Tuesday, August 11, 2026

World

ਇੰਡੋਜ਼ ਹੋਲਡਿੰਗਜ਼ ਵੱਲੋਂ ਰਛਪਾਲ ਹੇਅਰ ਤੇ ਸਰਬਜੀਤ ਸੋਹੀ ਨੂੰ ਇੰਡੋਜ਼ ਪੰਜਾਬੀ ਆਈਕੋਨ ਐਵਾਰਡ

PUNJAB NEWS EXPRESS | April 05, 2021 12:16 PM

ਬ੍ਰਿਸਬੇਨ: ਆਸਟਰੇਲੀਆ ਦੇ ਸਹਿਰ ਬ੍ਰਿਸਬੇਨ ਵਿਚ ਪਿਛਲੇ ਇਕ ਦਹਾਕੇ ਤੋਂ ਕਾਰਜਸੀਲ ਛਾਤਾ ਸੰਸਥਾ ਇੰਡੋਜ਼ ਹੋਲਡਿੰਗਜ਼ ਵੱਲੋਂ ਆਪਣੇ ਦੱਸ ਸਾਲਾਂ ਦੇ ਸਫਰ ਨੂੰ ਸਮਰਪਿਤ ਇਕ ਸਮਾਗਮ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਖੇ ਕਰਵਾਇਆ ਗਿਆ। ਇਸ ਵਿੱਚ ਇੰਡੋਜ ਹੋਲਡਿੰਗਜ ਦੇ ਸਾਹਿਤਕ ਵਿੰਗ ਇੰਡੋਜ ਪੰਜਾਬੀ ਸਾਹਿਤ ਅਕਾਡਮੀ ਆਫ ਆਸਟਰੇਲੀਆ ਦੇ ਪੰਜ ਸਾਲਾਂ ਸਫਰ ਦੇ ਇਤਿਹਾਸ ਨੂੰ ਦਰਸਾਉਂਦੀ ਪੁਸਤਕ ‘ਇਪਸਾ ਸੋਵੀਨਾਰ’ ਰਿਲੀਜ਼ ਕੀਤੀ ਗਈ।

ਇੰਡੋਜ਼ ਹੋਲਡਿੰਗਜ਼ ਵੱਲੋਂ 10 ਸਾਲ ਦੇ ਅਰਸੇ ਦੌਰਾਨ ਲੇਖਕਾਂ ਦੀਆਂ ਗਤੀਵਿਧੀਆਂ ਅਤੇ ਗਰੁੱਪ ਨੂੰ ਅਗਵਾਈ ਦੇਣ ਲਈ ਰਛਪਾਲ ਹੇਅਰ ਅਤੇ ਸਰਬਜੀਤ ਸੋਹੀ ਨੂੰ ਵਿਸ਼ੇਸ਼ ਇੰਡੋਜ਼ ਪੰਜਾਬੀ ਆਈਕੋਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਯਾਦ ਰਹੇ ਕਿ ਪ੍ਰੀ-ਇੰਡੋਜ਼ ਪੀਰੀਅਡ ਵਿਚ ਇੰਗਲੈਂਡ ਤੋਂ ਆਏ ਪੰਜਾਬੀ ਇੰਗਲੈਂਡ ਗਰੁੱਪ ਨਾਲ ਜਾਣੇ ਜਾਂਦੇ ਸਨ। ਇੰਗਲੈਂਡ ਤੋਂ ਆਸਟਰੇਲੀਆ ਆਉਣ ਦਾ ਰੁਝਾਣ 1980 ਤੋਂ ਸੁਰੂ ਹੋਇਆ ਸੀ। ਬ੍ਰਿਸਬੇਨ ਸਹਿਰ ਹਰ ਪਹਿਲਕਦਮੀ ਇਸ ਗਰੁੱਪ ਦੀ ਦੇਣ ਹੈ। ਬ੍ਰਿਸਬੇਨ ਦਾ ਪਹਿਲਾ ਭੰਗੜਾ ਕਲੱਬ, ਪਹਿਲਾ ਪੰਜਾਬੀ ਰੇਡੀਓ ਪ੍ਰੋਗਰਾਮ, ਪਹਿਲਾ ਥੀਏਟਰ ਗਰੁੱਪ, ਪਹਿਲਾ ਨਾਟਕ ਮੰਚਨ, ਪਹਿਲਾ ਕਵੀ ਦਰਬਾਰ, ਪਹਿਲੀ ਪੰਜਾਬੀ ਲਾਇਬ੍ਰੇਰੀ, ਪਹਿਲੇ ਗੁਰਦੁਆਰੇ ਦੀ ਸਥਾਪਨਾ ਸਮੇਤ ਅਨੇਕਾਂ ਹੀ ਕਾਰਜਾਂ ਨੂੰ ਇੰਗਲੈਂਡ ਗਰੁੱਪ ਨੇ ਹੀ ਸੁਰੂ ਕੀਤਾ ਸੀ। ਇੰਡੋਜ ਹੋਲਡਿੰਗਜ ਦੁਆਰਾ ਇੰਡੋਜ਼ ਸਿੱਖ ਕੰਪਲੈਕਸ ਦੀ ਸਥਾਪਨਾ ਨਾਲ ਸਾਹਿਤਕ ਗਤੀਵਿਧੀਆਂ ਲਈ ਨਿੱਠ ਕੇ ਕੰਮ ਹੋਇਆ ਹੈ।
ਅੱਜ ਇੰਡੋਜ਼ ਪੰਜਾਬੀ ਲਾਇਬਰੇਰੀ ਵਿਚ ਕੋਵਿਡ ਸੰਕਟ ਵਿਚ ਇਕ ਸੰਖੇਪ ਪਰ ਪ੍ਰਭਾਵਸਾਲੀ ਸਮਾਗਮ ਰਚਾਇਆ ਗਿਆ। ਪ੍ਰੋਗਰਾਮ ਦੀ ਸੁਰੂਆਤ ਇੰਡੋਜ਼ ਦੇ ਸਾਬਕਾ ਚੇਅਰਮੈਨ ਅਤੇ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਅਮਰਜੀਤ ਮਾਹਲ ਦੇ ਪ੍ਰਧਾਨਗੀ ਭਾਸਨ ਨਾਲ ਹੋਈ। ਇਸ ਤੋਂ ਇੰਡੋਜ਼ ਦੀਆਂ ਸਾਹਿਤਕ ਗਤੀਵਿਧੀਆਂ ਅਤੇ ਸਨਮਾਨ ਪ੍ਰਾਪਤ ਕਰਨ ਵਾਲੀਆਂ ਸਖਸੀਅਤਾਂ ਬਾਰੇ ਪ੍ਰਸਿੱਧ ਸਮਾਜ ਸੇਵਕ ਮਨਜੀਤ ਬੋਪਾਰਾਏ, ਇਪਸਾ ਦੇ ਪ੍ਰਧਾਨ ਦਲਵੀਰ ਹਲਵਾਰਵੀ, ਜਨਰਲ ਸਕੱਤਰ ਰੁਪਿੰਦਰ ਸੋਜ, ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ ਆਦਿ ਪ੍ਰਮੁੱਖ ਹਸਤੀਆਂ ਨੇ ਵਿਚਾਰ ਰੱਖੇ। ਬੁਲਾਰਿਆਂ ਨੇ ਰਛਪਾਲ ਹੇਅਰ ਦੀ ਬਹੁਪੱਖੀ ਦੇਣ ਬਾਰੇ ਅਤੇ ਸਰਬਜੀਤ ਸੋਹੀ ਵੱਲੋਂ ਇੰਡੋਜ ਪੰਜਾਬੀ ਸਾਹਿਤ ਅਕਾਡਮੀ ਆਫ ਆਸਟਰੇਲੀਆ ਲਈ ਕੀਤੇ ਕਾਰਜਾਂ ਦੀ ਸਲਾਘਾ ਕਰਦਿਆਂ ਇਨ੍ਹਾਂ ਨੂੰ ਇਤਿਹਾਸਕ ਅਤੇ ਮੁੱਲਵਾਨ ਕਿਹਾ। ਸਮਾਗਮ ਦੇ ਦੂਸਰੇ ਭਾਗ ਵਿੱਚ ਹੋਏ ਕਵੀ ਦਰਬਾਰ ਵਿੱਚ ਸੁਰਜੀਤ ਸੰਧੂ, ਪਾਲ ਰਾਊਕੇ, ਰੁਪਿੰਦਰ ਸੋਜ, ਆਤਮਾ ਹੇਅਰ, ਰਾਜਦੀਪ ਲਾਲੀ, ਅਮਨਪ੍ਰੀਤ ਟੱਲੇਵਾਲ, ਸੁਖਨੈਬ ਭਦੌੜ, ਤਜਿੰਦਰ ਭੰਗੂ, ਬਾਲ ਪੇਸਕਾਰ ਸੁਖਮਨ ਸੰਧੂ ਅਤੇ ਅਸਮੀਤ ਸੰਧੂ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਬਹੁਤ ਖੂਬਸੂਰਤ ਅਦਬੀ ਰੰਗ ਬੰਨਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਸਹੋਤਾ, ਰਛਪਾਲ ਸਰਨਾ, ਦੀਪਇੰਦਰ ਸਿੰਘ, ਸਤਵਿੰਦਰ ਟੀਨੂੰ, ਜਗਦੀਪ ਗਿੱਲ, ਹਰਜਿੰਦਰ ਕੌਰ ਮਾਂਗਟ, ਸਰਬਜੀਤ ਕੌਰ ਇੰਡੋਜ ਟੀ ਵੀ, ਗਾਇਕ ਮੀਤ ਮਲਕੀਤ, ਗੁਰਵਿੰਦਰ ਖੱਟੜਾ, ਰਣਜੀਤ ਵਿਰਕ, ਗੁਰਪ੍ਰੀਤ ਬਰਾੜ, ਦੀਪ ਛੱਜਾਂਵਾਲੀ ਆਦਿ ਪ੍ਰਮੁੱਖ ਹਸਤੀਆਂ ਹਾਜਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਗੁਰਦੀਪ ਜਗੇੜਾ ਵੱਲੋਂ ਬਾਖੂਬੀ ਨਾਲ ਨਿਭਾਈ ਗਈ।

Have something to say? Post your comment

google.com, pub-6021921192250288, DIRECT, f08c47fec0942fa0

World

ਜੇ ਹੁਣ H-1B ਵੀਜ਼ਾ ਵਾਲਿਆਂ ਦੀ ਗਈ ਨੌਕਰੀ ਤਾਂ ਛੱਡਣਾ ਪਵੇਗਾ ਅਮਰੀਕਾ !

ਜੰਗ ਤੋਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਮੇਨੀ ਦਾ ਪਹਿਲਾ ਵੀਡੀਓ ਆਇਆ

ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਨੇ ਰੱਖਿਆ ਸਮਝੌਤੇ 'ਤੇ ਕੀਤੇ ਦਸਤਖਤ: ਕਿਸੇ ਇੱਕ ਦੇਸ਼ 'ਤੇ ਹਮਲਾ ਤਿੰਨਾਂ 'ਤੇ ਮੰਨਿਆ ਜਾਵੇਗਾ

ਅਮਰੀਕਾ ਵਿੱਚ 'ਬਰਥ-ਟੂਰਿਜਮ' 'ਤੇ ਪਾਬੰਦੀ: ਹੁਣ ਵਿਦੇਸ਼ੀਆਂ ਦੇ ਪੈਦਾ ਹੋਏ ਬੱਚਿਆਂ ਨੂੰ ਨਹੀਂ ਮਿਲੇਗੀ ਨਾਗਰਿਕਤਾ

ਯਮਨ ਅਤੇ ਸਾਊਦੀ ਅਰਬ ‘ਤੇ ਹੂਤੀ ਬਾਗੀਆਂ ਦਾ ਹਮਲਾ: ਯਮਨ ਦੇ 58 ਸੈਨਿਕਾਂ ਦੀ ਮੌਤ

ਥਾਈਲੈਂਡ 'ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਦਾਦਾ-ਦਾਦੀ ਤੋਂ ਬਾਅਦ ਸਕੂਲ ਜਾ ਕੇ ਛੇ ਜਣੇ ਹੋ ਕੀਤੇ ਹਲਾਕ

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ

SpaceX ਦਾ 4 ਹਜ਼ਾਰ ਕਿਲੋ ਵਜ਼ਨੀ ਰਾਕੇਟ ਚੰਦਰਮਾ ਨਾਲ ਟਕਰਾਇਆ

NAPA ਨੇ ਪਾਕਿਸਤਾਨ ਵਿੱਚ ਸਿੱਖ ਦੁਕਾਨਦਾਰ 'ਤੇ ਹਮਲੇ ਦੀ ਨਿੰਦਾ ਕੀਤੀ, ਘੱਟ ਗਿਣਤੀਆਂ ਲਈ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਅਪੀਲ ਕੀਤੀ

ਸਮੁੰਦਰ 'ਚ ਜਾ ਰਹੇ ਜਹਾਜ਼ ਨੂੰ ਲੱਗੀ ਅੱਗ, 5 ਮੌਤਾਂ, ਜਾਨ ਬਚਾਉਣ ਲਈ ਲੋਕਾਂ ਨੇ ਸਮੁੰਦਰ 'ਚ ਮਾਰੀ ਛਾਲ