Friday, April 26, 2024

Crime-Justice

ਮੁੱਖ ਮੰਤਰੀ ਦਾ ਨਿੱਜੀ ਸਹਾਇਕ ਬਣਕੇ ਸਰਕਾਰੀ ਅਧਿਕਾਰੀਆਂ ਤੇ ਹੋਰਨਾਂ ਨੂੰ ਧੋਖਾ ਦੇਣ ਵਾਲਾ ਸਿਪਾਹੀ ਗ੍ਰਿਫਤਾਰ

ਪੰਜਾਬ ਨਿਊਜ਼ ਐਕਸਪ੍ਰੈਸ | September 23, 2020 08:35 PM

ਚੰਡੀਗੜ:  ਪੰਜਾਬ ਪੁਲਿਸ ਨੇ ਸਿਪਾਹੀ ਮਨਜਿੰਦਰ ਸਿੰਘ ਨੂੰ ਮੁੱਖ ਮੰਤਰੀ ਦਾ ਪੀਏ ਬਣ ਕੇ ਅਤੇ ਟਰੂਕਾਲਰ ਐਪ ਦੀ ਵਰਤੋਂ ਕਰਦਿਆਂ ਖ਼ੁਦ ਨੂੰ ਵੱਖ ਵੱਖ ਅਹੁਦਿਆਂ ਦੇ ਸੀਨੀਅਰ ਅਧਿਕਾਰੀ ਵਜੋਂ ਗਲਤ ਤਰੀਕੇ ਨਾਲ ਪੇਸ਼ ਕਰਕੇ ਕਈ ਵਿਅਕਤੀਆਂ ਨੂੰ ਧੋਖਾ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਸਪੈਸ਼ਲ ਡੀਜੀਪੀ ਪੰਜਾਬ ਆਰਮਡ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਕਤ ਸਿਪਾਹੀ ਨੂੰ ਬਰਖਾਸਤ ਕੀਤਾ ਜਾਵੇ, ਜੋ ਕਿ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਪਾਇਆ ਗਿਆ ਹੈ ਅਤੇ ਪਹਿਲਾਂ ਤਿੰਨ ਵੱਖ-ਵੱਖ ਮਾਮਲਿਆਂ ਵਿਚ ਬਰੀ ਹੋ ਚੁੱਕਾ ਹੈ। ਸਾਲ 2006 ਦੌਰਾਨ ਪੰਜਾਬ ਪੁਲਿਸ ਵਿਚ ਬਤੌਰ ਸਿਪਾਹੀ ਭਰਤੀ ਹੋਇਆ ਇਹ ਪੁਲਿਸ ਮੁਲਾਜ਼ਮ ਮੌਜੂਦਾ ਸਮੇਂ 1 ਆਈਆਰਬੀ ਵੱਲੋਂ 21 ਨੰਬਰ ਓਵਰਬ੍ਰਿਜ, ਪਟਿਆਲਾ ਵਿਖੇ ਸੰਤਰੀ ਗਾਰਡ ਵਜੋਂ ਤਾਇਨਾਤ ਸੀ।
ਸ੍ਰੀ ਗੁਪਤਾ ਨੇ ਦੱਸਿਆ ਕਿ ਸਕੱਤਰ (ਖਰਚਾ) ਅਤੇ ਡਾਇਰੈਕਟਰ (ਮਾਈਨਿੰਗ) ਸ੍ਰੀ ਵਿਜੇ ਐਨ ਜ਼ਾਦੇ ਵਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ। ਸ੍ਰੀ ਜਾਦੇ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇਕ ਵਿਅਕਤੀ ਦਾ ਫੋਨ ਆਇਆ ਸੀ ਜੋ ਦਾਅਵਾ ਕਰ ਰਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਬੋਲ ਰਿਹਾ ਹੈ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕੋਈ ਵੀ ਅਜਿਹਾ ਵਿਅਕਤੀ ਮੁੱਖ ਮੰਤਰੀ ਦੀ ਰਿਹਾਇਸ਼ ਜਾਂ ਦਫਤਰ ਵਿੱਚ ਡਿਊਟੀ ਤੇ ਨਹੀਂ ਸੀ। ਹਾਲਾਂਕਿ, ਟਰੂਕਾਲਰ ’ਤੇ  ਦਿਖਾਇਆ ਗਿਆ ਸੀ ਕਿ ਇਹ ਕਾਲ ਮੁੱਖ ਮੰਤਰੀ ਨਿਵਾਸ ਤੋਂ ਆਈ ਹੈ।
ਡੀਜੀਪੀ ਨੇ ਦੱਸਿਆ ਕਿ ਐਮ.ਬੀ.ਏ. ਪਾਸ ਇਹ ਸ਼ੱਕੀ ਵਿਅਕਤੀ ਵੱਖ-ਵੱਖ ਸਰਕਾਰੀ ਅਧਿਕਾਰੀਆਂ ਨੂੰ ਫੋਨ ਕਰਦਾ ਸੀ ਅਤੇ ਅਕਸਰ ਖੁਦ ਨੂੰ ਮੁੱਖ ਮੰਤਰੀ ਦਾ ਨਿੱਜੀ ਸਹਾਇਕ ਕੁਲਦੀਪ ਸਿੰਘ ਵਜੋਂ ਪੇਸ਼ ਕਰਦਾ ਸੀ। ਉਨ੍ਹਾਂ ਕਿਹਾ ਕਿ ਉਹ ਆਪਣੀ ਅਸਲ ਪਛਾਣ ਨੂੰ ਬਚਾਉਣ ਲਈ ਟੈਕਨੋਲੋਜੀ ਨੂੰ ਬੜੀ ਚਲਾਕੀ ਨਾਲ ਵਰਤਦਾ ਸੀ ।ਉਹ ਟਰੂਕਾਲਰ ਐਪ ਵਿੱਚ ਅਦਲਾ-ਬਦਲੀ ਕਰਕੇ ਆਪਣੇ ਆਪ ਨੂੰ ਮੁੱਖ ਮੰਤਰੀ ਦਫਤਰ ਚੰਡੀਗੜ੍ਹ, ਐਸਐਸਪੀ ਚੰਡੀਗੜ੍ਹ, ਡੀਸੀ ਮੁਕਤਸਰ ਤੋਂ ਇਲਾਵਾ ਕਈ ਹੋਰ ਵਿਅਕਤੀਆਂ ਵਜੋਂ ਪੇਸ਼ ਕਰਦਾ ਸੀ।
ਸ੍ਰੀ ਗੁਪਤਾ ਨੇ ਦੱਸਿਆ ਇਸ ਸਿਪਾਹੀ ਦੇ ਕਬਜ਼ੇ ਵਿਚੋਂ 12 ਸਿਮ ਕਾਰਡਾਂ ਸਮੇਤ ਲਾਵਾ, ਸੈਮਸੰਗ, ਨੋਕੀਆ, ਓਪੋ, ਪੈਨਾਸੋਨਿਕ ਦੇ ਵੱਖ-ਵੱਖ ਕੰਪਨੀਆਂ ਦੇ ਅੱਠ ਮੋਬਾਈਲ ਫੋਨ, ਇਕ ਇਨੋਵਾ ਕਾਰ, ਆਧਾਰ ਕਾਰਡਾਂ ਦੀਆਂ ਕਾਪੀਆਂ, ਵੋਟਰ ਕਾਰਡ ਅਤੇ ਹੋਰ ਵਿਅਕਤੀਆਂ ਦੀਆਂ ਮਾਰਕਸ਼ੀਟਾਂ ਆਦਿ ਬਰਾਮਦ ਕੀਤੇ ਗਏ ਹਨ। ਉਸਨੇ ਚਿੱਟੇ ਰੰਗ ਦੀ ਇਨੋਵਾ ਕਾਰ ਨੰ. ਪੀਬੀ 11 ਏਬੀ 0108 ਉੱਪਰ ਫਲੈਗ ਰਾਡ ਲਗਾਇਆ ਹੋਇਆ ਸੀ ਅਤੇ ਸਾਹਮਣੇ  ਸ਼ੀਸ਼ੇ `ਤੇ ਵੀਆਈਪੀ ਸਟਿੱਕਰ ਲਗਾਇਆ ਹੋਇਆ ਸੀ।
ਮਕਾਨ ਨੰਬਰ 132 ਏ, ਗਲੀ ਨੰਬਰ 3, ਸਰਾਭਾ ਨਗਰ ਭਾਦਸੋਂ ਰੋਡ, ਪਟਿਆਲਾ ਵਾਸੀ ਉਕਤ ਦੋਸ਼ੀ ਤੋਂ ਜ਼ਬਤ ਕੀਤੀਆਂ ਗਈਆਂ ਹੋਰ ਚੀਜ਼ਾਂ ਵਿਚ 2 ਆਧਾਰ ਕਾਰਡ (ਕਮਲੇਸ਼ ਚੌਧਰੀ ਅਤੇ ਜਗਤਾਰ ਸਿੰਘ ਦੇ ਨਾਮ ਵਾਲੇ), ਜਗਤਾਰ ਸਿੰਘ ਦਾ ਵੋਟਰ ਸ਼ਨਾਖਤੀ ਕਾਰਡ ਸਨ , ਸਤਨਾਮ ਸਿੰਘ ਦੇ ਆਧਾਰ ਕਾਰਡ ਦੀ ਫੋਟੋ ਕਾਪੀ, 10 ਵੀਂ ਅਤੇ 12 ਵੀਂ ਦੀ ਮਾਰਕਸ਼ੀਟਾਂ ਵੀ ਸ਼ਾਮਲ ਹਨ।
ਮੁੱਢਲੀ ਜਾਂਚ ਦੌਰਾਨ ਦੋਸ਼ੀ ਮਨਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਖੁਦ ਨੂੰ ਕੁਲਦੀਪ ਸਿੰਘ, ਨਿੱਜੀ ਸਹਾਇਕ ਮੁੱਖ ਮੰਤਰੀ, ਪੰਜਾਬ ਵਜੋਂ ਪੇਸ਼ ਕਰਕੇ ਵੱਖ-ਵੱਖ ਅਧਿਕਾਰੀਆਂ ਨਾਲ ਸੰਪਰਕ ਕਰਦਾ ਸੀ। ਉਨ੍ਹਾਂ ਵਿਚੋਂ ਕੁਝ ਡੀਐਸਪੀ ਮਾਲੇਰਕੋਟਲਾ ਸੁਮਿਤ ਸੂਦ, ਮਾਈਨਿੰਗ ਅਫਸਰ ਰੋਪੜ ਮਨਜੀਤ ਕੌਰ ਢਿੱਲੋਂ, ਸੁਪਰਡੰਟ (ਪੀਆਰਟੀਸੀ ਫਰੀਦਕੋਟ) ਸੀਤਾ ਰਾਮ, ਨਾਕਾ ਇੰਚਾਰਜ ਨੇੜੇ ਨੰਦਪੁਰ ਕੇਸ਼ੋਂ ਪਟਿਆਲਾ- ਸਰਹਿੰਦ ਰੋਡ, ਪੀਪੀ ਫੱਗਣ ਮਾਜਰਾ ਸ਼ਾਮਲ ਹਨ। ਐਸਐਸਪੀ ਪਟਿਆਲਾ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਉਕਤ ਦੋਸ਼ੀ ਖਿਲਾਫ ਐਫਆਈਆਰ ਨੰ. 300 ਆਈਪੀਸੀ ਦੀ ਧਾਰਾ 419, 420, 467, 471 ਅਤੇ 66 (ਡੀ) ਆਈਟੀ ਐਕਟ ਤਹਿਤ ਥਾਣਾ ਤ੍ਰਿਪੜੀ, ਪਟਿਆਲਾ ਵਿਖੇ ਅਪਰਾਧਿਕ ਕੇਸ ਦਰਜ ਕਰ ਲਿਆ ਗਿਆ।
ਡੀਜੀਪੀ ਨੇ ਅੱਗੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ, ਜਿਸ ਵਿੱਚ ਵੱਖ ਵੱਖ ਪੀੜਤਾਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੂੰ ਉਸਨੇ ਧੋਖਾ ਦਿੱਤਾ ਸੀ ਅਤੇ ਕਿੰਨੀ ਰਕਮ ਉਂਨਾਂ ਕੋਲੋਂ ਠੱਗੀ ਸੀ।
ਉਕਤ ਮੁਲਾਜ਼ਮ ਵਿਰੁੱਧ ਦਰਜ ਪਿਛਲੀਆਂ ਐਫ.ਆਈ.ਆਰ. ਵਿਚ ਐਫ.ਆਈ.ਆਰ. ਨੰ. 264, ਮਿਤੀ 21.08.12 ਅਧੀਨ ਧਾਰਾ 420, 511 ਥਾਣਾ ਤ੍ਰਿਪੜੀ, ਜਿ਼ਲ੍ਹਾ ਪਟਿਆਲਾ, ਐਫ.ਆਈ.ਆਰ. ਨੰ. 234 ਮਿਤੀ 02.07.2009 ਅਧੀਨ ਆਈ.ਪੀ.ਸੀ. ਧਾਰਾ 323, 341, 506, 427, 34 ਥਾਣਾ ਤ੍ਰਿਪੜੀ ਜਿ਼ਲ੍ਹਾ ਪਟਿਆਲਾ ਅਤੇ ਐਫਆਈਆਰ ਨੰਬਰ 218 ਮਿਤੀ 14.11.2014 ਆਈ.ਪੀ.ਸੀ.  ਦੀ ਧਾਰਾ 379, 427, 411 ਤਹਿਤ ਥਾਣਾ ਸਿਵਲ ਲਾਈਨਜ਼, ਪਟਿਆਲਾ ਸ਼ਾਮਲ ਹਨ।

Have something to say? Post your comment

google.com, pub-6021921192250288, DIRECT, f08c47fec0942fa0

Crime-Justice

ਜਸਟਿਸ ਗਰਗ ਅਤੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਐਚ ਐਨ ਬੀ ਲੀਗਲ ਫਰਮ ਦਾ ਉਦਘਾਟਨ ਕੀਤਾ

ਬਹੁ-ਕਰੋੜੀ ਨੇਚਰ ਹਾਈਟਸ ਇਨਫਰਾ ਘੁਟਾਲਾ: 9 ਸਾਲਾਂ ਤੋਂ ਫਰਾਰ ਦੋਸ਼ੀ ਨੀਰਜ ਅਰੋੜਾ ਨੂੰ ਪੰਜਾਬ ਪੁਲਿਸ ਨੇ ਉਤਰਾਖੰਡ ਤੋਂ ਕੀਤਾ ਗ੍ਰਿਫਤਾਰ

1,15,000 ਰੁਪਏ ਦੀ ਰਿਸ਼ਵਤ ਲੈਣ ਵਾਲਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

2 ਲੱਖ ਰੁਪਏ ਦਾ ਇਨਾਮੀ ਮੁਜਰਿਮ ਇਸ਼ਤਿਹਾਰੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋਂ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਮਿਲੀ ਸਫਲਤਾ

ਪੀ.ਐਸ.ਆਈ.ਈ.ਸੀ. ਦੇ ਪਲਾਟਾਂ ਦੀ ਗੈਰਕਾਨੂੰਨੀ ਵੰਡ ਕਰਨ ਵਾਲੇ ਛੇ ਅਧਿਕਾਰੀਆਂ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਮੁਕੱਦਮਾ ਦਰਜ

ਫਰਜ਼ੀ ਵਿਜੀਲੈਂਸ ਅਧਿਕਾਰੀ ਬਣਕੇ 25 ਲੱਖ ਰੁਪਏ ਲੈਣ ਸਬੰਧੀ ਕੇਸ ’ਚ ਲੋੜੀਂਦੀ ਮੁਲਜ਼ਮ ਪੂਜਾ ਰਾਣੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਅਤੇ ਅੰਤਰ-ਰਾਜੀ ਹਥਿਆਰਾਂ ਦੀ ਤਸਕਰੀ ਦੇ ਕਾਰਟੇਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ, 4 ਹਥਿਆਰਾਂ ਸਮੇਤ ਤਿੰਨ ਕਾਬੂ

ਫ਼ਰਜੀ ਵਿਜੀਲੈਂਸ ਅਧਿਕਾਰੀ ਬਣ ਕੇ ਕਿਸਾਨ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਭਗੌੜਾ ਮੁਲਜ਼ਮ ਪਿੰਦਰ ਸੋਢੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ 

8,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

6 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ