Sunday, June 28, 2026
ਤਾਜਾ ਖਬਰਾਂ
ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ'ਆਪ' ਸਰਕਾਰ ਦੇ ‘ਬਿਜਲੀ ਸਰਪਲੱਸ’ ਦੇ ਦਾਅਵਿਆਂ ਦੀ ਨਿਕਲੀ ਫੂਕ: ਕੇਵਲ ਸਿੰਘ ਢਿੱਲੋਂਪੰਜਾਬ ਇਤਿਹਾਸ ਦੇ ਸਭ ਤੋਂ ਗੰਭੀਰ ਨੈਤਿਕ ਅਤੇ ਸੰਵਿਧਾਨਕ ਸੰਕਟ ਵਿੱਚੋਂ ਲੰਘ ਰਿਹਾ ਹੈ : ਕੇਵਲ ਸਿੰਘ ਢਿੱਲੋਂਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਪੈਕੇਜ ਦੇਵੇ-ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ ਦਾ ਬਚਪਨ ਬਚਾਇਆ : ਡਾ. ਬਲਜੀਤ ਕੌਰਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਪੰਜਾਬ ਵਿੱਚ ਨੀਟ ਦੀ ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਮੁਫ਼ਤ ਸਫ਼ਰ ਨੂੰ ਮਨਜ਼ੂਰੀ

Punjab

'ਆਪ' ਸਰਕਾਰ ਦੇ ‘ਬਿਜਲੀ ਸਰਪਲੱਸ’ ਦੇ ਦਾਅਵਿਆਂ ਦੀ ਨਿਕਲੀ ਫੂਕ: ਕੇਵਲ ਸਿੰਘ ਢਿੱਲੋਂ

PUNJAB NEWS EXPRESS | June 28, 2026 05:54 PM

ਚੰਡੀਗੜ੍ਹ:  ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਬਿਜਲੀ ਕੱਟਾਂ ਤੋਂ ਪਰੇਸ਼ਾਨ ਹੋ ਕੇ ਅੱਜ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਏ ਜਾ ਰਹੇ ਧਰਨੇ ਮੁੱਖ ਮੰਤਰੀ ਭਗਵੰਤ ਮਾਨ ਦੇ ‘ਅੱਠ ਘੰਟੇ ਬਿਜਲੀ’ ਅਤੇ ‘ਬਿਜਲੀ ਸਰਪਲੱਸ’ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਰਹੇ ਹਨ। ਇਹ ਤਿੱਖਾ ਪ੍ਰਤੀਕਰਮ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦਿੱਤਾ।

ਢਿੱਲੋਂ ਨੇ ਪੰਜਾਬ ਵਿੱਚ ਝੋਨੇ ਦੀ ਲੁਆਈ ਦੌਰਾਨ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਬਿਜਲੀ ਨਾ ਮਿਲਣ ਕਾਰਨ ਕਿਸਾਨ ਮਹਿੰਗਾ ਡੀਜ਼ਲ ਫੂਕ ਕੇ ਜਨਰੇਟਰ ਚਲਾਉਣ ਲਈ ਮਜਬੂਰ ਹਨ, ਜਿਸ ਨਾਲ ਉਨ੍ਹਾਂ ਦੀ ਲਾਗਤ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਬਿਜਲੀ ਲਈ ਗਰਿੱਡਾਂ ਅੱਗੇ ਲੱਗ ਰਹੇ ਧਰਨੇ ‘ਬਿਜਲੀ ਸਰਪਲੱਸ ਪੰਜਾਬ’ ਦੇ ਸਰਕਾਰੀ ਦਾਅਵਿਆਂ ਦੀ ਪੂਰੀ ਤਰ੍ਹਾਂ ਪੋਲ ਖੋਲ ਰਹੇ ਹਨ।

ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਕਿਸਾਨਾਂ ਨੂੰ ਰਾਤਾਂ ਦੇ ਜਾਗਰਣ ਤੋਂ ਮੁਕਤੀ ਮਿਲੇਗੀ, ਪਰ ਅੱਜ ਹਾਲਾਤ ਇਹ ਹਨ ਕਿ ਨਾ ਦਿਨ ਵੇਲੇ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਰਾਤ ਨੂੰ। ਪਹਿਲਾਂ ਤੋਂ ਲੱਗਿਆ ਝੋਨਾ ਪਾਣੀ ਦੀ ਘਾਟ ਕਾਰਨ ਸੁੱਕਣ ਦੇ ਕਿਨਾਰੇ ‘ਤੇ ਹੈ, ਜਦਕਿ ਨਵੀਂ ਲੁਆਈ ਲਈ ਵੀ ਕਿਸਾਨਾਂ ਕੋਲ ਲੋੜੀਂਦੀ ਬਿਜਲੀ ਉਪਲਬਧ ਨਹੀਂ। ਇਹ ਸਰਕਾਰ ਦੀ ਨਾਕਾਮ ਯੋਜਨਾਬੰਦੀ ਅਤੇ ਪ੍ਰਬੰਧਕੀ ਅਸਫਲਤਾ ਦਾ ਸਿੱਧਾ ਸਬੂਤ ਹੈ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਹਰ ਕੋਨੇ ਵਿੱਚ ਕਿਸਾਨ ਬਿਜਲੀ ਘਰਾਂ ਅਤੇ ਗਰਿੱਡਾਂ ਦਾ ਘਿਰਾਓ ਕਰ ਰਹੇ ਹਨ, ਤਪਦੀ ਗਰਮੀ ਵਿੱਚ ਧਰਨੇ ਲਗਾ ਰਹੇ ਹਨ ਅਤੇ ਸੜਕਾਂ ਜਾਮ ਕਰਨ ਲਈ ਮਜਬੂਰ ਹਨ। ਜੇਕਰ ਸਰਕਾਰ ਦੇ ਪ੍ਰਬੰਧ ਇੰਨੇ ਹੀ ਚੁਸਤ ਸਨ, ਤਾਂ ਅੱਜ ਅੰਨਦਾਤਾ ਖੇਤਾਂ ਦੀ ਬਜਾਏ ਸੜਕਾਂ ‘ਤੇ ਇਨਸਾਫ਼ ਮੰਗਣ ਲਈ ਕਿਉਂ ਬੈਠਾ ਹੈ?

ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਸਾਰਾ ਧਿਆਨ ਇਸ਼ਤਿਹਾਰਾਂ, ਸੋਸ਼ਲ ਮੀਡੀਆ ਅਤੇ ਝੂਠੇ ਪ੍ਰਚਾਰ ‘ਤੇ ਕੇਂਦਰਿਤ ਹੈ, ਜਦਕਿ ਜ਼ਮੀਨੀ ਹਕੀਕਤ ਵਿੱਚ ਕਿਸਾਨ ਬਿਜਲੀ, ਪਾਣੀ ਅਤੇ ਪ੍ਰਬੰਧਕੀ ਕਮੀ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਇਸ ਨਾਕਾਮੀ ਨੂੰ ਕਦੇ ਨਹੀਂ ਭੁੱਲੇਗਾ ਅਤੇ ਸਮਾਂ ਆਉਣ ‘ਤੇ ਇਸਦਾ ਸਬਕ ਜ਼ਰੂਰ ਸਿਖਾਏਗਾ।

Have something to say? Post your comment

google.com, pub-6021921192250288, DIRECT, f08c47fec0942fa0

Punjab

ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਵੱਡੀ ਖ਼ਬਰ: ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਆਇਆ ਭੂਚਾਲ

ਐਸ.ਸੀ. ਬਹੁ-ਗਿਣਤੀ ਵਾਲੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 72.21 ਕਰੋੜ ਰੁਪਏ ਜਾਰੀ

CM ਮਾਨ ਨੇ 'ਸੂਰਮਾ' ਮੁਹਿੰਮ ਦੀ ਕੀਤੀ ਸ਼ੁਰੂਆਤ; ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ 'ਸੂਰਮਾ' ਛਾਪਾਂ ਅਤੇ ਟੀ-ਸ਼ਰਟਾਂ ਦੇ ਕੇ ਕੀਤਾ ਸਨਮਾਨਿਤ

Breaking: ਸ਼੍ਰੋਮਣੀ ਕਮੇਟੀ ਦੀ ਵਿਸ਼ੇਸ਼ ਜਨਰਲ ਇਕੱਤਰਤਾ ਦੌਰਾਨ ਪਾਸ ਕੀਤੇ ਗਏ ਅਹਿਮ ਮਤੇ, ਪੜ੍ਹੋ ਵੇਰਵਾ

Breaking: ਸ਼੍ਰੋਮਣੀ ਕਮੇਟੀ ਨੇ 5 ਜੁਲਾਈ ਨੂੰ ਸੱਦਿਆ ਪੰਥਕ ਇਕੱਠ

ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਨੈੱਟਵਰਕ ਨਾਲ ਸਬੰਧਤ ਚਾਰ ਜਣੇ 10 ਆਧੁਨਿਕ ਪਿਸਤੌਲਾਂ ਸਣੇ ਕਾਬੂ

ਵੱਡੀ ਖਬਰ: ਐਸਜੀਪੀਸੀ ਪ੍ਰਧਾਨ ਧਾਮੀ ਨੇ ਅਸਤੀਫ਼ੇ ਦੀਆਂ ਅਫਵਾਹਾਂ ਨੂੰ ਕੀਤਾ ਖਾਰਜ

ਕੇਂਦਰ ਸਰਕਾਰ ਦੀ VB-G RAM G ਸਕੀਮ ਪੰਜਾਬ 'ਚ ਲਾਗੂ

ਚੰਡੀਗੜ੍ਹ ਕੈਸ਼ੀਅਰ ਕਤਲ ਕਾਂਡ: ਮੁੱਖ ਮੁਲਜ਼ਮ ਦਾ ਵਧੀਆ ਰਿਮਾਂਡ