ਲਾਹੌਰ: ਪਾਕਿਸਤਾਨ ਦੀ ਸਰਕਾਰ ਨੂੰ ਪੈਗੰਬਰ ਮੁਹੰਮਦ ਦਾ ਚਿੱਤਰ ਬਣਾਉਣ ਦੇ ਮੁੱਦੇ ਤੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ਤੋਂ ਨਹੀਂ ਕੱਢਣ ਤੇ ਵਿਰੋਧ ਪ੍ਰਦਰਸ਼ਨ ਦੀ ਧਮਕੀ ਦੇਣ ਵਾਲੇ ਕੱਟੜਪੰਥੀ ਇਸਲਾਮਿਕ ਪਾਰਟੀ ਦੇ ਨੇਤਾ, ਸਾਦ ਰਿਜ਼ਵੀ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।
ਸਾਦ ਰਿਜ਼ਵੀ ਦੀ ਗਿਰਫਤਾਰੀ 'ਤੇ ਲਾਹੌਰ ਦੇ ਪੁਲਿਸ ਮੁਖੀ ਗੁਲਾਮ ਮੁਹੰਮਦ ਡੋਗਰ ਨੇ ਕਿਹਾ ਕਿ ਇਹ ਗਿਰਫ਼ਤਾਰੀ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਕੀਤੀ ਗਈ ਹੈ।
ਸਾਦ ਰਿਜ਼ਵੀ ਨੇ ਕਿਹਾ ਕਿ ਸਰਕਾਰ ਨੇ ਵਚਨਬੱਧ ਕੀਤਾ ਸੀ ਕਿ ਫਰਾਂਸ ਵਿੱਚ ਪੈਗੰਬਰਾਂ ਦੀਆਂ ਤਸਵੀਰਾਂ ਪ੍ਰਕਾਸ਼ਤ ਕਰਨ ਦੇ ਮੁੱਦੇ ‘ਤੇ ਫਰਾਂਸ ਦੇ ਰਾਜਦੂਤ ਨੂੰ 20 ਅਪ੍ਰੈਲ ਤੋਂ ਪਹਿਲਾਂ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਸਿਰਫ ਸੰਸਦ ਵਿੱਚ ਵਿਚਾਰਨ ਲਈ ਵਚਨਬੱਧਤਾ ਜਾਹਿਰ ਕੀਤੀ ਸੀ।
ਰਿਜ਼ਵੀ ਦੇ ਸਮਰਥਕਾਂ ਨੇ ਸਰਕਾਰ ਦੇ ਰਵੱਈਏ ਦਾ ਵਿਰੋਧ ਕਰਦਿਆਂ ਪਾਰਟੀ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਸੋਮਵਾਰ ਨੂੰ ਲਾਹੌਰ ਦੀਆਂ ਕੁਝ ਸੜਕਾਂ ਜਾਮ ਕਰ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਸਰਕਾਰ ਨੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ।