ਵਾਸ਼ਿੰਗਟਨ : ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਟਵਿੱਟਰ ਸਿੰਗਾਪੁਰ ਤੋਂ ਬਾਅਦ ਹੁਣ ਦਿੱਲੀ ਅਤੇ ਮੁੰਬਈ 'ਚ ਆਪਣੇ ਦਫਤਰ ਬੰਦ ਕਰਨ 'ਤੇ ਵਿਚਾਰ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਪਹਿਲਾਂ ਹੀ ਆਪਣਾ ਬੈਂਗਲੁਰੂ ਦਫਤਰ ਬੰਦ ਕਰ ਚੁੱਕੀ ਹੈ।ਜੇਕਰ ਸੂਤਰਾਂ ਦੀ ਮੰਨੀਏ ਤਾਂ ਟਵਿੱਟਰ ਦੇ ਬੀਕੇਸੀ, ਮੁੰਬਈ ਵਿੱਚ ਇਸ ਦੇ ਵੀ ਵਰਕ ਫੈਸਿਲਿਟੀ ਵਿੱਚ ਲਗਭਗ 150 ਲੋਕ ਅਤੇ ਦਿੱਲੀ ਦੇ ਕੁਤੁਬ ਖੇਤਰ ਵਿੱਚ ਲਗਭਗ 80 ਕਰਮਚਾਰੀ ਕੰਮ ਕਰਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਟਵਿਟਰ ਦੂਜੇ ਦੇਸ਼ਾਂ 'ਚ ਦਫਤਰ ਬੰਦ ਕਰਨ 'ਤੇ ਵਿਚਾਰ ਕਰ ਰਿਹਾ ਹੈ।ਇਸ ਦੇ ਨਾਲ ਹੀ ਪਿਛਲੇ ਸਾਲ ਕੰਪਨੀ ਦੇ ਕਈ ਦਫ਼ਤਰਾਂ ਦਾ ਕਿਰਾਇਆ ਨਾ ਦੇਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।