Monday, October 12, 2026
ਤਾਜਾ ਖਬਰਾਂ
• ਸੀਬੀਆਈ ਦੀ ਐਫਆਈਆਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਦਾ ਪਰਦਾਫਾਸ਼ ਕੀਤਾ, ਪੋਸਟਿੰਗ, ਟੈਂਡਰ ਅਤੇ ਨੀਤੀਗਤ ਫੈਸਲਿਆਂ ਲਈ ਕਥਿਤ ਰਿਸ਼ਵਤ ਦੇ ਵੇਰਵੇ ਦਿੱਤੇ • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਈ ਕੋਰਟ ਦੇ ਹੁਕਮਾਂ 'ਤੇ ਆਪਣੇ ਸਾਥੀਆਂ 'ਤੇ ਸੀਬੀਆਈ ਦੀ ਕਾਰਵਾਈ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ • ਕੈਬਨਿਟ ਮੀਟਿੰਗ ਵਿੱਚ ਭਰਤੀ ਦਾ ਐਲਾਨ ਨਾ ਹੋਣ 'ਤੇ ਭੜਕੇ ਬੇਰੁਜ਼ਗਾਰ ਅਧਿਆਪਕ • ਕੀਆ ਇੰਡੀਆ ਨੇ ਕੈਂਟੋਨਮੈਂਟ ਬੋਰਡ ਅੰਬਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਡੀ.ਆਰ.ਓ.ਪੀ. ਦੇ ਪੰਜਵੇਂ ਪੜਾਅ ਦੀ ਸ਼ੁਰੂਆਤ ਕੀਤੀ, ਇੰਡਿਅਨ ਪਾਲਿਊਸ਼ਨ ਕੰਟਰੋਲ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਲਾਗੂਕਰਨ • ਤਿੰਨ ਮਾਸੂਮ ਬੱਚਿਆਂ ਦੀ ਮੌਤ ਦਾ ਮਾਮਲਾ ਟਰੇਸ, ਮਾਂ ਹੀ ਨਿਕਲੀ ਬੱਚਿਆਂ ਦੀ ਕਾਤਿਲ • ਕੈਨੇਡਾ ਦੇ ਸਸਕੈਚਵਨ ਵਿੱਚ ਜਹਾਜ਼ ਹਾਦਸੇ ਵਿੱਚ ਦੋ ਭਾਰਤੀ ਸਿਖਲਾਈ ਪਾਇਲਟਾਂ ਦੀ ਮੌਤ

National

ਲੋਕ ਕਿਉਂ ਕਰਦੇ ਹਨ ਨਫ਼ਰਤ? ਕੰਗਨਾ ਨੇ ਟਵੀਟ ਕਰ ਦੱਸੀ ਵਜ੍ਹਾ

PUNJAB NEWS EXPRESS | December 19, 2020 03:52 PM
ਅਦਾਕਾਰਾ ਕੰਗਨਾ ਰਨੌਤ ਨੇ ਆਪਣੀ ਪੋਸਟ ਵਿੱਚ ਖੁਲਾਸਾ ਕੀਤਾ ਹੈ ਕਿ ਲੋਕ ਉਸ ਨਾਲ ਨਫ਼ਰਤ ਕਿਉਂ ਕਰਦੇ ਹਨ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਦੋ ਟਵੀਟ ਕਰਦਿਆਂ ਇਹ ਖੁਲਾਸਾ ਕੀਤਾ, ' ਮੇਰਾ ਦਿਲ ਹਮੇਸ਼ਾਂ ਇੰਡਸਟਰੀ ਪ੍ਰਤੀ ਇਮਾਨਦਾਰ ਰਿਹਾ ਹੈ ਅਤੇ ਇਸੇ ਲਈ ਜ਼ਿਆਦਾਤਰ ਲੋਕ ਮੇਰੇ ਵਿਰੁੱਧ ਹਨ। ਜਦੋਂ ਰਿਜ਼ਰਵੇਸ਼ਨ ਆਇਆ, ਮੈਂ ਇਸਦਾ ਵਿਰੋਧ ਕੀਤਾ, ਇਹੀ ਕਾਰਨ ਸੀ ਕਿ ਹਿੰਦੂਆਂ ਨੇ ਮੈਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਮਣੀਕਰਣਿਕਾ ਵਿਵਾਦ ਦੇ ਦੌਰਾਨ ਕਰਨੀ ਸੈਨਾ ਨਾਲ ਵਿਵਾਦ ਹੋਇਆ, ਰਾਜਪੂਤਾਂ ਨੇ ਮੈਨੂੰ ਧਮਕੀ ਦਿੱਤੀ।
ਜਦੋਂ ਮੈਂ ਇਸਲਾਮਿਕ ਕੱਟੜਪੰਥੀਆਂ ਦੇ ਵਿਰੁੱਧ ਖੜੀ ਹੋਈ ਤਾਂ ਮੁਸਲਮਾਨਾਂ ਨੇ ਮੈਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਹੁਣ ਖਾਲਿਸਤਾਨੀਆਂ ਖਿਲਾਫ ਬੋਲੀ ਤਾਂ ਸਿੱਖ ਵੀ ਮੇਰੇ ਵਿਰੁੱਧ ਹਨ। ਮੇਰੇ ਪ੍ਰਸ਼ੰਸਕਾਂ ਨੇ ਮੈਨੂੰ ਦੱਸਿਆ ਹੈ ਕਿ ਕੋਈ ਵੀ ਪਾਰਟੀ ਵੋਟ ਮੰਗਣ ਵਾਲੇ ਵਿਅਕਤੀ ਨੂੰ ਪਸੰਦ ਨਹੀਂ ਕਰਦੀ।  ਇਹੀ ਕਾਰਨ ਹੈ ਕਿ ਕੋਈ ਵੀ ਰਾਜਨੀਤਿਕ ਪਾਰਟੀ ਮੇਰੀ ਮਦਦ ਨਹੀਂ ਕਰਦੀ। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਹੈਰਾਨੀ ਹੋ ਸਕਦੀ ਹੈ ਕਿ ਮੈਂ ਇਹ ਕਿਉਂ ਕਰਦੀ ਹਾਂ ਜੋ ਮੈਂ ਕਰਦੀ ਹਾਂ? ਮੈਂ ਕਹਾਂਗੀ ਕਿ ਇਸ ਦੁਨੀਆਂ ਤੋਂ ਇਲਾਵਾ, ਮੇਰੀ ਜ਼ਮੀਰ ਦੀ ਵੀ ਇਕ ਦੁਨੀਆਂ ਹੈ, ਜਿੱਥੇ ਮੇਰੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ। '
 
ਸੋਸ਼ਲ ਮੀਡੀਆ 'ਤੇ ਕੰਗਨਾ ਦਾ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਕੰਗਨਾ ਰਣੌਤ ਫਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੋਲਡ ਅਤੇ ਬਿੰਦਾਸ ਅੰਦਾਜ਼ ਲਈ ਵੀ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ ਦੇ ਜ਼ਰੀਏ, ਉਹ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੀ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਜਲਦੀ ਹੀ  ਏ ਐਲ ਵਿਜੇ ਦੁਆਰਾ ਨਿਰਦੇਸ਼ਤ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਅਤੇ ਅਭਿਨੇਤਰੀ ਜੈਲਲਿਤਾ ਦੀ ਬਾਇਓਪਿਕ 'ਥਲਾਇਵੀ' ਵਿਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਰਜਨੀਸ਼ ਘਈ ਦੀ ਫਿਲਮ ਧਾਕੜ ਅਤੇ ਸਰਵੇਸ਼ ਮੇਵਾੜ ਦੀ ਫਿਲਮ 'ਤੇਜਸ' 'ਚ ਵੀ ਨਜ਼ਰ ਆਵੇਗੀ।
 

Have something to say? Post your comment

google.com, pub-6021921192250288, DIRECT, f08c47fec0942fa0

National

ਕੰਗਨਾ ਰਣੌਤ ਨੇ CJP ਆਗੂਆਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਦਿੱਲੀ ਵਿੱਚ ਪੁਲਿਸਈ ਤਾਂਡਵ ਗਿਆਨੇਸ਼ ਕੁਮਾਰ ਦੇ ਨਾਲ ਮੋਦੀ ਜੀ ਦਾ ਵੀ ਅਸਤੀਫ਼ਾ ਨਾ ਦਿਵਾ ਦੇਵੇ - ਕੇਜਰੀਵਾਲ

ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਸਰਦੀਆਂ ਲਈ ਬੰਦ, ਇਸ ਸਾਲ 3.84 ਲੱਖ ਤੋਂ ਵੱਧ ਸ਼ਰਧਾਲੂ ਹੋਏ ਨਤਮਸਤਕ

ਸ਼ਨੀਵਾਰ ਨੂੰ ਵੋਟ ਚੋਰੀ ਖਿਲਾਫ ਜੰਤਰ-ਮੰਤਰ 'ਤੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ ਅਰਵਿੰਦ ਕੇਜਰੀਵਾਲ

ਸਕੂਲ ਬੱਸ ਨੇ ਸਕੂਟੀ ਸਵਾਰ ਮਹਿਲਾ ਅਧਿਆਪਕਾ ਨੂੰ ਕੁਚਲਿਆ, ਮੌਕੇ ’ਤੇ ਹੀ ਹੋਈ ਮੌਤ

CM ਦੀ ਸੁਰੱਖਿਆ ਡਿਊਟੀ ’ਚ ਤਾਇਨਾਤ ਮਹਿਲਾ ਸਿਪਾਹੀ ਦੀ ਤਸਵੀਰ ਵਾਇਰਲ, ਗੋਦ ’ਚ ਨਜ਼ਰ ਆਇਆ ਮਾਸੂਮ

ਖਦਾਨਾਂ 'ਚ ਲਾਵਾਰਿਸ ਮਿਲੀ ਨਵਜਾਤ ਬੱਚੀ, ਸਰੀਰ ’ਤੇ ਕੀੜੀਆਂ ਦੇ ਕੱਟਣ ਦੇ ਨਿਸ਼ਾਨ

ਹਰਿਆਣਾ ਦੀਆਂ ਸੜਕਾਂ ਦੀ ਬਦਲੇਗੀ ਤਸਵੀਰ, ਭਵਿੱਖ ਦੀ ਲੋੜ ਦੇ ਹਿਸਾਬ ਨਾਲ ਬਣੇਗੀ ਯੋਜਨਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ