Thursday, August 13, 2026

National

ਕਮਲਦੀਪ ਸਿੰਘ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਮੁੰਬਈ ਦੇ ਉਪ ਚੇਅਰਮੈਨ ਚੁਣੇ

PUNJAB NEWS EXPRESS | September 10, 2021 06:01 PM

ਚੰਡੀਗੜ੍ਹ: ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਮੁੰਬਈ ਦੇ ਉਪ ਚੇਅਰਮੈਨ ਚੁਣੇ ਗਏ ।
ਮੁੰਬਈ ਵਿਖੇ ਹੋਏ ਨੈਸ਼ਨਲ ਫੈਡਰੇਸ਼ਨ ਦਾ ਆਮ ਇਜਲਾਸ ਵਿੱਚ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਕਮਲਦੀਪ ਸਿੰਘ ਸੈਣੀ ਨੂੰ ਫੈਡਰੇਸ਼ਨ ਦਾ ਉਪ ਚੇਅਰਮੈਨ ਚੁਣਿਆ।
ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਕੌਮੀ ਪੱਧਰ 'ਤੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕਾਂ ਦੀ ਇਕ ਸੰਸਥਾ ਹੈ। ਫੈਡਰੇਸ਼ਨ 1960 ਵਿੱਚ ਸਥਾਪਤ ਹੋਈ ਅਤੇ ਇੱਕ ਬਹੁ-ਰਾਜੀ ਸਹਿਕਾਰੀ ਸਭਾ ਦੇ ਰੂਪ ਵਿੱਚ ਕੰਮ ਕਰਦੀ ਹੈ ਅਤੇ ਦੇਸ਼ ਭਰ ਵਿੱਚ ਇਸ ਦੇ 16 ਸੂਬਿਆਂ ਵਿੱਚ ਮੈਂਬਰ ਬੈਂਕ ਹਨ।
ਫੈਡਰੇਸ਼ਨ, ਕੇਂਦਰ ਸਰਕਾਰ ਤੇ ਵਿਦੇਸ਼ੀ ਸਹਿਕਾਰੀ ਸੰਸਥਾਵਾਂ ਦੇ ਨਾਲ ਨਿਯਮਤ ਕਈ ਵਿਚਾਰ ਵਟਾਂਦਰੇ ਕਰਦੀ ਰਹਿੰਦੀ ਹੈ ਅਤੇ ਪੂਰੇ ਭਾਰਤ ਵਿੱਚ ਸਹਿਕਾਰੀ ਸੰਸਥਾਵਾਂ ਨਾਲ ਸਬੰਧਤ ਮਾਮਲੇ ਉਠਾਉਂਦੀ ਹੈ। ਕਮਲਦੀਪ ਸਿੰਘ ਸੈਣੀ ਦੇ ਇਸ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਨਾਲ ਸਹਿਕਾਰੀ ਖੇਤਰ ਦੇ ਉਨ੍ਹਾਂ ਦੇ ਵਿਸ਼ਾਲ ਤਜ਼ਰਬੇ ਨਾਲ ਫੈਡਰੇਸ਼ਨ ਦੀ ਨਵੀਆਂ ਉਚਾਈਆਂ ਪ੍ਰਾਪਤ ਕਰਨ ਦਾ ਰਾਹ ਪੱਧਰਾ ਹੋਵੇਗਾ।
ਮੌਜੂਦਾ ਸਮੇਂ ਵਿੱਚ ਇਹ ਨਿਯੁਕਤੀ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਕੇਂਦਰ ਸਰਕਾਰ ਵਿੱਚ ਸਹਿਕਾਰਤਾ ਦਾ ਇੱਕ ਨਵਾਂ ਵਿਭਾਗ ਬਣਾਇਆ ਹੈ ਅਤੇ ਅਮਿਤ ਸ਼ਾਹ ਹੁਣ ਇਸ ਨਵੇਂ ਬਣੇ ਵਿਭਾਗ ਦੇ ਮੰਤਰੀ ਹਨ। ਇਸ ਨਵੀਂ ਸਥਾਪਨਾ ਦੇ ਨਾਲ ਪੰਜਾਬ ਸੂਬੇ ਅਤੇ ਦੇਸ਼ ਦੇ ਹੋਰ ਹਿੱਸਿਆਂ ਨਾਲ ਜੁੜੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਡਰੇਸ਼ਨ ਹੋਰ ਵੀ ਮਹੱਤਵਪੂਰਨ ਪੁਲਾਂਘਾਂ ਪੁੱਟੇਗੀ।

Have something to say? Post your comment

google.com, pub-6021921192250288, DIRECT, f08c47fec0942fa0

National

ਨਕਦੀ ਮਾਮਲੇ ਵਿੱਚ ਹਾਈ ਕੋਰਟ ਦੇ ਜਸਟਿਸ ਵਰਮਾ ਵਿਰੁੱਧ ਦੋਸ਼ ਸਾਬਤ: ਸਬੂਤਾਂ ਨਾਲ ਛੇੜਛਾੜ ਕੀਤੀ ਗਈ - ਜਾਂਚ ਕਮੇਟੀ

ਮਮਤਾ ਬੈਨਰਜੀ ਨੇ ਲਾਏ ਵੱਡੇ ਦੋਸ਼ - ਲੋਕਾਂ ਨੇ ਪੁਲਿਸ ਦੇ ਸਾਹਮਣੇ ਮੇਰੇ 'ਤੇ ਕੀਤਾ ਹਮਲਾ

Gen Z ਅੰਦੋਲਨ ਤੋਂ ਬਾਅਦ ਪਾਰਟੀਆਂ ਆਪਣੀਆਂ ਰਣਨੀਤੀ ਬਦਲਣ ਲੱਗੀਆਂ

ਹਿਮਾਚਲ ਪ੍ਰਦੇਸ਼ 'ਚ ਯਾਤਰੀਆਂ ਨਾਲ ਭਰੀ ਬੱਸ ਪਲਟੀ, 7 ਮੌਤਾਂ

ਬੰਬੇ ਹਾਈ ਕੋਰਟ ਨੇ 2013 ਦੇ ਬਲਾਤਕਾਰ ਮਾਮਲੇ ਵਿੱਚ ਤਰੁਣ ਤੇਜਪਾਲ ਨੂੰ 10 ਸਾਲ ਦੀ ਸਜ਼ਾ ਸੁਣਾਈ, ਬਰੀ ਹੋਣ ਦੀ ਸਜ਼ਾ ਪਲਟ ਦਿੱਤੀ

ਮਾਫੀਆ ਡੌਨ ਅਤੀਕ ਅਹਿਮਦ ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ

ਕੇਜਰੀਵਾਲ ਨੇ ਕੀਤਾ ਵੱਡਾ ਦਾਅਵਾ: ਭਾਰਤ ਵਿੱਚ ਮੇਰੇ ਇੰਸਟਾਗ੍ਰਾਮ ਅਕਾਊਂਟ 'ਤੇ ਲੱਗੀ ਪਾਬੰਦੀ

ਵੱਡੀ ਖ਼ਬਰ: ਬਲਾਤਕਾਰ ਮਾਮਲਾ: ਤਹਿਲਕਾ ਮੈਗਜ਼ੀਨ ਦੇ ਸਾਬਕਾ ਸੰਪਾਦਕ ਨੂੰ 10 ਸਾਲ ਦੀ ਸਜ਼ਾ

ਮੈਟਾ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਭਾਰਤ ਸਰਕਾਰ ਤੋਂ ਮੰਗੀ ਮੁਆਫ਼ੀ

PM Modi 'ਤੇ ਟਿੱਪਣੀ ਕਰਨ ਵਾਲੀ ਕੁੜੀ 'ਤੇ ਹੋਈ FIR, CJP ਨੇ ਕੀਤਾ ਵਿਰੋਧ