Friday, April 26, 2024

Chandigarh

ਉਦਯੋਗ ਵਿਭਾਗ ਵੱਲੋਂ ਨਵੀਂ ਅਪਣਾਈ ਕਲੱਸਟਰ ਵਿਕਾਸ ਪਹੁੰਚ ਤਹਿਤ ਸੀ.ਐਫ.ਸੀਜ਼ ਦੀ ਸਥਾਪਨਾ ਲਈ 15 ਕਲੱਸਟਰਾਂ ਦੀ ਚੋਣ

PUNJAB NEWS EXPRESS | February 12, 2021 08:17 PM

ਚੰਡੀਗੜ: ਕੋਵਿਡ ਕਰਕੇ ਬਣੇ ਹਾਲਾਤਾਂ ’ਚੋਂ ਤੇਜ਼ੀ ਨਾਲ ਨਿਕਲਣ, ਸੂਬੇ ਵਿੱਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਕਲੱਸਟਰ ਵਿਕਾਸ ਪਹੁੰਚ ਅਪਣਾਉਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਮਾਈਕਰੋ ਐਂਡ ਸਮਾਲ ਇੰਟਰਪ੍ਰਾਇਜਜ਼ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ (ਐਮਐਸਈ-ਸੀਡੀਪੀ) ਤਹਿਤ ਇਨਾਂ ਲਈ ਕਾਮਨ ਫੈਸਿਲੀਟੇਸ਼ਨ ਸੈਂਟਰ (ਸੀ.ਐਫ.ਸੀ.) ਸਥਾਪਤ ਕਰਨ ਲਈ 15 ਉਦਯੋਗਿਕ ਕਲੱਸਟਰਾਂ ਦੀ ਪਛਾਣ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਹ ਕਲੱਸਟਰ ਪ੍ਰਸਤਾਵ ਲਾਗੂਕਰਨ ਦੇ ਵੱਖ-ਵੱਖ ਪੜਾਵਾਂ ‘ਤੇ ਹਨ। ਉਨਾਂ ਦੱਸਿਆ ਕਿ ਚਾਰ ਕਲੱਸਟਰਾਂ ਵਿੱਚ ਕੇਂਦਰ ਸਰਕਾਰ ਵੱਲੋਂ ਹਾਈਟੈੱਕ ਮੈਟਲ ਕਲੱਸਟਰ, ਮੁਹਾਲੀ, ਆਇਲ ਐਕਸਪੈਲਰ ਐਂਡ ਪਾਰਟਸ ਕਲੱਸਟਰ, ਲੁਧਿਆਣਾ, ਗਾਰਮੈਂਟਸ ਕਲੱਸਟਰ, ਲੁਧਿਆਣਾ ਅਤੇ ਫਾਉਂਡਰੀ ਕਲੱਸਟਰ, ਕਪੂਰਥਲਾ ਨਾਮੀ 4 ਡੀਪੀਆਰਜ਼ ਨੂੰ ਅੰਤਿਮ ਮਨਜ਼ੂਰੀ ਦਿੱਤੀ ਗਈ ਹੈ, ਜਿਸ ਲਈ ਕੇਂਦਰ ਸਰਕਾਰ ਪ੍ਰਾਜੈਕਟ ਦੀ ਵੱਧ ਤੋਂ ਵੱਧ 15 ਕਰੋੜ ਰੁਪਏ ਦੀ ਪ੍ਰਾਜੈਕਟ ਲਾਗਤ ਦਾ 70 ਫੀਸਦੀ ਤੋਂ 90 ਫੀਸਦੀ ਤੱਕ ਗਰਾਂਟ ਪ੍ਰਦਾਨ ਕਰੇਗੀ।

ਮੰਤਰੀ ਨੇ ਅੱਗੇ ਦੱਸਿਆ ਕਿ ਹਾਈਟੈੱਕ ਮੈਟਲ ਕਲੱਸਟਰ, ਮੁਹਾਲੀ ਅਤੇ ਆਇਲ ਐਕਸਪੈਲਰ ਐਂਡ ਪਾਰਟਸ ਕਲੱਸਟਰ, ਲੁਧਿਆਣਾ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਜਦਕਿ ਬਾਕੀ ਕਲੱਸਟਰਾਂ ਦਾ ਕੰਮ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਆਟੋਟੈੱਕ ਕਲੱਸਟਰ, ਲੁਧਿਆਣਾ, ਸਿਲਾਈ ਮਸ਼ੀਨ ਕਲੱਸਟਰ, ਲੁਧਿਆਣਾ ਅਤੇ ਪਟਿਆਲਾ ਵਿਖੇ ਕਟਿੰਗ ਟੂਲਜ਼ ਕਲੱਸਟਰ ਸਮੇਤ ਤਿੰਨ ਹੋਰ ਕਲੱਸਟਰਾਂ ਨੂੰ ਸਰਕਾਰ ਤੋਂ ਸਿਧਾਂਤਕ ਪ੍ਰਵਾਨਗੀ ਮਿਲੀ ਗਈ ਹੈ ਅਤੇ ਹੋਰਨਾਂ ਕਲੱਸਟਰਾਂ ਵਿੱਚ ਸਮਰੱਥਾ ਨਿਰਮਾਣ ਦਾ ਮੁੱਢਲਾ ਕਾਰਜ ਜਾਰੀ ਹੈ।

ਇਸ ਤੋਂ ਇਲਾਵਾ ਲੁਧਿਆਣਾ ਦੇ ਆਇਲ ਐਕਸਪੈਲਰ ਐਂਡ ਪਾਰਟਸ ਕਲੱਸਟਰ, ਵਾਇਰ ਡਰਾਇੰਗ ਕਲੱਸਟਰ, ਟਰੈਕਟਰ ਪਾਰਟਸ ਕਲੱਸਟਰ, ਸ਼ੀਟ ਮੈਟਲ ਕਲੱਸਟਰ, ਗਾਰਮੈਂਟਸ ਕਲੱਸਟਰ, ਆਟੋ ਪਾਰਟਸ ਕਲੱਸਟਰ, ਸਿਲਾਈ ਮਸ਼ੀਨ ਕਲੱਸਟਰ ਅਤੇ ਪਿ੍ਰੰਟਿੰਗ ਤੇ ਸਟੇਸ਼ਨਰੀ ਕਲੱਸਟਰ, ਮੋਹਾਲੀ ਦੇ ਹਾਈਟੈੱਕ ਮੈਟਲ ਕਲੱਸਟਰ ਅਤੇ ਐਡਵਾਂਸਡ ਮਸ਼ੀਨਰੀ ਕਲੱਸਟਰ, ਸਰਜੀਕਲ ਕਲੱਸਟਰ, ਜਲੰਧਰ, ਫਾਉਂਡਰੀ ਅਤੇ ਜਨਰਲ ਇੰਜੀਨੀਅਰਿੰਗ ਕਲੱਸਟਰ, ਫਗਵਾੜਾ (ਕਪੂਰਥਲਾ), ਕਟਿੰਗ ਟੂਲ ਕਲੱਸਟਰ, ਪਟਿਆਲਾ, ਬੁਣਾਈ ਕਲੱਸਟਰ, ਅੰਮਿ੍ਰਤਸਰ, ਸਟੀਲ ਰੀ-ਰੋਲਿੰਗ ਮਿੱਲ ਕਲੱਸਟਰ, ਮੰਡੀ ਗੋਬਿੰਦਗੜ, (ਫਤਿਹਗੜ ਸਾਹਿਬ) ਇਸ ਯੋਜਨਾ ਅਧੀਨ ਪਛਾਣ ਕੀਤੇ ਗਏ ਕਲੱਸਟਰਾਂ ਵਿੱਚੋਂ ਹਨ।

ਕਲੱਸਟਰ ਵਿਕਾਸ ਸਕੀਮ ਦੇ ਤਹਿਤ, ਐਸ.ਪੀ.ਵੀ. ਨੂੰ ਨਵੀਨਤਮ ਤਕਨਾਲੋਜੀ ਨਾਲ ਲੈਸ ਕਾਮਨ ਫੈਸਿਲੀਟੇਸ਼ਨ ਸੈਂਟਰਾਂ (ਸੀ.ਐਫ.ਸੀ) ਦੀ ਉਸਾਰੀ ਲਈ 15 ਕਰੋੜ ਤੋਂ 20 ਕਰੋੜ ਰੁਪਏ ਮਿਲਦੇ ਹਨ, ਜਿਨਾਂ ਦੀ ਵਰਤੋਂ ਨਾਮਾਤਕ ਕੀਮਤ ’ਤੇ ਕਲੱਸਟਰ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ।ਇਸ ਲਈ ਕਲੱਸਟਰ ਪਹੁੰਚ ਉਦਯੋਗਾਂ ਨੂੰ ਨਾਮਾਤਰ ਰੇਟ ’ਤੇ ਨਵੀਨਤਮ ਤਕਨਾਲੋਜੀ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰਨ ਵਿੱਚ ਸਹਾਇਤਾ ਕਰਦੀ ਹੈ ਅਤੇ ਜਿਸ ਨਾਲ ਇਨਾਂ ਦੀ ਉਤਪਾਦਕਤਾ ਵਿੱਚ ਸੁਧਾਰ ਹੁੰਦਾ ਹੈ।

Have something to say? Post your comment

google.com, pub-6021921192250288, DIRECT, f08c47fec0942fa0

Chandigarh

ਚੰਡੀਗੜ੍ਹ ਦੇ ਮੇਅਰ ਦੀ ਚੋਣ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਜਮਹੂਰੀਅਤ ਅਤੇ ਸੱਚਾਈ ਦੀ ਜਿੱਤਃ ਮੁੱਖ ਮੰਤਰੀ

ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 40-ਏ ਦੀ ਹੋਈ ਚੋਣ,  ਹਰਵਿੰਦਰ ਸਿੰਘ ਪ੍ਰਧਾਨ ਅਤੇ ਮਨਜੀਤ ਸਿੰਘ ਚਾਨਾ ਜਨਰਲ ਸਕੱਤਰ ਬਣੇ

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾ ਨੇ ਸਕੱਤਰੇਤ ਕੀਤਾ ਬੰਦ

ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਭਾਜਪਾ ਨੇ ਭਾਜਪਾ ਲਈ ਅਤੇ ਭਾਜਪਾ ਲਈ ਬਣਾਉਣ ਦੀ ਕੋਸ਼ਿਸ਼ ਕੀਤੀ: ਅਰਸ਼ਪ੍ਰੀਤ ਖਡਿਆਲ

ਐਮਿਟੀ ਸਕੂਲ ਨੂੰ ਪੰਜਾਬੀ ਵਿਸ਼ਾ ਨਾ ਪੜ੍ਹਾਉਣ ਕਾਰਨ 50 ਹਜ਼ਾਰ ਰੁਪਏ ਜ਼ੁਰਮਾਨਾ: ਹਰਜੋਤ ਸਿੰਘ ਬੈਂਸ

ਡੇਰਾ ਸਿਰਸਾ ਮੁਖੀ ਨੇ ਕੀਤੀ ਸਿਆਸਤ ਤੋਂ ਤੌਬਾ, ਸਿਆਸੀ ਵਿੰਗ ਕੀਤਾ ਭੰਗ

ਬੇਅਦਬੀ ਮਾਮਲੇ ਨੂੰ ਲੈ ਕੇ ਡੇਰਾ ਸਿਰਸਾ ਮੁਖੀ ਵੱਲੋਂ ਦਾਇਰ ਪਟੀਸ਼ਨ 'ਤੇ ਅੱਜ ਹੋਵੇਗੀ ਹਾਈਕੋਰਟ 'ਚ ਸੁਣਵਾਈ

ਸਕੱਤਰੇਤ ਕਲਚਰਲ ਸੁਸਾਇਟੀ ਵੱਲ ‘ਬੋਲ ਪੰਜਾਬ ਦੇ’ 23 ਫਰਵਰੀ ਨੂੰ

ਅਧਿਆਪਕ ਮੰਗਾਂ ਨੂੰ ਲੈ ਕੇ ਗਵਰਨਰ ਹਾਊਸ ਤੱਕ ਕੱਢਣਗੇ ਰੋਸ ਮਾਰਚ

ਚੰਡੀਗੜ੍ਹ ਪ੍ਰਸ਼ਾਸਨ, ਚੰਡੀਗੜ੍ਹ ਨਗਰ ਨਿਗਮ ਅਤੇ ਮੋਹਾਲੀ ਪ੍ਰਸ਼ਾਸਨ ਨੇ 74ਵੇਂ ਗਣਤੰਤਰ ਦਿਵਸ ਮੌਕੇ ਨੇ ਵਿਸ਼ਵਾਸ ਫਾਊਂਡੇਸ਼ਨ ਨੂੰ ਕੀਤਾ ਸਨਮਾਨਿਤ