Thursday, February 25, 2021

Chandigarh

ਖ਼ੇਡ ਮੰਤਰੀ ਵੱਲੋਂ ਅਰਜੁਨਾ, ਧਿਆਨ ਚੰਦ 'ਤੇ ਤੇਨਜ਼ਿੰਗ ਐਵਾਰਡ ਜੇਤੂਆਂ ਦਾ ਸਨਮਾਨ

PUNJAB NEWS EXPRESS | September 15, 2020 11:47 AM
ਚੰਡੀਗੜ੍ਹ:ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂ ਆਪਣੇ ਆਪ ਪੰਜਾਬ ਦੇ ਵੱਕਾਰੀ ਐਵਾਰਡ, ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਲਈ ਯੋਗ ਹੋਣਗੇ। ਇਹ ਐਲਾਨ ਪੰਜਾਬ ਦੇ ਖੇਡਾਂ 'ਤੇ ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਚੰਡੀਗੜ੍ਹ ਵਿਖੇ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਦਾ ਸਨਮਾਨ ਕਰਦਿਆਂ ਕੀਤਾ। ਇਸ ਮੌਕੇ ਰਾਣਾ ਸੋਢੀ ਨੇ ਜਿੱਥੇ ਇਹ ਵੱਕਾਰੀ ਐਵਾਰਡ ਜਿੱਤਣ ਵਾਲਿਆਂ ਦੀ ਸ਼ਲਾਘਾ ਕੀਤੀ, ਉਥੇ ਕਿਹਾ ਕਿ ਖੇਡ ਪਿੜ ਵਿੱਚ ਇਨ੍ਹਾਂ ਦੀਆਂ ਲਾਮਿਸਾਲ ਉਪਲਬਧੀਆਂ ਰਾਜ ਦੇ ਨੌਜਵਾਨਾਂ ਖ਼ਾਸ ਤੌਰ ਉਤੇ ਉੱਭਰਦੇ ਖਿਡਾਰੀਆਂ ਨੂੰ ਪ੍ਰੇਰਨਗੀਆਂ। 
ਸਮਾਗਮ ਦੌਰਾਨ ਵਧੀਕ ਮੁੱਖ ਸਕੱਤਰ ਪਰਵਾਸੀ ਭਾਰਤੀ ਮਾਮਲੇ ਕਿਰਪਾ ਸ਼ੰਕਰ ਸਰੋਜ ਅਤੇ ਡਾਇਰੈਕਟਰ ਖੇਡਾਂ ਡੀ.ਪੀ.ਐਸ. ਖਰਬੰਦਾ ਹਾਜ਼ਰ ਸਨ। ਖੇਡ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਵੱਲੋਂ ਸਾਲ 2018 ਵਿੱਚ ਬਣਾਈ ਖੇਡ ਨੀਤੀ ਵਿੱਚ ਅਰਜੁਨਾ ਐਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਜੇਤੂਆਂ ਨੂੰ ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡ ਹਾਸਲ ਕਰਨ ਦੇ ਹੱਕਦਾਰ ਬਣਾਇਆ ਗਿਆ ਸੀ, ਜਿਸ ਤਹਿਤ ਪਿਛਲੇ ਸਾਲ 2019 ਵਿੱਚ ਪੁਰਾਣੇ ਦਿੱਗਜ਼ ਖਿਡਾਰੀਆਂ ਸਣੇ 101 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਹੁਣ ਇਸ ਨੀਤੀ ਵਿੱਚ ਸਾਰੇ ਕੌਮੀ ਖੇਡ ਐਵਾਰਡ ਜੇਤੂ ਖਿਡਾਰੀ ਸ਼ਾਮਲ ਹੋਣਗੇ, ਜਿਸ ਵਿੱਚ ਧਿਆਨ ਚੰਦ ਐਵਾਰਡ ਤੇ ਦਰੋਣਾਚਾਰੀਆ ਐਵਾਰਡ ਵੀ ਸ਼ਾਮਲ ਹਨ।
 ਉਨ੍ਹਾਂ ਕਿਹਾ ਕਿ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂਆਂ (ਦਰੋਣਚਾਰੀਆ ਅਤੇ ਧਿਆਨ ਚੰਦ ਐਵਾਰਡੀ) ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਲਈ ਯੋਗ ਹੋ ਜਾਣਗੇ। ਇਸ ਲਈ ਖੇਡ ਨੀਤੀ ਵਿੱਚ ਜਲਦੀ ਲੋੜੀਂਦੀ ਤਬਦੀਲੀ ਕੀਤੀ ਜਾਵੇਗੀ। ਮੰਤਰੀ ਨੇ ਖੇਡ ਡਾਇਰੈਕਟਰ ਨੂੰ ਕਿਹਾ ਕਿ ਉਹ ਖੇਡ ਨੀਤੀ ਵਿੱਚ ਜਲਦੀ ਲੋੜੀਂਦੀ ਤਬਦੀਲੀ ਯਕੀਨੀ ਬਣਾਉਣ। ਕੈਬਨਿਟ ਮੰਤਰੀ ਨੇ ਸਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਜ਼ਿਲਿਆਂ ਨਾਲ ਸਬੰਧਤ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਯੋਗ ਖਿਡਾਰੀਆਂ ਦੇ ਫ਼ਾਰਮ ਭਰਵਾ ਕੇ ਹੈੱਡਕੁਆਰਟਰ ਵਿਖੇ ਭੇਜਣ ਤਾਂ ਕਿ ਕੋਈ ਵੀ ਯੋਗ ਖਿਡਾਰੀ ਵਾਂਝਾ ਨਾ ਰਹੇ। ਖੇਡ ਮੰਤਰੀ ਨੇ ਅੱਗੇ ਐਲਾਨ ਕੀਤਾ ਕਿ ਬਜ਼ੁਰਗ ਖਿਡਾਰੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ ਉਤੇ ਸਾਲਾਨਾ ਆਮਦਨ ਦੀ ਕੋਈ ਹੱਦ ਨਹੀਂ ਲਾਈ ਜਾਵੇਗੀ। 
ਉਨ੍ਹਾਂ ਕਿਹਾ ਕਿ ਪੁਰਾਣੇ ਖਿਡਾਰੀ ਦੀ ਕਿੰਨੀ ਵੀ ਸਾਲਾਨਾ ਆਮਦਨ ਹੋਵੇ, ਉਹ ਪੈਨਸ਼ਨ ਦਾ ਹੱਕਦਾਰ ਬਣਿਆ ਰਹੇਗਾ। ਸਮਾਗਮ ਦੌਰਾਨ ਜਿਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਉਨ੍ਹਾਂ ਵਿੱਚ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ (ਅਰਜੁਨਾ ਐਵਾਰਡ ਜੇਤੂ), ਅਥਲੀਟ ਕੁਲਦੀਪ ਸਿੰਘ ਭੁੱਲਰ, ਹਾਕੀ ਖਿਡਾਰੀ ਅਜੀਤ ਸਿੰਘ, ਕਬੱਡੀ ਖਿਡਾਰੀ ਮਨਪ੍ਰੀਤ ਸਿੰਘ, ਰੋਇੰਗ ਖਿਡਾਰੀ ਮਨਜੀਤ ਸਿੰਘ, ਫੁੱਟਬਾਲ ਖਿਡਾਰੀ ਸੁਖਵਿੰਦਰ ਸਿੰਘ ਤੇ ਮੁੱਕੇਬਾਜ਼ ਲੱਖਾ ਸਿੰਘ (ਸਾਰੇ ਮੇਜਰ ਧਿਆਨ ਚੰਦ ਐਵਾਰਡ ਜੇਤੂ) ਅਤੇ ਤੇਨਜ਼ਿੰਗ ਨੋਰਗੇ ਕੌਮੀ ਐਵਾਰਡ ਜੇਤੂ ਕਰਨਲ ਸਰਫ਼ਰਾਜ਼ ਸਿੰਘ ਸ਼ਾਮਲ ਹਨ। ਰਾਣਾ ਸੋਢੀ ਨੇ ਇਨ੍ਖਿਹਾਂ ਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ ਕਿ ਸਾਰੇ ਖਿਡਾਰੀ ਆਪਣੇ ਟੀਚਿਆਂ ਦੀ ਪੂਰਤੀ ਲਈ ਹੋਰ ਵਧੇਰੇ ਕੋਸ਼ਿਸ਼ ਕਰਨ ਅਤੇ ਸੂਬੇ ਲਈ ਹੋਰ ਨਾਮਣਾ ਖੱਟਣ। ਇਸ ਦੇ ਨਾਲ ਹੀ ਖੇਡ ਮੰਤਰੀ ਨੇ ਹਾਲ ਹੀ ਵਿੱਚ ਧਿਆਨ ਚੰਦ ਐਵਾਰਡ ਹਾਸਲ ਕਰਨ ਵਾਲੇ ਏਸ਼ਿਆਈ ਖੇਡਾਂ ਦੇ ਤਮਗ਼ਾ ਜੇਤੂ ਤੇ ਓਲੰਪੀਅਨ ਮੁੱਕੇਬਾਜ਼ ਲੱਖਾ ਸਿੰਘ ਦੀ ਕਮਜ਼ੋਰ ਮਾਲੀ ਹਾਲਤ ਦੇ ਸਨਮੁੱਖ ਐਲਾਨ ਕੀਤਾ ਕਿ ਖੇਡ ਵਿਭਾਗ ਵੱਲੋਂ ਲੱਖਾ ਸਿੰਘ ਨੂੰ ਨੌਕਰੀ ਦਿੱਤੀ ਜਾਵੇਗੀ, ਜਿਸ ਲਈ ਉਨ੍ਹਾਂ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਇਸੇ ਮਹੀਨੇ ਮੁੱਕੇਬਾਜ਼ੀ ਕੋਚ ਵਜੋਂ ਨੌਕਰੀ ਦੇਣ ਦੇ ਨਿਰਦੇਸ਼ ਦਿੱਤੇ। 

Have something to say? Post your comment

Chandigarh

ਸਹਿਕਾਰਤਾ ਮੰਤਰੀ ਵੱਲੋਂ ਸੈਕਟਰ 17 ਸਥਿਤ ਸਹਿਕਾਰੀ ਬੈਂਕ ਦੀ ਅਚਨਚੈਤੀ ਚੈਕਿੰਗ

ਸਿੱਖ ਕੌਮ ਆਪਣੇ ਸ਼ਹੀਦਾਂ ਤੋਂ ਸੇਧ ਲੈ ਕੇ ਪੰਥ ਵਿਰੋਧੀ ਸ਼ਕਤੀਆਂ ਦਾ ਮੁਕਾਬਲਾ ਕਰੇ -ਬੀਬੀ ਜਗੀਰ ਕੌਰ

ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਭੁੱਖ ਹੜਤਾਲ ਜਾਰੀ

ਨਰਿੰਦਰ ਪਾਲ ਵਰਮਾ ਲਾਲੀ ਨੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

ਉਦਯੋਗ ਵਿਭਾਗ ਵੱਲੋਂ ਨਵੀਂ ਅਪਣਾਈ ਕਲੱਸਟਰ ਵਿਕਾਸ ਪਹੁੰਚ ਤਹਿਤ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ

ਜਿਲ੍ਹਾ ਮੋਹਾਲੀ ਦੀ ਗੱਤਕਾ ਟੀਮ ਦੇ ਟਰਾਇਲ 10 ਫਰਵਰੀ ਨੂੰ ਗੁਰਦਵਾਰਾ ਬਾਬੇ ਕੇ ਸੈਕਟਰ 53 ਚੰਡੀਗੜ੍ਹ ਵਿਖੇ

ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2021 ਸਬੰਧੀ ਆਬਜਰਵਰ ਨਿਯੁਕਤ

ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ-ਸਾਇੰਸਜ, ਬੰਗਲੌਰ ਵਲੋਂ ਮੈਡੀਕਲ ਅਫਸਰਾਂ ਤੇ ਸਲਾਹਕਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ

ਸੋਨੀ ਵੱਲੋਂ ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਉਸਾਰੀ ਸਬੰਧੀ ਕਾਰਜ ਇੱਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਆੱਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਬੀ.ਬੀ. ਬਹਿਲ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ