Saturday, April 27, 2024

Health

ਡਾਕਟਰੀ ਸਿੱਖਿਆ ਵਿਭਾਗ ਵਲੋਂ ਆਖ਼ਰੀ ਸਾਲ ਦੀਆਂ ਕਲਾਸਾਂ 9 ਨਵੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ

ਪੰਜਾਬ ਨਿਊਜ਼ ਐਕਸਪ੍ਰੈਸ | November 05, 2020 08:55 PM
ਚੰਡੀਗੜ: ਡਾਕਟਰੀ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਇੱਕ ਪੱਤਰ  ਜਾਰੀ ਕਰ ਕੇ ਸੂਬੇ ਵਿਚ ਆਪਣੇ ਅਧੀਨ ਆਉਂਦੇ  ਮੈਡੀਕਲ ਕਾਲਜ, ਆਯੁਰਵੇਦਾ ਕਾਲਜ, ਡੈਂਟਲ ਕਾਲਜਾਂ ਅਤੇ ਨਰਸਿੰਗ ਕਾਲਜਾਂ ਦੇ ਆਖਰੀ ਸਾਲ ਦੀਆਂ ਕਲਾਸਾਂ 9 ਨਵੰਬਰ, 2020 ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
 
ਇਸ ਫੈਸਲੇ ਅਨੁਸਾਰ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਪੈਂਦੇ ਮੈਡੀਕਲ ਕਾਲਜ , ਆਯੂਰਵੇਦਾ ਕਾਲਜ, ਡੈਂਟਲ ਕਾਲਜਾਂ ਅਤੇ ਨਰਸਿੰਗ ਕਾਲਜਾਂ ਨੂੰ ਮੁੜ ਖੋਲਿਆ ਜਾਵੇਗਾ।ਪੱਤਰ ਅਨੁਸਾਰ ਬਾਕੀ ਰਹਿੰਦੇ ਸਾਲਾਂ ਦੀਆਂ ਕਲਾਸਾਂ 16 ਨਵੰਬਰ, 2020 ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ ਸਾਰੇ ਵਿਦਿਆਰਥੀ ਜੋ ਕਿ  9 ਨਵੰਬਰ 2020 ਤੋਂ ਕਲਾਸਾਂ ਅਟੈਂਡ ਕਰਨਗੇ,   ਉਹ 6 ਨਵੰਬਰ 2020 ਜਾਂ ਉਸ ਤੋਂ ਬਾਅਦ ਕੋਵਿਡ-19 ਸਬੰਧੀ ਟੈਸਟ ਵਿੱਚ ਨੈਗੇਟਿਵ ਹੋਣ ਦੀ ਸੂਰਤ ਵਿੱਚ ਹੀ ਕਲਾਸਾਂ ਅਟੈਂਡ ਕਰ ਸਕਦੇ ਹਨ ਅਤੇ ਇਸ ਸਬੰਧੀ ਅੰਡਰਟੇਕਿੰਗ ਵੀ ਪੇਸ਼ ਕਰਨਗੇ।
 
ਇਸ ਤੋਂ ਇਲਾਵਾ ਜ਼ੋ ਵਿਦਿਆਰਥੀ 16 ਨਵੰਬਰ 2020 ਤੋਂ ਕਲਾਸਾਂ ਅਟੈਂਡ ਕਰਨਗੇ, ਉਹ 12 ਨਵੰਬਰ 2020 ਜਾਂ ਉਸ ਤੋਂ ਬਾਅਦ ਕੋਵਿਡ-19 ਸਬੰਧੀ ਟੈਸਟ ਵਿੱਚ ਨੈਗੇਟਿਵ ਹੋਣ ਦੀ ਸੂਰਤ ਵਿੱਚ ਹੀ ਕਲਾਸਾਂ ਅਟੈਂਡ ਕਰ ਸਕਦੇ ਹਨ ਅਤੇ ਇਸ ਸਬੰਧੀ ਅੰਡਰਟੇਕਿੰਗ ਵੀ ਪੇਸ਼ ਕਰਨਗੇ।
 
ਇਸ ਤੋਂ ਇਲਾਵਾ ਇਨਾਂ ਸੰਸਥਾਵਾਂ ਦੇ ਹੋਸਟਲ, ਮੈੱਸ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਵੀ ਕੋਵਿਡ ਟੈਸਟ ਕਰਾਉਦਾ ਯਕੀਨੀ ਬਣਾਇਆ ਗਿਆ ਹੈ।
 
ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਵਿਭਾਗ ਅਧੀਨ ਆਉਂਦੇ ਸਾਰੇ ਕਾਲਜ ਕੋਵਿਡ -19 ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਵਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ ਤਾਂ ਜੋ ਕੋਵਿਡ-19 ਸਬੰਧੀ ਕਿਸੇ ਤਰਾਂ ਦੇ ਸੰਭਾਵੀ ਖ਼ਤਰੇ ਨੂੰ ਟਾਲਿਆ ਜਾ ਸਕੇ।

Have something to say? Post your comment

google.com, pub-6021921192250288, DIRECT, f08c47fec0942fa0

Health

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ