Thursday, February 25, 2021

World

ਇਟਲੀ ’ਚ ਹੋਏ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

PUNJAB NEWS EXPRESS | February 22, 2021 12:07 PM

ਇਟਲੀ: ਆਪਣਾ ਮੁਲਕ, ਘਰ ਅਤੇ ਪਰਿਵਾਰ ਛੱਡ ਕੇ ਦੂਸਰੇ ਦੇਸਾਂ ਵਿਚ ਵਧੀਆ ਜੀਵਨ ਦੀ ਭਾਲ ‘ਚ ਪੁੱਜੇ ਪੰਜਾਬੀ ਕਾਮੇ ਜੋ ਕਿ ਅੱਜਕਲ੍ਹ ਹਾਦਸਿਆਂ ਦਾ ਸਕਿਾਰ ਹੋਣ ਕਾਰਨ ਆਪਣੀ ਜਾਨ ਗੁਆ ਰਹੇ ਹਨ। ਜਿਸ ਕਾਰਨ ਕਾਫੀ ਪਰਿਵਾਰਾਂ ਨੂੰ ਅਸਹਿ ਦੁੱਖੜੇ ਸਹਿਣੇ ਪੈ ਰਹੇ ਹਨ। ਕਈ ਨੌਜਵਾਨ ਜਿਨ੍ਹਾਂ ਦੀ ਮੌਤ ਵਿਦੇਸਾਂ ਵਿਚ ਹੋ ਜਾਂਦੀ ਹੈ ਪਰ ਉਹਨਾਂ ਦੇ ਭਾਰਤ ਵਿਚ ਰਹਿੰਦੇ ਮਾਪਿਆਂ ਨੂੰ ਆਪਣੇ ਜਿਗਰ ਦੇ ਟੁਕੜੇ ਪੁੱਤ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਕਈ ਵਾਰ ਨਸੀਬ ਨਹੀਂ ਹੁੰਦਾ।

ਇਟਲੀ ਵਿਚ ਵੀ ਆਏ ਦਿਨ ਹੋ ਰਹੇ ਸੜਕ ਹਾਦਸੇ ਪੰਜਾਬੀ ਨੌਜਵਾਨਾਂ ਲਈ ਮੌਤ ਦਾ ਖੂਹ ਬਣੇ ਹੋਏ ਹਨ । ਅਜਿਹਾ ਹੀ ਇਕ ਹਾਦਸਾ ਇਟਲੀ ਦੇ ਸਹਿਰ ਫੌਂਦੀ ਵਿਚ ਵਾਪਰਿਆ ਹੈ, ਜਿੱਥੇ ਇੱਕ ਨੌਜਵਾਨ ਹਰਭਿੰਦਰ ਸਿੰਘ ਜੋ ਕਿ ਮਿਹਨਤ ਮਜਦੂਰੀ ਕਰਕੇ ਆਪਣਾ ਗੁਜਾਰਾ ਕਰਦਾ ਸੀ। ਬੀਤੇ ਦਿਨੀਂ ਸਾਈਕਲ ‘ਤੇ ਆਪਣੇ ਕਿਸੇ ਦੋਸਤ ਨੂੰ ਮਿਲਣ ਜਾ ਰਿਹਾ ਸੀ, ਪਰ ਇਕ ਤੇਜ ਰਫਤਾਰ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਸੜਕ ਹਾਦਸੇ ਦਾ ਸਕਿਾਰ ਹੋ ਗਿਆ। ਜਿਸ ਦੀ ਬੀਤੇ ਦਿਨ ਹਸਪਤਾਲ’ਚ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਹਰਭਿੰਦਰ ਸਿੰਘ ਸਪੁੱਤਰ ਮੰਗਲ ਸਿੰਘ ਜੋ ਕਿ ਪਿੰਡ ਮਹਿਤਾ ਚੌਕ ਜਲ੍ਹਿਾ ਅੰਮਿ੍ਰਤਸਰ ਦਾ ਰਹਿਣ ਵਾਲਾ ਹੈ, ਤਕਰੀਬਨ ਤਿੰਨ ਕੁ ਸਾਲ ਪਹਿਲਾਂ ਕੰਮਕਾਰ ਦੀ ਭਾਲ ਵਿਚ ਇਟਲੀ ਆਇਆ ਸੀ। ਮਿ੍ਰਤਕ ਹਰਭਿੰਦਰ ਸਿੰਘ ਜਿਸ ਦਾ ਕਿ ਕੁਝ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ, ਆਪਣੇ ਪਿੱਛੇ ਪਤਨੀ ਤੋਂ ਇਲਾਵਾ 3 ਕੁ ਸਾਲ ਦੇ ਬੱਚੇ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ। ਇਸ ਮੰਦਭਾਗੀ ਘਟਨਾ ਨਾਲ ਭਾਈਚਾਰੇ ਵਿਚ ਗਮਗੀਨ ਮਾਹੌਲ ਬਣਿਆ ਹੋਇਆ ਹੈ। ਭਾਰਤੀ ਮਜਦੂਰਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਟਲੀ ਵਿੱਚ ਡਰਾਈਵਿੰਗ ਲਾਇਸੰਸ ਬਹੁਤ ਮੁਸ਼ਕਿਲ ਬਣਦੇ ਹਨ ਜਿਸ ਕਾਰਨ ਮਜਬੂਰਨ ਮਜਦੂਰਾਂ ਨੂੰ ਕੰਮਾਂ ਕਾਰਾਂ ਤੇ ਸਾਇਕਲ ਤੇ ਹੀ ਜਾਣਾ ਪੈਂਦਾ ਹੈ।
ਇਸ ਕਰਕੇ ਵੱਡੀਆਂ ਸੜਕਾਂ ਤੇ ਅਕਸਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਨੂੰ ਰੋਕਣ ਲਈ ਸਰਕਾਰ ਸੜਕਾਂ ਦੇ ਕਿਨਾਰਿਆਂ ਤੇ ਸਾਇਕਲ ਅਤੇ ਪੈਦਲ ਜਾਣ ਵਾਲੇ ਲੋਕਾਂ ਵਾਸਤੇ ਵੱਖਰੀਆਂ ਲਾਇਨਾਂ (ਛੋਟੀਆਂ ਸੜਕਾਂ) ਬਣਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਵੱਡਮੁੱਲੀਆਂ ਜਾਨਾਂ ਦਾ ਬਚਾਅ ਹੋ ਸਕੇ।

Have something to say? Post your comment

World

ਸਾਰੇ ਹੁੰਮ ਹੁਮਾ ਕੇ ਪੁੱਜੋ ਕੈਲੇਫ਼ੋਰਨੀਆ ਵਾਲ਼ਿਓ

ਮੋਦੀ ਤੇ ਬਾਇਡਨ ਵੱਲੋਂ ਦਹਿਸ਼ਤਵਾਦ ਨੂੰ ਖਤਮ ਕਰਨ ’ਤੇ ਜ਼ੋਰ

ਮਿਆਂਮਾਰ 'ਚ ਤਖਤਾਪਲਟ ਤੋਂ ਬਾਅਦ ਅਮਰੀਕਾ ਨੇ ਲਗਾਈਆਂ ਪਾਬੰਦੀਆਂ

ਮੋਦੀ ਤੇ ਬਾਇਡਨ ਵੱਲੋਂ ਦਹਿਸ਼ਤਵਾਦ ਨੂੰ ਖਤਮ ਕਰਨ ’ਤੇ ਜ਼ੋਰ

ਟਰੂਡੋ ਦੇ ਸਟੈਂਡ ’ਤੇ ਭਾਰਤ ਦੀ ਚੇਤਾਵਨੀ

ਚੀਨ ਦੇ ਵਿਸਤਾਰਵਾਦੀ ਏਜੰਡੇ ਦੇ ਮੁਕਾਬਲੇ ਲਈ ਭਾਰਤ ਨੂੰ ਸਪੱਸ਼ਟ ਨੀਤੀ ਤੇ ਫੌਜੀ ਤਾਕਤ ’ਚ ਵਾਧੇ ਦੀ ਲੋੜ: ਕੈਪਟਨ ਅਮਰਿੰਦਰ ਸਿੰਘ

ਬਾਈਡਨ ਨੇ ਟ੍ਰਾਂਸਜੈਂਡਰ ਸੈਨਿਕਾਂ 'ਤੇ ਟਰੰਪ ਦੁਆਰਾ ਲਗਾਈ ਰੋਕ ਹਟਾਈ : ਵ੍ਹਾਈਟ ਹਾਊਸ

ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ, ਕਿਹਾ : ਛੇਤੀ ਆਵਾਂਗੇ ਭਾਰਤ

ਭਾਰਤ ਨੂੰ ਇੱਕ ਸੱਚਾ ਮਿੱਤਰ ਦੱਸਦਿਆਂ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ

ਭਾਰਤ-ਚੀਨ : 16 ਘੰਟੇ ਚੱਲੀ ਫੌਜੀ ਗੱਲਬਾਤ, ਭਾਰਤ ਨੇ ਸਪੱਸ਼ਟ ਕਿਹਾ : ਪੂਰੀ ਤਰ੍ਹਾਂ ਪਿੱਛੇ ਹੱਟਣਾ ਹੋਵੇਗਾ