪਹਿਲੀ ਦਫ਼ਾ ਕਿਸੇ ਸਿੱਖ ਨੂੰ ਕੈਬਨਿਟ ਮੰਤਰੀ ਬਣਨ ਦਾ ਮਾਣ ਹਾਸਿਲ ਹੋਇਆ ਹੈ ।
ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਹਨ । ਇਥੋਂ ਤੱਕ ਕਿ ਹਰ ਰੋਜ਼ 5000 ਸ਼ਰਧਾਲੂ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਚੰਗੇ ਮਾਹੌਲ ਨਾਲ ਅੱਗੇ ਵੱਧ ਰਹੇ ਹਨ। ਇਸੇ ਦੌਰਾਨ ਲਹਿੰਦੇ ਪੰਜਾਬ ਦੀ ਕੈਬਨਿਟ ਮੰਤਰੀ ਉਜ਼ਮਾਂ ਬਾ ਖ਼ਾਰੀ ਨੇ ਕਿਹਾ ਕਿ ਸਾਡੀ ਸਰਕਾਰ ਇੱਥੇ ਵਸਦੇ ਘੱਟ ਗਿਣਤੀਆਂ ਭਾਈਚਾਰਾ ਸਾਡਾ ਅਹਿਮ ਹਿੱਸਾ ਹੈ । ਉਨ੍ਹਾਂ ਕਿਹਾ ਸਾਡੀ ਸਰਕਾਰ ਖਾਸ ਕਰਕੇ ਸਾਡੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਸਿੱਖ ਕੌਮ ਲਈ ਤਤਪਰ ਹੈ । ਉਨ੍ਹਾਂ ਇਹ ਵੀ ਕਿਹਾ ਸਾਡੀ ਸਰਕਾਰ ਪੰਜਾਬੀ ਭਾਸ਼ਾ ਲਈ ਬਹੁਤ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਮੁਕਾਬਲੇ ਬਾਕੀ ਦੇਸ਼ਾਂ ਵਿੱਚ ਘੱਟ ਗਿਣਤੀਆਂ ਜ਼ਿਆਦਾ ਮਹਿਫੂਜ਼ ਨਹੀਂ ਹੈ । ਇਸ ਦੌਰਾਨ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਚੈਪਟਰ ਦੇ ਚੀਫ਼ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਲਾਈਫ ਟਾਇਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸਹਿਜਪ੍ਰੀਤ ਸਿੰਘ ਮਾਂਗਟ ਦੋਹਾਂ ਪੰਜਾਬ ਦੇ ਵਿਚਕਾਰ ਇੱਕ ਪੁੱਲ ਦੀ ਤਰ੍ਹਾਂ ਕੰਮ ਕਰ ਰਹੇ ਹਨ । ਅੱਜ ਮੰਚ ਦੀ ਸ਼ਾਨ ਅੰਤਰਰਾਸ਼ਟਰੀ ਪ੍ਰਧਾਨ ਫ਼ਖਰ ਜ਼ਮਾਨ, ਸੁਖਵਿੰਦਰ ਅੰਮ੍ਰਿਤ, ਗੁਰਭਜਨ ਗਿੱਲ, ਬਲਵਿੰਦਰ ਸੰਧੂ, ਜੰਗ ਬਹਾਦਰ ਗੋਇਲ ਬਣੇ ।
ਇਸਤੋਂ ਪਹਿਲਾਂ ਕਾਨਫ਼ਰੰਸ ਦੇ ਆਖ਼ਰੀ ਦਿਨ ਗੁਰਭਜਨ ਗਿੱਲ, ਕਮਲ ਦੁਸਾਂਝ, ਜੰਗ ਬਹਾਦੁਰ ਗੋਇਲ, ਬਲਕਾਰ ਸਿੰਘ ਸਿੱਧੂ, ਹਰਵਿੰਦਰ ਸਿੰਘ ਚੰਡੀਗੜ੍ਹ, ਸੁਸ਼ੀਲ ਦੁਸਾਂਝ, ਇੰਗਲੈਂਡ ਤੋਂ ਅਜ਼ੀਮ ਸ਼ੇਖਰ, ਪ੍ਰਿੰਸੀਪਲ ਨੀਲਮ ਗੋਇਲ, ਇੰਗਲੈਂਡ ਤੋਂ ਜਸਵਿੰਦਰ ਸਿੰਘ, ਦਿੱਲੀ ਯੂਨੀਵਰਸਿਟੀ ਤੋਂ ਡਾਕਟਰ ਗੁਰਦੀਪ ਕੌਰ , ਸ਼ਬਦੀਸ਼ ਤੇ ਮਨਜੀਤ ਕੌਰ ਪੱਡਾ ਆਦਿ ਨੇ ਸੰਬੋਧਨ ਕੀਤਾ । ਇਸ ਦੌਰਾਨ ਪੰਜਾਬੀ ਗਾਇਕ ਤੇ ਹੀਰੋ ਰਵਿੰਦਰ ਗਰੇਵਾਲ ਤੇ ਲਹਿੰਦੇ ਪੰਜਾਬ ਦੇ ਗਾਇਕ ਇਮਰਾਨ ਸ਼ੌਕਤ ਅਲੀ ਨੇ ਵੀ ਖ਼ੂਬ ਰੰਗ ਬੰਨ੍ਹਿਆ ।ਇਸ ਦੌਰਾਨ ਚੜ੍ਹਦੇ ਪੰਜਾਬ ਤੋਂ ਆਏ ਵਫ਼ਦ ਮੈਬਰਾਂ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ ।
ਇਸ ਵਫ਼ਦ ਵਿਚ ਸੇਵਾ ਮੁਕਤ ਆਈ ਏ ਐਸ ਤੇ ਲੇਖਕ ਮਾਧਵੀ ਕਟਾਰੀਆ, ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਗੁਰਤੇਜ ਸਿੰਘ ਕੋਹਾਰਵਾਲਾ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਸਵੈਰਾਜ ਸਿੰਘ ਸੰਧੂ , ਪ੍ਰੋਫੈਸਰ ਨਵਰੂਪ ਕੌਰ, ਤਰਸਪਾਲ ਕੌਰ, ਸੁਨੀਲ ਕਟਾਰੀਆ, ਪੱਤਰਕਾਰ ਸ਼ਵਿੰਦਰ ਸਿੰਘ , ਸਵੈਰਾਜ ਸਿੰਘ ਸੰਧੂ , ਪ੍ਰੋਫੈਸਰ ਗੁਰਤੇਜ ਸਿੰਘ ਕੋਹਾਰਵਾਲਾ , ਲੇਖਕ ਦਲਜੀਤ ਸਿੰਘ ਸ਼ਾਹੀ ,

ਗੁਰਚਰਨ ਕੌਰ ਕੋਛੜ, ਬਲਵਿੰਦਰ ਸਿੰਘ ਸੰਧੂ, ਦਰਸ਼ਨ ਬੁੱਟਰ, ਭੁਪਿੰਦਰ ਕੌਰ ਪ੍ਰੀਤ, ਜਗਦੀਪ ਸਿੰਘ ਸਿੱਧੂ, ਜੈ ਇੰਦਰ ਚੌਹਾਨ, ਰਾਜਵੰਤ ਕੌਰ ਬਾਜਵਾ, ਤਰਸਪਾਲ ਕੌਰ ਆਦਿ ਸ਼ਾਮਿਲ ਸਨ ।

ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ਼ ਸਕੱਤਰ ਸੁਸ਼ੀਲ ਦੋਸਾਂਝ ਵਲੋਂ ਲਹਿੰਦੇ ਪੰਜਾਬ ਦੀ ਡਾਕਟਰ ਸੁਘਰਾ ਸਦਫ਼ ਸਾਬਕਾ ਡਾਇਰੈਕਟਰ ਜਨਰਲ਼ ਪੰਜਾਬੀ ਇੰਸਟੀਚਿਊਟ ਆਫ ਭਾਸ਼ਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਸਮਾਗਮ ਵਿੱਚ ਹੋਰਨਾ ਤੋਂ ਇਲਾਵਾ ਲਹਿੰਦੇ ਤੇ ਚੜ੍ਹਦੇ ਪੰਜਾਬ ਦੀਆਂ ਕਈ ਹੋਰ ਨਾਮੀ ਹਸਤੀਆਂ ਵੀ ਹਾਜ਼ਿਰ ਸਨ। ਭਲਕੇ ਚੜ੍ਹਦੇ ਪੰਜਾਬ ਤੋਂ ਆਇਆ ਵਫ਼ਦ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋ ਜਾਵੇਗਾ ਤੇ ਪਰਸੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਵੇਗਾ।

Have something to say? Post your comment

google.com, pub-6021921192250288, DIRECT, f08c47fec0942fa0

World

ਟਰੰਪ ਨੇ ਭਾਰਤੀ ਅਮਰੀਕੀ ਰਿਪਬਲਿਕਨ ਕਾਰਕੁਨ ਨੂੰ ਪਹਿਲਾਂ ਤੋਂ ਹੀ ਮੁਆਫ਼ੀ ਦਿੱਤੀ

ਸੈਨੇਟ ਵੱਲੋਂ ਸਰਕਾਰ ਨੂੰ ਮੁੜ ਖੋਲ੍ਹਣ ਦੇ ਸਮਝੌਤੇ ਦੇ ਬਾਵਜੂਦ ਅਮਰੀਕੀ ਹਵਾਈ ਯਾਤਰਾ ਵਿੱਚ ਵਿਘਨ ਪੈ ਰਿਹਾ ਹੈ

ਕੈਨੇਡਾ ਨੇ ਦਿੱਲੀ ਵਿੱਚ ਹੋਏ ਭਿਆਨਕ ਲਾਲ ਕਿਲ੍ਹੇ ਧਮਾਕੇ 'ਤੇ ਸੰਵੇਦਨਾ ਪ੍ਰਗਟ ਕੀਤੀ ਹੈ

ਭਾਰਤੀ ਮੂਲ ਦੇ ਨੌਜਵਾਨ ਮੁਸਲਿਮ ਡੈਮੋਕ੍ਰੇਟਿਕ ਸੋਸ਼ਲਿਸਟ ਜ਼ੋਹੈਰ ਮਮਦਾਨੀ ਨਿਊਯਾਰਕ ਦੇ ਮੇਅਰ ਚੁਣੇ ਗਏ

ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦਾ ਇਮੀਗ੍ਰੇਸ਼ਨ ਨੀਤੀਆਂ 'ਤੇ ਭਾਰਤੀ ਮੂਲ ਦੀ ਔਰਤ ਨਾਲ ਸਾਹਮਣਾ

ਹਰੀਕੇਨ ਮੇਲਿਸਾ, ਬਹਾਮਾਸ ਵੱਲ ਵਧਿਆ, ਦਰਜਨਾਂ ਲੋਕਾਂ ਦੀ ਮੌਤ

ਫਲੋਰੀਡਾ ਨੇ ਰਾਜ ਦੀਆਂ ਯੂਨੀਵਰਸਿਟੀਆਂ ਵਿੱਚ H-1B ਵੀਜ਼ਾ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ 

ਵਿਸ਼ਵ ਪੰਜਾਬੀ ਕਾਨਫਰੰਸ, ਲਾਹੌਰ-ਪੰਜਾਬੀ ਜ਼ੁਬਾਨ ਨੂੰ ਬਿਗਾਨਿਆ ਨਾਲੋਂ ਵੱਧ ਆਪਣਿਆਂ ਤੋਂ ਖ਼ਤਰਾ: ਫ਼ਖਰ ਜ਼ਮਾਨ

ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਜਮ੍ਹਾਂ ਕਰਵਾਏ ਗਏ ਕੈਨੇਡੀਅਨ ਕਾਲਜਾਂ ਦੇ 10000 ਤੋਂ ਵੱਧ ਵਿਦਿਆਰਥੀ ਸਵੀਕ੍ਰਿਤੀ ਪੱਤਰ ਜਾਅਲੀ ਪਾਏ ਗਏ

ਆਈਸੀਸੀ ਨੇ ਨੇਤਨਯਾਹੂ, ਗੈਲੈਂਟ, ਹਮਾਸ ਨੇਤਾ ਡੇਫ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ