Tuesday, January 26, 2021

Health

ਮੁਹਾਲੀ ਦੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਧੀਨ ਨਰਸਿੰਗ ਅਤੇ ਫਾਰਮੈਸੀ ਕਾਲਜ ਖੋਲ੍ਹੇ ਜਾਣਗੇ : ਬਲਬੀਰ ਸਿੰਘ ਸਿੱਧੂ

ਪੰਜਾਬ ਨਿਊਜ਼ ਐਕਸਪ੍ਰੈਸ | November 25, 2020 08:15 PM

ਚੰਡੀਗੜ੍: ਮੁਹਾਲੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਸੂਬਾ ਸਰਕਾਰ ਨੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੁਹਾਲੀ ਅਧੀਨ ਨਰਸਿੰਗ ਅਤੇ ਫਾਰਮੈਸੀ ਕਾਲਜ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸਿਹਤ ਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਫੈਸਲਾ ਵੀਡੀਓ ਕਾਨਫਰੰਸ ਵਿੱਚ ਲਿਆ ਗਿਆ ਜਿੱਥੇ ਹੋਰਨਾਂ ਸਮੇਤ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਸ੍ਰੀ ਰਾਜ ਬਹਾਦਰ, ਸਿਹਤ ਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਡਾ.ਕੇ.ਕੇ. ਤਲਵਾੜ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਸ੍ਰੀ ਹੁਸਨ ਲਾਲ, ਸਕੱਤਰ ਮੈਡੀਕਲ ਸਿੱਖਿਆ ਸ੍ਰੀ ਡੀ.ਕੇ. ਤਿਵਾੜੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਉਨ੍ਹਾਂ ਦੱਸਿਆ ਕਿ  ਡਾ. ਬੀ.ਆਰ. ਅੰਬੇਡਕਰ ਸਟੇਟ ਇਸਟੀਚਿਊਟ ਆਫ਼ ਮੈਡੀਕਲ ਸਾਇਸਜ਼, ਮੁਹਾਲੀ ਅਧੀਨ ਨਵੇਂ ਕਾਲਜਾਂ ਵਿੱਚ ਅਗਲੇ ਸੈਸ਼ਨ ਤੋਂ ਬੀ.ਐਸ.ਸੀ. ਨਰਸਿੰਗ ਅਤੇ ਫਾਰਮੈਸੀ ਦੇ ਕੋਰਸ ਸ਼ੁਰੂ ਕੀਤੇ ਜਾਣਗੇ।

ਸ. ਸਿੱਧੂ ਨੇ ਸਪੱਸ਼ਟ ਕੀਤਾ ਕਿ ਸਬੰਧਤ ਕਾਲਜਾਂ ’ਚ ਜ਼ਮੀਨ ਦੀ ਘਾਟ ਹੋਣ ਦੀ ਸਥਿਤੀ ਵਿੱਚ, ਸੰਸਥਾ ਨੂੰ ਜ਼ਮੀਨ ਮੁਫਤ ਮੁਹੱਈਆ ਕਰਵਾਈ ਜਾਏਗੀ।  

Have something to say? Post your comment

Health

ਕੋਰੋਨਾ ਦੇ ਨਵੇਂ ਸਟ੍ਰੈਨ ਲਈ ਟੀਕਾ ਬਣਾਉਣ ਵਿੱਚ ਲੱਗੇ ਆਕਸਫੋਰਡ ਵਿਗਿਆਨੀ

ਕੋਰੋਨਾ : ਪਿਛਲੇ 24 ਘੰਟਿਆਂ ਦੌਰਾਨ 13,203 ਨਵੇਂ ਕੇਸ, 131 ਦੀ ਮੌਤ

ਕੋਵਿਡ-19 ਟੀਕਾਕਰਨ ਮੁਹਿੰਮ ਵਿਚ ਜਾਨ ਫੂਕਣ ਲਈ ਹੁਣ ਪ੍ਰੋਗਰਾਮ ਅਫਸਰਾਂ ਸਮੇਤ ਡਾਕਟਰ ਆਏ ਅੱਗੇ

ਸਿਵਲ ਸਰਜਨ ਨੇ ਕੋਵਿਡ-19 ਵੈਕਸੀਨ ਪ੍ਰਤੀ ਫੈਲ ਰਹੀਆਂ ਅਫਵਾਹਾਂ ਨੂੰ ਦੂਰ ਕਰਨ ਲਈ ਖੁਦ ਲਗਵਾਇਆ ਟੀਕਾ

ਕੋਰੋਨਾ ਵੈਕਸੀਨ ਕਾਰਨ 52 ਲੋਕਾਂ ਦੀ ਹਾਲਤ ਵਿਗੜੀ

ਕੋਰੋਨਾ : ਪਿਛਲੇ 24 ਘੰਟਿਆਂ ਵਿੱਚ 20,346 ਨਵੇਂ ਕੇਸ, 222 ਲੋਕਾਂ ਦੀ ਮੌਤ

ਅਮਰੀਕਾ : ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 3.50 ਲੱਖ ਤੋਂ ਪਾਰ, 2 ਕਰੋੜ ਤੋਂ ਵੱਧ ਮਾਮਲੇ

ਸਿਹਤ ਵਿਭਾਗ ਪੰਜਾਬ ਵਿਚ ਨਵੇਂ ਸਾਲ 2021 ਦੀ ਆਮਦ ‘ਤੇ ਤਿੰਨ ਨਵੇਂ ਡਾਇਰੈਕਟਰ ਨਿਯੁਕਤ

ਕੋਵਿਡ-19 ਟੀਕਾਕਰਨ ਦੇ ਡਰਾਈ ਰਨ ਅਭਿਆਸ ਦੇ ਪਹਿਲੇ ਦਿਨ ਲਾਭਪਾਤਰੀਆਂ ਦਾ ਡਾਟਾ ਅਪਲੋਡ ਕੀਤਾ : ਸਿਵਲ ਸਰਜਨ

ਪੰਜਾਬ ਵਲੋਂ 28 ਅਤੇ 29 ਦਸੰਬਰ ਨੂੰ ਕੋਵਿਡ-19 ਟੀਕੇ ਦਾ ਕੀਤਾ ਜਾਵੇਗਾ ਮਸਨੂਈ ਅਭਿਆਸ