Monday, March 01, 2021

World

ਮੋਦੀ ਤੇ ਬਾਇਡਨ ਵੱਲੋਂ ਦਹਿਸ਼ਤਵਾਦ ਨੂੰ ਖਤਮ ਕਰਨ ’ਤੇ ਜ਼ੋਰ

PUNJAB NEWS EXPRESS | February 12, 2021 11:51 AM

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਪਹਿਲੀ ਫੋਨ ਵਾਰਤਾ ਹੋਈ, ਜਿਸ ਵਿਚ ਦੋਵਾਂ ਆਗੂਆਂ ਨੇ ਦਹਿਸ਼ਤਵਾਦ ਨੂੰ ਖਤਮ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਆਲਮੀ ਆਰਥਿਕਤਾ ਦੀ ਮੁੜ ਉਸਾਰੀ, ਆਜ਼ਾਦ ਤੇ ਖੁੱਲ੍ਹੇ ਭਾਰਤੀ-ਪ੍ਰਸ਼ਾਂਤ ਖੇਤਰ ਅਤੇ ਦੁਵੱਲੇ ਸਬੰਧਾਂ ਦੀ ਹੋਰ ਮਜ਼ਬੂਤੀ ਬਾਰੇ ਵੀ ਚਰਚਾ ਕੀਤੀ।

ਬਾਇਡਨ ਤੇ ਮੋਦੀ ਜਲਵਾਯੂ ਤਬਦੀਲੀ ਬਾਰੇ ਆਪਣੀ ਭਾਈਵਾਲੀ ਨਵਿਆਉਣ ’ਤੇ ਵੀ ਸਹਿਮਤ ਹੋਏ। 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਬਾਇਡਨ ਹੁਣ ਤੱਕ ਵਿਸ਼ਵ ਦੇ 9 ਆਗੂਆਂ ਨਾਲ ਗੱਲਬਾਤ ਕਰ ਚੁੱਕੇ ਹਨ। ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਆਪਣੀਆਂ ਸ਼ੁਭ ਇਛਾਵਾਂ ਅਮਰੀਕੀ ਰਾਸ਼ਟਰਪਤੀ ਨੂੰ ਦਿੱਤੀਆਂ ਹਨ। ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਦੋਵਾਂ ਆਗੂਆਂ ਵਿਚਾਲੇ ਨਿੱਘੀ ਗੱਲਬਾਤ ਹੋਈ।

Have something to say? Post your comment

World

ਇਟਲੀ ’ਚ ਹੋਏ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਸਾਰੇ ਹੁੰਮ ਹੁਮਾ ਕੇ ਪੁੱਜੋ ਕੈਲੇਫ਼ੋਰਨੀਆ ਵਾਲ਼ਿਓ

ਮਿਆਂਮਾਰ 'ਚ ਤਖਤਾਪਲਟ ਤੋਂ ਬਾਅਦ ਅਮਰੀਕਾ ਨੇ ਲਗਾਈਆਂ ਪਾਬੰਦੀਆਂ

ਮੋਦੀ ਤੇ ਬਾਇਡਨ ਵੱਲੋਂ ਦਹਿਸ਼ਤਵਾਦ ਨੂੰ ਖਤਮ ਕਰਨ ’ਤੇ ਜ਼ੋਰ

ਟਰੂਡੋ ਦੇ ਸਟੈਂਡ ’ਤੇ ਭਾਰਤ ਦੀ ਚੇਤਾਵਨੀ

ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਮੁਕਾਬਲੇ ਲਈ ਭਾਰਤ ਨੂੰ ਸਪੱਸ਼ਟ ਨੀਤੀ ਤੇ ਫੌਜੀ ਤਾਕਤ ’ਚ ਵਾਧੇ ਦੀ ਲੋੜ: ਕੈਪਟਨ ਅਮਰਿੰਦਰ ਸਿੰਘ

ਬਾਈਡਨ ਨੇ ਟ੍ਰਾਂਸਜੈਂਡਰ ਸੈਨਿਕਾਂ 'ਤੇ ਟਰੰਪ ਦੁਆਰਾ ਲਗਾਈ ਰੋਕ ਹਟਾਈ : ਵ੍ਹਾਈਟ ਹਾਊਸ

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ, ਕਿਹਾ : ਛੇਤੀ ਆਵਾਂਗੇ ਭਾਰਤ

ਭਾਰਤ ਨੂੰ ਇੱਕ ਸੱਚਾ ਮਿੱਤਰ ਦੱਸਦਿਆਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ

ਭਾਰਤ-ਚੀਨ : 16 ਘੰਟੇ ਚੱਲੀ ਫੌਜੀ ਗੱਲਬਾਤ, ਭਾਰਤ ਨੇ ਸਪੱਸ਼ਟ ਕਿਹਾ : ਪੂਰੀ ਤਰ੍ਹਾਂ ਪਿੱਛੇ ਹੱਟਣਾ ਹੋਵੇਗਾ