Friday, October 11, 2024

World

ਜੀ-20 ਸੰਮੇਲਨ ’ਚ ਇਟਲੀ ਨੂੰ ਮਿਲੀ ਵੈਕਸੀਨ ਦੀ ‘ਤੀਜੀ ਖ਼ੁਰਾਕ’ ਲਗਾਉਣ ਦੀ ਪ੍ਰਵਾਨਗੀ

PUNJAB NEWS EXPRESS | September 13, 2021 04:53 PM

ਇਟਲੀ: ਇਟਲੀ ਵਿੱਚ ਬੀਤੇ ਸਾਲ ਦਸੰਬਰ ’ਚ ਇਟਲੀ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਲੜੀਵਾਰ ਦੋ ਖੁਰਾਕਾਂ ਲਾਜ਼ਮੀ ਹਨ। ਬੀਤੇ ਕੁਝ ਦਿਨਾਂ ਤੋਂ ਇਟਲੀ ਸਰਕਾਰ ਦੀ ਦੇਖ-ਰੇਖ ਹੇਠ ਦੁਨੀਆ ਦੇ ਦੇਸ਼ਾਂ ਨਾਲ ਮਿਲ ਕੇ ਜੀ-20 ਸੰਮੇਲਨ ਦਾ ਅਗਾਜ਼ ਕੀਤਾ ਗਿਆ ਸੀ, ਜਿਸ ਦੀ ਇਟਲੀ ਨੇ ਮੇਜ਼ਬਾਨੀ ਕੀਤੀ ਸੀ। ਇਸ ਮੌਕੇ ਇਟਲੀ ਦੇ ਸਿਹਤ ਮੰਤਰੀ ਵੱਲੋਂ ਖੁਸ਼ੀ ਜਹਿਰ ਕਰਦਿਆਂ ਦੱਸਿਆ ਕਿ ਜੀ-20 ਸੰਮੇਲਨ ਵਿੱਚ ਇਟਲੀ ਦੇਸ਼ ਨੂੰ ਐਂਟੀ ਕੋਵਿਡ ਵੈਕਸੀਨ ਦੀ ਤੀਜੀ ਖੁਰਾਕ ਲਗਾਉਣ ਲਈ ਸਰਬਸੰਮਤੀ ਨਾਲ ਪ੍ਰਵਾਨਗੀ ਮਿਲ ਗਈ ਹੈ।

ਸਿਹਤ ਮੰਤਰੀ ਰੋਬੈਰਤੋ ਸੰਪਰੈਂਜਾ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਦੇਸ਼ ਅੰਦਰ ਤੀਜੀ ਖੁਰਾਕ ਦੀਆਂ ਤਿਆਰੀਆਂ ਅਰੰਭ ਕਰ ਦਿੱਤੀਆਂ ਹਨ, ਇਸ ਦੀ ਸੁਰੂਆਤ ਸਤੰਬਰ ਮਹੀਨੇ ’ਚ ਕਰ ਦਿੱਤੀ ਜਾਵੇਗੀ, ਕਿਉਂਕਿ ਉਨ੍ਹਾਂ ਕੋਲ ਤੀਜੀ ਖੁਰਾਕ ਲਗਾਉਣ ਲਈ ਐਂਟੀ ਕੋਵਿਡ ਵੈਕਸੀਨ ਉਪਲਬਧ ਹੈ ਅਤੇ ਸਭ ਤੋਂ ਪਹਿਲਾਂ ਬਹੁਤ ਨਾਜੁਕ ਸਥਿਤੀ ਦੇ ਮਰੀਜਾਂ (ਕੈਂਸਰ ਅਤੇ ਟ੍ਰਾਂਸਪਲਾਂਟ) ਨੂੰ ਇਹ ਖੁਰਾਕ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਅਤੇ ਦੂਜੀ ਖੁਰਾਕ ਦੀ ਵੈਕਸੀਨ ਦੂਜੀਆਂ ਪੀੜ੍ਹੀਆਂ ਦੇ ਮੁਕਾਬਲੇ ਨੌਜਵਾਨਾਂ ਨੂੰ ਜ਼ਿਆਦਾ ਲਗਾਈ ਜਾ ਰਹੀ ਹੈ ਜੋ ਕਿ ਇੱਕ ਬਹੁਤ ਵਧੀਆ ਸੰਦੇਸ ਹੈ। ਉਨ੍ਹਾਂ ਕਿਹਾ ਕਿ ਉਹ ਟੀਕਾਕਰਨ ਮੁਹਿੰਮ ਨੂੰ ਮਜਬੂਤ, ਗ੍ਰੀਨ ਪਾਸ ਅਤੇ ਹੋਰ ਅਨੁਮਾਨਾਂ ਦੇ ਵਿਸਥਾਰ ਬਾਰੇ ਸੋਚ ਰਹੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਯੂਰਪੀਅਨ ਮੈਡੀਸਨਜ ਏਜੰਸੀ (ਈਐਮਏ) ਅਤੇ ਯੂਰਪੀਅਨ ਸੈਂਟਰ ਫਾਰ ਡਿਸੀਜ ਪ੍ਰੀਵੈਂਸਨ ਐਂਡ ਕੰਟਰੋਲ (ਈਸੀਡੀਸੀ) ਪਹਿਲਾਂ ਹੀ ਤੀਜੀ ਖੁਰਾਕ ਵਾਰੇ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ। ਜ਼ਿਰਯੋਗ ਹੈ ਇਸ ਵੇਲੇ ਇਟਲੀ ਵਿੱਚ ਕਰੋਨਾ ਵੈਕਸੀਨ ਦੀ 80.6 ਮਿਲੀਅਨ ਲੋਕਾਂ ਨੂੰ ਪਹਿਲੀ ਖੁਰਾਕ ਤੇ 38.4 ਮਿਲੀਅਨ ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਿਹੜਾ ਕਿ ਇਟਲੀ ਦੀ ਆਬਾਦੀ ਦਾ 63 , 6% ਬਣਦਾ ਹੈ। ਇਸ ਦੇ ਮੁਕਾਬਲੇ ਫਰਾਂਸ ਵਿੱਚ 62.4% ਤੇ ਜਰਮਨ ਵਿੱਚ 61.8% ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸ ਅੰਕੜੇ ਨਾਲ ਇਟਲੀ ਯੂਰਪ ਦਾ ਦੂਜਾ ਦੇਸ ਹੈ ਜਿੱਥੇ ਆਬਾਦੀ ਅਨੁਸਾਰ ਵੈਕਸੀਨ ਦੀ ਸਭ ਤੋਂ ਵੱਧ ਖੁਰਾਕ ਲੋਕਾਂ ਨੂੰ ਦਿੱਤੀ ਗਈ ਹੈ। ਪਹਿਲੇ ਨੰਬਰ ‘ਤੇ ਸਪੇਨ ਆਉਂਦਾ ਹੈ ਜਿੱਥੇ ਆਬਾਦੀ ਪੱਖੋਂ 74% ਲੋਕਾਂ ਦੀ ਦੂਜੀ ਖੁਰਾਕ ਮਿਲ ਚੁੱਕੀ ਹੈ। ਦੁਨੀਆ ਭਰ ਵਿੱਚ ਇਸ ਵੇਲੇ 5.6 ਅਰਬ ਲੋਕਾਂ ਨੂੰ ਐਂਟੀ ਕੋਵਿਡ -19 ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਤੇ 2.31 ਅਰਬ ਲੋਕਾਂ ਨੂੰ ਦੂਜੀ ਖੁਰਾਕ ਵੀ ਮਿਲ ਚੁੱਕੀ ਹੈ ਜਿਹੜਾ ਵਿਸਵ ਆਬਾਦੀ ਦਾ 29.6% ਹੀ ਹਾਲੇ ਬਣਦਾ ਹੈ। ਪਰ ਭਾਰਤ ਵਰਗੇ ਵਿਸਾਲ ਦੇਸ਼ ਵਿੱਚ ਇਹ ਅੰਕੜਾ ਸਿਰਫ 12.2% ਦਾ ਹੈ। ਭਾਰਤ ਸਰਕਾਰ ਵਲੋਂ ਇਸ ਮਾਮਲੇ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨਾ ਚਾਹੀਦਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

World

ਫਲੋਰੀਡਾ 'ਚ ਤੂਫਾਨ ਮਿਲਟਨ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਇੱਕ ਚੰਗੇ ਸਾਰਥਕ ਸੁਨੇਹੇ ਨਾਲ ਹੋਈ ਸਮਾਪਤ

ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਪੱਕਾ ਧਰਨਾ ਹੋਇਆ 12ਵੇਂ ਦਿਨ 'ਚ ਦਾਖਲ 

18 ਦਿਨ ਦੇ ਦਿਨ , ਰਾਤ ਦੇ ਧਰਨੇ ਤੋ ਬਾਅਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਡੀ ਜਿੱਤ ਤੋ ਬਾਅਦ ਮੋਰਚਾ ਚੁੱਕਿਆ

ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋ ਲਾਇਆ ਪੱਕਾ ਧਰਨਾ 15ਵੇਂ ਦਿਨ ਵਿੱਚ ਦਾਖਲ

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਅਮਰੀਕੀ ਸੂਬੇ ਟੈਕਸਾਸ ਦੇ ਮਾਲ 'ਚ ਗੋਲੀਬਾਰੀ,8 ਲੋਕਾਂ ਦੀ ਮੌਤ, 7 ਜ਼ਖਮੀ

ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ, ਦਿਨ-ਦਿਹਾੜੇ ਸਿੱਖ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

Turkey ‘ਚ ਭਾਰੀ ਬਰਫਵਾਰੀ ਕਾਰਨ 54 ਵਾਹਨਾਂ ਦੀ ਟੱਕਰ