Thursday, August 06, 2026

National

ਵੱਡੀ ਖ਼ਬਰ: ਬਲਾਤਕਾਰ ਮਾਮਲਾ: ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਨੂੰ 10 ਸਾਲ ਦੀ ਸਜ਼ਾ

ਪੰਜਾਬ ਨਿਊਜ਼ ਐਕਸਪ੍ਰੈੱਸ | August 06, 2026 03:03 PM

ਨਵੀਂ ਦਿੱਲੀ, 6 ਅਗਸਤ: ਬੰਬਈ ਹਾਈ ਕੋਰਟ ਦੀ ਗੋਆ ਬੈਂਚ ਨੇ ਵੀਰਵਾਰ ਨੂੰ ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ-ਇਨ-ਚੀਫ਼ ਤਰੁਣ ਤੇਜਪਾਲ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਿਸ ਤੋਂ ਬਾਅਦ ਹੁਣ ਤੇਜਪਾਲ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣਗੇ।

ਇਸ ਤੋਂ ਪਹਿਲਾਂ, ਮਈ 2021 ਵਿੱਚ, ਗੋਆ ਦੀ ਇੱਕ ਹੇਠਲੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ। ਇਸ ਮਾਮਲੇ ਦੀ ਸੁਣਵਾਈ 2017 ਵਿੱਚ ਮਾਪੁਸਾ ਦੀ ਸੈਸ਼ਨ ਅਦਾਲਤ ਵਿੱਚ ਸ਼ੁਰੂ ਹੋਈ ਸੀ। ਮਈ 2021 ਵਿੱਚ ਹੇਠਲੀ ਅਦਾਲਤ ਨੇ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਗੋਆ ਸਰਕਾਰ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ।

ਇਹ ਮਾਮਲਾ ਨਵੰਬਰ 2013 ਦਾ ਹੈ। ਤਹਿਲਕਾ ਦੀ ਇੱਕ ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਕਿ ਤਰੁਣ ਤੇਜਪਾਲ ਨੇ ਗੋਆ ਵਿੱਚ ਥਿੰਕ ਫੈਸਟ ਦੌਰਾਨ 7 ਅਤੇ 8 ਨਵੰਬਰ ਦੀ ਰਾਤ ਨੂੰ ਇੱਕ ਹੋਟਲ ਦੀ ਲਿਫਟ ਵਿੱਚ ਉਸਦਾ ਦੋ ਵਾਰ ਜਿਨਸੀ ਸ਼ੋਸ਼ਣ ਕੀਤਾ।

Have something to say? Post your comment

google.com, pub-6021921192250288, DIRECT, f08c47fec0942fa0

National

ਮਾਫੀਆ ਡੌਨ ਅਤੀਕ ਅਹਿਮਦ ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ

ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ: ਭਾਰਤ ਵਿੱਚ ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਲੱਗੀ ਪਾਬੰਦੀ

ਮੈਟਾ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਭਾਰਤ ਸਰਕਾਰ ਤੋਂ ਮੰਗੀ ਮੁਆਫ਼ੀ

PM Modi 'ਤੇ ਟਿੱਪਣੀ ਕਰਨ ਵਾਲੀ ਕੁੜੀ 'ਤੇ ਹੋਈ FIR, CJP ਨੇ ਕੀਤਾ ਵਿਰੋਧ

ਰਾਹੁਲ ਗਾਂਧੀ ਨੇ ਐੱਚ.ਐੱਮ. ਸ਼ਾਹ ਨੂੰ ‘ਹਟਾਉਣ’ ਦੀ ਮੰਗ ਕੀਤੀ, ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੀ ਸੁਪਰੀਮ ਕੋਰਟ-ਨਿਗਰਾਨੀ ਵਿੱਚ ਜਾਂਚ ਕੀਤੀ ਜਾਵੇ

'ਐਂਟੀ ਪੇਪਰ ਲੀਕ' ਬਿੱਲ ਲੋਕ ਸਭਾ ਵਿੱਚ ਪਾਸ

ਲੋਕ ਸਭਾ ਵਿੱਚ ਰਾਹੁਲ ਗਾਂਧੀ ਦੀ ਸਪੀਚ ਦੌਰਾਨ ਜ਼ਬਰਦਸਤ ਹੰਗਾਮਾ

ਵਿਦਿਆਰਥੀਆਂ ਦਾ ਵਿਰੋਧ ਸ਼ਾਂਤਮਈ ਸੀ, ਨਾਬਾਲਗ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਸੁਪਰੀਮ ਕੋਰਟ

ਕਾਕਰੋਚ ਜਨਤਾ ਪਾਰਟੀ ਨੇ ਪ੍ਰਦਰਸ਼ਨਕਾਰੀਆਂ 'ਤੇ ਕਥਿਤ ਪੁਲਿਸ ਕਾਰਵਾਈ ਨੂੰ ਲੈ ਕੇ ਨਵੇਂ ਅੰਦੋਲਨ ਦੀ ਚੇਤਾਵਨੀ ਦਿੱਤੀ

ਕਾਂਗਰਸੀ ਸੰਸਦ ਮੈਂਬਰਾਂ ਨੇ ਪੰਜਾਬ ਵਿੱਚ ਪੇਪਰ ਲੀਕ ਵਿਰੁੱਧ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ