Saturday, October 03, 2026
ਤਾਜਾ ਖਬਰਾਂ
• ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ • ਬੀਐਸਐਫ ਨੇ ਅਕਾਲ ਤਖ਼ਤ ਦੇ ਜਥੇਦਾਰ, ਸਿੱਖ ਸੰਗਤ ਨੂੰ ਜ਼ੀਰੋ ਲਾਈਨ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ; ਅਕਾਲ ਤਖ਼ਤ ਦੇ ਜਥੇਦਾਰ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਅਰਦਾਸ ਕੀਤੀ • ਮਾਲੇਰਕੋਟਲਾ ਦੇ ਡੀਸੀ 'ਤੇ ਸਟਾਫ ਨੂੰ 'ਅਪਮਾਨਿਤ' ਕਰਨ ਦਾ ਦੋਸ਼; ਕਰਮਚਾਰੀਆਂ ਨੇ 25 ਸਤੰਬਰ ਨੂੰ ਹੜਤਾਲ ਦਾ ਐਲਾਨ ਕੀਤਾ • ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ AAP ਸਰਕਾਰ ਦਾ ਧੋਖਾ, 8% DA ਵਧਾ ਕੇ ਆਪਣੀ ਪਿੱਠ ਥਪਥਪਾ ਰਹੀ ਸਰਕਾਰ: ਤਰੁਣ ਚੁਗ

National

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ

ਪੰਜਾਬ ਨਿਊਜ਼ ਐਕਸਪ੍ਰੈੱਸ | October 03, 2026 05:24 PM

ਚੰਡੀਗੜ੍ਹ, 3 ਅਕਤੂਬਰ: ਨਾਇਰਾ ਐਨਰਜੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਪੈਟਰੋਲ ਦੇ ਰੇਟ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਸ਼ਨੀਵਾਰ ਸਵੇਰ ਤੋਂ ਲਾਗੂ ਹੋ ਗਈਆਂ ਹਨ। ਵਾਧੇ ਤੋਂ ਬਾਅਦ ਭੋਪਾਲ ਵਿੱਚ ਨਾਇਰਾ ਦੇ ਪੰਪਾਂ ’ਤੇ ਪੈਟਰੋਲ 119.54 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 102.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕੰਪਨੀ ਮੁਤਾਬਕ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਰਿਟੇਲ ਕੀਮਤਾਂ ਅਤੇ ਵਧਦੀ ਲਾਗਤ ਵਿਚਲੇ ਫਰਕ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਮਾਰਚ ਵਿੱਚ ਵੀ ਵਧਾਏ ਸਨ ਰੇਟ
ਇਸ ਸਾਲ ਮਾਰਚ ਵਿੱਚ ਇਰਾਨ ਸੰਘਰਸ਼ ਕਾਰਨ ਗਲੋਬਲ ਊਰਜਾ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਨਾਇਰਾ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਮਹਿੰਗਾ ਕੀਤਾ ਸੀ। ਹਾਲਾਂਕਿ, ਪੱਛਮੀ ਏਸ਼ੀਆ ਵਿੱਚ ਤਣਾਅ ਘਟਣ ਅਤੇ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਆਉਣ ਮਗਰੋਂ ਕੰਪਨੀ ਨੇ 1 ਜੁਲਾਈ ਨੂੰ ਇਹ ਵਾਧਾ ਵਾਪਸ ਲੈਂਦਿਆਂ ਦੋਵੇਂ ਈਂਧਨਾਂ ਦੀਆਂ ਕੀਮਤਾਂ ਵਿੱਚ ਕ੍ਰਮਵਾਰ 5 ਅਤੇ 3 ਰੁਪਏ ਦੀ ਕਟੌਤੀ ਕੀਤੀ ਸੀ।

ਸਰਕਾਰੀ ਕੰਪਨੀਆਂ ਨੇ ਨਹੀਂ ਬਦਲੇ ਰੇਟ
ਫਿਲਹਾਲ ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ (HPCL) ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਰਿਲਾਇੰਸ ਦੀ ਜਿਓ-ਬੀਪੀ ਵੱਲੋਂ ਵੀ ਅਜੇ ਰੇਟਾਂ ਵਿੱਚ ਤਬਦੀਲੀ ਨਹੀਂ ਕੀਤੀ ਗਈ। ਰੇਟਿੰਗ ਏਜੰਸੀ ICRA ਦੀ ਰਿਪੋਰਟ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਰਿਟੇਲ ਰੇਟ ਸਥਿਰ ਰਹਿਣ ਕਾਰਨ ਸਰਕਾਰੀ ਤੇਲ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ। ICRA ਦੇ ਅਨੁਮਾਨ ਅਨੁਸਾਰ ਪੈਟਰੋਲ ’ਤੇ ਕਰੀਬ 8 ਰੁਪਏ ਅਤੇ ਡੀਜ਼ਲ ’ਤੇ 9 ਰੁਪਏ ਪ੍ਰਤੀ ਲੀਟਰ ਦਾ ਮਾਰਜਿਨ ਨੁਕਸਾਨ ਹੋ ਰਿਹਾ ਹੈ। ਪੈਟਰੋਲ, ਡੀਜ਼ਲ ਅਤੇ LPG ਨੂੰ ਮਿਲਾ ਕੇ ਰੋਜ਼ਾਨਾ ਕਰੀਬ 530 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ।

ਮਈ ਵਿੱਚ ਸਰਕਾਰੀ ਕੰਪਨੀਆਂ ਨੇ ਵਧਾਏ ਸਨ ਰੇਟ
ਇਸ ਸਾਲ ਮਈ ਵਿੱਚ IOC, BPCL ਅਤੇ HPCL ਨੇ ਕੌਮਾਂਤਰੀ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਦਾ ਹਵਾਲਾ ਦਿੰਦਿਆਂ ਪੜਾਅਵਾਰ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਕੁੱਲ 7.50-7.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।

Have something to say? Post your comment

google.com, pub-6021921192250288, DIRECT, f08c47fec0942fa0

National

PM ਮੋਦੀ ਨੇ ਫਲਾਈਦੁਬਈ ਦੇ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਕੀਤੀ ਗੱਲਬਾਤ

ਪੰਜਾਬ ’ਚ ਪੀਐੱਮ ਅਵਾਸ ਯੋਜਨਾ ਘੋਟਾਲੇ ਦੀ ਨਿਰਪੱਖ਼ ਜਾਂਚ ਹੋਵੇ- ਅਸ਼ਵਨੀ ਸ਼ਰਮਾ

ਵਟਸਐਪ ਨੇ ਨੌਜਵਾਨਾਂ ਦੀ ਸੁਰੱਖਿਆ ਲਈ ਨਵੇਂ ਪੇਰੈਂਟਲ ਕੰਟਰੋਲ ਫੀਚਰ ਕੀਤੇ ਜਾਰੀ

ਯੂਪੀ ਦੀਆਂ ਸੜਕਾਂ ’ਤੇ ਦੌੜ ਰਿਹਾ 308 ਪਹੀਆਂ ਵਾਲਾ ਵਿਸ਼ਾਲ ਟਰੱਕ

ਦਿੱਲੀ ਦੇ ਮੰਤਰੀ ਪ੍ਰਵੇਸ਼ ਵਰਮਾ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦਾ ਵੀਡੀਓ ਵਾਇਰਲ

ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ

PM ਮੋਦੀ ਨਾਲ CM ਯੋਗੀ ਦੀ ਮੁਲਾਕਾਤ, ਕਰੀਬ ਇੱਕ ਘੰਟਾ ਚੱਲੀ ਬੈਠਕ

ਬਲਦ ਨੇ ਨਿਗਲ ਲਿਆ 3 ਤੋਲੇ ਦਾ ਸੋਨੇ ਦਾ ਮੰਗਲਸੂਤਰ, ਸਰਜਰੀ ਕਰ ਕੱਢਿਆ ਬਾਹਰ

ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਟਰੈਕਟਰ ਦੇ ਨਾਲ ਦਰੜ ਕੇ 80 ਸਾਲਾ ਬਜ਼ੁਰਗ ਔਰਤ ਦਾ ਕਤਲ

ਏਅਰ ਇੰਡੀਆ ਦਾ ਪਾਇਲਟ ਅਲਕੋਹਲ ਟੈਸਟ ’ਚ ਫੇਲ੍ਹ ਹੋਣ 'ਤੇ ਸਸਪੈਂਡ