Wednesday, May 08, 2024

Health

ਕੋਵਿਡ-19 ਦੀ ਲਾਗ ਤੋਂ ਪੀੜਤਾਂ 'ਚ ਸਾਹ ਚੜ੍ਹਨ ਦੀ ਸ਼ਿਕਾਇਤ ਹੋਣਾ ਗੰਭੀਰ-ਡਾ. ਸਿਬੀਆ

PUNJAB NEWS EXPRESS | September 11, 2020 03:14 PM

ਪਟਿਆਲਾ:ਕੋਵਿਡ-19 ਦੇ ਮੌਜੂਦਾ ਦੌਰ 'ਚ ਸਾਹ ਚੜ੍ਹਨ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਮ ਲੋਕਾਂ ਨੂੰ ਇਸ ਗੱਲ ਦੇ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਸਾਹ ਔਖਾ ਆਉਣ 'ਤੇ ਉਹ ਆਪਣੇ ਘਰ 'ਚ ਹੀ ਆਕਸੀਜਨ ਲਗਾ ਲੈਣਗੇ। ਇਹ ਪ੍ਰਗਟਾਵਾ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੇ ਰਜਿੰਦਰਾ ਹਸਪਤਾਲ ਦੇ ਪ੍ਰੋਫੈਸਰ ਅਤੇ ਮੈਡੀਸਨ ਵਿਭਾਗ ਦੇ ਮੁਖੀ ਡਾ. ਰਾਮਿੰਦਰ ਪਾਲ ਸਿੰਘ ਸਿਬੀਆ ਨੇ ਕੀਤਾ। ਡਾ. ਸਿਬੀਆ ਨੇ ਕਿਹਾ ਕਿ 85 ਫੀਸਦੀ ਲੋਕਾਂ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਆਉਂਦੇ ਪਰੰਤੂ ਬਾਕੀਆਂ 'ਚ ਗੰਭੀਰ ਅਲਾਮਤਾ ਨਜ਼ਰ ਆਉਂਦੀਆਂ ਹਨ, ਜਿਨ੍ਹਾਂ 'ਚ ਸਾਹ ਚੜ੍ਹਨ, ਬੁਖਾਰ ਤੇ ਹੋਰ ਕਈ ਕਿਸਮ ਦੇ ਲੱਛਣ ਸ਼ਾਮਲ ਹਨ, ਜਿਸ ਲਈ ਇਨ੍ਹਾਂ ਨੂੰ ਅੱਖੋਂ ਪਰੋਖੇ ਕਰਨਾ ਜਾਨ ਲੇਵਾ ਹੋ ਸਕਦਾ ਹੈ।
ਡਾ. ਸਿਬੀਆ ਨੇ ਕਿਹਾ ਕਿ ਕੋਰੋਨਾ ਬੇਸ਼ੱਕ ਲਾਇਲਾਜ ਹੈ ਪਰੰਤੂ ਇਸ ਦੀ ਲਾਗ ਹੋਣ 'ਤੇ ਮਰੀਜ ਨੂੰ ਹੋਰ ਕਈ ਤਰ੍ਹਾਂ ਦੀਆਂ ਅਲਾਮਤਾ ਮੌਤ ਦੇ ਮੂੰਹ 'ਚ ਪਾ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਵਿਸ਼ਵਾਸ਼ ਕਰਨ ਅਤੇ ਘਰੇਲੂ ਓਹੜ-ਪੋਹੜ ਕਰਨ ਦੀ ਜਗ੍ਹਾ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਫਿਰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵਧੇਰੇ ਮੌਤਾਂ ਹੋਣ ਦਾ ਇੱਕੋ-ਇੱਕ ਕਾਰਨ ਹੈ ਕਿ ਜਦੋਂ ਤੱਕ ਮਰੀਜ ਹਸਪਤਾਲ ਆਉਂਦਾ ਹੈ, ਉਸ ਸਮੇਂ ਤੱਕ ਉਸ ਦਾ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਮੈਡੀਸਨ ਵਿਭਾਗ ਦੇ ਮੁਖੀ ਨੇ ਸਪੱਸ਼ਟ ਕੀਤਾ ਕਿ ਮਰੀਜ ਸਾਹ ਔਖਾ ਆਉਣ ਦੇ ਮਰੀਜਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਕਈ ਤਰ੍ਹਾਂ ਦੀਆਂ ਵਿਧੀਆਂ ਰਾਹੀਂ ਆਕਸੀਜਨ ਲਗਾਈ ਜਾਂਦੀ ਹੈ, ਜੋਕਿ ਘਰ 'ਚ ਕਰਨਾ ਆਸਾਨ ਕੰਮ ਨਹੀਂ ਹੈ। ਡਾ. ਸਿਬੀਆ ਨੇ ਦੱਸਿਆ ਕਿ ਜੇ ਮਰੀਜ ਨੂੰ ਸਾਹ ਦੀ ਥੋੜੀ ਦਿਕਤ ਹੋਵੇ ਤਾਂ ਆਕਸੀਜਨ ਵਾਲਾ ਫੇਸਮਾਸਕ ਲਗਾਇਆ ਜਾਂਦਾ ਹੈ, ਜੇ ਫਿਰ ਵੀ ਤਕਲੀਫ਼ ਹੋਵੇ ਤਾਂ ਵੈਂਚਰੀ 'ਤੇ 30 ਜਾਂ 50 ਫੀਸਦੀ ਆਕਸੀਜਨ ਲਗਾ ਕੇ ਨਿਰੰਤਰ ਮੋਨੀਟਰਿੰਗ ਕੀਤੀ ਜਾਂਦੀ ਹੈ।
ਪਰੰਤੂ ਜੇਕਰ ਫਿਰ ਵੀ ਹਾਲਤ 'ਚ ਸੁਧਾਰ ਨਾ ਆਵੇ ਤਾਂ ਐਨ.ਆਰ.ਐਮ (ਨਾਨ ਬ੍ਰੀਦਏਬਲ ਮਾਸਕ) 100 ਫੀਸਦੀ ਆਕਸੀਜਨ 10 ਜਾਂ 15 ਲਿਟਰ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਹਾਈਫਲੋ ਨੇਜਲ ਕੈਨੁਲਾ ਆਉਂਦਾ ਹੈ ਇਸ ਰਾਹੀਂ ਤੇਜ ਦਬਾਅ ਨਾਲ ਆਕਸੀਜਨ ਲਗਾਈ ਜਾਂਦੀ ਹੈ ਅਤੇ ਜੇ ਇਹ ਵੀ ਠੀਕ ਕੰਮ ਨਾ ਕਰੇ ਤਾਂ ਫਿਰ ਬਾਇਪੈਪ, ਗਲੇ 'ਚ ਬਿਨ੍ਹਾਂ ਟਿਊਬ ਪਾਏ ਆਕਸੀਜਨ ਲਗਾਈ ਜਾਂਦੀ ਹੈ। ਸਭ ਤੋਂ ਅਖੀਰ ਵਿਚ ਗਲੇ ਅੰਦਰ ਪਾਈਪ ਲਗਾ ਕੇ ਵੈਂਟੀਲੇਟਰ ਰਾਹੀਂ ਆਕਸੀਜਨ ਦਿੱਤੀ ਜਾਂਦੀ ਹੈ ਅਤੇ ਇਸ ਨੂੰ ਲਗਾਤਾਰ ਮੋਨੀਟਰ ਕੀਤਾ ਜਾਂਦਾ ਹੈ।
ਡਾ. ਆਰ.ਪੀ.ਐਸ. ਸਿਬੀਆ, ਜੋ ਕਿ ਆਪਣੀ ਧਰਮ ਪਤਨੀ ਅਤੇ ਗਾਇਨੀ ਦੇ ਮਾਹਰ ਡਾਕਟਰ ਪ੍ਰੀਤਕੰਵਲ ਸੰਧੂ ਸਿਬੀਆ ਸਮੇਤ ਕੋਵਿਡ ਪਾਜਿਟਿਵ ਆਏ ਸਨ ਅਤੇ ਸਿਹਤਯਾਬ ਹੋਣ ਮਗਰੋਂ ਆਪਣੀ ਡਿਊਟੀ 'ਤੇ ਪਰਤ ਆਏ ਹਨ, ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਪਾਜਿਟਿਵ ਮਰੀਜਾਂ ਦੇ ਇਲਾਜ ਲਈ ਰਾਜਿੰਦਰਾ ਹਸਪਤਾਲ ਵਿਖੇ ਸਥਾਪਤ ਕੋਵਿਡ ਬਲਾਕ 'ਚ ਮਰੀਜਾਂ ਦੇ ਹਰ ਤਰ੍ਹਾਂ ਦੇ ਇਲਾਜ ਦੀਆਂ ਪੂਰੀਆਂ ਸਹੂਲਤਾਂ ਮੁਫ਼ਤ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਇੱਥੇ ਮਰੀਜਾਂ ਲਈ ਮਹਿੰਗੇ ਟੈਸਟ, ਜਿਨ੍ਹਾਂ 'ਚ ਡੀ-ਡਾਇਮਰ, ਪ੍ਰੋਕੈਲਸੀਟੋਨਐਨ, ਐਕਸਰੇ, ਸੀਟੀ ਸਕੈਨ, ਡਾਇਲੇਸਿਸ, ਮਹਿੰਗੇ ਟੀਕੇ ਟੂਸੀ ਆਦਿ, ਖ਼ੂਨ ਪਤਲਾ ਕਰਨ ਦੀ ਦਵਾਈ ਸਮੇਤ ਮੁਫ਼ਤ ਖਾਣਾ ਪੀਣਾ ਮੁਹੱਈਆ ਕਰਵਾਇਆ ਜਾਂਦਾ ਹੈ।
ਡਾ. ਸਿਬੀਆ ਨੇ ਅਖੀਰ 'ਚ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਮਰੀਜਾਂ ਮਰੀਜਾਂ ਨੂੰ ਉਪਚਾਰ ਦੀ ਲੋੜ ਦੇ ਮੱਦੇਨਜ਼ਰ ਹਸਪਤਾਲ ਤੁਰੰਤ ਇਲਾਜ ਲਈ ਦਾਖਲ ਕਰਵਾਇਆ ਜਾਵੇ ਨਾ ਕਿ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਕਰਕੇ ਆਪਣੀ ਜਾਨ ਨੂੰ ਖ਼ਤਰੇ 'ਚ ਪਾਇਆ ਜਾਵੇ, ਕਿਉਂਕਿ ਜਿਹੜੇ ਮਰੀਜਾਂ ਦੀਆਂ ਮੌਤਾਂ ਹੋਈਆਂ ਹਨ, ਉਹ ਬਹੁਤ ਹੀ ਦੇਰੀ ਨਾਲ ਅਤੇ ਗੰਭੀਰ ਹਾਲਤ 'ਚ ਰਾਜਿੰਦਰਾ ਹਪਸਤਾਲ ਪੁੱਜੇ ਸਨ। ਡਾ. ਸਿਬੀਆ ਨੇ ਕਿਹਾ ਕਿ 'ਮਿਸ਼ਨ ਫ਼ਤਿਹ' ਤਹਿਤ ਡਾਕਟਰ, ਪੈਰਾ ਮੈਡੀਕਲ ਅਮਲਾ ਤੇ ਹਰ ਕਰਮਚਾਰੀ ਤੇ ਅਧਿਕਾਰੀ ਕੋਵਿਡ-19 ਖ਼ਿਲਾਫ਼ ਪੂਰੀ ਤਨਦੇਹੀ ਨਾਲ ਡਟਿਆ ਹੋਇਆ ਹੈ।

Have something to say? Post your comment

google.com, pub-6021921192250288, DIRECT, f08c47fec0942fa0

Health

ਚੰਗੀ ਸਿਹਤ ਅਤੇ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਢੁਕਵੀਂ ਨੀਂਦ ਬਹੁਤ ਜ਼ਰੂਰੀਃ ਡਾ. ਤਨੂੰ ਸਿੰਗਲਾ 

ਸਿਹਤ ਮੰਤਰੀ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਨਰਸਿੰਗ ਸਿੱਖਿਆ ਨੂੰ ਮਜ਼ਬੂਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ

ਸਿਹਤ ਵਿਭਾਗ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਅਤੇ ਗਰਭਪਾਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ 

ਸਿਹਤ ਵਿਭਾਗ ਵੱਲੋ ਸਵਾਇਨ ਫਲੂ ਸਬੰਧੀ ਐਡਵਾਇਜਰੀ ਜਾਰੀ, ਸਵਾਈਨ ਫਲੂ ਤੋਂ ਘਬਰਾਉਣਾ ਨਹੀਂ,ਸਾਵਧਾਨੀਆਂ ਦਾ ਪਾਲਣ ਕਰੋ: ਡਾ ਕਵਿਤਾ ਸਿੰਘ

ਪੰਜਾਬ ਦੇ ਸਿਹਤ ਮੰਤਰੀ ਨੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 7 ਆਈ.ਈ.ਸੀ. ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਸਿਹਤ ਵਿਭਾਗ ਨੇ ਸੁਨਾਮ ’ਚ ਗੈਰ-ਕਾਨੂੰਨੀ ਲਿੰਗ ਨਿਰਧਾਰਨ ਟੈਸਟ ਰੈਕੇਟ ਦਾ ਕੀਤਾ ਪਰਦਾਫਾਸ਼

ਸਰਕਾਰੀ ਆਯੁਰਵੈਦਿਕ ਕਾਲਜ ਦੇ ਸਟਾਫ਼ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਤੋਹਫ਼ਾ

ਪੰਜਾਬ ਰਾਜ ਸਿਹਤ ਏਜੰਸੀ ਵੱਲੋਂ ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਜਾਰੀ ਕਰਨ ਲਈ ਲਗਾਏ ਜਾਣਗੇ ਵਿਸ਼ੇਸ਼ ਕੈਂਪ

ਪੰਜਾਬ ਦੇ ਸਿਹਤ ਮੰਤਰੀ ਨੇ ਕੋਵਿਡ-19 ਨਾਲ ਲੜਨ ਲਈ ਯੂ.ਐਸ.ਏ.ਆਈ.ਡੀ. ਹਮਾਇਤ ਪ੍ਰਾਪਤ ਗੈਰ-ਸਰਕਾਰੀ ਸੰਗਠਨਾਂ ਦੇ ਯਤਨਾਂ ਦੀ ਕੀਤੀ ਸ਼ਲਾਘਾ

ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਿਹਤ ਕੇਂਦਰਾਂ ਦਾ ਦੌਰਾ