ਵਾਸਿੰਗਟਨ : ਅਮਰੀਕਾ 'ਚ ਬਰਫੀਲੇ ਤੂਫਾਨ ਦੇ ਕਹਿਰ ਕਾਰਨ ਹੁਣ ਤੱਕ 34 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਖਤਰਨਾਕ ਢੰਗ ਨਾਲ ਬਰਫਬਾਰੀ ਹੋ ਰਹੀ ਹੈ। ਤੂਫਾਨ ਦੀ ਰਫਤਾਰ ਇੰਨੀ ਹੈ ਕਿ 20 ਲੱਖ ਲੋਕਾਂ ਦੇ ਘਰਾਂ ਦੀ ਬਿਜਲੀ ਚਲੀ ਗਈ ਹੈ। ਇਸ ਬਰਫੀਲੇ ਤੂਫਾਨ ਕਾਰਨ 5200 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਿਊਯਾਰਕ ਸਮੇਤ ਕਈ ਵੱਡੇ ਸ਼ਹਿਰਾਂ 'ਚ ਤਾਪਮਾਨ -6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ।
ਕ੍ਰਿਸਮਸ ਵਾਲੇ ਦਿਨ ਪੂਰਬੀ ਅਮਰੀਕਾ ਦੇ ਜ਼ਿਆਦਾਤਰ ਖੇਤਰਾਂ ਵਿੱਚ ਬੰਬ ਚੱਕਰਵਾਤ ਨੇ ਤਬਾਹੀ ਮਚਾ ਦਿੱਤੀ। ਐਤਵਾਰ ਨੂੰ ਲੱਖਾਂ ਅਮਰੀਕੀਆਂ ਲਈ ਕ੍ਰਿਸਮਿਸ ਦਾ ਦਿਨ ਵੀ ਖ਼ਤਰੇ ਅਤੇ ਮੁਸੀਬਤਾਂ ਨਾਲ ਭਰਿਆ ਰਿਹਾ ਕਿਉਂਕਿ ਸਰਦੀਆਂ ਦੇ ਤੇਜ਼ ਤੂਫ਼ਾਨ ਨੇ ਭਾਰੀ ਬਰਫ਼ਬਾਰੀ ਅਤੇ ਕੜਾਕੇ ਦੀ ਠੰਢ ਲਿਆਂਦੀ ਹੈ।ਪੂਰਬੀ ਅਮਰੀਕਾ ਵਿੱਚ ਇੱਕ ਪ੍ਰਮੁੱਖ ਬਿਜਲੀ ਗਰਿੱਡ ਆਪਰੇਟਰ ਨੇ 65 ਮਿਲੀਅਨ ਲੋਕਾਂ ਲਈ ਬਲੈਕਆਊਟ ਚੇਤਾਵਨੀ ਜਾਰੀ ਕੀਤੀ ਹੈ।