ਅੰਕਾਰਾ : ਦੋ ਹਫਤੇ ਪਹਿਲਾਂ ਤੁਰਕੀ ਅਤੇ ਸੀਰੀਆ ਵਿੱਚ 7.8 ਦੀ ਤੀਵਰਤਾ ਨਾਲ ਆਏ ਵਿਨਾਸਕਾਰੀ ਭੂਚਾਲ ਤੋਂ ਬਾਅਦ ਸੋਮਵਾਰ ਨੂੰ ਫਿਰ ਤੁਰਕੀ ਭੂਚਾਲ ਆਇਆ ਹੈ। ਸੋਮਵਾਰ ਦੀ ਰਾਤ ਦੱਖਣੀ ਤੁਰਕੀ ਵਿੱਚ ਭੂਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਵਰਤਾ ਰਿਕਟਰ ਪੈਮਾਨੇ ਉਤੇ 6.4 ਮਾਪੀ ਗਈ। ਸੋਮਵਾਰ ਨੂੰ ਆਏ ਭੂਚਾਲ ਵਿੱਚ ਹੁਣ ਤੱਕ 3 ਲੋਕਾਂ ਦੇ ਮਾਰੇ ਜਾਣ ਅਤੇ 200 ਤੋਂ ਜ਼ਿਆਦਾ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਆਏ ਭੂਚਾਲ ਨੇ ਤੁਬਾਹੀ ਮਚਾਅ ਦਿੱਤੀ ਸੀ। ਇਸ ਭੂਚਾਲ ਵਿੱਚ ਹੁਣ ਤੱਕ 47 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੋਕਾਂ ਦੇ ਘਰ ਤਬਾਹ ਹੋ ਗਏ ਹਨ।