Thursday, February 25, 2021

Chandigarh

ਆਬਕਾਰੀ ਵਿਭਾਗ ਨੇ ਪੁਲਿਸ ਨਾਲ ਸਾਂਝੀ ਕਾਰਵਾਈ ਵਿੱਚ 1400 ਲੀਟਰ ਈਐਨਏ ਦੀ ਵੱਡੀ ਖੇਪ ਕੀਤੀ ਬਰਾਮਦ

PUNJAB NEWS EXPRESS | December 12, 2020 08:04 AM
ਚੰਡੀਗੜ/ਐਸ.ਏ.ਐਸ.ਨਗਰ:ਐਕਸਟਰਾ ਨਿਊਟਰਲ ਅਲਕੋਹਲ (ਈ.ਐਨ.ਏ.) ਦੀ ਚੋਰੀ ਵਿੱਚ ਸ਼ਾਮਲ ਤਸਕਰਾਂ ਖਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਆਬਕਾਰੀ ਵਿਭਾਗ, ਆਬਕਾਰੀ ਪੁਲਿਸ ਅਤੇ ਅੰਮਿ੍ਰਤਸਰ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਅਤੇ ਇਕ ਮਹਿੰਦਰਾ ਪਿਕ-ਅਪ ਜਿਸਦਾ  ਨੰਬਰ ਪੀ.ਬੀ.-02-ਟੀ.ਜੀ.-1147 ਹੈ, ਤੋਂ ਈ.ਐਨ.ਏ. ਦੇ 200 ਲੀਟਰ ਦੇ 7 ਡਰੱਮ (ਕੁੱਲ 1400 ਲੀਟਰ) ਬਰਾਮਦ ਕੀਤੇ। ਟੀਮ ਨੇ ਮਹਿੰਦਰਾ ਪਿਕ-ਅਪ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਨਾਲ ਲੈ ਕੇ ਪੀ.ਬੀ.-10 ਸੀ.ਜੀ.-0070 ਨੰਬਰ ਵਾਲੀ ਇੱਕ ਇਨੋਵਾ ਗੱਡੀ ਵੀ ਫੜੀ। ਇਹ ਕਾਰਵਾਈ ਪੰਜਾਬ ਦੇ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਦੀ ਰਹਿਨੁਮਾਈ ਅਤੇ ਸੰਯੁਕਤ ਆਬਕਾਰੀ ਕਮਿਸ਼ਨਰ ਸ੍ਰੀ ਨਰੇਸ਼ ਦੂਬੇ, ਆਈਪੀਐਸ ਐਸਐਸਪੀ (ਦਿਹਾਤੀ), ਅੰਮਿ੍ਰਤਸਰ ਸ੍ਰੀ ਧਰੁਵ ਧਹੀਆ, ਏਆਈਜੀ (ਆਬਕਾਰੀ) ਸ੍ਰੀ ਏ ਪੀ ਐਸ ਘੁਮਾਣ, ਡਿਪਟੀ ਆਬਕਾਰੀ ਕਮਿਸ਼ਨਰ ਜਲੰਧਰ ਜ਼ੋਨ ਸ੍ਰੀ ਜਸਪਿੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ (ਆਬਕਾਰੀ) ਰੋਪੜ ਰੇਂਜ ਸ੍ਰੀ ਵਿਨੋਦ ਪਾਹੂਜਾ ਦੀ ਸਾਂਝੀ ਨਿਗਰਾਨੀ ਹੇਠ ਕੀਤੀ ਗਈ।
ਇਸ ਸਬੰਧੀ ਵੇਰਵੇ ਦਿੰਦਿਆਂ ਆਬਕਾਰੀ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਤਕਰੀਬਨ 20 ਦਿਨ ਪਹਿਲਾਂ ਹਰਿਆਣਾ ਤੋਂ ਪੰਜਾਬ ਵਿੱਚ ਈਐਨਏ ਦੀ ਤਸਕਰੀ ਬਾਰੇ ਇੱਕ ਗੁਪਤ ਜਾਣਕਾਰੀ ਮਿਲੀ ਸੀ। ਮੁਖਬਰ ਤੋਂ ਇਸ ਗੱਲ ਦੀ ਜਾਣਕਾਰੀ ਮਿਲਣ ‘ਤੇ ਮੁਹਾਲੀ ਐਕਸਾਈਜ਼ ਅਤੇ ਏਆਈਜੀ ਐਕਸਾਈਜ਼ ਦੀ ਟੀਮ ਨੇ ਜਾਣਕਾਰੀ ਦੇ ਆਧਾਰ ‘ਤੇ ਵੱਖ ਵੱਖ ਪਹਿਲੂਆਂ ਦੀ ਪੜਤਾਲ ਸ਼ੁਰੂ ਕੀਤੀ। ਇਹ ਪਤਾ ਲੱਗਿਆ ਕਿ ਅੰਮਿ੍ਰਤਸਰ ਅਤੇ ਤਰਨਤਾਰਨ ਨਾਲ ਸਬੰਧਤ ਕੁਝ ਵਿਅਕਤੀ ਈਐਨਏ ਦੀ ਤਸਕਰੀ ਵਿਚ ਫਿਰ ਸਰਗਰਮ ਹੋ ਗਏ ਹਨ ਅਤੇ ਇਸ ਨੂੰ ਅੱਗੇ ਅੰਮਿ੍ਰਤਸਰ ਅਤੇ ਤਰਨਤਾਰਨ ਖੇਤਰ ਵਿਚ ਲੈ ਜਾ ਰਹੇ ਹਨ। ਆਬਕਾਰੀ ਵਿਭਾਗ ਨੇ 18.11.2020 ਨੂੰ ਜਾਰੀ ਪੱਤਰ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ। ਆਬਕਾਰੀ ਵਿਭਾਗ ਅਤੇ ਅੰਮਿ੍ਰਤਸਰ ਪੁਲਿਸ ਨੇ ਮਿਲ ਕੇ ਕੰਮ ਕੀਤਾ ਅਤੇ ਇਸ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ। 20.11.2020 ਨੂੰ ਅੰਮਿ੍ਰਤਸਰ ਵਿਖੇ ਹੋਈ ਮੀਟਿੰਗ ਵਿਚ ਐਸਐਸਪੀ ਦਿਹਾਤੀ ਨੇ ਆਬਕਾਰੀ ਵਿਭਾਗ ਨੂੰ ਕਾਰਵਾਈ ਦੀ ਸਫਲਤਾ ਲਈ ਵਿਸ਼ੇਸ਼ ਟੀਮ ਤਿਆਰ ਕਰਨ ਲਈ ਕਿਹਾ। ਆਬਕਾਰੀ ਵਿਭਾਗ ਨੇ ਇਹ ਟੀਮ ਤਿਆਰ ਕੀਤੀ ਅਤੇ 24.11.2020 ਨੂੰ ਅੰਮਿ੍ਰਤਸਰ ਵਿਖੇ ਹੋਈ ਇਕ ਹੋਰ ਮੀਟਿੰਗ ਵਿਚ ਐਸਐਸਪੀ ਦਿਹਾਤੀ ਨੂੰ ਇਸ ਸਬੰਧੀ ਸੂਚਿਤ ਕੀਤਾ ਅਤੇ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਦੇ ਅਨੁਸਾਰ 10.12.2020 ਨੂੰ ਆਬਕਾਰੀ ਵਿਭਾਗ, ਆਬਕਾਰੀ ਪੁਲਿਸ ਅਤੇ ਅੰਮਿ੍ਰਤਸਰ ਪੁਲਿਸ ਵਲੋਂ ਸਾਂਝੀ ਮੁਹਿੰਮ ਕੀਤੀ ਗਈ ਅਤੇ ਉਪਰੋਕਤ ਬਰਾਮਦਗੀਆਂ ਕੀਤੀਆਂ ਗਈਆਂ।
ਦੋਸ਼ੀਆਂ ਵਿਰੁੱਧ ਥਾਣਾ ਮਜੀਠਾ, ਜ਼ਿਲਾ ਅੰਮਿ੍ਰਤਸਰ ਵਿਖੇ ਪੰਜਾਬ ਆਬਕਾਰੀ ਐਕਟ ਦੀ ਧਾਰਾ 61/1/14 ਅਧੀਨ ਐਫ.ਆਈ.ਆਰ. ਨੰ. 0309 ਮਿਤੀ 11.12.2020 ਦਰਜ ਕੀਤੀ ਗਈ ਹੈ। ਗਿ੍ਰਫ਼ਤਾਰ ਕੀਤੇ ਵਿਅਕਤੀਆਂ ਵਿੱਚ ਸ਼ਾਮਲ ਹਨ: (1) ਕਵਲਜੀਤ ਸਿੰਘ (ਗੋਪੀ) ਪੁੱਤਰ ਮੰਗਲ ਸਿੰਘ, ਵੀਪੀਓ ਰਾਮਪੁਰਾ ਓਰਫ ਚੇਤਾ ਕੱਲਾ ਜ਼ਿਲਾ ਅੰਮਿ੍ਰਤਸਰ, (2) ਅਕਾਸ਼ਦੀਪ ਸਿੰਘ ਪੁੱਤਰ ਹੇਰਾ ਸਿੰਘ, ਵੀਪੀਓ ਮੇਹਰਬਾਨਪੁਰ ਜ਼ਿਲਾ ਅੰਮਿ੍ਰਤਸਰ (3) ਹਰਜੀਤ ਸਿੰਘ ਉਰਫ. ਜੀਤਾ ਪੁੱਤਰ ਤੋਤਾ ਸਿੰਘ ਵਾਸੀ ਰਾਮਪੁਰ,   ਪੁਲਿਸ ਥਾਣਾ ਚਾਟੀਵਿੰਡ, (4) ਮਾਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਮੇਹਰਬਾਨਪੁਰਾ, ਪੁਲਿਸ ਥਾਣਾ ਜੰਡਿਆਲਾ ਗੁਰੂ ਅਤੇ (5) ਕੁਲਦੀਪ ਸਿੰਘ ਵਾਸੀ ਜਗੋਆਣਾ ਕਲੋਨੀ, ਮਾਹਲ ਅੰਮਿ੍ਰਤਸਰ। ਅਗਲੇਰੀ ਜਾਂਚ ਅਜੇ ਜਾਰੀ ਹੈ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Have something to say? Post your comment

Chandigarh

ਸਹਿਕਾਰਤਾ ਮੰਤਰੀ ਵੱਲੋਂ ਸੈਕਟਰ 17 ਸਥਿਤ ਸਹਿਕਾਰੀ ਬੈਂਕ ਦੀ ਅਚਨਚੈਤੀ ਚੈਕਿੰਗ

ਸਿੱਖ ਕੌਮ ਆਪਣੇ ਸ਼ਹੀਦਾਂ ਤੋਂ ਸੇਧ ਲੈ ਕੇ ਪੰਥ ਵਿਰੋਧੀ ਸ਼ਕਤੀਆਂ ਦਾ ਮੁਕਾਬਲਾ ਕਰੇ -ਬੀਬੀ ਜਗੀਰ ਕੌਰ

ਡਾਇਰੈਕਟਰ ਦਫ਼ਤਰ ਚੰਡੀਗੜ੍ਹ ਵਿਖੇ ਭੁੱਖ ਹੜਤਾਲ ਜਾਰੀ

ਨਰਿੰਦਰ ਪਾਲ ਵਰਮਾ ਲਾਲੀ ਨੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਦਾ ਅਹੁਦਾ ਸੰਭਾਲਿਆ

ਉਦਯੋਗ ਵਿਭਾਗ ਵੱਲੋਂ ਨਵੀਂ ਅਪਣਾਈ ਕਲੱਸਟਰ ਵਿਕਾਸ ਪਹੁੰਚ ਤਹਿਤ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ

ਜਿਲ੍ਹਾ ਮੋਹਾਲੀ ਦੀ ਗੱਤਕਾ ਟੀਮ ਦੇ ਟਰਾਇਲ 10 ਫਰਵਰੀ ਨੂੰ ਗੁਰਦਵਾਰਾ ਬਾਬੇ ਕੇ ਸੈਕਟਰ 53 ਚੰਡੀਗੜ੍ਹ ਵਿਖੇ

ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2021 ਸਬੰਧੀ ਆਬਜਰਵਰ ਨਿਯੁਕਤ

ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ-ਸਾਇੰਸਜ, ਬੰਗਲੌਰ ਵਲੋਂ ਮੈਡੀਕਲ ਅਫਸਰਾਂ ਤੇ ਸਲਾਹਕਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ

ਸੋਨੀ ਵੱਲੋਂ ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਉਸਾਰੀ ਸਬੰਧੀ ਕਾਰਜ ਇੱਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਆੱਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਬੀ.ਬੀ. ਬਹਿਲ ਦੇ ਦੇਹਾਂਤ ’ਤੇ ਸ਼ੋਕ ਪ੍ਰਗਟ