Friday, April 26, 2024

Chandigarh

ਦੋਆਬਾ ਖੇਤਰ ਵਿੱਚ ਬਸਪਾ ਦੀ ਲਗਾਤਾਰ ਵੱਧਦੀ ਵੋਟ ਫ਼ੀਸਦੀ ਨਾਲ ਹੋਰ ਪਾਰਟੀਆਂ ਚ ਘਬਰਾਹਟ - ਗੜੀ

PUNJABNEWS EXPRESS | February 03, 2022 06:36 PM

ਚੰਡੀਗੜ੍ਹ:ਬਹੁਜਨ ਸਮਾਜ ਪਾਰਟੀ ਦੀ ਦੋਆਬਾ ਖੇਤਰ ਵਿੱਚ ਵੋਟ ਪਰਸੇਂਟੇਜ 2019 ਚ 2017 ਦੇ ਮੁਕਾਬਲੇ ਵਧੀ ਹੈ , ਇਸ ਨਾਲ ਜਿੱਥੇ ਇੱਕ ਪਾਸੇ 20 ਬਸਪਾ ਉਮੀਦਵਾਰਾਂ ਦੇ ਹੌਸਲੇ ਬੁਲੰਦ ਹੋਏ ਹਨ , ਦੂਜੇ ਪਾਸੇ ਮਾਇਆਵਤੀ ਦਾ 8 ਫਰਵਰੀ ਨੂੰ ਪੰਜਾਬ ਦੌਰੇ ਨਾਲ ਪੰਜਾਬ ਦੇ ਦਲਿਤਾਂ ਦੀਆਂ ਉਮੀਦਾਂ ਹੋਰ ਵਧ ਜਾਣਗੀਆਂ I ਇਸ ਗੱਲ ਲੜਾ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਇਥੇ ਕੀਤਾ ।

ਗੜੀ ਨੇ ਕਿਹਾ ਕਿ ਇਸ ਵਾਰ ਬਸਪਾ - ਅਕਾਲੀ ਗੱਠਜੋਡ਼ ਨਾਲ ਬਾਕੀ ਪਾਰਟੀਆਂ ਚ ਖਲਬਲੀ ਮਚੀ ਹੋਈ ਹੈ , ਊਨਾ ਕਿਹਾ ਕਿ ਤੱਥਾਂ ਦੇ ਆਧਾਰ ਉੱਤੇ ਆਪਣੇ ਵੋਟ ਬੈਂਕ ਨੂੰ ਲਗਾਤਾਰ ਵਧਦਾ ਹੋਇਆ ਵੇਖ ਰਹੇ ਹਾਂ , ਖਾਸਕਰ ਕਾਂਗਰਸ ਦੀ ਆਪਸੀ ਫੂਟ ਅਤੇ ਵਰਚਸਵ ਦੀ ਲੜਾਈ ਵੇਖਕੇ ਪੰਜਾਬ ਦੀ ਜਨਤਾ ਸਾਡੇ ਨਾਲ ਜੁੜ ਰਹੀ ਹੈ I ਗੜ੍ਹੀ ਨੇ ਕਿਹਾ ਕਿ ਉਨ੍ਹਾਂ ਨੂੰ ਭਲੀਭਾਂਤੀ ਇਹ ਪਤਾ ਹੈ ਅਜੋਕੇ ਮੁਸ਼ਕਲ ਹਾਲਾਤਾਂ ਵਿਚੋਂ ਸੂਬੇ ਨੂੰ ਕੌਣ ਉਭਾਰ ਸਕਦਾ ਹੈ । ਧਿਆਨ ਯੋਗ ਹੈ ਕਿ ਬਸਪਾ ਦਾ ਵੋਟ ਫੀਸਦੀ ਚ 2017 ਦੇ ਮੁਕਾਬਲੇ 2019 ਵਿੱਚ 24240 ਵੋਟ ਵਧੇ , ਇਸੇ ਤਰ੍ਹਾਂ ਆਦਮਪੁਰ ਵਿੱਚ 33940 , ਗੜ ਸ਼ੰਕਰ ਵਿੱਚ 17066 , ਨਕੋਦਰ ਵਿੱਚ 18759 , ਫਗਵਾੜਾ ਵਿੱਚ 23578 , ਕਰਤਾਰਪੁਰ ਵਿੱਚ 25 839 , ਜਾਲੰਧਰ ਕੈਂਟ ਵਿੱਚ 15064 ਅਤੇ ਫਿਲੌਰ ਵਿੱਚ 15923 ਵੋਟ ਵਧਣ ਨਾਲ ਹੋਰ ਪਾਰਟੀਆਂ ਦੀਆਂ ਧੜਕਣਾਂ ਵਧੀਆਂ ਹੋਈਆਂ ਹਨ।

Have something to say? Post your comment

google.com, pub-6021921192250288, DIRECT, f08c47fec0942fa0

Chandigarh

ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਜਮਹੂਰੀਅਤ ਅਤੇ ਸੱਚਾਈ ਦੀ ਜਿੱਤਃ ਮੁੱਖ ਮੰਤਰੀ

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 40-ਏ ਦੀ ਹੋਈ ਚੋਣ,  ਹਰਵਿੰਦਰ ਸਿੰਘ ਪ੍ਰਧਾਨ ਅਤੇ ਮਨਜੀਤ ਸਿੰਘ ਚਾਨਾ ਜਨਰਲ ਸਕੱਤਰ ਬਣੇ

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾ ਨੇ ਸਕੱਤਰੇਤ ਕੀਤਾ ਬੰਦ

ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਭਾਜਪਾ ਨੇ ਭਾਜਪਾ ਲਈ ਅਤੇ ਭਾਜਪਾ ਲਈ ਬਣਾਉਣ ਦੀ ਕੋਸ਼ਿਸ਼ ਕੀਤੀ: ਅਰਸ਼ਪ੍ਰੀਤ ਖਡਿਆਲ

ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ

ਡੇਰਾ ਸਿਰਸਾ ਮੁਖੀ ਨੇ ਕੀਤੀ ਸਿਆਸਤ ਤੋਂ ਤੌਬਾ, ਸਿਆਸੀ ਵਿੰਗ ਕੀਤਾ ਭੰਗ

ਬੇਅਦਬੀ ਮਾਮਲੇ ਨੂੰ ਲੈ ਕੇ ਡੇਰਾ ਸਿਰਸਾ ਮੁਖੀ ਵੱਲੋਂ ਦਾਇਰ ਪਟੀਸ਼ਨ 'ਤੇ ਅੱਜ ਹੋਵੇਗੀ ਹਾਈਕੋਰਟ 'ਚ ਸੁਣਵਾਈ

ਸਕੱਤਰੇਤ ਕਲਚਰਲ ਸੁਸਾਇਟੀ ਵੱਲ ‘ਬੋਲ ਪੰਜਾਬ ਦੇ’ 23 ਫਰਵਰੀ ਨੂੰ

ਅਧਿਆਪਕ ਮੰਗਾਂ ਨੂੰ ਲੈ ਕੇ ਗਵਰਨਰ ਹਾਊਸ ਤੱਕ ਕੱਢਣਗੇ ਰੋਸ ਮਾਰਚ

ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ ਨਗਰ ਨਿਗਮ ਅਤੇ ਮੋਹਾਲੀ ਪ੍ਰਸ਼ਾਸਨ ਨੇ 74ਵੇਂ ਗਣਤੰਤਰ ਦਿਵਸ ਮੌਕੇ ਨੇ ਵਿਸ਼ਵਾਸ ਫਾਊਂਡੇਸ਼ਨ ਨੂੰ ਕੀਤਾ ਸਨਮਾਨਿਤ