ਜਨੇਵਾ : ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੇ ਨੋਇਡਾ ‘ਚ ਬਣੀਆਂ 2 ਕਫ ਸੀਰਪ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ। ਡਬਲਯੂਐਚਓ ਨੇ ਨੋਇਡਾ ਸਥਿਤ ਭਾਰਤੀ ਫਾਰਮਾਸਿਊਟੀਕਲ ਕੰਪਨੀ ਮੈਰੀਅਨ ਬਾਇਓਟੈਕ ਦੇ ਖੰਘ ਦੇ ਸੀਰਪ ਦੇ ਖਿਲਾਫ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਮੈਰੀਅਨ ਬਾਇਓਟੈਕ ਦੁਆਰਾ ਬਣਾਏ ਗਏ ਦੋ ਖੰਘ ਦੇ ਸੀਰਪ ਬੱਚਿਆਂ ਲਈ ਨਹੀਂ ਵਰਤੇ ਜਾਣੇ ਚਾਹੀਦੇ।ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਉਜ਼ਬੇਕਿਸਤਾਨ ਵਿੱਚ ਬੱਚਿਆਂ ਲਈ ਨੋਇਡਾ ਸਥਿਤ ਕੰਪਨੀ ਮੈਰੀਅਨ ਬਾਇਓਟੈਕ ਦੁਆਰਾ ਬਣਾਏ ਗਏ ਦੋ ਖੰਘ ਦੇ ਸੀਰਪ ਦੀ ਵਰਤੋਂ ਨਾ ਕਰਨ ਦੀ ਸਿਫਾਰਸ਼ ਕੀਤੀ ਹੈ।
ਬੁੱਧਵਾਰ ਨੂੰ ਇੱਕ ਮੈਡੀਕਲ ਉਤਪਾਦ ਚੇਤਾਵਨੀ ਵਿੱਚ, WHO ਨੇ ਕਿਹਾ ਕਿ ਮੈਰੀਅਨ ਬਾਇਓਟੈਕ ਦੁਆਰਾ ਨਿਰਮਿਤ ਘਟੀਆ ਮੈਡੀਕਲ ਉਤਪਾਦ ਉਹ ਉਤਪਾਦ ਹਨ ਜੋ ਗੁਣਵੱਤਾ ਦੇ ਮਾਪਦੰਡਾਂ ਜਾਂ ਵਿਸ਼ੇਸ਼ਤਾਵਾਂ ਨੂੰ ਪੂਰਾ ਕਰਨ ਵਿੱਚ ਅਸਫਲ ਹਨ।