Thursday, February 25, 2021

Chandigarh

ਕੋਠੀਆਂ,ਫੈਕਟਰੀਆਂ ਤੇ ਪੈਸਾ ਹੜੱਪ ਕੇ ਧੀ, ਵਿਧਵਾ ਮਾਂ ਨੂੰ ਭੁੱਲੀ

ਪੰਜਾਬ ਨਿਊਜ਼ ਐਕਸਪ੍ਰੈਸ | September 20, 2020 11:28 AM

ਚੰਡੀਗੜ੍ਹ :  ਲਾਲਚੀ ਪ੍ਰਵਿਰਤੀ ਦੇ ਇਸ ਦੌਰ ਵਿੱਚ ਮਨੁੱਖੀ ਰਿਸ਼ਤੇ ਹੁਣ ਤਾਰ-ਤਾਰ ਹੋਣ ਲੱਗ ਪਏ ਹਨ। ਜਿਸ ਦੀ ਤਾਜ਼ਾ ਉਦਾਹਰਨ ਹਨ ਐੱਸਏਐੱਸ ਨਗਰ ਮੋਹਾਲੀ  ਫੇਜ਼ -2 ਦੀ ਬਜ਼ੁਰਗ ਔਰਤ ਸ਼ੀਲ ਲੂਥਰਾ। ਸ਼ੀਲ ਲੂਥਰਾ ਦੀ ਵੱਡੀ ਧੀ ਨੇ ਲੁਧਿਆਣਾ ਸਥਿਤ ਫੈਕਟਰੀਆਂ , ਪਲਾਟ ਤੇ ਰਕਮਾਂ ਤਾਂ ਆਪਣੀ ਮਾਂ ਤੇ ਪਿਓ ਦੀ ਜਾਇਦਾਦ ਵਿੱਚੋਂ ਹੜੱਪ ਲਈਆਂ ਪਰ ਹੁਣ ਉਹ ਆਪਣੀ 84 ਸਾਲਾ ਮਾਂ ਨੂੰ ਬਿਲਕੁਲ ਹੀ ਭੁੱਲ ਗਈ ਹੈ।
ਸ਼ੀਲ ਲੂਥਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਧੀ ਅਤੇ ਜਵਾਈ ਨੇ ਜਾਇਦਾਦ ਵਿੱਚੋਂ 90 ਫ਼ੀਸਦੀ ਹਿੱਸਾ ਤਾਂ ਧੱਕੇ ਨਾਲ ਲੈ ਲਿਆ ਪਰ ਹੁਣ  ਉਸ ਦੀ ਵੱਡੀ ਧੀ ਨੇ 6 ਸਾਲ ਤੋਂ ਉਸ ਦਾ ਦੁੱਖ ਸੁੱਖ ਪੁੱਛਣਾ ਹੀ ਬੰਦ ਕਰ ਦਿੱਤਾ ਹੈ। ਉਹ ਇੰਨੀ ਬੇਦਰਦੀ ਹੋ ਗਈ ਹੈ ਕਿ ਫੋਨ 'ਤੇ ਵੀ ਗੱਲ ਨਹੀਂ ਕਰਦੀ। ਹੋਰ ਤਾਂ ਹੋਰ ਉਸ ਦੇ ਦੋਹਤਿਆਂ ਨੂੰ ਵੀ ਫੋਨ 'ਤੇ ਗੱਲ ਕਰਨ ਤੋਂ ਮਨ੍ਹਾਂ ਕੀਤਾ ਜਾਂਦਾ ਹੈ।  ਇਲਾਜ ਕਰਵਾਉਣ ਦੀ ਸਿਰਦਰਦੀ ਤਾਂ ਉਹ ਬਿਲਕੁੱਲ ਵੀ ਮੁੱਲ ਨਹੀਂ ਲੈਂਦੇ । ਉਨ੍ਹਾਂ ਜਾਣਕਾਰੀ ਦਿੱਤੀ ਕਿ ਸੀਨੀਅਰ ਸਿਟੀਜ਼ਨ ਦੇ ਪੱਖ ਲਈ ਬਣੇ ਕਾਨੂੰਨਾਂ ਤਹਿਤ ਉਨ੍ਹਾਂ ਐਸਏਐਸ ਨਗਰ ਮੁਹਾਲੀ ਦੇ ਐਸਡੀਐਮ ਦੀ ਅਦਾਲਤ ਵਿੱਚ ਆਪਣੀ ਧੀ ਖ਼ਿਲਾਫ਼ ਕੇਸ ਕੀਤਾ ਹੈ। ਜਿਸ ਦੀ ਸੁਣਵਾਈ 30 ਸਤੰਬਰ ਨੂੰ ਹੋਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸਦੀ ਧੀ ਨੂੰ ਉਸਦੀ ਕੋਈ ਪ੍ਰਵਾਹ ਨਹੀਂ ਤਾਂ ਫਿਰ ਉਹ ਆਪਣੇ ਮਾਪਿਆਂ ਦੀ ਜਾਇਦਾਦ ਵਾਪਸ ਕਰੇ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਉਸ ਦੀ ਧੀ ਨੇ ਉਸ ਦਾ ਹਾਲ ਚਾਲ ਤਾਂ ਕੀ ਪੁੱਛਣਾ ਸੀ, ਉਲਟਾ ਉਸ ਦੇ ਇੱਕੋ ਇੱਕ ਛੋਟੇ ਜਿਹੇ ਫਲੈਟ 'ਤੇ ਵੀ ਉਸ ਦੀ ਧੀ 'ਤੇ ਜਵਾਈ ਨੇ ਅੱਖ ਰੱਖੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਫੋਨ 'ਤੇ ਸ਼ੀਲ ਲੂਥਰਾ ਦੇ ਜਵਾਈ ਅਤੇ ਧੀ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਫੋਨ ਹੀ ਕੱਟ ਦਿੱਤਾ।
    

Have something to say? Post your comment

Chandigarh

ਸਹਿਕਾਰਤਾ ਮੰਤਰੀ ਵੱਲੋਂ ਸੈਕਟਰ 17 ਸਥਿਤ ਸਹਿਕਾਰੀ ਬੈਂਕ ਦੀ ਅਚਨਚੈਤੀ ਚੈਕਿੰਗ

ਸਿੱਖ ਕੌਮ ਆਪਣੇ ਸ਼ਹੀਦਾਂ ਤੋਂ ਸੇਧ ਲੈ ਕੇ ਪੰਥ ਵਿਰੋਧੀ ਸ਼ਕਤੀਆਂ ਦਾ ਮੁਕਾਬਲਾ ਕਰੇ -ਬੀਬੀ ਜਗੀਰ ਕੌਰ

ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਭੁੱਖ ਹੜਤਾਲ ਜਾਰੀ

ਨਰਿੰਦਰ ਪਾਲ ਵਰਮਾ ਲਾਲੀ ਨੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

ਉਦਯੋਗ ਵਿਭਾਗ ਵੱਲੋਂ ਨਵੀਂ ਅਪਣਾਈ ਕਲੱਸਟਰ ਵਿਕਾਸ ਪਹੁੰਚ ਤਹਿਤ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ

ਜਿਲ੍ਹਾ ਮੋਹਾਲੀ ਦੀ ਗੱਤਕਾ ਟੀਮ ਦੇ ਟਰਾਇਲ 10 ਫਰਵਰੀ ਨੂੰ ਗੁਰਦਵਾਰਾ ਬਾਬੇ ਕੇ ਸੈਕਟਰ 53 ਚੰਡੀਗੜ੍ਹ ਵਿਖੇ

ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2021 ਸਬੰਧੀ ਆਬਜਰਵਰ ਨਿਯੁਕਤ

ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ-ਸਾਇੰਸਜ, ਬੰਗਲੌਰ ਵਲੋਂ ਮੈਡੀਕਲ ਅਫਸਰਾਂ ਤੇ ਸਲਾਹਕਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ

ਸੋਨੀ ਵੱਲੋਂ ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਉਸਾਰੀ ਸਬੰਧੀ ਕਾਰਜ ਇੱਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਆੱਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਬੀ.ਬੀ. ਬਹਿਲ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ