Monday, September 21, 2026
ਤਾਜਾ ਖਬਰਾਂ
ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗਪੰਜਾਬ ਦੇ 8% ਡੀਏ ਦੇ ਐਲਾਨ ਨੇ ਹਾਈ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਸਵਾਲ ਖੜ੍ਹੇ ਕੀਤੇ; ਕਰਮਚਾਰੀ ਕਾਨੂੰਨੀ ਨਤੀਜੇ ਤੋਂ ਚਿੰਤਤਗੁਲਜਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤਰਨ ਚੁੱਗ, ਇਨਸਾਫ ਲਈ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੀ ਪਹਿਲੀ ਵਰ੍ਹੇਗੰਢ ਮੌਕੇ ਲੀਲਾ ਭਵਨ ਚੌਕ ਵਿਖੇ ਜਾਗਰੂਕਤਾ ਮੁਹਿੰਮਪੰਜਾਬ ਸਰਕਾਰ ਨੇ ਬੇਅਦਬੀ ਕਾਨੂੰਨ ਨੂੰ ਲੈ ਕੇ 7 ਮੈਂਬਰੀ ਤਾਲਮੇਲ ਕਮੇਟੀ ਦਾ ਕੀਤਾ ਗਠਨਕਾਮਰੇਡ ਗੁਰਦੇਵ ਸਿੰਘ, ਬਜ਼ੁਰਗ ਮਾਰਕਸਵਾਦੀ-ਲੈਨਿਨਵਾਦੀ ਅਤੇ ਨਸਲਵਾਦ ਵਿਰੋਧੀ ਕਾਰਕੁਨ, ਦਾ 85 ਸਾਲ ਦੀ ਉਮਰ ਵਿੱਚ ਬਰੈਂਪਟਨ ਵਿੱਚ ਦੇਹਾਂਤ ਹੋ ਗਿਆ

Business

ਮਦਰ ਡੇਅਰੀ ਦਾ ਦੁੱਧ 2 ਰੁਪਏ ਪ੍ਰਤੀ ਲਿਟਰ ਹੋਇਆ ਮਹਿੰਗਾ

PUNJAB NEWS EXPRESS | December 27, 2022 02:44 PM

ਨਵੀਂ ਦਿੱਲੀ  : ਆਮ ਆਦਮੀ ਨੂੰ ਨਵੇਂ ਸਾਲ ਤੋਂ ਪਹਿਲਾਂ ਇੱਕ ਹੋਰ ਝਟਕਾ ਲੱਗਾ ਹੈ। ਮਦਰ ਡੇਅਰੀ ਨੇ ਕੌਮੀ ਰਾਜਧਾਨੀ ਖੇਤਰ (ਐਨਸੀਆਰ) ’ਚ ਖਪਤਕਾਰਾਂ ਨੂੰ ਵੱਡਾ ਝਟਕਾ ਦਿੰਦਿਆਂ ਦੁੱਧ ਦੀਆਂ ਕੀਮਤਾਂ ’ਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕਰ ਦਿੱਤਾ ਹੈ । ਲਾਗਤ ’ਚ ਵਾਧੇ ਦਾ ਹਵਾਲੇ ਦਿੰਦਿਆਂ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਮਦਰ ਡੇਅਰੀ ਨੇ ਇਸ ਸਾਲ 5ਵੀਂ ਵਾਰ ਦੁੱਧ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ।

ਮਦਰ ਡੇਅਰੀ ਨੇ ਫੁੱਲ ਕਰੀਮ, ਟੋਂਡ ਅਤੇ ਡਬਲ ਟੋਨਡ ਦੁੱਧ ਦੀ ਕੀਮਤ ਵਧਾ ਦਿੱਤੀ ਹੈ । ਵਧੀ ਹੋਈ ਕੀਮਤ 27 ਦਸੰਬਰ ਮੰਗਲਵਾਰ ਤੋਂ ਲਾਗੂ ਹੋਵੇਗੀ । ਫੁੱਲ ਕਰੀਮ ਦੇ ਇੱਕ ਲੀਟਰ ਬੈਗ ਦੀ ਕੀਮਤ ਹੁਣ 64 ਰੁਪਏ ਦੀ ਬਜਾਏ 66 ਰੁਪਏ ਹੋਵੇਗੀ । ਇਸ ਦੇ ਅੱਧੇ ਲਿਟਰ ਦੇ ਬੈਗ ਲਈ 32 ਰੁਪਏ ਦੀ ਬਜਾਏ ਹੁਣ 33 ਰੁਪਏ ਦੇਣੇ ਪੈਣਗੇ । ਟੋਂਡ ਦੁੱਧ ਦਾ ਇੱਕ ਲੀਟਰ ਬੈਗ ਹੁਣ 53 ਰੁਪਏ ਵਿੱਚ ਮਿਲੇਗਾ । ਪਹਿਲਾਂ ਇਸ ਦੀ ਕੀਮਤ 51 ਰੁਪਏ ਸੀ । ਇਸ ਦਾ ਅੱਧਾ ਲਿਟਰ ਵਾਲਾ ਬੈਗ ਹੁਣ 26 ਰੁਪਏ ਦੀ ਬਜਾਏ 27 ਰੁਪਏ ਵਿੱਚ ਮਿਲੇਗਾ । ਇਸੇ ਤਰ੍ਹਾਂ ਡਬਲ ਟੋਂਡ ਦੁੱਧ ਦਾ ਇਕ ਲੀਟਰ ਬੈਗ ਹੁਣ 45 ਰੁਪਏ ਦੀ ਬਜਾਏ 47 ਰੁਪਏ ਵਿਚ ਮਿਲੇਗਾ । ਇਸ ਦਾ ਅੱਧਾ ਲਿਟਰ ਬੈਗ 23 ਰੁਪਏ ਦੀ ਬਜਾਏ 24 ਰੁਪਏ ’ਚ ਮਿਲੇਗਾ । ਇਸ ਤੋਂ ਪਹਿਲਾਂ ਪਿਛਲੇ ਮਹੀਨੇ 21 ਨਵੰਬਰ ਨੂੰ ਫੁੱਲ ਕਰੀਮ ਅਤੇ ਟੋਕਨ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਸੀ ।
ਤਾਜ਼ਾ ਵਾਧੇ ਤੋਂ ਪਹਿਲਾਂ ਮਾਰਚ, ਅਗਸਤ, ਅਕਤੂਬਰ ਤੇ ਨਵੰਬਰ ਦੇ ਮਹੀਨਿਆਂ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ । ਲਗਾਤਾਰ ਵੱਧ ਰਹੀਆਂ ਕੀਮਤਾਂ ’ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਦੁੱਧ ਵਰਗੀ ਜ਼ਰੂਰੀ ਚੀਜ਼ ਹੁਣ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ ।

Have something to say? Post your comment

google.com, pub-6021921192250288, DIRECT, f08c47fec0942fa0

Business

ਆਈਐਚਜੀ ਹੋਟਲਜ਼ ਐਂਡ ਰਿਜ਼ੋਰਟਸ ਨੇ The Aarlis Hotel Panchkula ਦੇ ਨਾਲ ਭਾਰਤ ਅਤੇ ਦੱਖਣ-ਪੱਛਮੀ ਏਸ਼ੀਆ ਵਿੱਚ ਪਹਿਲਾ ਵਿਗਨੇਟ ਕਲੈਕਸ਼ਨ ਕੀਤਾ ਸ਼ੁਰੂ

ਸਿਹਤ ਬੀਮਾ ਵਿੱਚ ਐੱਲ.ਆਈ.ਸੀ. ਦਾ ਦਾਖਲਾ ਇਸਦੀ ਮਾਰਕੀਟ ਹਿੱਸੇਦਾਰੀ ਨੂੰ ਮਹੱਤਵਪੂਰਣ ਰੂਪ ਵਿੱਚਵਧਾ ਸਕਦੀ ਹੈ

ਅਕਤੂਬਰ ਵਿੱਚ SUV ਦੀ ਵਿਕਰੀ ਵਿੱਚ ਵਾਧੇ ਨੇ ਭਾਰਤ ਦੇ ਆਟੋ ਸੈਕਟਰ ਵਿੱਚ ਸੁਧਾਰ ਕੀਤਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਟੇਟ ਪਬਲਿਕ ਪ੍ਰੋਕਿਉਰਮੈਂਟ ਪੋਰਟਲ ਦੀ ਸ਼ੁਰੂਆਤ

ਐਕਸਿਸ ਬੈਂਕ ’ਚ ਰਿਲੇਸ਼ਨਸ਼ਿਪ ਅਫ਼ਸਰਾਂ ਦੀ ਅਸਾਮੀ ਲਈ ਇੰਟਰਵਿਊ 23 ਫਰਵਰੀ ਨੂੰ

ਪੰਜਾਬ ਦੇ ਜੀਐਸਟੀ ਮਾਲੀਏ ਵਿੱਚ 24.76 ਫ਼ੀਸਦ ਵਾਧਾ ਦਰਜ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਛੇਵੇਂ ਦਿਨ ਵੀ ਸਥਿਰ

ਕੇਂਦਰ ਸਰਕਾਰ ਨੇ ਕੌਮਾਂਤਰੀ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ

ਹੀਰੋ ਮੋਰਟਰਜ਼ ਕੰਪਨੀ ਵੱਲੋਂ ਧਨਾਨਸੂ ਦੀ ਹਾਈ ਟੈਕ ਸਾਈਕਲ ਵੈਲੀ ਵਿਖੇ ਨਵਾਂ ਪਲਾਂਟ ਸਥਾਪਤ

ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਪੰਜਾਬ ਲਈ ਹਾੜ੍ਹੀ ਮੰਡੀਕਰਨ ਸੀਜ਼ਨ-2021 ਵਾਸਤੇ 21658.73 ਕਰੋੜ ਰੁਪਏ ਸੀ.ਸੀ.ਐਲ. ਦੀ ਹਰੀ ਝੰਡੀ