Tuesday, October 06, 2026
ਤਾਜਾ ਖਬਰਾਂ
• ਕੈਬਨਿਟ ਮੀਟਿੰਗ ਵਿੱਚ ਭਰਤੀ ਦਾ ਐਲਾਨ ਨਾ ਹੋਣ 'ਤੇ ਭੜਕੇ ਬੇਰੁਜ਼ਗਾਰ ਅਧਿਆਪਕ • ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ

Entertainment

ਪਿੰਡ-ਪਿੰਡ ਦੂ ਕਹਾਣੀ " ਛੜੇ ਭਗਤ " ਆ ਰਹੀ ਆ ਅੱਜ 21 ਅਗਸਤ ਨੂੰ

ਪੰਜਾਬ ਨਿਊਜ਼ ਐਕਸਪ੍ਰੈੱਸ | August 21, 2026 03:38 PM

ਚੰਡੀਗੜ੍ਹ/ਮੁਹਾਲੀ 21 ਅਗਸਤ (ਹਰਜਿੰਦਰ ਸਿੰਘ ਭੱਟੀ) ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਚਿੰਤਿਤ ਕਲਾਕਾਰ, ਅਦਾਕਾਰ ਤੇ ਲੇਖਕ ਗੁਰਚੇਤ ਚਿੱਤਰਕਾਰ ਦੀ 'ਰੱਬ ਦੇ ਪਰਾਉਣਿਆਂ' ਅਰਥਾਤ " ਛੜੇ ਭਗਤ " ਹਾਸਰਸ ਅਤੇ ਸੋਚਾਂ ਵਿਚ ਪਾਉਣ ਵਾਲੀ ਫਿਲਮ 21 ਅਗਸਤ ਨੂੰ ਯੂ ਟਿਊਬ ਉਤੇ ਦੇਸ਼-ਵਿਦੇਸ਼ ਵਿੱਚ ਆ ਰਹੀ ਹੈ। ਬਿਕਰਮ ਗਿੱਲ ਦੀ ਨਿਰਦੇਸ਼ਨਾ ਵਿਚ ਗੁਰਚੇਤ ਚਿੱਤਰਕਾਰ, ਸਰਬੰਸ ਪ੍ਰਤੀਕ ਸਿੰਘ, ਕਮਲ ਰਾਜਪਾਲ, ਨੀਟਾ, ਸਤਬੀਰ ਬੈਨੀਪਾਲ, ਪਰਮਜੀਤ ਗਿੱਲ, ਹਰਜੱਸ ਤੇ ਰੂਪ ਕੌਰ ਨੇ ਆਪੋ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਹੈ।

ਅਸਲ ਵਿੱਚ ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਭੂਮੀ ਤੇ ਵਾਸੂ ਘਰ ਵੰਡ ਜਾਣ ਦੇ ਡਰੋ ਅਤੇ ਕੁੜੀਆਂ ਦੀ ਜਨਮ ਦਰ ਘੱਟਣ ਕਾਰਨ ਹਰੇਕ ਘਰ, ਗਲੀ ਮੁਹੱਲੇ, ਪਿੰਡ ਕਸਬੇ ਵਿਚ ਛੜਿਆਂ ਦਾ ਅਣਵਿਆਹੇ ਰਹਿ ਜਾਣਾਂ ਸੁਭਾਵਿਕ ਸੀ । ਸਮੁੱਚੇ ਦੇਸ਼ ਵਿੱਚ ਬਹੁ-ਪਤੀ ਪ੍ਰਥਾ ਨੂੰ ਬਹੁਤਾ ਬੁਰਾ ਨਹੀ ਮਨਾਇਆ ਜਾਂਦਾ ਸੀ। ਹੋਲੀ ਹੋਲੀ ਪਿੰਡਾਂ ਦਾ ਸ਼ਹਿਰੀਕਰਣ ਅਤੇ "ਹਮ ਦੋ ਹਮਾਰੇ ਦੋ" ਨੇ ਛੜਿਆਂ ਦੀ ਗਿਣਤੀ ਘਟਾ ਦਿੱਤੀ। ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਇਸ ਫਿਲਮ ਵਿਚ ਛੜਿਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਔਲਾਦ ਦੇ ਵਧਣ ਅਤੇ ਖੇਤੀ ਲਈ ਜਮੀਨ ਦਾ ਘਟਣਾ ਵੀ ਪ੍ਰਮੁੱਖ ਕਾਰਣ ਮੰਨਿਆ ਜਾ ਰਿਹਾ ਹੈ।

Have something to say? Post your comment