Friday, May 09, 2025
ਤਾਜਾ ਖਬਰਾਂ
ਨੰਗਲ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਬਣਾਏਗੀ ਮਾਨ ਸਰਕਾਰ, ਹਰਜੋਤ ਬੈਂਸ ਵੱਲੋਂ ਖਾਕਾ ਜਾਰੀਐੱਸਕੇਐੱਮ ਵੱਲੋਂ ਰਾਕੇਸ਼ ਟਿਕੈਤ 'ਤੇ ਹੋਏ ਹਿੰਸਕ ਭੀੜ ਦੇ ਹਮਲੇ ਦੀ ਸਖ਼ਤ ਨਿੰਦਾ, ਫਿਰਕੂ ਭੀੜ 'ਮੋਦੀ, ਮੋਦੀ' ਦੇ ਨਾਅਰੇ ਲਗਾ ਰਹੀ ਸੀਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਮਲਾ ਭਾਜਪਾ ਵੱਲੋਂ ਭੜਕਾਈ ਫਿਰਕੂ ਮਾਨਸਿਕਤਾ ਦਾ ਸਿੱਟਾ: ਮਨਜੀਤ ਧਨੇਰਐੱਸਕੇਐੱਮ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਦੱਤ, ਖੰਨਾ‘ਦੇਸ਼ ਭਗਤਾਂ ਤੋਂ ਰਾਖਿਆਂ ਤੱਕ: ਮਾਨ ਨੇ ਚੰਡੀਗੜ੍ਹ ਵਿਖੇ ਇਤਿਹਾਸਕ ਪਦਯਾਤਰਾ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹਲਫ਼ ਲਿਆਪੰਜਾਬ ਸਰਕਾਰ ਦਾ ਕਮਾਲ, 899 ਅੰਗਰੇਜ਼ੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਵਿੱਚੋਂ 100 ਤੋਂ ਵਧੇਰੇ ਅਧਿਆਪਕ ਸੋਧੀਆਂ ਸੂਚੀਆਂ ‘ਚੋਂ ਕੀਤੇ ਬਾਹਰ

World

ਅਮਰੀਕਾ ਨੇ ਐਚ-1ਬੀ ਵੀਜ਼ੇ ’ਤੇ ਲੱਗੀ ਰੋਕ ਹਟਾਈ

PUNJAB NEWS EXPRESS | April 02, 2021 12:07 PM

ਵਾਸ਼ਿੰਗਟਨ: ਬਾਈਡੇਨ ਪ੍ਰਸ਼ਾਸਨ ਨੇ ਅਹਿਮ ਫੈਸਲਾ ਲਿਆ ਹੈ। ਇਸ ਫੈਸਲੇ ਦੇ ਤਹਿਤ ਹੁਣ ਐਚ-1ਬੀ ਵੀਜ਼ੇ ਸਮੇਤ ਵਿਦੇਸ਼ੀ ਵਰਕਰਾਂ ਲਈ ਜਾਰੀ ਹੋਣ ਵਾਲੇ ਵੀਜ਼ੇ ’ਤੇ ਲਾਈ ਗਈ ਪਾਬੰਦੀ ਖਤਮ ਹੋ ਗਈ ਹੈ। ਇਸ ਫੈਸਲੇ ਨਾਲ ਲੱਖਾਂ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਫਾਇਦਾ ਹੋਣ ਦੀ ਆਸ ਹੈ। ਅਸਲ ਵਿਚ ਟਰੰਪ ਨੇ ਇਸ ਤਰ੍ਹਾਂ ਦੇ ਵੀਜ਼ੇ ’ਤੇ 31 ਮਾਰਚ ਤੱਕ ਰੋਕ ਲਗਾਈ ਸੀ, ਪਰ ਬਾਈਡੇਨ ਸਰਕਾਰ ਨੇ ਇਸ ਮਿਆਦ ਨੂੰ ਅੱਗੇ ਨਾ ਵਧਾਉਣ ਲਈ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਇਸ ਨਾਲ ਸਾਬਕਾ ਟਰੰਪ ਸਰਕਾਰ ਦਾ ਆਦੇਸ਼ ਖਤਮ ਹੋ ਗਿਆ।
ਤਾਲਾਬੰਦੀ ਅਤੇ ਕੋਰੋਨਾ ਸੰਕਟ ਦੌਰਾਨ ਟਰੰਪ ਨੇ ਪਿਛਲੇ ਸਾਲ ਜੂਨ ਵਿਚ ਐੱਚ-1ਬੀ ਵੀਜ਼ਾ ਸਮੇਤ ਵਿਦੇਸ਼ੀ ਵਰਕਰਾਂ ਲਈ ਜਾਰੀ ਹੋਣ ਵਾਲੇ ਵੀਜ਼ਾ ’ਤੇ 31 ਦਸੰਬਰ ਤੱਕ ਰੋਕ ਲਗਾ ਦਿੱਤੀ ਸੀ। ਟਰੰਪ ਨੇ ਤਰਕ ਦਿੱਤਾ ਸੀ ਕਿ ਜੇਕਰ ਵਿਦੇਸ਼ੀ ਕਾਮਿਆਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਘਰੇਲੂ ਕਾਮਿਆਂ ਨੂੰ ਨੁਕਸਾਨ ਹੋਵੇਗਾ। ਬਾਅਦ ਵਿਚ ਉਨ੍ਹਾਂ ਨੇ ਇਸ ਦੀ ਸਮੇਂ-ਸੀਮਾ ਵਧਾ ਕੇ 31 ਮਾਰਚ ਕਰ ਦਿੱਤੀ ਸੀ। ਰਾਸਟਰਪਤੀ ਜੋਅ ਬਾਈਡੇਨ ਨੇ ਵੀਜ਼ਾ ਪਾਬੰਦੀ ਜਾਰੀ ਰਹਿਣ ਦੇ ਪੱਖ ਵਿਚ ਕਿਸੇ ਤਰ੍ਹਾਂ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ। ਪਹਿਲਾਂ ਵੀ ਉਨ੍ਹਾਂ ਨੇ ਟਰੰਪ ਦੀਆਂ ਇਮੀਗ੍ਰੇਸ਼ਨ ਨੀਤੀਆਂ ਨੂੰ ਬੇਰਹਿਮ ਦੱਸਦਿਆਂ ਐੱਚ-1ਬੀ ਵੀਜ਼ਾ ’ਤੇ ਪਾਬੰਦੀ ਹਟਾਉਣ ਦਾ ਵਾਅਦਾ ਕੀਤਾ ਸੀ।
ਦੱਸਣਾ ਬਣਦਾ ਹੈ ਕਿ ਐੱਚ-1ਬੀ ਵੀਜ਼ਾ ਗੈਰ ਪ੍ਰਵਾਸੀ ਵੀਜ਼ਾ ਹੈ। ਇਹ ਕੇਸ ਕਰਮਚਾਰੀਆਂ ਨੂੰ ਅਮਰੀਕਾ ਵਿਚ 6 ਸਾਲ ਕੰਮ ਕਰਨ ਲਈ ਜਾਰੀ ਕੀਤਾ ਜਾਂਦਾ ਹੈ। ਅਮਰੀਕਾ ਵਿਚ ਕੰਪਨੀਆਂ ਨੂੰ ਇਹ ਵੀਜ਼ਾ ਅਜਿਹੇ ਕੁਸ਼ਲ ਵਰਕਰਾਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਅਮਰੀਕਾ ਵਿਚ ਕਮੀ ਹੁੰਦੀ ਹੈ। ਇਸ ਵੀਜ਼ਾ ਲਈ ਕੁਝ ਸ਼ਰਤਾਂ ਵੀ ਹਨ, ਜਿਵੇਂ ਇਸ ਨੂੰ ਹਾਸਲ ਕਰਨ ਵਾਲੇ ਵਿਅਕਤੀ ਨੂੰ ਗ੍ਰੈਜੂੁਏਟ ਹੋਣ ਨਾਲ ਕਿਸੇ ਇੱਕ ਖੇਤਰ ਵਿਚ ਵਿਸ਼ੇਸ਼ ਯੋਗਤਾ ਹਾਸਲ ਹੋਣੀ ਚਾਹੀਦੀ ਹੈ। ਨਾਲ ਹੀ ਇਸ ਨੂੰ ਪਾਉਣ ਵਾਲੇ ਕਰਮਚਾਰੀ ਦੀ ਤਨਖਾਹ ਘੱਟੋ-ਘੱਟ 60 ਹਜ਼ਾਰ ਡਾਲਰ ਮਤਲਬ 40 ਲੱਖ ਰੁਪਏ ਸਾਲਾਨਾ ਹੋਣੀ ਲਾਜ਼ਮੀ ਹੈ।
ਇਸ ਵੀਜ਼ਾ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਹ ਹੋਰ ਦੇਸ਼ਾਂ ਦੇ ਲੋਕਾਂ ਲਈ ਅਮਰੀਕਾ ਵਿਚ ਵਸਣ ਦਾ ਰਸਤਾ ਆਸਾਨ ਕਰਦਾ ਹੈ। ਐੱਚ-1ਬੀ ਵੀਜ਼ਾ ਧਾਰਕ 5 ਸਾਲ ਦੇ ਬਾਅਦ ਸਥਾਈ ਨਾਗਰਿਕਤਾ ਲਈ ਐਪਲੀਕੇਸ਼ਨ ਦੇ ਸਕਦੇ ਹਨ। ਇਸ ਵੀਜ਼ਾ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਹਰੇਕ ਸਾਲ ਲਾਟਰੀ ਜ਼ਰੀਏ ਜਾਰੀ ਕੀਤਾ ਜਾਂਦਾ ਹੈ। ਐੱਚ-1ਬੀ ਵੀਜ਼ਾ ਦੀ ਸਭ ਤੋਂ ਵਧ ਵਰਤੋਂ ਟੀਸੀਐਸ., ਵਿਪਰੋ, ਇੰਫੋਸਿਸ ਅਤੇ ਟੇਕ ਮਹਿੰਦਰਾ ਜਿਹੀਆਂ 50 ਤੋਂ ਵੱਧ ਆਈਟੀ ਕੰਪਨੀਆਂ ਦ ਇਲਾਵਾ ਮਾਈਕ੍ਰੋਸਾਫਟ ਅਤੇ ਗੂਗਲ ਜਿਹੀਆਂ ਵੱਡੀਆਂ ਅਮਰੀਕੀ ਕੰਪਨੀਆਂ ਵੀ ਕਰਦੀਆਂ ਹਨ।

 
 

Have something to say? Post your comment

google.com, pub-6021921192250288, DIRECT, f08c47fec0942fa0

World

ਵਿਸ਼ਵ ਪੰਜਾਬੀ ਕਾਨਫਰੰਸ, ਲਾਹੌਰ-ਪੰਜਾਬੀ ਜ਼ੁਬਾਨ ਨੂੰ ਬਿਗਾਨਿਆ ਨਾਲੋਂ ਵੱਧ ਆਪਣਿਆਂ ਤੋਂ ਖ਼ਤਰਾ: ਫ਼ਖਰ ਜ਼ਮਾਨ

ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਜਮ੍ਹਾਂ ਕਰਵਾਏ ਗਏ ਕੈਨੇਡੀਅਨ ਕਾਲਜਾਂ ਦੇ 10000 ਤੋਂ ਵੱਧ ਵਿਦਿਆਰਥੀ ਸਵੀਕ੍ਰਿਤੀ ਪੱਤਰ ਜਾਅਲੀ ਪਾਏ ਗਏ

ਆਈਸੀਸੀ ਨੇ ਨੇਤਨਯਾਹੂ, ਗੈਲੈਂਟ, ਹਮਾਸ ਨੇਤਾ ਡੇਫ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ

ਗੌਤਮ ਅਡਾਨੀ, ਭਾਰਤੀ ਅਰਬਪਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹਿਯੋਗੀ ਨੂੰ ਅਮਰੀਕਾ ਵਿੱਚ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

ਰਾਸ਼ਟਰੀ ਹੜਤਾਲ ਕਾਰਨ ਲੱਖਾਂ ਕੈਨੇਡੀਅਨਾਂ ਲਈ ਡਾਕ ਸੇਵਾ ਵਿੱਚ ਦੇਰੀ ਅਤੇ ਕਾਰੋਬਾਰ ਪ੍ਰਭਾਵਿਤ ਹੋਣਗੇ

ਚੀਨ ਦੇ ਵੋਕੇਸ਼ਨਲ ਸਕੂਲ 'ਚ ਚਾਕੂ ਨਾਲ ਹਮਲੇ 'ਚ 8 ਲੋਕਾਂ ਦੀ ਮੌਤ, 17 ਜ਼ਖਮੀ

ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਹਫ਼ਤੇ ਵਿੱਚ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ

ਕੈਨੇਡਾ ਦੇ ਡਾਕ ਕਰਮਚਾਰੀਆਂ ਨੇ ਦੇਸ਼ ਵਿਆਪੀ ਹੜਤਾਲ ਸ਼ੁਰੂ ਕਰ ਦਿੱਤੀ ਹੈ

ਟਰੰਪ ਨੇ ਹਿੰਦੂ-ਅਮਰੀਕੀ ਤੁਲਸੀ ਗਬਾਰਡ ਨੂੰ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਵਜੋਂ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ

2024 ਰਿਕਾਰਡ 'ਤੇ ਸਭ ਤੋਂ ਗਰਮ ਸਾਲ ਹੋਣ ਦੇ ਟਰੈਕ 'ਤੇ ਹੈ