Monday, May 06, 2024

Punjab

ਸੁਖਬੀਰ ਸਿੰਘ ਬਾਦਲ ਵੱਲੋਂ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ

AMRIK SINGH | April 24, 2024 11:51 AM
ਐਸ.ਓ.ਆਈ ਦੇ ਜੋਨ ਵਾਈਜ਼ ਪ੍ਰਧਾਨਾਂ ਦਾ ਐਲਾਨ,  3 ਬੁਲਾਰੇ ਵੀ ਨਿਯੁਕਤ।
 
ਚੰਡੀਗੜ੍ਹ:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਸ.ਓ.ਆਈ ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਰਾਜੂਖੰਨਾਂ ਅਤੇ ਐਸ.ਓ.ਆਈ ਦੇ ਪ੍ਰਧਾਨ ਸ. ਰਣਬੀਰ ਸਿੰਘ ਢਿੱਲੋਂ ਨਾਲ ਸਲਾਹ ਮਸ਼ਵਰਾ ਕਰਕੇ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। 
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਓ.ਆਈ ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਰਾਜੁਖੰਨਾ ਅਤੇ ਪ੍ਰਧਾਨ ਸ. ਰਣਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਅੱਜ ਦੇ ਜਥੇਬੰਦਕ ਢਾਂਚੇ ਵਿੱਚ ਪਿਛਲੇ ਲੰਮੇ ਸਮੇ ਤੋਂ ਮਿਹਨਤ ਕਰ ਰਹੇ ਨੌਂਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਨੂੰ 5 ਜੋਨਾਂ ਵਿੱਚ ਵੰਡ ਕੇ ਜੋਨਲ ਪ੍ਰਧਾਨ ਬਣਾੲੈ ਗਏ ਹਨ। ਮਾਲਵੇ ਦਾ ਵੱਡਾ ਇਲਾਵਾ ਹੋਣ ਕਰਕੇ ਇਸ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ । ਅੱਜ ਜਿਹਨਾਂ ਆਗੂਆਂ ਨੂੰ ਜੋਨ ਵਾਈਜ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਮਾਲਵਾ ਜੋਨ-1 ਦਾ ਪ੍ਰਧਾਨ ਸ. ਜਸ਼ਨਪ੍ਰੀਤ ਸਿੰਘ ਅੋਲਖ ਨੂੰ ਬਣਾਇਆ ਗਿਅ ਹੈ ਅਤੇ ਇਸ ਵਿੱਚ  ਜਿਲਾ ਫਾਜਲਿਕਾ, ਫਿਰੋਜਪੁਰ, ਫਰੀਦਕੋਟ, ਸ਼੍ਰੀ  ਮੁਕਤਸਰ ਸਾਹਿਬ, ਬਠਿੰਡਾ ਅਤੇ ਜਿਲਾ ਮਾਨਸਾ ਨੂੰ ਸ਼ਾਮਲ ਕੀਤਾ ਗਿਆ ਹੈ। ਮਾਲਵਾ ਜੋਨ-2 ਦਾ ਪ੍ਰਧਾਨ ਸ. ਮਨਪ੍ਰੀਤ ਸਿੰਘ ਮੰਨੂ ਨੂੰ  ਬਣਾਇਆ ਗਿਆ ਹੈ ਅਤੇ ਇਸ ਜੋਨ ਵਿੱਚ ਜਿਲਾ ਮੋਗਾ, ਜਗਰਾਉਂ ਪੁਲਿਸ ਜਿਲਾ, ਲੁਧਿਆਣਾ, ਮਲੇਰੋਕਟਲਾ ਅਤੇ ਪੁਲਿਸ ਜਿਲਾ ਖੰਨਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰਾਂ ਮਾਲਵਾ ਜੋਨ-3 ਦਾ ਪ੍ਰਧਾਨ ਸ. ਗੁਰਕੀਰਤ ਸਿੰਘ ਪਨਾਗ ਨੂੰ ਬਣਾਇਆ ਗਿਆ ਹੈ ਅਤੇ ਜਿਸ ਵਿੱਚ ਜਿਲਾ ਰੋਪੜ, ਮੋਹਾਲੀ, ਫਹਿਤਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਬਰਨਾਲਾ ਨੂੰ ਸ਼ਾਮਲ ਕੀਤਾ ਗਿਆ ਹੈ। ਮਾਝਾ ਜੋਨ ਦਾ ਪ੍ਰਧਾਨ ਸ. ਅਮਨਪ੍ਰੀਤ ਸਿੰਘ ਹੈਰੀ ਨੂੰ ਬਣਾਇਆ ਗਿਆ ਹੈ। ਦੋਆਬਾ ਜੋਨ ਦਾ ਪ੍ਰਧਾਨ ਸ. ਸੁਖਜਿੰਦਰ ਸਿੰਘ ਔਜਲਾ ਨੂੰ ਨਿਯੁਕਤ ਕੀਤਾ ਗਿਆ ਹੈ। ਚੰਡੀਗੜ੍ਹ ਯੂ.ਟੀ ਜੋਨ ਦਾ ਪ੍ਰਧਾਨ ਸ. ਹਰਮਨਦੀਪ ਸਿੰਘ ਰੰਧਾਵਾ ਨੂੰ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਲਾ ਬਠਿੰਡਾ ਸ਼ਹਿਰੀ ਦਾ ਐਸ.ਓ.ਆਈ ਦਾ ਪ੍ਰਧਾਨ ਸ੍ਰੀ ਡਾਇਮੰਡ ਖੰਨਾ ਨੂੰ ਬਣਾਇਆ ਗਿਆ ਹੈ। ਇਸੇ ਤਰਾਂ ਬੀਬਾ ਸ਼ਰਿਸ਼ਟੀ ਜੈਨ, ਸ. ਕਰਨਵੀਰ ਸਿੰਘ ਅਤੇ ਸ. ਹਰਸ਼ਦੀਪ ਸਿੰਘ ਨੂੰ ਐੇਸ.ਓ.ਆਈ ਦੇ ਬੁਲਾਰੇ ਨਿਯੁਕਤ ਕੀਤਾ ਗਿਆ ਹੈ। 
ਜਿਹਨਾਂ ਨੌਂਜਵਾਨਾਂ ਨੂੰ ਐਸ.ਓ.ਆਈ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਅਕੇਸ਼ਕਮਲਜੀਤ ਸਿੰਘ, ਸ. ਗੁਰਨੂਰ ਸਿੰਘ ਕਾਂਡਾ,   ਸ. ਜਤਿੰਦਰਪਾਲ ਸਿੰਘ ਜੇ.ਪੀ ਬਰਾੜ, ਸ਼੍ਰੀ ਸ਼ੰਮੀ ਕੰਗ, ਸ. ਹਰਕਮਲ ਸਿੰਘ ਭੂਰੇਗਿੱਲ ਅਤੇ ਸ਼ ਮਨਿੰਦਰਜੀਤ ਸਿੰਘ ਵੜੈਚ ਦੇ ਨਾਮ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਜਿਹਨਾਂ ਨੌਂਜਵਾਨਾਂ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਤਰਨਦੀਪ ਸਿੰਘ ਚੀਮਾ, ਸ. ਗੁਰਸ਼ਾਨ ਸਿੰਘ ਧਾਲੀਵਾਲ, ਸ. ਗੁਰਬਾਜ਼ ਸਿੰਘ ਬਾਠ, ਸ. ਮਨਜੋਤ ਸਿੰਘ, ਸ. ਅਨਮੋਲਦੀਪ  ਸਿੰਘ ਬਰਾੜ ਅਤੇ ਸ. ਸਿਮਰਨਜੀਤ ਸਿੰਘ ਪਟਿਆਲਵੀ ਦੇ ਨਾਮ ਸ਼ਾਮਲ ਹਨ। 
ਜਿਹਨਾਂ ਨੌਂਜਵਾਨਾਂ ਨੂੰ ਐਸ.ਓ.ਆਈ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਕੁਲਦੀਪ ਸਿੰਘ, ਸ. ਜਸ਼ਨਦੀਪ ਸਿੰਘ ਜਵੰਧਾ, ਸ. ਸੁਖਬੀਰ ਸਿੰਘ ਅਤੇ ਸ. ਜਸ਼ਨਦੀਪ ਸਿੰਘ ਸੰਧੂ ਦੇ ਨਾਮ ਸ਼ਾਮਲ ਹਨ।

Have something to say? Post your comment

google.com, pub-6021921192250288, DIRECT, f08c47fec0942fa0

Punjab

ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਮੰਗਾਂ ਨੂੰ ਲੈ ਕੇ ਪੱਤਰਕਾਰਾਂ ਨੇ ਕੀਤਾ ਸਰਕਾਰ ਖਿਲਾਫ ਰੋਸ ਮਾਰਚ, ਤੱਗੜ ਨੂੰ ਬਿਨਾਂ ਕਿਸੇ ਦੇਰੀ ਦੇ ਰਿਹਾਅ ਕੀਤਾ ਜਾਵੇ

ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ- ਹਰਚੰਦ ਸਿੰਘ ਬਰਸਟ

ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਮੂਲਮੰਤਰ ਤੇ ਗੁਰਮੰਤਰ ਦਾ ਜਾਪ ਕਰਕੇ ਪੰਥ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਉੱਤੇ ਪ੍ਰਾਈਮ ਸਿਨੇਮਾ ਦੇ ਮਾਲਕ ਅਤੇ ਪ੍ਰਬੰਧਕਾਂ ਖਿਲਾਫ ਮਾਮਲਾ ਦਰਜ: ਮੁੱਖ ਚੋਣ ਅਧਿਕਾਰੀ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ