Monday, October 26, 2020

World

ਫਰਾਂਸ ਵਿਚ ਦੋ ਹਵਾਈ ਜਹਾਜ਼ਾਂ ਦੀ ਟੱਕਰ, 5 ਦੀ ਮੌਤ

PUNJAB NEWS EXPRESS | October 12, 2020 03:06 PM

ਪੈਰਿਸ:ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇੱਕ ਦੱਖਣੀ ਪੁਰਵੀ ਕਸਬੇ ਵਿਚ ਦੋ ਛੋਟੇ ਜਹਾਜ਼ਾਂ ਦੇ ਟਕਰਾ ਕੇ ਡਿੱਗ ਜਾਣ ਨਾਲ ਉਸ ਵਿਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਫਰਾਂਸ ਬਲੇਯੂ ਰੇਡੀਓ ਸਟੇਸ਼ਨ ਨੇ ਮੇਅਰ ਮਾਰਕ ਅੰਗੇਨੌਲਟ ਦੇ ਹਵਾਲੇ ਤੋਂ ਦੱਸਿਆ ਕਿ ਲੋਚੇ ਕਸਬੇ ਦੇ ਉਵਰ ਸ਼ਨਿੱਚਰਵਾਰ ਨੂੰ ਦੋ ਜਹਾਜ਼ ਟਕਰਾ ਗਏ।
ਇੰਦਰੇ ਐਤ ਸੂਬੇ ਦੇ ਮੁਖੀ ਨਾਦੀਆ ਸੇਈਗਰ ਨੇ ਦੱਸਿਆ ਕਿ ਇੱਕ ਹਲਕਾ ਜਹਾਜ਼ ਟਕਰਾਉਣ ਤੋਂ ਬਾਅਦ ਕਸਬੇ ਦੇ ਇੱਕ ਘਰ ਦੇ ਕੋਲ ਡਿੱਗਿਆ। ਇਸ ਦੇ ਕਾਰਨ ਜ਼ਮੀਨ 'ਤੇ ਮੌਜੂਦ ਕੋਈ ਵਿਅਕਤੀ ਇਸ ਦੀ ਲਪੇਟ ਵਿਚ ਨਹੀਂ ਆਇਆ। ਦੂਜਾ ਜਹਾਜ਼ ਨਿਰਜਨ ਖੇਤਰ ਵਿਚ ਡਿੱਗਿਆ। ਅਜਿਹਾ ਦੱÎਸਿਆ ਜਾ ਰਿਹਾ ਕਿ ਇਹ ਸੈਲਾਨੀ ਜਹਾਜ਼ ਇੱਕ ਇੰਜਣ ਵਾਲਾ ਸੀ, ਜਿਸ ਵਿਚ ਚਾਰ ਸੀਟਾਂ ਸਨ। ਹਲਕੇ ਜਹਾਜ਼ ਵਿਚ ਬੈਠੇ ਦੋ ਲੋਕਾਂ ਅਤੇ ਇੱਕ ਛੋਟੇ ਜਹਾਜ਼ ਵਿਚ ਬੈਠੇ 3 ਲੋਕਾਂ ਦੀ ਮੌਤ ਹੋ ਗਈ। ਰੇਡੀਓ ਸਟੇਸ਼ਨ ਨੇ ਦੱਸਿਆ ਕਿ ਕਰੀਬ 50 ਅੱਗ ਬੁਝਾਊ ਕਰਮਚਾਰੀਆਂ  ਅਤੇ 30 ਪੁਲਿਸ ਕਰਮੀਆਂ ਦੇ ਨਾਲ ਜਹਾਜ਼ ਮਾਹਰਾਂ ਨੂੰ ਹਾਦਸੇ ਵਾਲੇ ਥਾਂ 'ਤੇ ਭੇਜਿਆ ਗਿਆ। ਜਹਾਜ਼ਾਂ ਦੇ ਟਕਰਾਉਣ ਦਾ ਕਾਰਨ ਅਜੇ ਪਤਾ ਨਹੀਂ ਚਲ ਸਕਿਆ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Have something to say? Post your comment

World

ਸੈਮਸੰਗ ਦੇ ਚੇਅਰਮੈਨ ਦਾ ਦੇਹਾਂਤ

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ 'ਚ ਅੱਠ ਪੰਜਾਬੀ ਜਿੱਤੇ

ਕਰਤਾਰਪੁਰ ਲਾਂਘਾ : ਇਮਰਾਨ ਖਾਨ ਨੂੰ ਨੋਟਿਸ ਭੇਜ ਸਕਦੀ ਹੈ ਪਾਕਿਸਤਾਨੀ ਕੋਰਟ

ਅਫ਼ਗਾਨਿਸਤਾਨ : ਕਾਰ ਬੰਬ ਧਮਾਕੇ 'ਚ 12 ਹਲਾਕ, 100 ਤੋਂ ਵਧ ਜ਼ਖ਼ਮੀ

ਪਾਕਿ ਨੇ ਮਾਨਕੋਟ ਸੈਕਟਰ 'ਚ ਜੰਗਬੰਦੀ ਦੀ ਕੀਤੀ ਉਲੰਘਣਾ

ਧੀ ਦਿਵਸ ਮੌਕੇ ਭਾਰਤ ਦੀ ਧੀ ਮਨੀਸ਼ਾ ਕੇਸ ਵਿੱਚ ਇਨਸਾਫ਼ ਦੀ ਮੰਗ ਤੇ ਲੋਕ ਵਿਰੋਧੀ ਕਾਨੂੰਨ ਪਾਸ ਕਰਨ 'ਤੇ ਭਾਜਪਾ ਰਾਜ ਦੀ ਨਿਖੇਧੀ

ਰਸ਼ੀਅਨ ਡਰੈਗੁਨੋਵ ਸਨਾਈਪਰ ਰਾਈਫਲਾਂ ਭਾਰਤ ਵਿੱਚ ਹੀ ਹੋਣਗੀਆਂ ਅਪਗ੍ਰੇਡ

ਟਰੰਪ ਨੇ ਬਿਡੇਨ ਨਾਲ ਡਿਜੀਟਲ ਡਿਬੇਟ 'ਚ ਹਿੱਸਾ ਲੈਣ ਤੋਂ ਕੀਤਾ ਇਨਕਾਰ

ਗਲੋਬਲ ਅਰਥਚਾਰਾ ਲੈ ਰਿਹਾ ਹੈ ਪਾਸਾ, ਹਾਲਾਤ ਪਹਿਲਾਂ ਨਾਲੋਂ ਚੰਗੇ : ਆਈ.ਐੱਮ.ਐੱਫ.

ਭਾਰਤ-ਚੀਨ ਸਰਹੱਦੀ ਵਿਵਾਦ : 17 ਨਵੰਬਰ ਨੂੰ ਆਹਮੋ-ਸਾਹਮਣੇ ਹੋ ਸਕਦੇ ਹਨ ਮੋਦੀ ਤੇ ਜਿਨਪਿੰਗ