Sunday, July 25, 2021

World

ਬਰੈਂਪਟਨ `ਚ ਡਾਕ ਚੋਰੀ ਕਰਨ ਦੇ ਮਾਮਲੇ ਵਿਚ 16 ਸ਼ੱਕੀ ਪੰਜਾਬੀ ਗ੍ਰਿਫਤਾਰ ਕੀਤੇ

June 29, 2021 09:40 PM

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਇਲਾਕੇ `ਚ ਪੁਲਿਸ ਨੇ ਪ੍ਰਮੁੱਖ ਤੌਰ `ਤੇ ਡਾਕ (ਆਨਲਾਈਨ ਸ਼ਾਪਿੰਗ ਦੀਆਂ ਡਲਿਵਰੀਆਂ ਦਾ ਸਮਾਨ) ਚੋਰੀ ਕਰਨ ਅਤੇ ਕੁਝ ਹੋਰ ਨਿੱਕੇ ਅਪਰਾਧਾਂ `ਚ ਸ਼ਾਮਿਲ 16 ਪੰਜਾਬੀ ਗ੍ਰਿਫਤਾਰ ਕਰਕੇ ਚਾਰਜ ਕਰਨ ਦਾ ਦਾਅਵਾ ਕੀਤਾ ਹੈ ਅਤੇ 140 ਮਾਮਲੇ ਦਰਜ ਕੀਤੇ ਹਨ। ਡੇਢ ਕੁ ਮਹੀਨਾ ਚਲੀ ਜਾਂਚ ਵਿੱਚ ਕੈਨੇਡਾ ਦਾ ਡਾਕ ਮਹਿਕਮਾ (ਕੈਨੇਡਾ ਪੋਸਟ) ਅਤੇ ਹੋਰ ਖੇਤਰੀ ਅਤੇ ਪ੍ਰਾਂਤਕ ਪੁਲਿਸਾਂ ਦੇ ਅਧਿਕਾਰੀ ਵੀ ਸ਼ਾਮਿਲ ਸਨ।

ਸ਼ੱਕੀਆਂ ਤੋਂ ਚੋਰੀ ਕੀਤਾ ਸਮਾਨ, ਨਕਲੀ ਪਛਾਣ ਪੱਤਰ, ਨਸ਼ੇ ਤੇ ਚੋਰੀ ਕੀਤੇ ਕਰੈਡਿਟ ਕਾਰਡ ਡੈਟਾ, ਵਗੈਰਾ ਬਰਾਮਦ ਕੀਤੇ ਗਏ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਰੈਂਪਟਨ ਮਿਸੀਸਾਗਾ ਅਤੇ ਕੈਲੇਡਨ ਤੋਂ ਇਸ ਸਾਲ ਦੇ ਬੀਤੇ ਛੇ ਕੁ ਮਹੀਨਿਆਂ ਦੌਰਾਨ ਹੀ ਡਾਕ ਚੋਰੀ ਦੀਆਂ 100 ਤੋਂ ਵੱਧ ਰਿਪੋਰਟਾਂ ਪ੍ਰਾਪਤ ਹੋ ਚੁੱਕੀਆਂ ਹਨ। ਪਤਾ ਲੱਗਾ ਹੈ ਕਿ ਡਿਲਵਰੀ ਦੌਰਾਨ ਸਮਾਨ ਵਿਅਕਤੀ ਦੇ ਘਰ ਅੱਗੇ ਰੱਖ ਕੇ ਬਾਅਦ ਵਿੱਚ 'ਡਾਕੀਏ' ਵਲੋਂ ਆਪ ਹੀ (ਚੁੱਕ ਚੋਰੀ ਕਰ) ਲਿਆ ਜਾਂਦਾ ਹੈ ਜਾਂ ਆਪਣੇ ਗੈਂਗ ਮੈਂਬਰਾਂ ਤੋਂ ਚੁਕਵਾ ਦਿੱਤਾ ਜਾਂਦਾ ਹੈ। ਇਸ ਤਰ੍ਹਾ ਹੋ ਉਪੱਦਰਾਂ ਦੀ ਜਾਂਚ ਦੌਰਾਨ ਪੁਲਿਸ ਦੀ ਸ਼ੱਕ ਦੀ ਉਂਗਲ ਬਰੈਂਪਟਨ, ਮਿਸੀਸਾਗਾ ਤੇ ਕੁਝ ਹੋਰ ਨੇੜਲੇ ਸ਼ਹਿਰਾਂ ਦੇ ਵਾਸੀ ਸ਼ੱਕੀਆਂ ਵੱਲ੍ਹ ਗਈ ਜਿਨ੍ਹਾਂ ਵਿੱਚ ਗੁਰਦੀਪ ਬੈਂਸ (46), ਹਰਤਿੰਦਰ ਰੰਧਾਵਾ (37), ਤਰਨਜੀਤ ਵਿਰਕ (37), ਹਰਮੀਤ ਖੱਖ (28), ਗੁਰਦੀਪ ਸਿੰਘ (28), ਹਰਜਿੰਦਰ ਸਿੰਘ (31), ਗੁਰਕਮਲ ਮਹਿਮੀ (38), ਗੁਰਵਿੰਦਰ ਕੰਗ (38), ਗੁਰਪ੍ਰੀਤ ਸਿੰਘ (21), ਵਰਿੰਦਰਪਾਲ ਕੂਨਰ (43), ਸੁਹੇਲ ਕੁਮਾਰ (21), ਰਤਨ ਪ੍ਰੀਤਮ (26), ਰੁਪਿੰਦਰ ਸ਼ਰਮਾ (25), ਜੋਗਾ ਸਿੰਘ (30), ਹਰਮਨ ਸਿੰਘ (21), ਕੁਲਦੀਪ ਸੰਧਾੜਾ (27) ਸ਼ਾਮਿਲ ਹਨ। ਇਨ੍ਹਾਂ ਵਿੱਚ ਦਰਜਣ ਦੇ ਕਰੀਬ ਸ਼ੱਕੀ ਬਰੈਂਪਟਨ ਦੇ ਹੀ ਵਾਸੀ ਹਨ। ਪੁਲਿਸ ਰਾਹੀਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਇਸ ਸਾਰੇ ਕੇਸ ਦਿ ਜਾਂਚ ਅਜੇ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਕੀਤੇ ਜਾਣ ਦੀ ਸੰਭਾਵਨਾ ਹੈ।
ਟਰਾਂਟੋ ਦੀ ਪੁਲਿਸ ਨੇ ਰਿਕਾਰਡ 1000 ਕਿੱਲੋ ਡਰੱਗ ਫੜੀ ਹੈ, ਜਿਸ ਦੀ ਕੀਮਤ 61 ਮਿਲੀਅਨ ਡਾਲਰ ਦਸੀ ਗਈ ਹੈ!
ਨਵੰਬਰ 2020 ਤੋਂ ਸ਼ੁਰੂ ਹੋਏ ਅਤੇ ਮਈ 2021 ਤੱਕ ਚੱਲੇ ਇਸ ਓਪ੍ਰੇਸ਼ਨ ਵਿਚ 35 ਥਾਵਾਂ ਤੇ ਛਾਪੇ ਮਾਰਕੇ ਇਹ ਡਰੱਗ ਦੀ ਖੇਪ ਫੜੀ ਗਈ ਅਤੇ 20 ਵਿਸਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ!
444 ਕਿੱਲੋ ਕੋਕੀਨ
182 ਕਿੱਲੋ ਕ੍ਰਿਸਟਲ ਮੈਥ
427 ਕਿੱਲੋ ਮੇਰੁਆਨਾ
300 ਨਸ਼ੀਲੀਆਂ ਗੋਲੀਆਂ
966, 0220 ਕਨੇਡੀਅਨ ਡਾਲਰ
ਪੁਲਿਸ ਨੇ ਕੁਲ 182 ਚਾਰਜ ਲਾਏ ਹਨ!
ਗ੍ਰਿਫਤਾਰ ਹੋਣ ਵਾਲਿਆ ਵਿੱਚ ਬਰੈਂਪਟਨ ਤੋਂ ਗੁਰਬਖਸ਼ ਸਿੰਘ ਗਰੇਵਾਲ(37), ਕੈਲੇਡਨ ਤੋਂ ਹਰਬਲਜੀਤ ਸਿੰਘ ਤੂਰ , ਕੈਲੇਡਨ ਤੋ ਅਮਰਬੀਰ ਸਿੰਘ ਸਰਕਾਰੀਆ (25) , ਕੈਲੇਡਨ ਤੋ ਹਰਬਿੰਦਰ ਭੁੱਲਰ(43, ਔਰਤ) , ਕਿਚਨਰ ਤੋ ਸਰਜੰਟ ਸਿੰਘ ਧਾਲੀਵਾਲ(37), ਕਿਚਨਰ ਤੋ ਹਰਬੀਰ ਧਾਲੀਵਾਲ(26), ਕਿਚਨਰ ਤੋ ਗੁਰਮਨਪਰੀਤ ਗਰੇਵਾਲ (26), ਬਰੈਂਪਟਨ ਤੋ ਸੁਖਵੰਤ ਬਰਾੜ (37), ਬਰੈਂਪਟਨ ਤੋ ਪਰਮਿੰਦਰ ਗਿੱਲ(33), ਸਰੀ ਤੋ ਜੈਸਨ ਹਿਲ(43), ਟਰਾਂਟੋ ਤੋ ਰਿਆਨ(28), ਟਰਾਂਟੋ ਤੋ ਜਾ ਮਿਨ (23), ਟਰਾਂਟੋ ਤੋ ਡੈਮੋ ਸਰਚਵਿਲ(24), ਵਾਹਨ ਤੋ ਸੈਮੇਤ ਹਾਈਸਾ(28), ਟਰਾਂਟੋ ਤੋ ਹਨੀਫ ਜਮਾਲ(43), ਟਰਾਂਟੋ ਤੋ ਵੀ ਜੀ ਹੁੰਗ(28), ਟਰਾਂਟੋ ਤੋ ਨਦੀਮ ਲੀਲਾ(35), ਟਰਾਂਟੋ ਤੋ ਯੂਸਫ ਲੀਲਾ (65), ਟਰਾਂਟੋ ਤੋ ਐਂਡਰੇ ਵਿਲਿਅਮ(35) ਦੇ ਨਾਮ ਸ਼ਾਮਿਲ ਹਨ, ਦੋ ਜਣੇ ਹਾਲੇ ਵੀ ਫਰਾਰ ਹਨ |

Have something to say? Post your comment