Sunday, May 16, 2021
ਤਾਜਾ ਖਬਰਾਂ
ਸ਼ਨੀਵਾਰ ਤੇ ਐਤਵਾਰ ਨੂੰ ਰਿਟੇਲ ਤੇ ਹੋਲਸੇਲ ਦੇ ਸ਼ਰਾਬ ਦੇ ਠੇਕੇ ਖੋਲੇ ਜਾ ਸਕਣਗੇਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ ਟਵੀਟ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਫਿਰਕੂ ਬਿਖੇੜਾ ਖੜ੍ਹਾ ਕਰਨ ਦੀ ਸ਼ਰਮਾਨਕ ਕੋਸ਼ਿਸ਼ ਦੱਸਿਆਪੇਂਡੂ ਇਲਾਕਿਆਂ ਵਿਚ ਕੋਵਿਡ ਦੇ ਕੇਸ ਵਧਣ ’ਤੇ ਮੁੱਖ ਮੰਤਰੀ ਨੇ ਪਿੰਡਾਂ ਨੂੰ ਸਿਰਫ ਕਰੋਨਾ ਮੁਕਤ ਵਿਅਕਤੀਆਂ ਨੂੰ ਪ੍ਰਵੇਸ਼ ਕਰਨ ਦੇਣ ਲਈ ਆਖਿਆਮੁੱਖ ਮੰਤਰੀ ਨੇ ਛੱਪੜ ਵਿੱਚ ਡੁੱਬਣ ਕਾਰਨ 5 ਬੱਚਿਆਂ ਸਣੇ ਛੇ ਜਣਿਆਂ ਦੀ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਹਰੇਕ ਪਰਿਵਾਰ ਨੂੰ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦੇ ਦੇਹਾਂਤ ਉਤੇ ਦੁੱਖ ਦਾ ਪ੍ਰਗਟਾਵਾਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕਾਂਗਰਸੀ ਵਰਕਰਾਂ/ਲੀਡਰਾਂ ਨੂੰ ਅਪੀਲ

Chandigarh

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਚੋਣ ਲਈ ਸਰਗਰਮੀਆਂ ਜ਼ੋਰਾਂ ’ਤੇ

PUNJAB NEWS EXPRESS | April 19, 2021 01:44 PM

ਮਹਿਰਾਜ: ਮੌਜੂਦਾ ਕਿਸਾਨੀ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਮਹਿਰਾਜ ਵਾਸੀ ਰਵਿੰਦਰ ਸਿੰਘ ਧਾਲੀਵਾਲ ਜੋ ਬਿੱਲਾ ਧਾਲੀਵਾਲ ਵਜੋਂ ਜਾਣਿਆ ਜਾਂਦਾ ਹੈ।ਉਹ ਇਸ ਸਮੇਂ ਪੰਜਾਬ ਯੂਨੀਵਰਸਿਟੀ ਤੋਂ ਪੀਐਚ ਡੀ ਕਰ ਰਿਹਾ ਹੈ।ਸੈਨੇਟ ਦੀ ਮਈ ਮਹੀਨੇ ਹੋਣ ਵਾਲੀ ਚੋਣ ਵਿਚ ਉਮੀਦਵਾਰ ਬਣਿਆ ਹੈ।ਜਿਸ ਨੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪਣੇ ਸਮਰਥਕਾਂ ਨਾਲ ਪਹੁੰਚ ਕਰਨ ਦੀ ਮੁਹਿੰਮ ਨੂੰ ਸਿਖਰ ਤੇ ਪਹੁੰਚਾਇਆ ਹੋਇਆ ਹੈ।ਇਸ ਸਬੰਧੀ ਇੱਥੇ ਦੇਸ਼ ਸੇਵਕ ਦੇ ਨਾਲ ਖਾਸ ਗੱਲਬਾਤ ਕਰਦਿਆਂ ਬਿੱਲਾ ਧਾਲੀਵਾਲ ਨੇ ਦੱਸਿਆ ਕਿ ਚੋਣ ਨਿਯਮ ਦੇ ਅਨੁਸਾਰ ਇਹ ਚੋਣ 16 ਮਈ 2021 ਨੂੰ ਹੋ ਰਹੀ ਹੈ।

ਇਸ ਚੋਣ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੁਏਟ ਮੈਂਬਰ ਹਿੱਸਾ ਲੈਣਗੇ ਜਿਨ੍ਹਾਂ ਨੇ ਆਪਣੀ ਮੈਂਬਰਸ਼ਿਪ ਰਜਿਸਟਰਡ ਕਰਵਾਈ ਹੋਈ ਹੈ।ਬਿੱਲਾ ਧਾਲੀਵਾਲ ਨੇ ਦੱਸਿਆ ਕਿ ਵੋਟਰਾਂ ਦੀ ਗਿਣਤੀ ਤਕਰੀਬਨ 3ਲੱਖ ਤੋਂ ਉੱਪਰ ਹੈ, ਜਿਨ੍ਹਾਂ ਨਾਲ ਜਾਤੀ ਤੌਰ ਤੇ ਸੰਪਰਕ ਕਰਨਾ ਅਸੰਭਵ ਹੈ ਪਰ ਉਨ੍ਹਾਂ ਦੀ ਚੋਣ ਮੁਹਿੰਮ ਟੀਮ ਵੱਲੋਂ ਵ੍ਹੱਟਸਐਪ, ਫੇਸਬੁੱਕ ਜ਼ਰੀਏ ਸੰਪਰਕ ਸਾਧਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਬੰਧਤ ਪੋਲਿੰਗ ਬੂਥ ਵੋਟਰਾਂ ਦੀ ਗਿਣਤੀ ਅਤੇ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਨੇਡੇ ਬਣਾਏ ਜਾਣਗੇ ਜਿਨ੍ਹਾਂ ਬਾਰੇ ਵੋਟਰਾਂ ਨੂੰ ਸਮੇਂ ਤੋਂ ਪਹਿਲਾਂ ਸੂਚਿਤ ਕਰ ਦਿੱਤਾ ਜਾਵੇਗਾ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਵੱਖ ਵੱਖ ਜ਼ਿਲ੍ਹਾ ਪੱਧਰੀ ਟੀਮਾਂ ਦਾ ਗਠਨ ਕਰਕੇ ਚੋਣ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ।ਉਨ੍ਹਾਂ ਗੱਲਬਾਤ ਕਰਦਿਆਂ ਅੱਗੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪਹਿਲਾਂ ਸੈਨੇਟ ਦੀ ਚੋਣ ਕਰਵਾਉਣ ਦੀ ਥਾਂ ਆਪਣੇ ਚਹੇਤਿਆਂ ਨੂੰ ਨਾਮਜਦ ਕਰਕੇ ਇਸ ਵੱਕਾਰੀ ਵਿੱਦਿਅਕ ਸੰਸਥਾ ਦੀ ਵਾਗਡੋਰ ਸੰਭਾਲਣਾ ਚਾਹੁੰਦੀ ਸੀ ਤਾਂ ਜੋ ਆਰ, ਐੱਸ, ਐੱਸ ਦੇ ਏਜੰਡੇ ਨੂੰ ਅਗਾਂਹ ਤੁਰਿਆ ਜਾਵੇ ਪਰ ਮਾਣਯੋਗ ਹਾਈ ਕੋਰਟ ਦੇ ਆਦੇਸ਼ਾਂ ਤੇ ਇਹ ਚੋਣ ਹੋਣੀ ਯਕੀਨੀ ਬਣੀ ਹੈ, ਜਿਸ ਵਿਚ ਲੋਕ ਰਾਜ਼ੀ ਢੰਗ ਨਾਲ ਚੰਗੀ ਤੇ ਉਸਾਰੂ ਸੋਚ ਵਾਲੇ ਮੈਂਬਰ ਚੁਣੇ ਜਾਣੇ ਹਨ ਜੋ ਸੰਸਥਾ ਦੇ ਚੰਗੇ ਵਿੱਦਿਅਕ ਮਾਹੌਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕਰਨ ਦੇ ਨਾਲ ਨਾਲ ਪੰਜਾਬ ਯੂਨੀਵਰਸਿਟੀ ਦੀ ਸ਼ਾਨ ਨੂੰ ਹੋਰ ਚਾਰ ਚੰਨ ਲਾਉਣ ਲਈ ਕੰਮ ਕਰਨਗੇ।ਇਸ ਮੌਕੇ ਲੁਧਿਆਣਾ ਜ਼ਿਲ੍ਹੇ ਵੋਟਰਾਂ ਨਾਲ ਤਾਲਮੇਲ ਕਰ ਰਹੇ ਰਪਿੰਦਰ ਸਿੰਘ ਪੰਨੂ ਬੜੂੰਦੀ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ ਚੋਣ ਮੁਹਿੰਮ ਜ਼ੋਰਾਂ ਤੇ ਹੈ ਅਤੇ ਰਵਿੰਦਰ ਸਿੰਘ ਧਾਲੀਵਾਲ ਦੇ ਹੱਕ ਵਿੱਚ ਵੋਟਰਾਂ ਵੱਲੋਂ ਪਹਿਲ ਦੇ ਆਧਾਰ ਤੇ ਚੰਗਾ ਹੁੰਗਾਰਾ ਭਰਿਆ ਜਾ ਰਿਹਾ ਹੈ।ਇਸ ਇਸ ਮੌਕੇ ਪਿ੍ਰੰਸੀਪਲ ਕੁਲਜੀਤ ਸਿੰਘ ਮਹਿਰਾਜ ਕਿਹਾ ਕੇ ਸਾਡੇ ਨਗਰ ਦੇ ਉੱਦਮੀ ਅਤੇ ਲੋਕ ਪੱਖੀ ਸੈਨੇਟਰ ਦੀ ਚੋਣ ਲੜ ਰਹੇ ਬਿੱਲਾ ਧਾਲੀਵਾਲ ਸੈਨੇਟ ਮੈਂਬਰ ਵਜੋਂ ਜਿੱਤ ਕੇ ਪੁੱਜਣਾ ਇਸ ਲਈ ਵੀ ਜਰੂਰੀ ਹੈ ਕਿ ਉਥੇ ਅਫਸਰਸ਼ਾਹੀ ਨੂੰ ਮਨਮਾਨੀਆਂ ਕਰਨ ਵਾਲਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕ ਪੱਖੀ ਫੈਸਲੇ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ ਤਾਂ ਜੋ ਆਮ ਲੋਕਾਂ ਦਾ ਅਜਿਹੀ ਉੱਚੇ ਮਿਆਰ ਵਾਲੀ ਵਿੱਦਿਅਕ ਸੰਸਥਾ ਵਿਚ ਆਪਣਾ ਵਿਸ਼ਵਾਸ ਹੋਰ ਪੱਕਾ ਹੋ ਸਕੇ।

Have something to say? Post your comment

Chandigarh

ਟ੍ਰਾਈਸਿਟੀ ਬੰਦ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਮੁਹਾਲੀ ਵਿੱਚ ਲੌਕਡਾਊਨ ਰਹੇਗਾ

ਕੋਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਲਾਇਆ ਲਾਕਡਾਊਨ

ਸੋਨੀ ਵੱਲੋਂ ਮੈਡੀਕਲ ਕਾਲਜਾਂ ਦੇ ਸਟਾਫ਼ ਦੀ ਵੈਕਸੀਨੇਸ਼ਨ ਜਲਦ ਮੁਕੰਮਲ ਕਰਨ ਦੇ ਹੁਕਮ

ਸਹਿਕਾਰਤਾ ਮੰਤਰੀ ਵੱਲੋਂ ਸੈਕਟਰ 17 ਸਥਿਤ ਸਹਿਕਾਰੀ ਬੈਂਕ ਦੀ ਅਚਨਚੈਤੀ ਚੈਕਿੰਗ

ਸਿੱਖ ਕੌਮ ਆਪਣੇ ਸ਼ਹੀਦਾਂ ਤੋਂ ਸੇਧ ਲੈ ਕੇ ਪੰਥ ਵਿਰੋਧੀ ਸ਼ਕਤੀਆਂ ਦਾ ਮੁਕਾਬਲਾ ਕਰੇ -ਬੀਬੀ ਜਗੀਰ ਕੌਰ

ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਭੁੱਖ ਹੜਤਾਲ ਜਾਰੀ

ਨਰਿੰਦਰ ਪਾਲ ਵਰਮਾ ਲਾਲੀ ਨੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

ਉਦਯੋਗ ਵਿਭਾਗ ਵੱਲੋਂ ਨਵੀਂ ਅਪਣਾਈ ਕਲੱਸਟਰ ਵਿਕਾਸ ਪਹੁੰਚ ਤਹਿਤ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ

ਜਿਲ੍ਹਾ ਮੋਹਾਲੀ ਦੀ ਗੱਤਕਾ ਟੀਮ ਦੇ ਟਰਾਇਲ 10 ਫਰਵਰੀ ਨੂੰ ਗੁਰਦਵਾਰਾ ਬਾਬੇ ਕੇ ਸੈਕਟਰ 53 ਚੰਡੀਗੜ੍ਹ ਵਿਖੇ

ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2021 ਸਬੰਧੀ ਆਬਜਰਵਰ ਨਿਯੁਕਤ