Monday, December 02, 2024
ਤਾਜਾ ਖਬਰਾਂ
ਜੁਰਮਾਨਾ ਐਡਜਸਟ ਕਰਨ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ.  ਦਾ ਜੇ. ਈ. ਵਿਜਿਲੈਂਸ ਬਿਊਰੋ ਵਲੋਂ  ਕਾਬੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਸੰਸਦ ਮੈਂਬਰਾਂ ਨਾਲ ਫਿਲਮ 'ਦਿ ਸਾਬਰਮਤੀ ਰਿਪੋਰਟ' ਦੇਖੀ, ਨਿਰਮਾਤਾਵਾਂ ਨੂੰ ਦਿੱਤਾ ਥੰਬਸ ਅੱਪਸੁਖਬੀਰ ਬਾਦਲ, ਸੁਖਦੇਵ ਢੀਂਡਸਾ, ਗੁਲਜ਼ਾਰ ਸਿੰਘ ਰਣੀਕੇ ਤੇ ਜਨਮੇਜਾ ਸੇਖੋਂ ਨੂੰ ਸੇਵਾਦਾਰ ਦੀ ਵਰਦੀ ਪਾ ਕੇ ਦਰਸ਼ਨੀ ਡਿਉੜੀ ਦੇ ਬਾਹਰ ਖੜ੍ਹੇ ਹੋਣ ਦੇ ਹੁਕਮਅਕਾਲ ਤਖ਼ਤ ਨੇ ਸੁਖਬੀਰ ਬਾਦਲ ਨੂੰ ਸੁਣਾਈ ਸਜ਼ਾ; ਸਾਬਕਾ ਉਪ ਮੁੱਖ ਮੰਤਰੀ ਨੂੰ ਹਰਿਮੰਦਰ ਸਾਹਿਬ ਵਿੱਚ ਬਰਤਨ, ਜੁੱਤੀਆਂ ਸਾਫ਼ ਕਰਨ ਦੇ ਹੁਕਮਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜੀਐਸਟੀ ਮੁਆਵਜ਼ਾ ਸੈੱਸ ਪ੍ਰਣਾਲੀ ਨੂੰ 2026 ਤੋਂ ਅੱਗੇ ਵਧਾਉਣ ਲਈ ਜੋਰਦਾਰ ਵਕਾਲਤ

National

ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਮਹਾਰਾਸ਼ਟਰ ਸਰਕਾਰ ਦਖਲ ਅੰਦਾਜੀ ਨਾ ਕਰੇ ਅਸੀਂ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਕਰਨੀ ਚੰਗੀ ਤਰ੍ਹਾਂ ਜਾਣਦੇ ਹਾਂ: ਐਮਪੀ ਗੁਰਜੀਤ ਸਿੰਘ ਔਜਲਾ

PUNJAB NEWS EXPRESS | February 12, 2024 04:33 AM
ਅੰਮ੍ਰਿਤਸਰ :   ਸੱਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਅਵਚਲ ਨਗਰ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਥਾਨ ਹੈ ਜੋ ਸਿੱਖ ਕੌਮ ਦਾ ਆਸਥਾ ਦਾ ਕੇਂਦਰ ਹੈ ਜਿੱਥੇ ਪੂਰੇ ਵਿਸ਼ਵ ਵਿੱਚੋਂ ਮੱਥਾ ਟੇਕਣ ਦੇ ਲਈ ਸੰਗਤਾਂ ਰੋਜਾਨਾ ਲੱਖਾ ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚਦੀਆਂ ਨੇ ਕੁਝ ਦਿਨਾਂ ਤੋਂ ਮਹਾਰਾਸ਼ਟਰ ਦੀ ਸਰਕਾਰ  ਸਿੱਖਾਂ ਦੇ ਧਾਰਮਿਕ ਸਥਾਨਾਂ ਵਿੱਚ ਦਖਲ ਅੰਦਾਜੀ ਕਰ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਪੂਰੇ ਵਿਸ਼ਵ ਭਰ ਵਿੱਚ ਸਿੱਖ ਕੌਮ ਵਿੱਚ ਬਹੁਤ ਭਾਰੀ ਰੋਸ ਤੇ ਗੁੱਸਾ ਹੈ
 
ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ ਗੁਰਜੀਤ ਸਿੰਘ ਔਜਲਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਕ ਚਿੱਠੀ ਲਿਖੀ ਤੇ ਦੱਸਿਆ ਕਿ ਉਹ ਸਿੱਖਾਂ ਦੇ ਧਾਰਮਿਕ ਸਥਾਨਾਂ ਤੇ ਸਿੱਖ ਕੌਮ ਦੇ ਮਸਲਿਆਂ ਵਿੱਚ ਦਖਲ ਅੰਦਾਜੀ ਬਿਲਕੁਲ ਬੰਦ ਕਰ ਦੇਣ ਇਸ ਤੋਂ ਇਲਾਵਾ ਐਮਪੀ ਗੁਰਜੀਤ ਸਿੰਘ ਔਜਲਾ ਨੇ ਅਬਚਲ ਨਗਰ ਨਦੇੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਤੇ ਉਥੋਂ ਦੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇੱਕ ਚਿੱਠੀ ਦਿੱਤੀ ਕਿ ਉਹ ਸਾਡੇ ਧਾਰਮਿਕ ਸਥਾਨਾਂ ਵਿੱਚ ਦਖਨ ਦਾ ਜੀ ਬੰਦ ਕਰਵਾਉਣ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਿੱਖ ਕੌਮ ਆਪਣੇ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਚੰਗੀ ਤਰ੍ਹਾਂ ਨਾਲ ਕਰਨੀ ਜਾਣਦੀ ਹੈ ਜਦ ਜਦ ਵੀ ਦੇਸ਼ ਦੇ ਕੋਈ ਆਫਤ ਆਈ ਹੈ ਤਾਂ ਸਾਡੀ ਸਿੱਖ ਕੌਮ ਨੇ ਹਮੇਸ਼ਾ ਹੀ ਇਸ ਦੇਸ਼ ਦੀ ਰਕਸ਼ਾ ਅੱਗੇ ਹੋ ਕੇ ਕੀਤੀ ਹੈ ਤੇ ਕੁਰਬਾਨੀਆਂ ਦੇਣ ਤੋਂ ਕਦੇ ਪਿੱਛੇ ਨਹੀਂ ਹੋਵੇ ਤੇ ਨਾ ਹੀ ਕਦੇ ਕੁਦਰਤੀ ਆਫਤ ਆਉਣ ਤੋਂ ਪਿੱਛੇ ਹੋਏ ਨੇ ਸਿੱਖ ਕੌਮ ਅੱਜ ਪੂਰੇ ਵਿਸ਼ਵ ਵਿੱਚ ਸਰਬੱਤ ਦੇ ਭਲਾ ਮੰਗਣ ਵਾਲੀ ਜਾਣੀ ਜਾਂਦੀ ਹੈ ਇਸ ਕਰਕੇ ਸਾਡੇ ਧਾਰਮਿਕ ਮਸਲਿਆਂ ਵਿੱਚ ਸਰਕਾਰ ਦਖਲ ਅੰਦਾਜੀ ਦੇਣਾ ਬੰਦ ਕਰ ਦੇਵੇ ਗੱਲਬਾਤ ਕਰਦੇ ਹੋਏ ਐਮਪੀ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ  ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਗੁਰਦੁਆਰਾ ਪ੍ਰਬੰਧਕੀ ਬੋਰਡ ਵਿਚ ਸਰਕਾਰੀ ਦਖ਼ਲ ਵਧਾਉਣ ਲਈ "ਨਾਂਦੇੜ ਸਿੱਖ ਗੁਰਦੁਆਰਾ ਸਚਖੰਡ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ ਐਕਟ 1956" ਵਿੱਚ ਸੋਧ ਕਰਦੇ ਹੋਏ ਵਿਧਾਨ ਸਭਾ ਵਿਚ ਬਿਲ ਪਾਸ ਕੀਤਾ ਹੈ। ਪ੍ਰਬੰਧਕੀ ਬੋਰਡ ਵਿਚ ਤਬਦੀਲੀ ਕਰਦੇ ਹੋਏ ਸਰਕਾਰੀ ਮੈਂਬਰਾਂ ਦੀ ਗਿਣਤੀ 7 ਤੋਂ ਵਧਾ ਕੇ 12 ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਗਿਣਤੀ 4 ਤੋਂ ਘੱਟਾਕੇ 2 ਕਰ ਦਿੱਤੀ ਹੈ, ਜਦੋਂ ਕਿ ਚੀਫ਼ ਖਾਲਸਾ ਦੀਵਾਨ ਦੇ 2 ਮੈਂਬਰਾਂ ਦੀ ਨਿਯੁਕਤੀ ਹਮੇਸ਼ਾ ਲਈ ਖਾਰਿਜ ਕਰ ਦਿੱਤੀ ਗਈ ਹੈ। 
 
ਇਸ ਸਿੱਖ ਕੌਮ ਵਿਰੋਧੀ ਬਿੱਲ ਅਤੇ ਗੁਰਧਾਮਾਂ ਵਿਚ ਸਿਆਸੀ ਦਖ਼ਲ ਦੇ ਵਿਰੋਧ ਵਿਚ ਅੱਜ ਲੋਕ ਸਭਾ ਮੈਂਬਰ ਨਾਂਦੇੜ ਸ਼੍ਰੀ ਪ੍ਰਤਾਪਰਾਓ ਪਾਟਿਲ ਚਿਖਾਲੀਕਰ ਨੂੰ ਮੈਮੋਰੈਂਡਮ ਦਿੱਤਾ ਗਿਆ ਕਿ ਉਹ ਮਹਾਰਾਸ਼ਟਰ ਸਰਕਾਰ ਕੋਲ ਇਹ ਮੁੱਦਾ ਉਠਾਉਣ। ਇਸ ਮੌਕੇ ਸ਼ਿਰਡੀ ਤੋਂ ਲੋਕ ਸਭਾ ਮੈਂਬਰ ਸ਼੍ਰੀ ਸਦਾਸ਼ਿਵ ਲੋਖੰਡੇ ਜੋ ਕਿ ਨਾਂਦੇੜ ਤੋਂ ਵਿਧਾਇਕ ਰਹਿ ਚੁੱਕੇ ਹਨ। ਮੈਂ ਸਰਕਾਰ ਕੋਲ ਮੰਗ ਕੀਤੀ ਹੈ ਕਿ ਸਿੱਖ ਮਾਮਲਿਆਂ ਵਿਚ ਸਰਕਾਰੀ ਦਖ਼ਲ ਬੰਦ ਕੀਤਾ ਜਾਏ ਅਤੇ ਗੁਰਧਾਮਾਂ ਦੀ ਸਾਂਭ-ਸੰਭਾਲ ਦਾ ਜਿੰਮਾ ਸਿੱਖ ਸੰਗਤਾਂ ਨੂੰ ਸੌਂਪਿਆ ਜਾਏ।
 ਆਖਰ ਵਿੱਚ ਗੁਰੂ ਨਗਰੀ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਮੈਂ ਉਦੋਂ ਤੱਕ ਸੁੱਖ ਦਾ ਸਾਹ ਨਹੀਂ ਲਵਾਂਗਾ ਜਦੋਂ ਤੱਕ ਇਹ ਮਸਲੇ ਨੂੰ ਹੱਲ ਨਹੀਂ ਕਰਵਾ ਲੈਂਦਾ।

Have something to say? Post your comment

google.com, pub-6021921192250288, DIRECT, f08c47fec0942fa0

National

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਸੰਸਦ ਮੈਂਬਰਾਂ ਨਾਲ ਫਿਲਮ 'ਦਿ ਸਾਬਰਮਤੀ ਰਿਪੋਰਟ' ਦੇਖੀ, ਨਿਰਮਾਤਾਵਾਂ ਨੂੰ ਦਿੱਤਾ ਥੰਬਸ ਅੱਪ

ਸਾਂਸਦ ਰਾਘਵ ਚੱਢਾ ਨੇ ਰਾਜ ਸਭਾ ਵਿੱਚ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ ਦਾ ਮੁੱਦਾ ਉਠਾਇਆ, ਕਿਹਾ- ਹਮਲਿਆਂ ਦੇ ਖਿਲਾਫ ਸਾਰੀਆਂ ਪਾਰਟੀਆਂ ਕਰਨ ਨਿੰਦਾ

ਸੁਪਰੀਮ ਕੋਰਟ ਵੱਲੋਂ ਪੇਪਰ ਬੈਲਟ ਪ੍ਰਣਾਲੀ ਨੂੰ ਮੁੜ ਲਾਗੂ ਕਰਨ ਦੀ ਮੰਗ ਸਬੰਧੀ ਦਾਇਰ ਜਨਹਿਤ ਪਟੀਸ਼ਨ ਖਾਰਜ

ਨੈਸ਼ਨਲ ਸਕੂਲ ਗੇਮਜ਼: ਅੰਡਰ-19 ਬਾਸਕਟਬਾਲ ਨਾਕ-ਆਊਟ ਮੁਕਾਬਲਾ ਖੇਡ ਕੇ ਕੁਆਰਟਰ ਫਾਈਨਲਜ਼ ਵਿੱਚ ਲੜਕਿਆਂ ਦੀ ਟੀਮ ਪਹੁੰਚੀ

ਪ੍ਰਧਾਨ ਮੰਤਰੀ ਮੋਦੀ ਨੇ ਬਿਡੇਨ ਨਾਲ ਚਾਰ ਸਾਲਾਂ ਦੇ ਸਹਿਯੋਗ ਨੂੰ ਪੂਰਾ ਕਰਦੇ ਹੋਏ ਵਿਦਾਇਗੀ ਮੁਲਾਕਾਤ ਕੀਤੀ

ਮੰਡੀਆ 'ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮਜ਼ਦੂਰਾਂ ਦੀ ਵੱਡੇ ਪੱਧਰ ਤੇ ਹੋ ਰਹੀ ਹੈ ਖੱਜਲ ਖੁਆਰੀ ਤੇ ਆਰਥਿਕ ਸੋਸ਼ਣ 

ਹਜ਼ਾਰਾਂ ਦੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ 'ਚ ਸ਼ਰਣ ਲਈ ਅਪਲਾਈ ਕੀਤਾ, ਕੈਨੇਡਾ ਸਰਕਾਰ ਦੀ ਚਿੰਤਾ ਵਧੀ 

ਯੂਪੀ ਦੇ ਝਾਂਸੀ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਬੱਚਿਆਂ ਦੀ ਮੌਤ ਹੋ ਗਈ

ਹਵਾ ਪ੍ਰਦੂਸ਼ਣ ਦੇ ਵਧਣ ਕਾਰਨ ਪ੍ਰਾਇਮਰੀ ਸਕੂਲ ਔਨਲਾਈਨ ਕਲਾਸਾਂ ਵਿੱਚ ਤਬਦੀਲ ਹੋਣਗੇ: ਦਿੱਲੀ ਦੇ ਮੁੱਖ ਮੰਤਰੀ

ਅੱਜ ਤੋਂ GRAP-III ਲਾਗੂ ਹੋਣ ਕਾਰਨ ਦਿੱਲੀ ਵਿੱਚ ਟਰੱਕ ਡਰਾਈਵਰਾਂ ਨੂੰ ਰੋਜ਼ੀ-ਰੋਟੀ 'ਤੇ ਅਸਰ ਪੈਣ ਦਾ ਡਰ ਹੈ