Thursday, February 25, 2021

Chandigarh

ਮਿਲਟਰੀ ਲਿਟਰੇਚਰ ਫੈਸਟੀਵਲ-ਪਹਿਲਾ ਦਿਨ, ਚੀਨ ਦੀ ਹਵਾਈ ਸ਼ਕਤੀ ਬਾਰੇ ਵਿਆਪਕ ਚਰਚਾ

PUNJAB NEWS EXPRESS | December 18, 2020 05:29 PM

ਚੰਡੀਗੜ : ਇਸ ਵਾਰ ਵਰਚੁਅਲ ਤੌਰ ‘ਤੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਚੌਥੇ ਭਾਗ ਦੇ ਪਹਿਲੇ ਦਿਨ ਚੀਨ ਦੀ ਹਵਾਈ ਸ਼ਕਤੀ ਬਾਰੇ ਵਿਆਪਕ ਚਰਚਾ ਕੀਤੀ ਗਈ।ਇਸ ਚਰਚਾ ਦਾ ਸੰਚਾਲਨ ਹਵਾਈ ਸੈਨਾ ਦੇ ਸਾਬਕਾ ਮੁਖੀ ਬੀ.ਐਸ. ਧਨੋਆ ਨੇ ਕੀਤਾ। ਇਸ ਚਰਚਾ ਵਿਚ ਏ.ਵੀ.ਐਮ. ਅਰਜੁਨ ਸੁਬਰਾਮਨੀਅਮ, ਜੀਪੀ ਕੈਪਟਨ ਰਵਿੰਦਰ ਛਤਵਾਲ ਅਤੇ ਡਾ. ਮਿੰਗ-ਸੀਹ ਸੇਨ ਸਾਮਲ ਸਨ।ਹਵਾਈ ਸੈਨਾ ਦੇ ਸਾਬਕਾ ਮੁਖੀ ਨੇ ਹਵਾਈ ਸੈਨਾ ਵਿਚ ਵੱਡੇ ਹਥਿਆਰਾਂ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕਰਕੇ ਇਸ ਚਰਚਾ ਦੀ ਸ਼ੁਰੂਆਤ ਕੀਤੀ।

ਉਹਨਾਂ ਚੀਨ ਦੀ ਸਰਹੱਦ ਨਾਲ ਲੱਗਦੇ ਭਾਰਤ ਦੇ ਇਲਾਕੇ ਦੀ ਝਲਕ ਪੇਸ਼ ਕੀਤੀ।ਹਵਾਈ ਸੈਨਾ ਦੇ ਸਾਬਕਾ ਮੁਖੀ ਨੇ ਏਅਰ ਬੇਸ ਤੋਂ ਲੜਾਕੂ ਜਹਾਜਾਂ ਦੀ ਦੂਰੀ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਕ ਯੁੱਧ ਵਿਚ ਈਂਧਣ ਨੂੰ ਦੁਬਾਰਾ ਭਰਨ ਲਈ ਜਹਾਜਾਂ ਨੂੰ ਉਨਾਂ ਦੇ ਬੇਸ ‘ਤੇ ਵਾਪਸ ਆਉਣਾ ਮਹੱਤਵਪੂਰਨ ਹੁੰਦਾ ਹੈ।ਉਹਨਾਂ ਲੜਾਕੂ ਜਹਾਜਾਂ ਨਾਲ ਤੈਅ ਕੀਤੀ ਦੂਰੀ ਅਤੇ ਏਅਰ ਬੇਸਾਂ ਦਰਮਿਆਨ ਦੂਰੀ ਦੀ ਤੁਲਨਾ ਕੀਤੀ।ਗੱਲਬਾਤ ਦੌਰਾਨ ਤਖ਼ਤਾਪਲਟ ਦੀ ਰਣਨੀਤੀ, ਫੈਲੀ ਹੋਈ ਥਾਂ ਤੋਂ ਕਾਰਜ ਕਰਨ ਦੀ ਯੋਗਤਾ, ਸਕੁਐਡਰਨ ਦੀ ਤਾਕਤ, ਲੜਾਈ ਦਾ ਤਜ਼ਰਬਾ, ਬੇਸ ਦੀ ਸਮਰੱਥਾ ਅਤੇ ਹਿਮਾਲਿਆ ਦੀ ਮਹੱਤਤਾ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਤਾਈਵਾਨ ਦੇ ਡਾਕਟਰ ਮਿੰਗ-ਸ਼ੀਹ ਸੇਨ ਨੇ ਜ਼ਮੀਨੀ ਹਮਲਾ ਕਰ ਰਹੇ ਬੰਬਰਾਂ ਅਤੇ ਹਵਾਈ ਹਮਲੇ ਦੀ ਸ਼ੁਰੂਆਤ ਕਰਨ ਵਿਚ ਤੋਪਖਾਨੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ।

ਉਹਨਾਂ ਚੀਨ ਦੀ ਹਵਾਈ ਸਮਰੱਥਾ, ਸਰਹੱਦੀ ਖੇਤਰਾਂ ਵਿੱਚ ਨਵੇਂ ਹਵਾਈ ਅੱਡੇ ਸਥਾਪਤ ਕਰਨ ਅਤੇ ਕੋਵਿਡ -19 ਕਾਰਨ ਵੱਡੇ ਜਹਾਜ਼ਾਂ ਦੇ ਨਿਰਮਾਣ ਵਿੱਚ ਦੇਰੀ ਬਾਰੇ ਵੀ ਜਾਣਕਾਰੀ ਦਿੱਤੀ। ਚੀਨ ਦੀ ਹਵਾਈ ਫੌਜ ਦੀਆਂ ਅਪਮਾਨਜਨਕ ਅਤੇ ਰੱਖਿਆਤਮਕ ਰਣਨੀਤੀਆਂ ਅਤੇ ਡਰੋਨ ਦੀ ਭੂਮਿਕਾ, ਸਾਈਬਰ ਅਤੇ ਇਲੈਕਟ੍ਰਾਨਿਕ ਇੰਟੈਲੀਜੈਂਸ ਵੀ ਇਸ ਦੀ ਗੱਲਬਾਤ ਦਾ ਹਿੱਸਾ ਸਨ।

ਦੋ ਕਿਤਾਬਾਂ ਦੇ ਲੇਖਕ ਅਰਜੁਨ ਸੁਬਰਾਮਣੀਅਮ ਨੇ ਆਪਣੇ ਨਿੱਜੀ ਤਜ਼ਰਬਿਆਂ ਦੇ ਅਧਾਰ ਤੇ ਭਾਰਤ ਅਤੇ ਚੀਨ ਦੇ ਟਕਰਾਅ ਦੀ ਸੰਭਾਵਨਾ ਬਾਰੇ ਗੱਲ ਕੀਤੀ। ਉਹਨਾਂ ਜੰਗ ਦੌਰਾਨ ਹਵਾਈ ਸ਼ਕਤੀ ਦੀ ਮਹੱਤਤਾ, ਵਿਘਨਕਾਰੀ ਰਣਨੀਤੀਆਂ ਅਤੇ ਜ਼ਮੀਨੀ ਸ਼ਕਤੀ ਦੀ ਭੂਮਿਕਾ ਬਾਰੇ ਗੱਲ ਕੀਤੀ ।ਜੀਪੀ ਕਪਤਾਨ ਰਵਿੰਦਰ ਛਤਵਾਲ ਨੇ ਭਾਰਤ ਵਿਰੁੱਧ ਯੁੱਧ ਵਿਚ ਚੀਨ ਦੀ ਸੀਮਾ, ਹਵਾਈ ਖੇਤਰਾਂ ਦੀ ਸਹਾਇਤਾ, ਡਰੋਨ ਦੇ ਉਤਪਾਦਨ ਖੇਤਰ , ਪ੍ਰੀਡੇਟਰ ਡਰੋਨ ਅਤੇ ਯੂਏਵੀ ਦੇ ਖੇਤਰ ਵਿੱਚ ਨਵੀਨਤਾ ਸਬੰਧੀ ਗੱਲਬਾਤ ਕੀਤੀ।

Have something to say? Post your comment

Chandigarh

ਸਹਿਕਾਰਤਾ ਮੰਤਰੀ ਵੱਲੋਂ ਸੈਕਟਰ 17 ਸਥਿਤ ਸਹਿਕਾਰੀ ਬੈਂਕ ਦੀ ਅਚਨਚੈਤੀ ਚੈਕਿੰਗ

ਸਿੱਖ ਕੌਮ ਆਪਣੇ ਸ਼ਹੀਦਾਂ ਤੋਂ ਸੇਧ ਲੈ ਕੇ ਪੰਥ ਵਿਰੋਧੀ ਸ਼ਕਤੀਆਂ ਦਾ ਮੁਕਾਬਲਾ ਕਰੇ -ਬੀਬੀ ਜਗੀਰ ਕੌਰ

ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਭੁੱਖ ਹੜਤਾਲ ਜਾਰੀ

ਨਰਿੰਦਰ ਪਾਲ ਵਰਮਾ ਲਾਲੀ ਨੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

ਉਦਯੋਗ ਵਿਭਾਗ ਵੱਲੋਂ ਨਵੀਂ ਅਪਣਾਈ ਕਲੱਸਟਰ ਵਿਕਾਸ ਪਹੁੰਚ ਤਹਿਤ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ

ਜਿਲ੍ਹਾ ਮੋਹਾਲੀ ਦੀ ਗੱਤਕਾ ਟੀਮ ਦੇ ਟਰਾਇਲ 10 ਫਰਵਰੀ ਨੂੰ ਗੁਰਦਵਾਰਾ ਬਾਬੇ ਕੇ ਸੈਕਟਰ 53 ਚੰਡੀਗੜ੍ਹ ਵਿਖੇ

ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2021 ਸਬੰਧੀ ਆਬਜਰਵਰ ਨਿਯੁਕਤ

ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ-ਸਾਇੰਸਜ, ਬੰਗਲੌਰ ਵਲੋਂ ਮੈਡੀਕਲ ਅਫਸਰਾਂ ਤੇ ਸਲਾਹਕਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ

ਸੋਨੀ ਵੱਲੋਂ ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਉਸਾਰੀ ਸਬੰਧੀ ਕਾਰਜ ਇੱਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਆੱਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਬੀ.ਬੀ. ਬਹਿਲ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ